ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ )
ਬਲਾਚੌਰ ਦੇ ਨਾਮਵਰ ਸਕੂਲ ਬੀ ਪੀ ਐਸ ਸਕੂਲ ਦੇ ਵਿਦਿਆਰਥੀਆਂ ਨੇ ਇਸ ਵਾਰ ਪੰਜਾਬ ਸਿਖਿਆ ਬੋਰਡ ਦੀ ਦਸਵੀਂ ਕਲਾਸ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ। ਇਸ ਸਕੂਲ ਵਲੋਂ ਦੱਸਵੀਂ ਦੇ ਇਮਤਿਹਾਨ ਵਿੱਚ 68 ਬੱਚਿਆਂ ਨੇ ਇਮਤਿਹਾਨ ਦਿੱਤਾ। ਜਿਸ ਵਿਚ ਪੂਰੇ ਬੱਚੇ ਪਾਸ ਹੋਏ। ਜਿਸ ਵਿਚ 64 ਬੱਚਿਆਂ ਨੇ ਪਹਿਲੀ ਪੁਜੀਸ਼ਨ ਅਤੇ 4 ਬੱਚਿਆਂ ਨੇ ਦੂਸਰੀ ਪੁਜੀਸ਼ਨ ਹਾਸਿਲ ਕਰਕੇ ਆਪਣੇ ਸਕੂਲ ਤੇ ਆਪਣੇ ਮਾਪਿਆਂ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਇਸ ਦਾ ਸਿਹਰਾ ਸਕੂਲ ਦੇ ਚੇਅਰਮੈਨ ਐਚ ਪੀ ਸਿੰਘ, ਪ੍ਰਿਸੀਪਲ ਹਰਮਨਿੰਦਰ ਕੌਰ ਅਤੇ ਸਕੂਲ ਦੇ ਸਟਾਫ ਦੀ ਮੇਹਨਤ ਨੂੰ ਜਾਂਦਾ ਹੈ। ਇਸ ਸਕੂਲ ਦੇ ਵਿਦਿਆਰਥੀਆਂ ਜਿਨ੍ਹਾਂ ਵਿਚ ਗਰੀਮਾ ਪੁੱਤਰੀ ਅਸ਼ੋਕ ਸੋਨੀ ਨੇ 650/603 ਅੰਕ 93%, ਪੁਨੀਤ ਕੌਰ ਪੁੱਤਰੀ ਗੁਰਮੀਤ ਸਿੰਘ ਨੇ 650/594ਅੰਕ 91%,ਪਲਵੀ ਸ਼ਰਮਾ ਪੁੱਤਰੀ ਮੁਕੇਸ਼ ਕੁਮਾਰ ਨੇ 650/587 ਅੰਕ 90% ਅਤੇ ਗੁਰਵਿੰਦਰ ਪੁੱਤਰ ਜਿੰਦਰ ਨੇ 650/587 ਅੰਕ 90% ਹਾਸਲ ਕਰਨ ਵਿਚ ਸਫਲਤਾ ਹਾਸਲ ਕੀਤੀ। ਜਿਸ ਨਾਲ ਇਲਾਕੇ ਦੀ ਸ਼ਾਨ ਵਿੱਚ ਵਾਧਾ ਹੋਇਆ ਹੈ। ਇਸ ਸਕੂਲ ਦੇ 68 ਬੱਚਿਆਂ ਵਿਚੋਂ ਚਾਰ ਬੱਚਿਆਂ ਨੇ 90%,ਬਾਈ ਬੱਚਿਆਂ ਨੇ 80%ਤੋਂ 89.5%, ਸੋਲਾਂ ਬੱਚਿਆਂ ਨੇ 70.69.9%,ਬਾਈ ਬੱਚਿਆਂ ਨੇ 60%ਤੋਂ 69.9%,ਨੌ ਬੱਚਿਆਂ ਨੇ 55%ਤੋਂ 59.9%ਅੰਕ ਹਾਸਲ ਕੀਤੇ।
ਇਨ੍ਹਾਂ ਪ੍ਰਾਪਤੀਆਂ ਦਾ ਸਿਹਰਾ ਚੇਅਰਮੈਨ ਐਚ ਪੀ ਸਿੰਘ ਅਤੇ ਪ੍ਰਿਸੀਪਲ ਹਰਮਨਿੰਦਰ ਕੌਰ ਵਲੋਂ ਸਕੂਲ ਦੀ ਤਰੱਕੀ ਅਤੇ ਬੱਚਿਆਂ ਨੂੰ ਸੁਚਾਰੂ ਢੰਗ ਨਾਲ ਸਿਖਿਆ ਅਤੇ ਪੂਰੇ ਸਟਾਫ ਨੂੰ ਬੱਚਿਆਂ ਨੂੰ ਵਧੀਆ ਢੰਗ ਨਾਲ ਭੜਾਉਣ ਦੇ ਤਰੀਕੇ ਦੱਸਕੇ ਇਲਾਕੇ ਦਾ ਨਾਮ ਰੌਸ਼ਨ ਕਰਨਾ ਹੈ।
Leave a Reply