August 17, 2026

Justice News

ਅਵਾਮ ਦੀ ਆਵਾਜ਼

Day: April 20, 2024

ਇੱਕ ਹੋਰ ਨੌਜਵਾਨ ਨਸ਼ੇ ਦੀ ਭੇਟ ਚੜ੍ਹਿਆ, ਪੱਤਰਕਾਰ ਦਲੇਰ ਸਿੰਘ ਜੌਹਲ ਨੂੰ ਸਦਮਾ, ਸਾਂਢੂ ਦੇ ਬੇਟੇ ਦਾ ਦੇਹਾਂਤ ਮਜੀਠਾ 20 ਅਪ੍ਰੈਲ( ਰਾਜਾ ਕੋਟਲੀ )ਪੰਜਾਬ ਵਿੱਚ ਵਗ ਰਹੇ ਨਸ਼ਿਆਂ ਦੇ ਵਹਿਣ ਵਿੱਚ ਹਲਕਾ ਮਜੀਠਾ ਦੇ ਕਸਬਾ ਜੈਂਤੀਪੁਰ ਦੇ ਨੇੜਲੇ ਪਿੰਡ ਛਿੱਥ ਦਾ ਇੱਕ ਨੌਜਵਾਨ ਸਿਕੰਦਰ ਸਿੰਘ ਪੁੱਤਰ ਹਰਿੰਦਰ ਸਿੰਘ ਜੋ ਅਜੇ ਕੁਵਾਰਾ ਸੀ, ਬੀਤੇ ਕੱਲ੍ਹ ਨਸ਼ੇ ਦੇ ਨਸ਼ੀਲੇ ਟੀਕੇ ਦੀ ਭੇਟ ਚੜ੍ਹ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਇਹ ਨੌਜਵਾਨ ਕੁਝ ਸਮਾਂ ਪਹਿਲਾਂ ਸਰਕਾਰਾਂ ਦੀ ਅਣਗਿਹਲੀ ਕਾਰਨ ਤੇ ਸਰਕਾਰੀ ਤੰਤਰ ਦੀ ਦੇਖਰੇਖ ਹੇਠ ਚੱਲ ਰਹੇ ਨਸ਼ਿਆਂ ਰੂਪੀ ਜ਼ਹਿਰ ਦਾ ਸ਼ਿਕਾਰ ਹੋ ਗਿਆ ਸੀ ਤੇ ਹੁਣ ਉਹ ਨਸ਼ੇ ਦਾ ਟੀਕਾ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਗਿਆ। ਮ੍ਰਿਤਕ ਆਪਣੇ ਪਿਛੇ ਆਪਣੀ ਵਿਧਵਾ ਮਾਂ ਤੇ ਛੋਟਾ ਭਰਾ, ਭੈਣ ਤੇ ਹੋਰ ਸਾਕ ਸਬੰਧੀਆਂ ਨੂੰ ਰੋਂਦਿਆਂ ਕਰਲਾਉਦਿਆਂ ਛੱਡ ਗਿਆ । ਮ੍ਰਿਤਕ ਸਿਕੰਦਰ ਸਿੰਘ ਦਾ ਅੰਤਮ ਸੰਸਕਾਰ ਪਿੰਡ ਦੀ ਸ਼ਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ ਹੈ। ਇਥੇ ਇਹ ਗੱਲ ਵਰਣਨ ਯੋਗ ਹੈ ਕਿ ਮ੍ਰਿਤਕ ਸਿਕੰਦਰ ਸਿੰਘ ਪੱਤਰਕਾਰ ਦਲੇਰ ਸਿੰਘ ਜੌਹਲ ਦੇ ਸਕੇ ਸਾਂਢੂ ਦਾ ਬੇਟਾ ਸੀ। ਹੋਈ ਇਸ ਦਰਦਨਾਕ ਮੌਤ ਤੇ ਸੰਮੂਹ ਪੱਤਰਕਾਰ ਭਾਈਚਾਰੇ, ਸਿਆਸੀ ਪਾਰਟੀਆਂ ਦੇ ਆਗੂਆਂ, ਸਮਾਜ ਸੇਵੀ ਸੰਸਥਾਵਾਂ, ਲੇਖਕਾਂ ਤੇ ਹੋਰ ਕਈ ਬੁੱਧੀਜੀਵੀਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਵਿਧਵਾ ਮਾਂ ਸਰਬਜੀਤ ਕੌਰ ਤੇ ਉਸ ਦਾ ਬਚੇ ਚਿਰਾਗ ਨੂੰ ਕੁਝ ਹੌਸਲਾ ਅਫ਼ਜ਼ਾਈ ਮਿਲ ਸਕੇ। ਮ੍ਰਿਤਕ ਸਿਕੰਦਰ ਸਿੰਘ ਦੇ ਅੰਤਿਮ ਅਰਦਾਸ ਤੇ ਅਖੰਡ ਪਾਠ ਸਾਹਿਬ ਦੇ ਭੋਗ 25 ਅਪ੍ਰੈਲ ਨੂੰ ਪਿੰਡ ਸਿੱਥ ਵਿਖੇ ਪਾਏ ਜਾਣਗੇ।

ਮਜੀਠਾ ( ਰਾਜਾ ਕੋਟਲੀ )ਪੰਜਾਬ ਵਿੱਚ ਵਗ ਰਹੇ ਨਸ਼ਿਆਂ ਦੇ ਵਹਿਣ ਵਿੱਚ ਹਲਕਾ ਮਜੀਠਾ ਦੇ ਕਸਬਾ ਜੈਂਤੀਪੁਰ ਦੇ ਨੇੜਲੇ ਪਿੰਡ...

ਕਪੂਰਥਲਾ::::::::::::::: ਸਥਾਨਕ ਦਾਣਾ ਮੰਡੀ ਵਿਖੇ ਚੱਲ ਰਹੀ ਕਣਕ ਦੀ ਖਰੀਦ ਦਾ ਜਾਇਜ਼ਾ ਲੈੰਦਿਆਂ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਅਧਿਕਾਰੀਆਂ...

ਖੰਨਾ/ਲੁਧਿਆਣਾ, ( Gurvinder sidhu) - ਮਾਰਕਫੈੱਡ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਗਿਰੀਸ਼ ਦਿਆਲਨ ਵੱਲੋਂਂ ਖੰਨਾ ਦੀ ਦਾਣਾ ਮੰਡੀ ਵਿਖੇ ਕਣਕ ਦੇ...

ਭਵਾਨੀਗੜ੍ਹ  (ਮਨਦੀਪ ਕੌਰ ਮਾਝੀ ) ਭਵਾਨੀਗੜ੍ਹ ਤੋ ਨੇੜਲੇ ਪਿੰਡ ਘਰਾਚੋਂ ਵਿਖੇ ਬੀਤੀ ਦੇਰ ਸ਼ਾਮ ਮਕਾਨ ਦੀ ਛੱਤ ਡਿੱਗਣ ਕਾਰਨ ਬਜ਼ੁਰਗ...

ਮਲੇਰਕੋਟਲਾ  (ਮੁਹੰਮਦ ਸ਼ਹਿਬਾਜ਼ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਤਹਿਤ ਵੰਡੀ ਗਈ ਕਣਕ ਦਾ ਕਮਿਸ਼ਨ ਪੰਜਾਬ ਸਰਕਾਰ ਜਲਦੀ ਜਾਰੀ ਕਰੇ। ਜੇਕਰ...

ਬਲਾਚੌਰ  (ਜਤਿੰਦਰ ਪਾਲ ਸਿੰਘ ਕਲੇਰ ) ਬਲਾਚੌਰ ਦੇ ਨਾਮਵਰ ਸਕੂਲ ਬੀ ਪੀ ਐਸ ਸਕੂਲ ਦੇ ਵਿਦਿਆਰਥੀਆਂ ਨੇ ਇਸ ਵਾਰ ਪੰਜਾਬ...

ਚੰਡੀਗੜ੍ਹ, 20 ਅਪ੍ਰੈਲ - ਕਰਨਾਲ ਦੇ ਡਿਪਟੀ ਕਮਿਸ਼ਨਰ ਅਤੇ ਜਿਲ੍ਹਾ ਚੋਣ ਅਧਿਕਾਰੀ ਉੱਤਮ ਸਿੰਘ ਨੇ ਦਸਿਆ ਕਿ ਲੋਕਸਭਾ ਆਮ ਚੋਣ 2024 ਤੇ ਕਰਨਾਲ...

ਲੁਧਿਆਣਾ,  (Justice News) - ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਐਸ.ਡੀ.ਐਮਜ਼, ਖੇਤੀਬਾੜੀ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਪਤਾ ਲਗਾਉਣ...

Copyright © All rights reserved. | Newsphere by AF themes.