August 17, 2026

Justice News

ਅਵਾਮ ਦੀ ਆਵਾਜ਼

Day: January 10, 2024

ਲੁਧਿਆਣਾ::::::::::::::::::::::::::ਪੰਜਾਬ ਸਰਕਾਰ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਕਿੰਨਰ ਸਮਾਜ ਲਈ ਤਰੱਕੀ ਦੇ ਰਾਹ ਖੋੋਲਣ ਦੇ ਮੰਤਵ ਨਾਲ ਰੋੋਜ਼ਗਾਰ ਸਹਾਇਤਾ ਦੇ...

          ਮੁੱਖ ਮੰਤਰੀ ਮਨੋਹਰ ਲਾਲ ਨੇ ਮੀਡੀਆ ਨਾਲ ਗਲਬਾਤ ਕਰਦੇ ਹੋਏ ਦਸਿਆ ਕਿ ਸਦੀਆਂ ਤੋਂ ਦੇਸ਼ਵਾਸੀਆਂ ਨੂੰ ਇਸ ਦਿਨ ਦਾ ਇੰਤਜਾਰ...

ਚੰਡੀਗੜ੍ਹ::::::::::::::::::: - ਸੂਰਜਕੁੰਡ ਕ੍ਰਾਫਟ ਮੇਲਾ, ਫਰੀਦਾਬਾਦ ਦਾ ਇਸ ਵਾਰ ਉਦਘਾਟਨ ਰਾਸ਼ਟਰਪਤੀ ਦਰੋਪਦੀ ਮੁਰਮੂ ਕਰਣਗੇ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ...

ਸੰਗਰੂਰ::::::::::::::::::::::::::::::::::::::::: ਭਾਰਤੀਯ ਜਨਤਾ ਪਾਰਟੀ ਪ੍ਰਦੇਸ਼ ਵਪਾਰ ਸੈੱਲ ਦੇ ਕਨਵੀਨਰ ਸਰਜੀਨ ਜਿੰਦਲ ਅਤੇ ਪ੍ਰਦੇਸ਼ ਭਾਜਪਾ ਮਨੀਓਰਿਟੀ ਮੋਰਚਾ ਦੇ ਵਾਇਸ ਪ੍ਰਧਾਨ ਜਾਹਿਦ...

ਮੈਂਨੂੰ ਕਦੇ ਦੋਸਤਾਂ ਦੀ ਕਮੀ ਨਹੀਂ ਰਹੀ। ਹਰਕਿਸਮ ਦਾ ਗਰੁਪ ਮੈਨੂੰ ਅਪਣਾ ਲੈਂਦਾ ਹੈ । ਖਾਸਕਰਕੇ ਮਿੱਤਰਤਾ ਦਾ ਮੁੱਲ ਸਮਝਣ ਵਾਲੇ । ਕਦੇਕਦੇ ਲੱਗਦਾ ਮੈਂ ਪਾਣੀ ਹਾਂ , ਹਰ ਸ਼ੈਅ ਚ ਰਲਜਾਂਦਾਂ ਹਾਂ ਤੇ ਲੋੜ ਪੈਣ ਤੇ ਪੂਰਾ ਸੂਰਾ ਬੇਦਾਗਨਿਕਲ ਵੀ ਆਉਂਦਾ ਹਾਂ । ਇਸੇ ਤਰਾਂ ਦਾ ਇਕਗਰੁਪ ਖੇਤੀ ਵਰਸਿਟੀ ਵਿਚ ਸੀ । ਦੋ ਮੁੰਡੇ ਗੰਗਾਨਗਰ ਦੇ., ਇਕ ਬਟਾਲੇ ਦਾ,ਇਕ ਬੰਗੇ ਤੋਂ ਇਕਲੁਧਿਆਣੇ ਸ਼ਹਿਰ ਦਾ । ਸਾਰੇ ਐਗਰੀਕਲਚਰਕਾਲਜ ਦੇ । ਮੈਂ ਕੱਲਾ ਇੰਜਨੀਰਿੰਗ ਕਾਲਜ ਦਾ ।ਪਿਆਰ ਸਾਡਾ ਇਕ ਦੂਜੇ ਦੇ ਸਾਹਾਂ ਵਿਚ ਵੱਸਦਾਸੀ । ਸਾਰੇ ਸਰਦੇ ਪੁੱਜਦੇ ਜੱਟਾਂ ਦੇ ਮੁੰਡੇ ਤੇ ਸਾਰੇਗੁਣ ਵੀ ਉਹੀ । ਜਿਹਨੇ ਪਿੰਡ ਜਾਣਾ ਦੇਸੀ ਦੀਕੈਨੀ ਲੈ ਆਉਣੀ। ਕਈ ਦਿਨ ਮੌਜ ਲੱਗਣੀ ।ਉਹਨਾਂ ਦਿਨਾਂ ਦੀ ਕੀਮਤ ਸੋਨੇ ਤੋਂ ਵਧ ਸੀ । ਇਕਦਿਨ ਸ਼ਹਿਰ ਵਾਲੇ ਮੁੰਡੇ ਦਾ ਵਿਆਹ ਆ ਗਿਆ। ਗੰਗਾ ਨਗਰ ਵਾਲੇ ਕਿਸੇ ਫੌਜੀ ਨੂੰ ਜਾਣਦੇ ਸਨ। ਉਹਨਾਂ ਨੇ XXX ਦੀ ਪੇਟੀ ਹੋਸਟਲ ਲ਼ੈਆਂਦੀ। ਹੁਣ ਮਸਲਾ ਇਹ ਸੀ ਕਿ ਹੋਸਟਲ ਵਿਚਛਾਪਾ ਪੈ ਸਕਦਾ, ਦੂਜੀ ਗੱਲ ਸਾਹਮਣੇ ਦੇਖ ਕਿਵਿਆਹ ਤਕ ਕਿਸੇ ਤੋਂ ਵੀ ਰਹਿ ਨਹੀਂ ਸੀ ਹੋਣਾ ।ਵਿਆਹ ਵਾਲੇ ਦੇ ਘਰਦੇ ਪੂੲਨ ਧਾਰਮਿਕ ਸਨ।ਉਹਨਾਂ ਨੂੰ ਤਾਂ ਇਹੀ ਪਤਾ ਸੀ ਕਿ ਕਾਲਜ ਦੇਟੀਚਰ  ਕਦੇ ਕਦੇ ਰਾਤ ਨੂੰ ਵੀ ਵਾਧੂ ਕਲਾਸਾਂ ਲਗਾਲੈਂਦੇ ਹਨ । ਇਹ ਇਕ ਕਾਮਯਾਬ ਸਕੀਮ ਸੀ ।ਬਹੁਤ ਸੋਚਣ ਬਾਅਦ ਇਹ ਫੈਸਲਾ ਹੋਇਆ ਕਿਸਭ ਤੋਂ ਸੁਰਖਿਅਤ ਥਾਂ ਜਨਮੇਜੇ ਦਾ ਘਰ ਹੈ ।ਆਪ ਇਹਨੇ ਪੀਣੀ ਨਹੀਂ, ਕਿਸੇ ਨੇ ਇਹਤੋਂਮੰਗਣੀ ਨਹੀਂ । ਲਓ ਜੀ ਮੇਰਾ ਇਕ ਸਟੋਰ ਸੀਜਿਸ ਨੂੰ ਮੈਂ ਫੋਟੋ ਲੈਬ ਬਣਾਇਆ ਸੀ। ਕਈ ਤਰ੍ਹਾਂਦੋ ਘੋਲ ਬਣੇ ਹੋਏ ਸਨ ਜੋ ਮੁਸ਼ਕ ਛੱਡਦੇ ਸਨ , ਇਸ ਕਰਕੇ ਉਸ ਸਟੋਰ ਚ ਕੋਈ ਝਾੜੂ ਵੀ ਨਹੀਂ ਸੀਮਾਰਦਾ । ਸੋ ਸਭ ਨੇ ਡੱਬਾਂ ਚ ਦੇਕੇ ਮਾਲ ਸਟੋਰਤੱਕ ਲੈ ਆਂਦਾ । ਖਾਲੀ ਪੇਟੀ ਮੈ ਚੱਕਲਿਆਇਆ । ਪੇਟੀ ਅਸੀਂ ਇਕ ਸ਼ੈਲਫ ਦੇ ਥੱਲੇਬਿਰਾਜਮਾਨ ਕਰ ਦਿੱਤੀ । ਹੁਣ ਇਕ ਨਵਾਂਮਸਲਾ ਖੜ੍ਹਾ ਹੋ ਗਿਆ । ਪੰਦਰਾਂ ਦਿਨਾਂ ਚ ਮੈਂਅੱਕ ਗਿਆ ਇਹ ਸੁਣ ਸੁਣ ਕੇ । ਯਾਰਾਂ ਚੋਂਕਾਲਜ ਜਿਹਨੇ  ਵੀ ਮਿਲਣਾ , ਉਹਨੇ ਇਹੀਪੁੱਛਣਾ, 'ਪਈ ਆ ? ' -ਜਨਮੇਜਾ ਸਿੰਘ ਜੌਹਲ

ਮੋਗਾ::::::::::::::::::::::::::: ਪੰਜਾਬ ਸਰਕਾਰ ਸੂਬੇ ਵਿੱਚ ਪਸ਼ੂ ਪਾਲਣ ਦਾ ਧੰਦਾ ਉਤਸ਼ਾਹਿਤ ਕਰਨ ਲਈ ਯਤਨਸ਼ੀਲ ਹੈ। ਸੂਬੇ ਦਾ ਪਸ਼ੂ ਪਾਲਣ ਵਿਭਾਗ ਪਸ਼ੂ...

ਜ਼ਿਲ੍ਹਾ ਚੋਣ ਅਫ਼ਸਰ ਵਲੋਂ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ – ਐਸ.ਜੀ.ਪੀ.ਸੀ. ਚੋਣਾਂ ਸਬੰਧੀ ਵੋਟਾਂ ਬਣਾਉਣ ਦੀ ਪ੍ਰਕਿਰਿਆ ਦੀ ਕੀਤੀ ਸਮੀਖਿਆ – ਕਿਹਾ! ਯੋਗ ਵੋਟਰ ਆਪਣੀ ਵੋਟ ਬਣਾਉਣ ਲਈ ਆਉਣ ਅੱਗੇ ਲੁਧਿਆਣਾ, 10 ਜਨਵਰੀ (000) – ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਵਲੋਂ ਅੱਜ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਦਿਆਂ, ਆਗਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਚੋਣਾਂ ਸਬੰਧੀ ਵੋਟਾਂ ਬਣਾਉਣ ਦੀ ਪ੍ਰਕਿਰਿਆ ਦੀ ਸਮੀਖਿਆ ਕੀਤੀ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਵਲੋਂ ਜ਼ਿਲ੍ਹੇ ਦੇ ਪਿੰਡਾਂ ਦਾਖਾ, ਢੱਟ, ਰਕਬਾ ਅਤੇ ਕੈਲਪੁਰ ਦਾ ਦੌਰਾ ਕਰਦਿਆਂ ਯੋਗ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਵੋਟਾਂ ਬਣਾਉਣ ਲਈ ਅੱਗੇ ਆਉਣ। ਉਨ੍ਹਾਂ ਸਮੂਹ ਸੁਪਰਵਾਈਜਰਾਂ ਅਤੇ ਬੂਥ ਲੈਵਲ ਅਫ਼ਸਰਾਂ (ਬੀ.ਐਲ.ਓਜ) ਨੂੰ ਹਦਾਇਤ ਕੀਤੀ ਕਿ ਯੋਗ ਵੋਟਰਾਂ ਦੀ ਵੋਟ ਬਣਾਉਣ ਵਿੱਚ ਹਰ ਸੰਭਵ ਸਹਿਯੋਗ ਕੀਤਾ ਜਾਵੇ ਅਤੇ ਵੋਟਾਂ ਬਣਾਉਣ ਦੇ ਕਾਰਜ਼ਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਵੋਟਰਾਂ ਨੂੰ ਵੀ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਸਬੰਧੀ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣਾਂ ਦੀ ਵੋਟਰ ਸੂਚੀ ਦੀ ਤਿਆਰੀ ਲਈ ਰੀ-ਸ਼ੈਡਿਊਲ ਤਹਿਤ ਵੋਟਰ ਰਜਿਸਟ੍ਰੇਸ਼ਨ ਦਾ ਕੰਮ ਮਿਤੀ 21 ਅਕਤੂਬਰ 2023 ਤੋਂ ਸ਼ੁਰੂ ਕੀਤਾ ਗਿਆ ਸੀ, ਜ਼ੋ ਕਿ 29 ਫਰਵਰੀ 2024 ਤੱਕ ਜਾਰੀ ਰਹੇਗਾ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਲੁਧਿਆਣਾ ਵਿੱਚ ਪੈਂਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣ ਹਲਕੇ 63-ਖੰਨਾ ਲਈ ਉਪ ਮੰਡਲ ਮੈਜਿਸਟਰੇਟ (ਖੰਨਾ) ਰਿਵਾਈਜਿੰਗ ਅਥਾਰਿਟੀ ਹੋਣਗੇ ਜਦਕਿ 64-ਪਾਇਲ ਲਈ ਉਪ ਮੰਡਲ ਮੈਜਿਸਟਰੇਟ (ਪਾਇਲ), 65-ਦੋਰਾਹਾ ਲਈ ਰਿਜਨਲ ਟਰਾਂਸਪੋਰਟ ਅਥਾਰਿਟੀ, ਲੁਧਿਅਣਾ, 66-ਪੱਖੋਵਾਲ ਲਈ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ, ਲੁਧਿਆਣਾ, 67-ਰਾਏਕੋਟ ਲਈ ਤਹਿਸੀਲਦਾਰ, ਰਾਏਕੋਟ, 68-ਜਗਰਾਓਂ ਲਈ ਉਪ ਮੰਡਲ ਮੈਜਿਸਟਰੇਟ, ਜਗਰਾਓਂ, 69-ਸਿੱਧਵਾਂ ਬੇਟ ਲਈ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਲੁਧਿਆਣਾ, 70-ਮੁੱਲਾਪੁਰ ਦਾਖਾ ਲਈ ਜ਼ਿਲਾ ਮਾਲ ਅਫਸਰ, ਲੁਧਿਆਣਾ, 71-ਲੁਧਿਆਣਾ ਸ਼ਹਿਰੀ (ਦੱਖਣੀ) ਲਈ ਸੰਯੁਕਤ ਕਮਿਸ਼ਨਰ, (ਏ) ਨਗਰ ਨਿਗਮ, ਲੁਧਿਆਣਾ, 72-ਲੁਧਿਆਣਾ ਸ਼ਹਿਰੀ (ਪੱਛਮੀ) ਲਈ ਉਪ ਮੰਡਲ ਮੈਜਿਸਟਰੇਟ, ਲੁਧਿਆਣਾ (ਪਛੱਮੀ), 73-ਲੁਧਿਆਣਾ (ਉੱਤਰੀ) ਲਈ ਸੰਯੁਕਤ ਕਮਿਸ਼ਨਰ, (ਕੇ) ਨਗਰ ਨਿਗਮ, ਲੁਧਿਆਣਾ, 74-ਲੁਧਿਆਣਾ (ਦਿਹਾਤੀ) ਲਈ ਉਪ ਮੰਡਲ ਮੈਜਿਸਟਰੇਟ, ਲੁਧਿਆਣਾ (ਪੂਰਬੀ) ਅਤੇ 75-ਸਮਰਾਲਾ ਲਈ ਤਹਿਸੀਲਦਾਰ, ਸਮਰਾਲਾ ਰਿਵਾਈਜਿੰਗ ਅਥਾਰਿਟੀ ਹਨ। ਇਸ ਮੌਕੇ ਵੱਖ-ਵੱਖ ਬੂਥਾਂ ‘ਤੇ ਸਬੰਧਤ ਪਿੰਡਾਂ ਦੇ ਪਟਵਾਰੀ/ਕਾਨੂੰਗੋ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ ਜਿਨ੍ਹਾਂ ਕੋਲ ਐਸ.ਜੀ.ਪੀ.ਸੀ. ਦੀ ਵੋਟਾਂ ਬਣਾਉਣ ਲਈ ਭਰੇ ਗਏ ਫਾਰਮ/ਰਜਿਸਟਰ ਤੋਂ ਇਲਾਵਾ ਨਵੀਆਂ ਵੋਟਾਂ ਬਣਾਉਣ ਲਈ ਖਾਲੀ ਫਾਰਮ ਵੀ ਮੌਜੂਦ ਸਨ।

ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਵਲੋਂ ਅੱਜ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਦਿਆਂ, ਆਗਾਮੀ ਸ਼੍ਰੋਮਣੀ ਗੁਰਦੁਆਰਾ...

ਨਹਿਰੂ ਯੁਵਾ ਕੇਦਰ ਮਾਨਸਾ ਵੱਲੋਂ ਮੇਰਾ ਭਾਰਤ ਵਿਕਸਤ ਭਾਰਤ 2047 ਤਹਿਤ  ਭਾਸ਼ਣ ਮੁਕਾਬਲੇ ਕਰਵਾਏ ਗਏ। ਇਸ ਮੌਕੇ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਸ੍ਰ ਚਰਨਜੀਤ ਸਿੰਘ ਅੱਕਾਂਵਾਲੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਨਹਿਰੂ ਯੁਵਾ ਕੇਂਦਰ ਸਮਾਜਿਕ ਗਤੀਵਿਧੀਆਂ ਵਿਚ ਹਮੇਸ਼ਾ ਅਹਿਮ ਭੂਮਿਕਾ ਅਦਾ ਕਰਦਾ ਹੈ ਅਤੇ ਨੌਜਵਾਨਾਂ ਲਈ ਚੰਗਾ ਮਾਰਗਦਰਸ਼ਕ ਹੈ। ਉਹ ਖੁਦ ਵੀ ਆਪਣੇ ਪਿੰਡ ਵਿੱਚ ਕਲੱਬ ਮੈਬਰ ਬਣ ਕੇ ਲਗਭਗ 42 ਵਾਰ ਖੂਨ ਦਾਨ ਕਰ ਚੁੱਕੇ ਹਨ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇ ਵਿੱਚ ਕਲੱਬਾ ਨੂੰ ਆਰਥਿਕ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ। ਜਿਲ੍ਹੇ ਦੀਆਂ ਯੂਥ ਕਲੱਬਾਂ ਨੂੰ ਇਹਨਾਂ ਭਾਸ਼ਣ ਮੁਕਾਬਿਲਆਂ ਤੋ ਦੂਰ ਰੱਖਿਆ ਗਿਆ।ਕੇਵਲ ਕੁਝ ਸਕੂਲਾਂ ਦੇ ਬੱਚਿਆਂ ਨੂੰ ਬੁਲਾਕੇ...

 ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜੱਥੇਬੰਦੀ ਦੀ ਜ਼ਿਲ੍ਹਾ ਮੀਟਿੰਗ ਪ੍ਰਧਾਨ ਸੰਤੋਖ ਸਿੰਘ ਰੈਲਮਾਜਰਾ  ਦੀ ਪ੍ਰਧਾਨਗੀ ਹੇਠ ਹੋਈ ਜਿਸ   ਵਿੱਚ   ਭਾਰਤੀ ਕਿਸਾਨ...

Copyright © All rights reserved. | Newsphere by AF themes.