ਚੰਡੀਗੜ੍ਹ,
( ਜਸਟਿਸ ਨਿਊਜ਼ )
ਆਮ ਜਨਤਾ ਲਈ ਆਧਾਰ ਸੇਵਾਵਾਂ ਨੂੰ ਹੋਰ ਸੁਗਮ ਅਤੇ ਪਹੁੰਚਯੋਗ ਬਣਾਉਣ ਦੇ ਉਦੇਸ਼ ਨਾਲ, ਡਾਕ ਵਿਭਾਗ ਵੱਲੋਂ ਚੰਡੀਗੜ੍ਹ ਅਤੇ ਮੋਹਾਲੀ ਦੇ 26 ਡਾਕਘਰਾਂ ਵਿੱਚ ਆਧਾਰ ਨਾਮਾਂਕਣ ਅਤੇ ਅੱਪਡੇਸ਼ਨ ਕੇਂਦਰ ਸਥਾਪਿਤ ਕੀਤੇ ਗਏ ਹਨ।
ਹੇਠ ਲਿਖੇ ਡਾਕਘਰਾਂ ਵਿੱਚ ਆਧਾਰ ਨਾਮਾਂਕਣ ਅਤੇ ਅੱਪਡੇਸ਼ਨ ਦੀਆਂ ਸੇਵਾਵਾਂ ਉਪਲਬਧ ਹਨ:
ਏਅਰੋਸਿਟੀ, ਏਅਰੋਡ੍ਰੋਮ, ਚੰਡੀਗੜ੍ਹ ਜੀ.ਪੀ.ਓ., ਡੇਰਾ ਬੱਸੀ, ਹਾਈ ਕੋਰਟ, ਖਰੜ, ਕੁਰਾਲੀ, ਮਨੀਮਾਜਰਾ, ਨਿਊ ਸੈਕਟਰੀਏਟ, ਸੈਕਟਰ-08, ਸੈਕਟਰ-12, ਸੈਕਟਰ-14, ਸੈਕਟਰ-19, ਸੈਕਟਰ-22, ਸੈਕਟਰ-26, ਸੈਕਟਰ-30, ਸੈਕਟਰ-36, ਸੈਕਟਰ-47, ਸੈਕਟਰ-55, ਸੈਕਟਰ-59, ਸੈਕਟਰ-60, ਸੈਕਟਰ-71, ਸੋਹਾਣਾ, ਸਿਆਲਬਾ ਮਾਜਰੀ, ਸਨੀ ਇਨਕਲੇਵ ਅਤੇ ਜ਼ੀਰਕਪੁਰ ਡਾਕਘਰ।
ਆਮ ਜਨਤਾ ਦੀ ਵੱਧ ਤੋਂ ਵੱਧ ਸਹੂਲਤ ਨੂੰ ਯਕੀਨੀ ਬਣਾਉਣ ਲਈ 28 ਅਗਸਤ 2026 ਤੱਕ ਹਰ ਐਤਵਾਰ ਅਤੇ ਸਰਕਾਰੀ ਰਾਜਪੱਤਰਿਤ ਛੁੱਟੀ ਵਾਲੇ ਦਿਨ ਵੀ ਚੰਡੀਗੜ੍ਹ ਜੀ.ਪੀ.ਓ., ਮਨੀਮਾਜਰਾ, ਜ਼ੀਰਕਪੁਰ, ਖਰੜ, ਸੈਕਟਰ-19 ਅਤੇ ਸੈਕਟਰ-55 ਡਾਕਘਰਾਂ ਵਿੱਚ ਆਧਾਰ ਸੇਵਾਵਾਂ ਉਪਲਬਧ ਰਹਿਣਗੀਆਂ। ਐਤਵਾਰ ਨੂੰ ਆਧਾਰ ਸੇਵਾਵਾਂ ਸਵੇਰੇ 9:00 ਵਜੇ ਤੋਂ ਸ਼ਾਮ 4:00 ਵਜੇ ਤੱਕ ਉਪਲਬਧ ਹੋਣਗੀਆਂ।
ਇਸ ਤੋਂ ਇਲਾਵਾ, ਚੰਡੀਗੜ੍ਹ ਜੀ.ਪੀ.ਓ., ਸੈਕਟਰ-17 ਵਿਖੇ ਆਧਾਰ ਕੇਂਦਰ ਸਵੇਰੇ 7:30 ਵਜੇ ਤੋਂ ਸ਼ਾਮ 8:00 ਵਜੇ ਤੱਕ ਕਾਰਜਸ਼ੀਲ ਰਹਿਣਗੇ, ਜਿਸ ਨਾਲ ਨਾਗਰਿਕ ਆਮ ਦਫ਼ਤਰੀ ਸਮੇਂ ਤੋਂ ਬਾਅਦ ਵੀ ਆਧਾਰ ਸੇਵਾਵਾਂ ਦਾ ਲਾਭ ਲੈ ਸਕਣਗੇ।
ਇਸ ਵਿਸ਼ੇਸ਼ ਮੁਹਿੰਮ ਤਹਿਤ ਹੇਠ ਲਿਖੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ:
- ਨਿਵਾਸੀਆਂ ਲਈ ਨਵੇਂ ਆਧਾਰ ਦਾ ਨਾਮਾਂਕਣ।
- ਆਧਾਰ ਵਿੱਚ ਨਾਮ, ਪਤਾ, ਜਨਮ ਮਿਤੀ, ਮੋਬਾਈਲ ਨੰਬਰ ਅਤੇ ਈ-ਮੇਲ ਆਈ.ਡੀ. ਵਿੱਚ ਅੱਪਡੇਸ਼ਨ।
- ਬਾਇਓਮੈਟ੍ਰਿਕ ਅੱਪਡੇਸ਼ਨ; ਜਿਸ ਵਿੱਚ ਉਂਗਲੀਆਂ ਦੇ ਨਿਸ਼ਾਨ, ਅੱਖਾਂ (Iris Scan) ਅਤੇ ਫੋਟੋਗ੍ਰਾਫ਼ ਸ਼ਾਮਲ ਹਨ।
- 5 ਸਾਲ ਅਤੇ 15 ਸਾਲ ਦੀ ਉਮਰ ਪੂਰੀ ਕਰਨ ਵਾਲੇ ਬੱਚਿਆਂ ਲਈ ਲਾਜ਼ਮੀ ਬਾਇਓਮੈਟ੍ਰਿਕ ਅੱਪਡੇਸ਼ਨ (MBU)।
ਇਹ ਮੁਹਿੰਮ ਆਧਾਰ ਸੇਵਾਵਾਂ ਨੂੰ ਆਮ ਲੋਕਾਂ ਦੇ ਹੋਰ ਨੇੜੇ ਲਿਆਉਣ ਦੇ ਉਦੇਸ਼ ਨਾਲ ਚਲਾਈ ਜਾ ਰਹੀ ਹੈ। ਇਸ ਨਾਲ ਖ਼ਾਸ ਤੌਰ ‘ਤੇ ਵਿਦਿਆਰਥੀਆਂ, ਸੀਨੀਅਰ ਸਿਟੀਜ਼ਨਾਂ, ਕੰਮਕਾਜੀ ਪੇਸ਼ੇਵਰਾਂ ਅਤੇ ਉਨ੍ਹਾਂ ਨਿਵਾਸੀਆਂ ਨੂੰ ਲਾਭ ਹੋਵੇਗਾ, ਜਿਨ੍ਹਾਂ ਲਈ ਆਮ ਦਫ਼ਤਰੀ ਸਮੇਂ ਦੌਰਾਨ ਆਧਾਰ ਕੇਂਦਰਾਂ ‘ਤੇ ਜਾਣਾ ਮੁਸ਼ਕਲ ਹੁੰਦਾ ਹੈ।
ਮਾਪਿਆਂ, ਸਕੂਲਾਂ ਅਤੇ ਵਿੱਦਿਅਕ ਸੰਸਥਾਵਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਵਿਦਿਆਰਥੀਆਂ ਦੇ ਆਧਾਰ ਵੇਰਵਿਆਂ ਨੂੰ ਸਮੇਂ ਸਿਰ ਅੱਪਡੇਟ ਕਰਵਾਉਣ, ਤਾਂ ਜੋ ਦਾਖ਼ਲਿਆਂ, ਸਕਾਲਰਸ਼ਿਪਾਂ, ਪ੍ਰੀਖਿਆਵਾਂ ਅਤੇ ਵੱਖ-ਵੱਖ ਸਰਕਾਰੀ ਸੇਵਾਵਾਂ ਲਈ ਅਰਜ਼ੀ ਦਿੰਦੇ ਸਮੇਂ ਕਿਸੇ ਕਿਸਮ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ।
ਨਿਵਾਸੀਆਂ ਨੂੰ ਵੀ ਇਹ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਨਜ਼ਦੀਕੀ ਆਧਾਰ-ਸਮਰੱਥ ਡਾਕਘਰ ਵਿੱਚ ਪਹੁੰਚ ਕੇ ਇਸ ਵਿਸ਼ੇਸ਼ ਮੁਹਿੰਮ ਦੌਰਾਨ ਆਧਾਰ ਨਾਮਾਂਕਣ ਅਤੇ ਅੱਪਡੇਸ਼ਨ ਦੀਆਂ ਸੁਵਿਧਾਜਨਕ ਸੇਵਾਵਾਂ ਦਾ ਲਾਭ ਉਠਾਉਣ।
Leave a Reply