August 17, 2026

Justice News

ਅਵਾਮ ਦੀ ਆਵਾਜ਼

ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ‘ਮੇਰਾ ਭਾਰਤ, ਵਿਕਸਤ ਭਾਰਤ-2047 ਵਿਸ਼ੇ ਤਹਿਤ ਭਾਸ਼ਣ ਮੁਕਾਬਲੇ ਕਰਵਾਏ

ਨਹਿਰੂ ਯੁਵਾ ਕੇਦਰ ਮਾਨਸਾ ਵੱਲੋਂ ਮੇਰਾ ਭਾਰਤ ਵਿਕਸਤ ਭਾਰਤ 2047 ਤਹਿਤ  ਭਾਸ਼ਣ ਮੁਕਾਬਲੇ ਕਰਵਾਏ ਗਏ। ਇਸ ਮੌਕੇ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਸ੍ਰ ਚਰਨਜੀਤ ਸਿੰਘ ਅੱਕਾਂਵਾਲੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
ਉਨ੍ਹਾਂ ਕਿਹਾ ਕਿ ਨਹਿਰੂ ਯੁਵਾ ਕੇਂਦਰ ਸਮਾਜਿਕ ਗਤੀਵਿਧੀਆਂ ਵਿਚ ਹਮੇਸ਼ਾ ਅਹਿਮ ਭੂਮਿਕਾ ਅਦਾ ਕਰਦਾ ਹੈ ਅਤੇ ਨੌਜਵਾਨਾਂ ਲਈ ਚੰਗਾ ਮਾਰਗਦਰਸ਼ਕ ਹੈ। ਉਹ ਖੁਦ ਵੀ ਆਪਣੇ ਪਿੰਡ ਵਿੱਚ ਕਲੱਬ ਮੈਬਰ ਬਣ ਕੇ ਲਗਭਗ 42 ਵਾਰ ਖੂਨ ਦਾਨ ਕਰ ਚੁੱਕੇ ਹਨ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇ ਵਿੱਚ ਕਲੱਬਾ ਨੂੰ ਆਰਥਿਕ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।

ਜਿਲ੍ਹੇ ਦੀਆਂ ਯੂਥ ਕਲੱਬਾਂ ਨੂੰ ਇਹਨਾਂ ਭਾਸ਼ਣ ਮੁਕਾਬਿਲਆਂ ਤੋ ਦੂਰ ਰੱਖਿਆ ਗਿਆ।ਕੇਵਲ ਕੁਝ ਸਕੂਲਾਂ ਦੇ ਬੱਚਿਆਂ ਨੂੰ ਬੁਲਾਕੇ ਨਗ ਪੂਰੇ ਕਰ ਲਏ ਗਏ।ਇੱਕ ਪਾਸੇ ਸਰਕਾਰ ਨੋਜਵਾਨਾਂ ਲਈ ਯੋਜਨਾਵਾਂ ਉਲੀਕ ਰਹੀ ਹੈ ਉਥੇ ਹੀ ਪਿਛਲੇ ਅੱਠ ਮਹੀਨੇ ਤੋਂ ਨਹਿਰੂ ਯੁਵਾ ਕੇਂਦਰ ਦਾ ਨੋਜਵਾਨਾਂ ਨਾਲ ਕੋਈ ਤਾਲਮੇਲ ਨਹੀ ਹੈ।ਭਰੋਸੇ ਯੋਗ ਸੂਤਰਾਂ ਅੁਨਸਾਰ ਨਹਿਰੂ ਯੁਵਾ ਕੇਂਦਰ ਮਾਨਸਾ ਕੇਵਲ ਇੱਕ ਵਿਅਕਤੀ ਵੱਲੋਂ ਚਲਾਇਆ ਜਾ ਰਿਹਾ ਹੈ ਜਿਸ ਨੂੰ ਅਧਿਕਾਰੀਆਂ ਦੀ ਮਿੱਲੀ ਭੁਗਤ ਨਾਲ ਕਿਸੇ ਹੋਰ ਨੋਜਵਾਨ ਦੇ ਨਾਮ ਤੇ ਤਨਖਾਹ ਦਿੱਤੀ ਜਾ ਰਹੀ ਹੈ।ਜੇਕਰ ਇਸ ਸਬੰਧੀ ਪੜਤਾਲ ਕਰਵਾਈ ਜਾਵੇ ਤਾਂ ਬਹੁਤ ਕੁਝ ਬਾਹਰ ਆ ਸਕਦਾ ਹੈ।ਇਸ ਸਮਾਗਮ ਵਿੱਚ ਵੀ ਜਿੰਨਾ ਨੋਜਵਾਨਾਂ ਨੂੰ ਸ਼ਾਮਲ ਕੀਤਾ ਗਿਆ ਉਹ ਸਰਕਾਰ ਵੱਲੋਂ ਕੋਮੀ ਯੁਵਾ ਨੀਤੀ ਅਧੀਨ ਉਮਰ ਨੂੰ ਵੀ ਪਾਰ ਕਰ ਚੁੱਕੇ ਹਨ।

ਜ਼ਿਲ੍ਹਾ ਯੂਥ ਅਫਸਰ, ਨਹਿਰੂ ਯੁਵਾ ਕੇਂਦਰ ਮਾਨਸਾ,  ਸ੍ਰ. ਸਰਬਜੀਤ ਸਿੰਘ  ਨੇ ਨਹਿਰੂ ਯੁਵਾ ਕੇਦਰ ਦੀਆਂ ਪ੍ਰਪਤੀਆ ਤੇ ਕੰਮਾ ਬਾਰੇ ਚਾਨਣਾ ਪਾਇਆ ਅਤੇ ਮੇਰਾ ਭਾਰਤ ਵਿਕਸਤ ਭਾਰਤ 2047 ਦੇ ਸਰਕਾਰ ਵੱਲੋ ਜਾਰੀ ਪੋਰਟਲ ’ਤੇ ਨੋਜਵਾਨਾ ਨੂੰ ਜੁੜਨ ਦੀ ਅਪੀਲ ਕੀਤੀ।

ਸਮਾਗਮ ਵਿੱਚ ਜੱਜ ਦੀ ਭੂਮਿਕਾ ਦੇ ਤੌਰ ’ਤੇ ਮੈਡਮ ਯੋਗੀਤਾ ਜੋਸ਼ੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੈਣੀਬਾਘਾ, ਰਿਟਾ: ਪ੍ਰਿਸੀਪਲ ਦਰਸ਼ਨ ਸਿੰਘ ਬਰੇਟਾ ਨੇ ਨਤੀਜਾ ਭਾਸ਼ਣ ਮੁਕਾਬਲਿਆਂ ਦਾ ਨਤੀਜਾ ਘੋਸ਼ਿਤ ਕੀਤਾ,ਜਿਸ ਵਿਚ ਨਵਜੀਤ ਸਿੰਘ ਪਹਿਲੇ ਸਥਾਨ ’ਤੇ, ਸੰਭਵ ਕੁਮਾਰ ਦੂਜੇ ਅਤੇ ਦਿਵਾਨਸੀ ਤੀਜੇ ਸਥਾਨ ’ਤੇ ਰਹੇ।
ਇਸ ਮੌਕੇ ਸਟੇਟ ਆਵਾਰਡੀ ਨਿਰਮਲ ਮੌਜੀਆ, ਸਟੇਟ ਆਵਾਰਡੀ ਜੱਗਾ ਸਿੰਘ ਆਲੀਸੇਰ, ਸੁਰਜੀਤ ਸਿੰਘ, ਅਮਨ ਹੀਰਕੇ ਸਟੇਟ ਅਵਾਰਡੀ,ਐਡਵੋਕੇਟ ਮੰਜੂ ਬਾਲਾ, ਜੌਨੀ ਮਾਨਸਾ, ਤੋਤਾ ਸਿੰਘ ਮੌਜੂਦ ਸਨ।

Leave a Reply

Your email address will not be published. Required fields are marked *

Copyright © All rights reserved. | Newsphere by AF themes.