September 18, 2026

Justice News

ਅਵਾਮ ਦੀ ਆਵਾਜ਼

17 ਸਤੰਬਰ ਤੋਂ 02 ਅਕਤੂਬਰ 2026 ਤੱਕ ਕੀਤਾ ਜਾਵੇਗਾ ‘ਸਵੱਛਤਾ ਹੀ ਸੇਵਾ 2026’ ਮੁਹਿੰਮ ਦਾ ਆਯੋਜਨ

ਚੰਡੀਗੜ੍ਹ

, ( ਜਸਟਿਸ ਨਿਊਜ਼   )

ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਾਰੇ ਬੈਂਕਾਂ ਵੱਲੋਂ ਦੇਸ਼ ਭਰ ਵਿੱਚ ਸਵੱਛਤਾ, ਜਨ ਭਾਗੀਦਾਰੀ ਅਤੇ ਸਵੱਛਤਾ ਪ੍ਰਤੀ ਸਮੂਹਿਕ ਜ਼ਿੰਮੇਵਾਰੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ‘ਸਵੱਛਤਾ ਹੀ ਸੇਵਾ 2026’ ਮੁਹਿੰਮ ਦਾ ਆਯੋਜਨ 17 ਸਤੰਬਰ ਤੋਂ 02 ਅਕਤੂਬਰ 2026 ਤੱਕ ਕੀਤਾ ਜਾਵੇਗਾ। ਇਸ ਵਰ੍ਹੇ ਮੁਹਿੰਮ ਦੀ ਥੀਮ “ਸਵੱਛਤਾ ਵਿੱਚ ਸਹਿਭਾਗ – ਸਵੱਛ ਭਾਰਤ, ਵਿਕਸਿਤ ਭਾਰਤ” ਹੈ।

ਰਾਜ ਪੱਧਰੀ ਬੈਂਕਰਜ਼ ਕਮੇਟੀ, ਪੰਜਾਬ ਦੇ ਡਿਪਟੀ ਡਾਇਰੈਕਟਰ ਜਨਰਲ ਰਾਮਕਿਸ਼ੋਰ ਮੀਨਾ ਵੱਲੋਂ ਦੱਸਿਆ ਗਿਆ ਕਿ ਇਸ ਮੁਹਿੰਮ ਦੌਰਾਨ ਪੰਜਾਬ ਵਿੱਚ ਨਾਗਰਿਕਾਂ, ਸਥਾਨਕ ਸੰਸਥਾਵਾਂ, ਸਰਕਾਰੀ ਵਿਭਾਗਾਂ, ਸੰਸਥਾਨਾਂ, ਸਮਾਜਿਕ ਸੰਗਠਨਾਂ ਅਤੇ ਵੱਖ-ਵੱਖ ਭਾਈਚਾਰਿਆਂ ਦੀ ਸਰਗਰਮ ਭਾਗੀਦਾਰੀ ਯਕੀਨੀ ਬਣਾਉਂਦੇ ਹੋਏ ਜਨਤਕ ਥਾਵਾਂ, ਵੱਧ ਆਵਾਜਾਈ ਵਾਲੇ ਖੇਤਰਾਂ ਅਤੇ ਕਲੀਨਿਨੈਸ ਟਾਰਗੇਟ ਯੂਨਿਟਸ (CTUs) ਵਿੱਚ ਵਿਸ਼ੇਸ਼ ਸਵੱਛਤਾ ਸਮੇਤ ਵੱਖ-ਵੱਖ ਗਤੀਵਿਧੀਆਂ ਆਯੋਜਿਤ ਕੀਤੀਆਂ ਜਾਣਗੀਆਂ।

ਮੁਹਿੰਮ ਦਾ ਮੁੱਖ ਉਦੇਸ਼ ਜਨ-ਭਾਗੀਦਾਰੀ (Jan Bhagidari) ਨੂੰ ਉਤਸ਼ਾਹਿਤ ਕਰਨਾ, ਸਵੱਛ ਅਤੇ ਸਿਹਤਮੰਦ ਵਾਤਾਵਰਣ ਦੇ ਨਿਰਮਾਣ ਦੇ ਨਾਲ-ਨਾਲ ਸਵੱਛਤਾ ਤੋਂ ਸਮ੍ਰਿੱਧੀ  ‘ਕਬਾੜ ਸੇ ਜੁਗਾੜ – ਵੇਸਟ ਟੂ ਵੈਲਥ’ ਅਤੇ ਸਰਕੂਲਰ ਇਕੌਨਮੀ ਦੀ ਧਾਰਨਾ ਨੂੰ ਉਤਸ਼ਾਹਿਤ ਕਰਨਾ ਹੈ। ਮੁਹਿੰਮ ਦੀ ਸ਼ੁਰੂਆਤ, 17 ਸਤੰਬਰ ਨੂੰ ਸਾਰੇ ਬੈਂਕ ਕਰਮਚਾਰੀਆਂ ਦੁਆਰਾ ਸਵੱਛਤਾ ਦੀ ਸਹੁੰ ਨਾਲ ਕੀਤੀ ਗਈ।

ਮੁਹਿੰਮ ਦੌਰਾਨ ਸਮਾਵੇਸ਼ ਅਤੇ ਸਮਾਜਿਕ ਭਲਾਈ ‘ਤੇ ਕੇਂਦ੍ਰਿਤ ਵੱਖ-ਵੱਖ ਵਿਸ਼ੇਸ਼ ਸਵੱਛਤਾ ਗਤੀਵਿਧੀਆਂ ਆਯੋਜਿਤ ਕੀਤੀਆਂ ਜਾਣਗੀਆਂ। ਉੱਥੇ ਹੀ 1 ਅਕਤੂਬਰ ਨੂੰ ਦੇਸ਼ ਭਰ ਵਿੱਚ ਸਵੇਰੇ 8 ਵਜੇ “ਏਕ ਦਿਨ, ਏਕ ਘੰਟਾ,ਏਕ ਸਾਥ” ਦੇ ਸੱਦੇ ਨਾਲ ਸ਼੍ਰਮਦਾਨ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਵੇਗਾ ਅਤੇ 2 ਅਕਤੂਬਰ ਨੂੰ ਸਵੱਛ ਭਾਰਤ ਦਿਵਸ ਮਨਾਇਆ ਜਾਵੇਗਾ।

ਇਸੇ ਤਰ੍ਹਾਂ ਮੁਹਿੰਮ ਦੌਰਾਨ ‘ਇੱਕ ਪੇੜ ਮਾਂ ਕੇ ਨਾਮ’ ਪਹਿਲ ਦੇ ਤਹਿਤ ਪੌਦੇ ਲਗਾਉਣ ਦੇ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ ਅਤੇ ‘ਸਫਾਈਮਿੱਤਰ ਸੁਰੱਖਿਆ ਅਤੇ ਸਨਮਾਨ ਕੈਂਪ’ ਆਯੋਜਿਤ ਕਰਕੇ ਸਵੱਛਤਾ ਕਰਮਚਾਰੀਆਂ ਦੀ ਸਿਹਤ, ਸੁਰੱਖਿਆ ਅਤੇ ਭਲਾਈ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਇਨ੍ਹਾਂ ਕੈਂਪਾਂ ਵਿੱਚ ਸਿਹਤ ਜਾਂਚ, ਲੋੜੀਂਦੇ ਸੁਰੱਖਿਆ ਉਪਕਰਣਾਂ ਦੀ ਵੰਡ ਅਤੇ ਹੋਰ ਭਲਾਈ ਗਤੀਵਿਧੀਆਂ ਨੂੰ ਵੀ ਉਤਸ਼ਾਹਿਤ ਕੀਤਾ ਜਾਵੇਗਾ।

ਮੁਹਿੰਮ ਦੇ ਸਫ਼ਲ ਸੰਚਾਲਨ ਲਈ ਆਮ ਨਾਗਰਿਕਾਂ ਨੂੰ ਵੀ ਅਪੀਲ ਹੈ ਕਿ ਉਹ ਸਵੱਛਤਾ ਗਤੀਵਿਧੀਆਂ ਵਿੱਚ ਸਰਗਰਮ ਰੂਪ ਨਾਲ ਹਿੱਸਾ ਲੈਣ, ਜਨਤਕ ਥਾਵਾਂ ਨੂੰ ਸਵੱਛ ਰੱਖਣ ਵਿੱਚ ਸਹਿਯੋਗ ਕਰਨ ਅਤੇ ਸਵੱਛਤਾ ਨੂੰ ਸਿਰਫ਼ ਮੁਹਿੰਮ ਤੱਕ ਸੀਮਿਤ ਨਾ ਰੱਖਦੇ ਹੋਏ ਰੋਜ਼ਾਨਾ ਜੀਵਨ ਦਾ ਅਨਿੱਖੜਵਾਂ ਹਿੱਸਾ ਬਣਾਉਣ। “ਸਵੱਛਤਾ ਵਿੱਚ ਸ਼ਮੂਲੀਅਤ, ਸਵੱਛ ਭਾਰਤ ਦੀ ਸ਼ਕਤੀ ਹੈ ਅਤੇ ਸਵੱਛ ਭਾਰਤ, ਵਿਕਸਿਤ ਭਾਰਤ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਹੈ।”

Leave a Reply

Your email address will not be published. Required fields are marked *

You may have missed

Copyright © All rights reserved. | Newsphere by AF themes.