September 18, 2026

Justice News

ਅਵਾਮ ਦੀ ਆਵਾਜ਼

ਪਵਨ ਦੀਵਾਨ ਨੇ ਕੀਤੀ ਬੀਆਰਐਸ ਨਗਰ ਇਲਾਕੇ ਦੇ ਲੋਕਾਂ ਨਾਲ ਮੀਟਿੰਗ-ਸਰਕਾਰੀ ਦਾਅਵਿਆਂ ਉਲਟ ਜਮੀਨੀ ਹਾਲਾਤ ਬਹੁਤ ਮਾੜੇ

ਲੁਧਿਆਣਾ

(  ਜਸਟਿਸ ਨਿਊਜ਼  )

ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀਆਂ ਸਮੱਸਿਆਵਾਂ ਦਾ ਹੱਲ ਕੱਢਣ ਦੇ ਉਦੇਸ਼ ਨਾਲ ਅੱਜ ਪੰਜਾਬ ਕਾਂਗਰਸ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਅਤੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਵੱਲੋਂ ਸਾਥੀਆਂ ਸਣੇ ਬੀਆਰਐਸ ਨਗਰ, ਜੇ ਬਲਾਕ ਦੇ ਵਸਨੀਕਾਂ ਨਾਲ ਮੁਲਾਕਾਤ ਕੀਤੀ ਗਈ। ਮੀਟਿੰਗ ਦਾ ਆਯੋਜਨ ਕੁਲਬੀਰ ਨੀਟਾ ਵੱਲੋਂ ਕੀਤਾ ਗਿਆ ਸੀ।

ਇਸ ਮੌਕੇ ਲੋਕਾਂ ਨੇ ਦੀਵਾਨ ਨੂੰ ਦੱਸਿਆ ਹੈ ਕਿ ਬਿਜਲੀ ਕੱਟਾਂ ਕਰਕੇ ਉਹਨਾਂ ਨੂੰ ਸਭ ਤੋਂ ਵੱਧ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ-ਕਈ ਘੰਟੇ ਬਿਜਲੀ ਦੇ ਕੱਟ ਲੱਗਣ ਕਾਰਨ ਸਿਰਫ ਇਨਵਰਟਰ ਰੋਜਾਨਾ ਦੇ ਕੰਮ ਕਾਜ ਉੱਪਰ ਕਾਫੀ ਅਸਰ ਪੈਂਦਾ ਹੈ।  ਹਾਲਾਤ ਇੰਨੇ ਵਿਗੜ ਜਾਂਦੇ ਹਨ ਕਿ ਪੀਐਸਪੀਸੀਐਲ ਦੀ ਐਪ ਉੱਪਰ ਇਲਾਕੇ ਅੰਦਰ ਕੋਈ ਬਿਜਲੀ ਘੱਟ ਨਹੀਂ ਦਰਸਾਇਆ ਜਾਂਦਾ, ਲੇਕਿਨ ਫਿਰ ਵੀ ਕਈ ਘੰਟੇ ਬਿਜਲੀ ਬੰਦ ਰਹਿੰਦੀ ਹੈ। ਇਥੋਂ ਤੱਕ ਕਿ ਕਈ ਵਾਰ ਪੀਐਸਪੀਸੀਐਲ ਦੇ ਕਸਟਮਰ ਕੇਅਰ ਦਾ ਨੰਬਰ ਵੀ ਨਹੀਂ ਮਿਲਦਾ।

ਇਸੇ ਤਰ੍ਹਾਂ, ਸਰਕਾਰ ਵੱਲੋਂ ਕਈ ਹਜ਼ਾਰ ਕਿਲੋਮੀਟਰ ਸੜਕਾਂ ਬਣਾਉਣ ਸਬੰਧੀ ਕੀਤੇ ਜਾ ਰਹੇ ਦਾਅਵਿਆਂ ਨੂੰ ਲੋਕਾਂ ਨੇ ਝੁਠਲਾਦਿਆਂ ਕਿਹਾ ਕਿ ਸੜਕਾਂ ਵਿੱਚ ਖੱਡੇ ਪਏ ਹੋਏ ਹਨ ਅਤੇ ਜੇਕਰ ਧਿਆਨ ਨਾਲ ਚੱਲਿਆ ਨਾ ਜਾਵੇ, ਤਾਂ ਕਈ ਵਾਰ ਲੋਕ ਡਿੱਗ ਕੇ ਸੱਟ ਲਗਵਾ ਬੈਠਦੇ ਹਨ ਅਤੇ ਗੱਡੀਆਂ ਦਾ ਵੀ ਨੁਕਸਾਨ ਹੋ ਜਾਂਦਾ ਹੈ।

ਇਸ ਮੌਕੇ ਦੀਵਾਨ ਨੇ ਕਿਹਾ ਕਿ ਸਰਕਾਰ ਦਾ ਵਿਕਾਸ ਸਿਰਫ ਇਸ਼ਤਿਹਾਰਾਂ ਵਿੱਚ ਨਜ਼ਰ ਆਉਂਦਾ ਹੈ, ਕਿਉਂਕਿ ਜਮੀਨੀ ਪੱਧਰ ਤੇ ਹਾਲਾਤ ਬਹੁਤ ਮਾੜੇ ਹਨ। ਉਹਨਾਂ ਨੇ ਕਿਹਾ ਕਿ ਬਿਜਲੀ ਦੇ ਕੱਟਾਂ ਕਾਰਨ ਲੋਕਾਂ ਦਾ ਬੁਰਾ ਹਾਲ ਹੈ ਅਤੇ ਬੇਵਕਤ ਬਿਜਲੀ ਕੱਟਣ ਕਾਰਨ ਇਲਾਕਾ ਨਿਵਾਸੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦੀਵਾਨ ਨੇ ਕਿਹਾ ਕਿ ਸੜਕਾਂ ਦੀ ਹਾਲਤ ਇੰਨੀ ਮਾੜੀ ਹੈਗੀ ਕੁਝ ਦਿਨ ਪਹਿਲਾਂ ਕਨਾਲ ਵਾਟਰ ਲਈ ਪਾਈਪ ਪਾਉਣ ਵਾਸਤੇ ਪੁੱਟੀਆਂ ਗਈਆਂ ਸੜਕਾਂ ਨੇ ਲੋਕਾਂ ਦੀ ਦਿੱਕਤ ਦੇ ਵਿੱਚ ਹੋਰ ਵਾਧਾ ਕਰ ਦਿੱਤਾ ਹੈ।

ਦੀਵਾਨ ਨੇ ਕਿਹਾ ਕਿ ਸਰਕਾਰ ਨੂੰ ਇਸ਼ਤਿਹਾਰਬਾਜ਼ੀ ਛੱਡ ਕੇ ਲੋਕਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਉਹਨਾਂ ਨੇ ਜ਼ੋਰ ਦਿੰਦਿਆਂ, ਕਿਹਾ ਕਿ ਲੋਕਾਂ ਨੂੰ ਹਰ ਵਾਰ ਧੋਖਾ ਹੈ ਦਿੱਤਾ ਜਾ ਸਕਦਾ।

ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ, ਇੰਦਰਜੀਤ ਕਪੂਰ, ਰੋਹਿਤ ਪਾਹਵਾ, ਬ੍ਰਿਜ ਮੋਹਨ ਸ਼ਰਮਾ, ਬ੍ਰਿਜ ਮੋਹਨ ਕਾਲੀਆ, ਦਿਨੇਸ਼ ਸ਼ਰਮਾ, ਕਾਲੀ ਨਈਅਰ, ਬਾਲ ਕ੍ਰਿਸ਼ਨ ਸ਼ਰਮਾ, ਜਸਵੰਤ ਸਿੰਘ ਕਲਸੀ, ਰਾਜੇਸ਼ ਸ਼ਰਮਾ, ਸੁਨੀਲ ਸ਼ਰਮਾ, ਰਾਹੁਲ ਵਿਗ, ਰਮਨ ਸ਼ਰਮਾ, ਰਾਜੇਸ਼ ਅਗਰਵਾਲ, ਰਾਜੀਵ ਕਪੂਰ ਮੌਜੂਦ ਰਹੇ।

Leave a Reply

Your email address will not be published. Required fields are marked *

You may have missed

Copyright © All rights reserved. | Newsphere by AF themes.