- ਮਲੇਰਕੋਟਲਾ (ਮੁਹੰਮਦ ਸ਼ਹਿਬਾਜ਼ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਤਹਿਤ ਵੰਡੀ ਗਈ ਕਣਕ ਦਾ ਕਮਿਸ਼ਨ ਪੰਜਾਬ ਸਰਕਾਰ ਜਲਦੀ ਜਾਰੀ ਕਰੇ। ਜੇਕਰ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਪੰਜਾਬ ਦੇ 40 ਲੱਖਾ ਪਰਿਵਾਰਾਂ ਨੂੰ ਕਣਕ ਮੁਫ਼ਤ ਦੇ ਸਕਦੀ ਹੈ। ਫਿਰ ਡਿੱਪੂ ਹੋਲਡਰਾਂ ਨੂੰ ਉਨ੍ਹਾਂ ਦਾ ਬਣਦਾ ਸਮੇਂ ਸਿਰ ਕਮਿਸ਼ਨ ਸਮੇਂ ਦੇ ਸਕਦੀ। ਸੂਬਾ ਪ੍ਰਧਾਨ ਸੁਖਵਿੰਦਰ ਕਾਂਝਲਾ ਨੇ ਕਿਹਾ ਕਿ ਮਾਰਕਫੈੱਡ ਡਿੱਪੂ ਹੋਲਡਰਾਂ ਵਿੱਚ ਦਖਲਅੰਦਾਜ਼ੀ ਬੰਦ ਕਰੇ। ਜਿੰਨੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਮਾਰਕਫੈੱਡ ਦੇ ਡਿੱਪੂਆਂ ਨੂੰ ਰਾਸ਼ਨ ਕਾਰਡ ਲਾਏ ਗਏ ਹਨ। ਉਨ੍ਹਾਂ ਰਾਸ਼ਨ ਕਾਰਡ ਦੀਆਂ ਹੀ ਪਰਚੀਆਂ ਕੱਟੀਆਂ ਜਾਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਾਰਕਫੈੱਡ ਦੇ ਪ੍ਰਤੀ ਡਿੱਪੂ ਨੂੰ 68000 ਰੁਪਏ ਅਤੇ ਜੋ 1955 ਤੋਂ ਡਿੱਪੂ ਹੋਲਡਰ ਕੰਮ ਕਰਦੇ ਆ ਰਹੇ ਹਨ ਉਨ੍ਹਾਂ ਨੂੰ 47.50 ਕੁਇੰਟਲ ਕਮਿਸ਼ਨ ਇਹ ਵਿਤਕਰਾ ਕਿਉਂ। ਸੂਬਾ ਪ੍ਰਧਾਨ ਸੁਖਵਿੰਦਰ ਕਾਂਝਲਾ ਨੇ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਸਰਕਾਰ ਦਾ ਵਿਰੋਧ ਕੀਤਾ ਜਾਵੇਗਾ। ਕਿਉਂਕਿ ਸਾਡੇ ਡਿੱਪੂ ਹੋਲਡਰ ਹਰੇਕ ਪਿੰਡ-ਪਿੰਡ, ਹਰੇਕ ਮੁਹੱਲੇ- ਮੁਹੱਲੇ,ਹਰੇਕ ਵਾਰਡ – ਵਾਰਡ ਵਿੱਚ ਬੈਠੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਭਰ ਦੇ 18500 ਡਿੱਪੂ ਹੋਲਡਰਾਂ ਵੱਲੋਂ ਪੰਜਾਬ ਸਰਕਾਰ ਦੇ ਹਰੇਕ ਲੋਕ ਸਭਾ ਮੈਂਬਰ ਦਾ ਵਿਰੋਧ ਕੀਤਾ ਜਾਵੇਗਾ। 16 ਮਹੀਨਿਆਂ ਦੀ ਵੰਡੀ ਗਈ ਕਣਕ ਦਾ, ਕਮਿਸ਼ਨ ਅਜੇ ਤਕ ਨਹੀਂ ਦਿੱਤਾ ਤਰੁੰਤ ਜਾਰੀ ਕੀਤਾ ਜਾਵੇ। ਸੂਬਾ ਪ੍ਰਧਾਨ ਸੁਖਵਿੰਦਰ ਕਾਂਝਲਾ ਨੇ ਕਿਹਾ ਕਿ 2001 ਤੋਂ ਲੈ ਕੇ 2013 ਤੱਕ ਕੈਪਟਨ ਅਮਰਿੰਦਰ ਸਿੰਘ ਅਤੇ ਸ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੱਲੋਂ ਵੰਡੀ ਗਈ ਕਣਕ ਬੀ ਪੀ ਐੱਲ,ਅੰਨਤੋਦਿਆ ਅਤੇ ਆਟਾ ਦਾਲ ਸਕੀਮ 2007 ਦਾ ਕਮਿਸ਼ਨ ਅਤੇ ਲੋੜ ਅਤੇ ਅਣਲੋੜ ਵੀ ਨਹੀਂ ਦਿੱਤਾ ਗਿਆ ਦਿੱਤਾ ਗਿਆ । ਉਨ੍ਹਾਂ ਕਿਹਾ ਕਿ ਮਹੀਨੇ ਵਾਰ ਵੰਡ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਖਪਤਕਾਰਾਂ ਨੂੰ ਘੱਟ ਰੇਟ ਤੇ ਦਾਲਾਂ,ਘੀ ਸਰੋਂ ਦਾ ਤੇਲ, ਚੀਨੀ,ਚਾਹ ਪੱਤੀ, ਅਤੇ ਹੋਰ ਰਸੋਈ ਦਾ ਸਮਾਨ ਰਾਸ਼ਨ ਡਿੱਪੂਆਂ ਰਾਹੀਂ ਮੁਹਾਈਆ ਕਰਵਾਇਆ ਜਾਵੇ।ਸਮੂਹ ਡਿੱਪੂ ਹੋਲਡਰਾਂ ਦਾ ਪਿੱਛਲਾ ਬਕਾਇਆ ਜਲਦੀ ਉਨ੍ਹਾਂ ਦੇ ਖਾਤਿਆਂ ਵਿੱਚ ਪਾਇਆ ਜਾਵੇ। ਗੈਸ ਸਿਲੰਡਰ ਡਿੱਪੂ ਹੋਲਡਰਾਂ ਰਾਹੀਂ ਦਿੱਤੇ ਜਾਣ,ਲੋੜ ਅਣਲੋੜ ਦਾ ਖਰਚਾ ਦਿੱਤਾ ਜਾਵੇ। ਇਸ ਮੌਕੇ ਸੂਬਾ ਪ੍ਰੈੱਸ ਸਕੱਤਰ ਮਹੁੰਮਦ ਸਲੀਮ, ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਸੁਰਜੀਤ ਸਿੰਘ ਮੰਗੀ , ਬਲਾਕ ਸੁਨਾਮ ਦੇ ਪ੍ਰਧਾਨ ਪਰਮਜੀਤ ਹਾਂਡਾ , ਮਲੇਰਕੋਟਲਾ ਦੇ ਬਲਾਕ ਪ੍ਰਧਾਨ ਸੁਦਾਗਰ ਅਲੀ ਨਜੀਰ ਬਿੰਜੋਕੀ , ਤਰਸੇਮ ਚੰਦ ਭੂਦਨ, ਸੁਰਜਦੀਨ ਕੇਲੋਂ, ਸੰਦੀਪ ਸਿੰਘ, ਪਰਮਜੀਤ ਸਿੰਘ ਹਥਨ, ਚਰਨਜੀਤ ਸਿੰਘ ਹਥਨ, ਮੱਖਣ ਗਰਗ, ਕਰਮਜੀਤ ਸਿੰਘ ਰਟੌਲਾਂ,ਬਿਕਰ ਸਿੰਘ ਰਾੜਵਾ,ਆਦਿ ਤੋਂ ਇਲਾਵਾ ਹੋਰ ਵੀ ਡਿੱਪੂ ਹੋਲਡਰ ਹਾਜ਼ਰ ਸਨ।
Like this:
Like Loading...
Related
Leave a Reply