ਇੱਕ ਹੋਰ ਨੌਜਵਾਨ ਨਸ਼ੇ ਦੀ ਭੇਟ ਚੜ੍ਹਿਆ, ਪੱਤਰਕਾਰ ਦਲੇਰ ਸਿੰਘ ਜੌਹਲ ਨੂੰ ਸਦਮਾ, ਸਾਂਢੂ ਦੇ ਬੇਟੇ ਦਾ ਦੇਹਾਂਤ ਮਜੀਠਾ 20 ਅਪ੍ਰੈਲ( ਰਾਜਾ ਕੋਟਲੀ )ਪੰਜਾਬ ਵਿੱਚ ਵਗ ਰਹੇ ਨਸ਼ਿਆਂ ਦੇ ਵਹਿਣ ਵਿੱਚ ਹਲਕਾ ਮਜੀਠਾ ਦੇ ਕਸਬਾ ਜੈਂਤੀਪੁਰ ਦੇ ਨੇੜਲੇ ਪਿੰਡ ਛਿੱਥ ਦਾ ਇੱਕ ਨੌਜਵਾਨ ਸਿਕੰਦਰ ਸਿੰਘ ਪੁੱਤਰ ਹਰਿੰਦਰ ਸਿੰਘ ਜੋ ਅਜੇ ਕੁਵਾਰਾ ਸੀ, ਬੀਤੇ ਕੱਲ੍ਹ ਨਸ਼ੇ ਦੇ ਨਸ਼ੀਲੇ ਟੀਕੇ ਦੀ ਭੇਟ ਚੜ੍ਹ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਇਹ ਨੌਜਵਾਨ ਕੁਝ ਸਮਾਂ ਪਹਿਲਾਂ ਸਰਕਾਰਾਂ ਦੀ ਅਣਗਿਹਲੀ ਕਾਰਨ ਤੇ ਸਰਕਾਰੀ ਤੰਤਰ ਦੀ ਦੇਖਰੇਖ ਹੇਠ ਚੱਲ ਰਹੇ ਨਸ਼ਿਆਂ ਰੂਪੀ ਜ਼ਹਿਰ ਦਾ ਸ਼ਿਕਾਰ ਹੋ ਗਿਆ ਸੀ ਤੇ ਹੁਣ ਉਹ ਨਸ਼ੇ ਦਾ ਟੀਕਾ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਗਿਆ। ਮ੍ਰਿਤਕ ਆਪਣੇ ਪਿਛੇ ਆਪਣੀ ਵਿਧਵਾ ਮਾਂ ਤੇ ਛੋਟਾ ਭਰਾ, ਭੈਣ ਤੇ ਹੋਰ ਸਾਕ ਸਬੰਧੀਆਂ ਨੂੰ ਰੋਂਦਿਆਂ ਕਰਲਾਉਦਿਆਂ ਛੱਡ ਗਿਆ । ਮ੍ਰਿਤਕ ਸਿਕੰਦਰ ਸਿੰਘ ਦਾ ਅੰਤਮ ਸੰਸਕਾਰ ਪਿੰਡ ਦੀ ਸ਼ਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ ਹੈ। ਇਥੇ ਇਹ ਗੱਲ ਵਰਣਨ ਯੋਗ ਹੈ ਕਿ ਮ੍ਰਿਤਕ ਸਿਕੰਦਰ ਸਿੰਘ ਪੱਤਰਕਾਰ ਦਲੇਰ ਸਿੰਘ ਜੌਹਲ ਦੇ ਸਕੇ ਸਾਂਢੂ ਦਾ ਬੇਟਾ ਸੀ। ਹੋਈ ਇਸ ਦਰਦਨਾਕ ਮੌਤ ਤੇ ਸੰਮੂਹ ਪੱਤਰਕਾਰ ਭਾਈਚਾਰੇ, ਸਿਆਸੀ ਪਾਰਟੀਆਂ ਦੇ ਆਗੂਆਂ, ਸਮਾਜ ਸੇਵੀ ਸੰਸਥਾਵਾਂ, ਲੇਖਕਾਂ ਤੇ ਹੋਰ ਕਈ ਬੁੱਧੀਜੀਵੀਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਵਿਧਵਾ ਮਾਂ ਸਰਬਜੀਤ ਕੌਰ ਤੇ ਉਸ ਦਾ ਬਚੇ ਚਿਰਾਗ ਨੂੰ ਕੁਝ ਹੌਸਲਾ ਅਫ਼ਜ਼ਾਈ ਮਿਲ ਸਕੇ। ਮ੍ਰਿਤਕ ਸਿਕੰਦਰ ਸਿੰਘ ਦੇ ਅੰਤਿਮ ਅਰਦਾਸ ਤੇ ਅਖੰਡ ਪਾਠ ਸਾਹਿਬ ਦੇ ਭੋਗ 25 ਅਪ੍ਰੈਲ ਨੂੰ ਪਿੰਡ ਸਿੱਥ ਵਿਖੇ ਪਾਏ ਜਾਣਗੇ।

ਮਜੀਠਾ ( ਰਾਜਾ ਕੋਟਲੀ )ਪੰਜਾਬ ਵਿੱਚ ਵਗ ਰਹੇ ਨਸ਼ਿਆਂ ਦੇ ਵਹਿਣ ਵਿੱਚ ਹਲਕਾ ਮਜੀਠਾ ਦੇ ਕਸਬਾ ਜੈਂਤੀਪੁਰ ਦੇ ਨੇੜਲੇ ਪਿੰਡ ਛਿੱਥ ਦਾ ਇੱਕ ਨੌਜਵਾਨ ਸਿਕੰਦਰ ਸਿੰਘ ਪੁੱਤਰ ਹਰਿੰਦਰ ਸਿੰਘ ਜੋ ਅਜੇ ਕੁਵਾਰਾ ਸੀ, ਬੀਤੇ ਕੱਲ੍ਹ ਨਸ਼ੇ ਦੇ ਨਸ਼ੀਲੇ ਟੀਕੇ ਦੀ ਭੇਟ ਚੜ੍ਹ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਇਹ ਨੌਜਵਾਨ ਕੁਝ ਸਮਾਂ ਪਹਿਲਾਂ ਸਰਕਾਰਾਂ ਦੀ ਅਣਗਿਹਲੀ ਕਾਰਨ ਤੇ ਸਰਕਾਰੀ ਤੰਤਰ ਦੀ ਦੇਖਰੇਖ ਹੇਠ ਚੱਲ ਰਹੇ ਨਸ਼ਿਆਂ ਰੂਪੀ ਜ਼ਹਿਰ ਦਾ ਸ਼ਿਕਾਰ ਹੋ ਗਿਆ ਸੀ ਤੇ ਹੁਣ ਉਹ ਨਸ਼ੇ ਦਾ ਟੀਕਾ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਗਿਆ। ਮ੍ਰਿਤਕ ਆਪਣੇ ਪਿਛੇ ਆਪਣੀ ਵਿਧਵਾ ਮਾਂ ਤੇ ਛੋਟਾ ਭਰਾ, ਭੈਣ ਤੇ ਹੋਰ ਸਾਕ ਸਬੰਧੀਆਂ ਨੂੰ ਰੋਂਦਿਆਂ ਕਰਲਾਉਦਿਆਂ ਛੱਡ ਗਿਆ । ਮ੍ਰਿਤਕ ਸਿਕੰਦਰ ਸਿੰਘ ਦਾ ਅੰਤਮ ਸੰਸਕਾਰ ਪਿੰਡ ਦੀ ਸ਼ਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ ਹੈ। ਇਥੇ ਇਹ ਗੱਲ ਵਰਣਨ ਯੋਗ ਹੈ ਕਿ ਮ੍ਰਿਤਕ ਸਿਕੰਦਰ ਸਿੰਘ ਪੱਤਰਕਾਰ ਦਲੇਰ ਸਿੰਘ ਜੌਹਲ ਦੇ ਸਕੇ ਸਾਂਢੂ ਦਾ ਬੇਟਾ ਸੀ। ਹੋਈ ਇਸ ਦਰਦਨਾਕ ਮੌਤ ਤੇ ਸੰਮੂਹ ਪੱਤਰਕਾਰ ਭਾਈਚਾਰੇ, ਸਿਆਸੀ ਪਾਰਟੀਆਂ ਦੇ ਆਗੂਆਂ, ਸਮਾਜ ਸੇਵੀ ਸੰਸਥਾਵਾਂ, ਲੇਖਕਾਂ ਤੇ ਹੋਰ ਕਈ ਬੁੱਧੀਜੀਵੀਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਵਿਧਵਾ ਮਾਂ ਸਰਬਜੀਤ ਕੌਰ ਤੇ ਉਸ ਦਾ ਬਚੇ ਚਿਰਾਗ ਨੂੰ ਕੁਝ ਹੌਸਲਾ ਅਫ਼ਜ਼ਾਈ ਮਿਲ ਸਕੇ। ਮ੍ਰਿਤਕ ਸਿਕੰਦਰ ਸਿੰਘ ਦੇ ਅੰਤਿਮ ਅਰਦਾਸ ਤੇ ਅਖੰਡ ਪਾਠ ਸਾਹਿਬ ਦੇ ਭੋਗ 25 ਅਪ੍ਰੈਲ ਨੂੰ ਪਿੰਡ ਸਿੱਥ ਵਿਖੇ ਪਾਏ ਜਾਣਗੇ।

Leave a Reply

Your email address will not be published.


*