ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਮੁਸਲਿਮ ਭਾਈਚਾਰੇ ਦੇ ਨੌਜਵਾਨ ਭਾਜਪਾ ਵਿੱਚ ਸ਼ਾਮਿਲ 

ਸੰਗਰੂਰ:::::::::::::::::::::::::::::::::::::::::
ਭਾਰਤੀਯ ਜਨਤਾ ਪਾਰਟੀ ਪ੍ਰਦੇਸ਼ ਵਪਾਰ ਸੈੱਲ ਦੇ ਕਨਵੀਨਰ ਸਰਜੀਨ ਜਿੰਦਲ ਅਤੇ ਪ੍ਰਦੇਸ਼ ਭਾਜਪਾ ਮਨੀਓਰਿਟੀ ਮੋਰਚਾ ਦੇ ਵਾਇਸ ਪ੍ਰਧਾਨ ਜਾਹਿਦ ਪੀਰ ਦੀ ਰਹਿਨੁਮਾਈ ਵਿੱਚ ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਮੁਸਲਿਮ ਨੌਜਵਾਨ ਭਾਰਤੀਯ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਏ। ਇਸ ਮੌਕੇ ਜਾਹਿਦਪੀਰ ਨੇ ਕਿਹਾ ਕਿ ਜੋ ਨਫਰਤ ਕਾਂਗਰਸ ਵਰਗੀਆਂ ਪਾਰਟੀਆਂ ਨੇ ਭਾਜਪਾ ਪ੍ਰਤੀ ਮੁਸਲਿਮ ਭਾਈਚਾਰੇ ਵਿੱਚ ਫੈਲਾ ਰੱਖੀ ਸੀ। ਹੁਣ 9 ਸਾਲਾਂ ਦੇ ਸ਼ਾਸਨ ਤੋਂ ਖੁਸ਼ ਹੋ ਕੇ ਵੱਡੀ ਗਿਣਤੀ ਵਿੱਚ ਮੁਸਲਿਮ ਭਾਈਚਾਰਾ ਭਾਜਪਾ ਵਿੱਚ ਸ਼ਾਮਿਲ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਜਿੰਨੀਆਂ ਵੀ ਕੇਂਦਰ ਦੀ ਗਰੀਬਾਂ ਨੂੰ ਸਹੂਲਤਾਂ ਦਿੱਤੀਆਂ ਹਨ, ਉਨ੍ਹਾਂ ਵਿੱਚ ਮੁਸਲਿਮ ਭਾਈਚਾਰੇ ਨੂੰ ਸਭ ਤੋਂ ਜਿਆਦਾ ਲਾਭ ਮਿਲਿਆ ਹੈ। ਇਸ ਮੌਕੇ ਸਰਜੀਵਨ ਜਿੰਦਲ ਨੇ ਕਿਹਾ ਕਿ ਪੁਰੇ ਭਾਰਤ ਵਿੱਚ ਪ੍ਰਧਾਨ ਮੰਤਰੀ ਅਵਾਸ ਯੋਜਨਾ ਦੇ ਤਹਿਤ ਗਰੀਬ ਲੋਕਾਂ ਨੂੰ ਕੇਂਦਰ ਸਰਕਾਰ ਨੇ ਜਿੰਨੇ ਘਰ ਬਣਾ ਕੇ ਦਿੱਤੇ ਹਨ, ਉਨ੍ਹਾਂ ਵਿੱਚ ਬਹੁਗਿਣਤੀ ਵਿੱਚ ਮੁਸਲਿਮ ਭਾਈਚਾਰੇ ਨੂੰ ਉਸ ਦਾ ਫਾਇਦਾ ਮਿਲਿਆ ਹੈ। ਮੋਦੀ ਸਰਕਾਰ ਸਭ ਦਾ ਸਾਥ ਸਭ ਦਾ ਵਿਕਾਸ ਸਭ ਦਾ ਵਿਸ਼ਵਾਸ ਦੇ ਉਪਰ ਚੱਲ ਰਹੀ ਹੈ। ਇਸ ਮੌਕੇ ਜੁਨੇਦ ਚੌਧਰੀ, ਮੁਹੰਮਦ ਉਸਮਾਨ, ਜਵੇਦ ਸੈਫੀ, ਪਰਵੇਜ ਚੌਧਰੀ, ਸ਼ਮੀਮ ਸਭਾ, ਸੁਹੇਬ ਚੌਧਰੀ, ਕਰਨ, ਖੁਸ਼ੀ ਸੈਨੀ ਅਤੇ ਕਈ ਹੋਰ ਨੌਜਵਾਨ ਵੀ ਭਾਜਪਾ ਵਿੱਚ ਸ਼ਾਮਿਲ ਹੋਏ।

Leave a Reply

Your email address will not be published.


*