November 15, 2026

Justice News

ਅਵਾਮ ਦੀ ਆਵਾਜ਼

ਜੀ.ਜੀ.ਐਨ. ਪਬਲਿਕ ਸਕੂਲ ਵਿੱਚ ‘ਰੰਗਸ਼ਾਲਾ’ ਕਿਡਜ਼ ਫੈਸਟੀਵਲ ਦਾ ਸ਼ਾਨਦਾਰ ਆਯੋਜਨ, 18 ਸਕੂਲਾਂ ਦੇ 172 ਤੋਂ ਵੱਧ ਵਿਦਿਆਰਥੀਆਂ ਨੇ ਦਿਖਾਈ ਆਪਣੀ ਕਲਾ

ਲੁਧਿਆਣਾ
( ਵਿਜੇ ਭਾਂਬਰੀ )
ਬਾਲ ਦਿਵਸ ਦੇ ਮੌਕੇ ’ਤੇ ਜੀ.ਜੀ.ਐੱਨ. ਪਬਲਿਕ ਸਕੂਲ, ਲੁਧਿਆਣਾ ਵੱਲੋਂ ਰੋਜ਼ਾਨਾ ਸਵੇਰਾ ਟਾਈਮਜ਼ ਅਤੇ ਦ ਸਵੇਰਾ ਟਾਈਮਜ਼ ਮੀਡੀਆ ਨੈੱਟਵਰਕ ਗਰੁੱਪ ਵਲੋਂ ‘ਰੰਗਸ਼ਾਲਾ’ ਕਿਡਜ਼ ਫੈਸਟੀਵਲ ਅਤੇ ਡਰਾਇੰਗ ਮੁਕਾਬਲੇ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਮੁਕਾਬਲੇ ਵਿੱਚ ਸ਼ਹਿਰ ਦੇ 18 ਵੱਖ-ਵੱਖ ਸਕੂਲਾਂ ਦੇ 172 ਤੋਂ ਵੱਧ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਆਪਣੀ ਕਲਾਤਮਕ ਪ੍ਰਤਿਭਾ ਅਤੇ ਰਚਨਾਤਮਕ ਸੋਚ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਸਮਾਗਮ ਵਿੱਚ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਤੇ ਵਿਧਾਨ ਸਭਾ ਹਲਕਾ ਖੰਨਾ ਦੇ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਗੁਰੂ ਨਾਨਕ ਐਜੂਕੇਸ਼ਨ ਟਰੱਸਟ (ਜੀ.ਕੇ.ਈ.ਸੀ.) ਦੇ ਪ੍ਰਧਾਨ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਸਾਬਕਾ ਵਾਈਸ ਚਾਂਸਲਰ ਡਾ. ਐੱਸ.ਪੀ. ਸਿੰਘ, ਜੀ.ਕੇ.ਈ.ਸੀ. ਦੇ ਆਨਰੇਰੀ ਜਨਰਲ ਸਕੱਤਰ ਹਰਸ਼ਰਨ ਸਿੰਘ ਨਰੂਲਾ, ਟਰੱਸਟ ਦੇ ਮੈਂਬਰ ਸਰਦਾਰ ਹਰਦੀਪ ਸਿੰਘ, ਗੁਜਰਾਂਵਾਲਾ ਗੁਰੂ ਨਾਨਕ ਪਬਲਿਕ ਸਕੂਲ, ਲੁਧਿਆਣਾ ਦੀ ਪ੍ਰਿੰਸੀਪਲ ਗੁਨਮੀਤ ਕੌਰ ਅਤੇ ਵਿਸ਼ੇਸ਼ ਮਹਿਮਾਨ ਵਜੋਂ ਪ੍ਰਸਿੱਧ ਕਲਾਕਾਰ ਸਰਦਾਰ ਗੁਰਪ੍ਰੀਤ ਸਿੰਘ ਮਨਕੂ ਹਾਜ਼ਰ ਰਹੇ।
ਮੁਕਾਬਲੇ ਦੌਰਾਨ ਵਿਦਿਆਰਥੀਆਂ ਨੇ ਆਪਣੀ ਕਲਪਨਾ ਨੂੰ ਰੰਗਾਂ ਰਾਹੀਂ ਕਾਗਜ਼ ’ਤੇ ਬੇਹੱਦ ਖੂਬਸੂਰਤੀ ਨਾਲ ਉਕੇਰਿਆ। ਬੱਚਿਆਂ ਦੀਆਂ ਸ਼ਾਨਦਾਰ ਕਲਾਕ੍ਰਿਤੀਆਂ ਅਤੇ ਰਚਨਾਤਮਕਤਾ ਨੇ ਜੱਜਾਂ ਨੂੰ ਵੀ ਫੈਸਲਾ ਕਰਨ ਵਿੱਚ ਮੁਸ਼ਕਲ ਪਾ ਦਿੱਤੀ। ਮੁਕਾਬਲੇ ਦਾ ਮੁਲਾਂਕਣ ਪ੍ਰਸਿੱਧ ਕਲਾਕਾਰ ਸਰਦਾਰ ਜਸਪ੍ਰੀਤ ਮੋਹਨ ਸਿੰਘ, ਸੋਫੀਆ ਮੌਦਗਿਲ ਅਤੇ ਪ੍ਰਦੀਪ ਕੁਮਾਰ ਵੱਲੋਂ ਕੀਤਾ ਗਿਆ।
*ਮੁਕਾਬਲੇ ਦੇ ਵੱਖ-ਵੱਖ ਵਰਗਾਂ ਦੇ ਨਤੀਜੇ ਇਸ ਪ੍ਰਕਾਰ ਰਹੇ*: ਪਹਿਲਾ ਵਰਗ: ਪਹਿਲਾ ਸਥਾਨ ਨਰਸ਼ਪ੍ਰੀਤ ਕੌਰ (ਬੀ.ਸੀ.ਐੱਮ. ਸਕੂਲ), ਦੂਜਾ ਸਥਾਨ ਗਣਿਸ਼ਾ ਵਰਮਾ (ਬੀ.ਵੀ.ਐੱਮ. ਸੀਨੀਅਰ ਸੈਕੰਡਰੀ ਸਕੂਲ) ਅਤੇ ਤੀਜਾ ਸਥਾਨ ਕ੍ਰਿਸ਼ਟੀ ਕਪਿਲਾ (ਡੀ.ਏ.ਵੀ. ਪਬਲਿਕ ਸਕੂਲ) ਨੇ ਹਾਸਲ ਕੀਤਾ।
ਦੂਜਾ ਵਰਗ: ਪਹਿਲਾ ਸਥਾਨ ਜਸਮੀਨ ਕੌਰ (ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ), ਦੂਜਾ ਸਥਾਨ ਕਾਵਿਆ ਜਿੰਦਲ (ਬੀ.ਵੀ.ਐੱਮ. ਸਕੂਲ) ਅਤੇ ਤੀਜਾ ਸਥਾਨ ਅਵਨੀਤ ਕੌਰ (ਇੰਟਰਨੈਸ਼ਨਲ ਸਕੂਲ) ਨੇ ਪ੍ਰਾਪਤ ਕੀਤਾ।
ਤੀਜਾ ਵਰਗ: ਪਹਿਲਾ ਸਥਾਨ ਏਕਮਜੋਤ ਸਿੰਘ (ਆਤਮ ਦੇਵਕੀ ਨਿਕੇਤਨ), ਦੂਜਾ ਸਥਾਨ ਹਰਕਨਵਲਪ੍ਰੀਤ ਸਿੰਘ (ਬੀ.ਵੀ.ਐੱਮ. ਸਕੂਲ) ਅਤੇ ਤੀਜਾ ਸਥਾਨ ਜਸ਼ਨਪ੍ਰੀਤ ਸਿੰਘ (ਆਰ.ਐੱਸ. ਮਾਡਲ ਸਕੂਲ) ਨੇ ਹਾਸਲ ਕੀਤਾ।
ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਬੱਚਿਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਇੱਕ ਵਧੀਆ ਮੰਚ ਪ੍ਰਦਾਨ ਕਰਨਾ ਅਤੇ ਉਨ੍ਹਾਂ ਵਿੱਚ ਕਲਾ, ਰਚਨਾਤਮਕਤਾ ਤੇ ਆਤਮ-ਵਿਸ਼ਵਾਸ ਨੂੰ ਉਤਸ਼ਾਹਿਤ ਕਰਨਾ ਸੀ। ਬਾਲ ਦਿਵਸ ਮੌਕੇ ਕਰਵਾਏ ਗਏ ਇਸ ਰੰਗਾਰੰਗ ਮੁਕਾਬਲੇ ਨੇ ਵਿਦਿਆਰਥੀਆਂ ਨੂੰ ਆਪਣੀ ਕਲਪਨਾ ਨੂੰ ਸਾਕਾਰ ਕਰਨ ਅਤੇ ਹੋਰਨਾਂ ਸਕੂਲਾਂ ਦੇ ਵਿਦਿਆਰਥੀਆਂ ਨਾਲ ਆਪਣੀ ਪ੍ਰਤਿਭਾ ਸਾਂਝੀ ਕਰਨ ਦਾ ਵਧੀਆ ਮੌਕਾ ਦਿੱਤਾ।
ਇਸ ਮੌਕੇ ਦੈਨਿਕ ਸਵੇਰਾ ਟਾਈਮਜ਼ ਗਰੁੱਪ ਦੇ ਜੀ.ਐੱਮ. ਮਾਰਕੀਟਿੰਗ ਅਜੀਤ ਸਿੰਘ, ਸੀਨੀਅਰ ਆਪ ਆਗੂ ਅਤੇ ਨਗਰ ਕੌਂਸਲ ਖੰਨਾ ਦੇ ਸੀਨੀਅਰ ਮੀਤ ਪ੍ਰਧਾਨ ਹਰੀਸ਼ ਗੁਪਤਾ, ਪੀ.ਏ. ਮਹੇਸ਼ ਕੁਮਾਰ, ਯੁਵਾ ਆਗੂ ਗੁਰਸਿਰਤ ਸਿੰਘ ਬਾਦਸ਼ਾਹ, ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੇ ਮੀਡੀਆ ਇੰਚਾਰਜ ਕਰਨ ਵਰਮਾ ਸਮੇਤ ਹੋਰ ਕਈ ਪਤਵੰਤੇ ਹਾਜ਼ਰ ਸਨ।

Leave a Reply

Your email address will not be published. Required fields are marked *

Copyright © All rights reserved. | Newsphere by AF themes.