ਮੈਂਨੂੰ ਕਦੇ ਦੋਸਤਾਂ ਦੀ ਕਮੀ ਨਹੀਂ ਰਹੀ। ਹਰਕਿਸਮ ਦਾ ਗਰੁਪ ਮੈਨੂੰ ਅਪਣਾ ਲੈਂਦਾ ਹੈ । ਖਾਸਕਰਕੇ ਮਿੱਤਰਤਾ ਦਾ ਮੁੱਲ ਸਮਝਣ ਵਾਲੇ । ਕਦੇਕਦੇ ਲੱਗਦਾ ਮੈਂ ਪਾਣੀ ਹਾਂ , ਹਰ ਸ਼ੈਅ ਚ ਰਲਜਾਂਦਾਂ ਹਾਂ ਤੇ ਲੋੜ ਪੈਣ ਤੇ ਪੂਰਾ ਸੂਰਾ ਬੇਦਾਗਨਿਕਲ ਵੀ ਆਉਂਦਾ ਹਾਂ । ਇਸੇ ਤਰਾਂ ਦਾ ਇਕਗਰੁਪ ਖੇਤੀ ਵਰਸਿਟੀ ਵਿਚ ਸੀ । ਦੋ ਮੁੰਡੇ ਗੰਗਾਨਗਰ ਦੇ., ਇਕ ਬਟਾਲੇ ਦਾ,ਇਕ ਬੰਗੇ ਤੋਂ ਇਕਲੁਧਿਆਣੇ ਸ਼ਹਿਰ ਦਾ । ਸਾਰੇ ਐਗਰੀਕਲਚਰਕਾਲਜ ਦੇ । ਮੈਂ ਕੱਲਾ ਇੰਜਨੀਰਿੰਗ ਕਾਲਜ ਦਾ ।ਪਿਆਰ ਸਾਡਾ ਇਕ ਦੂਜੇ ਦੇ ਸਾਹਾਂ ਵਿਚ ਵੱਸਦਾਸੀ । ਸਾਰੇ ਸਰਦੇ ਪੁੱਜਦੇ ਜੱਟਾਂ ਦੇ ਮੁੰਡੇ ਤੇ ਸਾਰੇਗੁਣ ਵੀ ਉਹੀ । ਜਿਹਨੇ ਪਿੰਡ ਜਾਣਾ ਦੇਸੀ ਦੀਕੈਨੀ ਲੈ ਆਉਣੀ। ਕਈ ਦਿਨ ਮੌਜ ਲੱਗਣੀ ।ਉਹਨਾਂ ਦਿਨਾਂ ਦੀ ਕੀਮਤ ਸੋਨੇ ਤੋਂ ਵਧ ਸੀ । ਇਕਦਿਨ ਸ਼ਹਿਰ ਵਾਲੇ ਮੁੰਡੇ ਦਾ ਵਿਆਹ ਆ ਗਿਆ। ਗੰਗਾ ਨਗਰ ਵਾਲੇ ਕਿਸੇ ਫੌਜੀ ਨੂੰ ਜਾਣਦੇ ਸਨ। ਉਹਨਾਂ ਨੇ XXX ਦੀ ਪੇਟੀ ਹੋਸਟਲ ਲ਼ੈਆਂਦੀ। ਹੁਣ ਮਸਲਾ ਇਹ ਸੀ ਕਿ ਹੋਸਟਲ ਵਿਚਛਾਪਾ ਪੈ ਸਕਦਾ, ਦੂਜੀ ਗੱਲ ਸਾਹਮਣੇ ਦੇਖ ਕਿਵਿਆਹ ਤਕ ਕਿਸੇ ਤੋਂ ਵੀ ਰਹਿ ਨਹੀਂ ਸੀ ਹੋਣਾ ।ਵਿਆਹ ਵਾਲੇ ਦੇ ਘਰਦੇ ਪੂੲਨ ਧਾਰਮਿਕ ਸਨ।ਉਹਨਾਂ ਨੂੰ ਤਾਂ ਇਹੀ ਪਤਾ ਸੀ ਕਿ ਕਾਲਜ ਦੇਟੀਚਰ ਕਦੇ ਕਦੇ ਰਾਤ ਨੂੰ ਵੀ ਵਾਧੂ ਕਲਾਸਾਂ ਲਗਾਲੈਂਦੇ ਹਨ । ਇਹ ਇਕ ਕਾਮਯਾਬ ਸਕੀਮ ਸੀ ।ਬਹੁਤ ਸੋਚਣ ਬਾਅਦ ਇਹ ਫੈਸਲਾ ਹੋਇਆ ਕਿਸਭ ਤੋਂ ਸੁਰਖਿਅਤ ਥਾਂ ਜਨਮੇਜੇ ਦਾ ਘਰ ਹੈ ।ਆਪ ਇਹਨੇ ਪੀਣੀ ਨਹੀਂ, ਕਿਸੇ ਨੇ ਇਹਤੋਂਮੰਗਣੀ ਨਹੀਂ । ਲਓ ਜੀ ਮੇਰਾ ਇਕ ਸਟੋਰ ਸੀਜਿਸ ਨੂੰ ਮੈਂ ਫੋਟੋ ਲੈਬ ਬਣਾਇਆ ਸੀ। ਕਈ ਤਰ੍ਹਾਂਦੋ ਘੋਲ ਬਣੇ ਹੋਏ ਸਨ ਜੋ ਮੁਸ਼ਕ ਛੱਡਦੇ ਸਨ , ਇਸ ਕਰਕੇ ਉਸ ਸਟੋਰ ਚ ਕੋਈ ਝਾੜੂ ਵੀ ਨਹੀਂ ਸੀਮਾਰਦਾ । ਸੋ ਸਭ ਨੇ ਡੱਬਾਂ ਚ ਦੇਕੇ ਮਾਲ ਸਟੋਰਤੱਕ ਲੈ ਆਂਦਾ । ਖਾਲੀ ਪੇਟੀ ਮੈ ਚੱਕਲਿਆਇਆ । ਪੇਟੀ ਅਸੀਂ ਇਕ ਸ਼ੈਲਫ ਦੇ ਥੱਲੇਬਿਰਾਜਮਾਨ ਕਰ ਦਿੱਤੀ । ਹੁਣ ਇਕ ਨਵਾਂਮਸਲਾ ਖੜ੍ਹਾ ਹੋ ਗਿਆ । ਪੰਦਰਾਂ ਦਿਨਾਂ ਚ ਮੈਂਅੱਕ ਗਿਆ ਇਹ ਸੁਣ ਸੁਣ ਕੇ । ਯਾਰਾਂ ਚੋਂਕਾਲਜ ਜਿਹਨੇ ਵੀ ਮਿਲਣਾ , ਉਹਨੇ ਇਹੀਪੁੱਛਣਾ,
‘ਪਈ ਆ ? ‘
-ਜਨਮੇਜਾ ਸਿੰਘ ਜੌਹਲ
Like this:
Like Loading...
Related
Leave a Reply