ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਨ ਲਈ ਡਿਪਟੀ ਕਮਿਸ਼ਨਰ ਨੇ ਜਾਰੀ ਕੀਤਾ ਆਪਣਾ ਨੰਬਰ

ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ/ਰਾਘਵ ਅਰੋੜਾ) ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਜੰਡਿਆਲਾ, ਵੇਰਕਾ ਅਤੇ ਇਸ ਦੇ ਨਾਲ ਲੱਗਦੇ ਪਿੰਡਾਂ ਤੋਂ ਆਏ ਮੋਹਤਬਰਾਂ ਨਾਲ ਨਸ਼ੇ ਦੀ ਸਮੱਸਿਆ ਨੂੰ ਲੈ ਕੇ ਗੱਲਬਾਤ ਕਰਦੇ ਹੋਏ ਆਪਣਾ ਫ਼ੋਨ ਨੰਬਰ ਦਿੰਦੇ ਹੋਏ ਕਿਹਾ ਕਿ ਜੇਕਰ ਤੁਹਾਡੀ ਸ਼ਿਕਾਇਤ ਉੱਤੇ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਤਾਂ ਤੁਸੀਂ ਮੈਨੂੰ ਇਸ ਨੰਬਰ ਉੱਤੇ ਸੰਦੇਸ਼ ਭੇਜੋ। ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਪੂਰੀ ਵਾਹ ਲਾ ਰਹੇ ਹਨ ਅਤੇ ਜ਼ਿਲਾਂ ਪ੍ਰਸ਼ਾਸਨ ਤੇ ਪੁਲਿਸ ਵੀ ਹਰ ਤਰ੍ਹਾਂ ਲਈ ਕੰਮ ਕਰ ਰਹੇ ਹਨ ਪਰ ਫ਼ਿਰ ਵੀ ਕਈ ਵਾਰ ਹੇਠਲੇ ਪੱਧਰ ਉੱਤੇ ਕਈ ਸਮੱਸਿਆਵਾਂ ਆ ਜਾਂਦੀਆਂ ਹਨ। ਉਹਨਾਂ ਕਿਹਾ ਕਿ ਹਾਲ ਹੀ ਵਿੱਚ ਜ਼ਿਲਾਂ ਪੁਲਿਸ ਨੇ ਅਜਿਹੇ ਤਿੰਨ ਪੁਲਿਸ ਕਰਮੀਂ ਜਿਨ੍ਹਾਂ ਦੀ ਨਸ਼ਾ ਸਮਗਲਰਾਂ ਨਾਲ ਸਾਂਝ ਸੀ ਨੂੰ ਨੌਕਰੀ ਤੋਂ ਫਾਰਗ ਕਰ ਦਿੱਤਾ ਹੈ ਅਤੇ ਹੁਣ ਉਹਨਾਂ ਦੀਆਂ ਜਾਇਦਾਤਾਂ ਵੀ ਜਪਤ ਕਰਨ ਦੀ ਕਾਰਵਾਈ ਚੱਲ ਰਹੀ ਹੈ। ਉਹਨਾਂ ਨੇ ਆਪਣਾ ਨੰਬਰ 7973867446 ਮੋਹਤਬਰਾਂ ਨੂੰ ਦਿੰਦੇ ਹੋਏ ਕਿਹਾ ਕਿ ਜੇਕਰ ਤੁਹਾਡੇ ਵੱਲੋਂ ਦਿੱਤੀ ਗਈ ਸੂਚਨਾ ਜਾਂ ਸ਼ਿਕਾਇਤ ਉੱਤੇ ਲੋਕਲ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਤਾਂ ਤੁਸੀਂ ਇਸ ਨੰਬਰ ਉੱਤੇ ਮੈਨੂੰ ਸੰਦੇਸ਼ ਭੇਜੋ ਮੈਂ ਤੁਹਾਡਾ ਨਾਂ ਦੱਸੇ ਬਿਨਾਂ ਜ਼ਿਲਾ ਪੁਲਿਸ ਮੁੱਖੀ ਨੂੰ ਭੇਜ ਕੇ ਉਸ ਸ਼ਿਕਾਇਤ ਉੱਤੇ ਕਾਰਵਾਈ ਕਰਨੀ ਯਕੀਨੀ ਬਣਾਵਾਂਗਾ।
          ਉਹਨਾਂ ਕਿਹਾ ਕਿ ਨਸ਼ੇ ਨੂੰ ਰੋਕਣ ਲਈ ਸਭ ਤੋਂ ਵੱਡਾ ਯੋਗਦਾਨ ਪੁਲਿਸ ਦਾ ਹੈ ਅਤੇ ਸਿਵਲ ਪ੍ਰਸ਼ਾਸਨ ਵੱਜੋਂ ਅਸੀਂ ਕੰਮ ਕਰ ਰਹੇ ਹਾਂ ਪਰ ਇਹ ਸਫ਼ਲਤਾ ਲੋਕਾਂ ਦੇ ਸਾਥ ਬਿਨਾਂ ਮਿਲਣੀ ਬਹੁਤ ਔਖੀ ਹੈ। ਉਹਨਾਂ ਚੰਗਾ ਕੰਮ ਕਰਨ ਲਈ ਪਿੰਡ ਦਾਓਕੇ ਦੀ ਕਮੇਟੀ ਨੂੰ ਸ਼ਾਬਾਸ਼ ਦਿੱਤੀ। ਉਹਨਾਂ ਸਕੂਲ ਅਧਿਆਪਕਾਂ ਨੂੰ ਵੀ ਕਿਹਾ ਕਿ ਉਹ ਅਜਿਹੇ ਬੱਚੇ ਜੋ ਲਗਾਤਾਰ ਛੁੱਟੀ ਕਰ ਰਹੇ ਹਨ , ਬਾਬਤ ਉਹਨਾਂ ਦੇ ਮਾਪਿਆਂ ਨੂੰ ਦੱਸਣ ਅਤੇ ਉਹ ਮਾਪੇ ਜਿਨਾਂ ਦੇ ਬੱਚਿਆਂ ਦੇ ਵਿਹਾਰ ਵਿੱਚ ਕੁੱਝ ਦਿਨਾਂ ਤੋਂ ਤਬਦੀਲੀ ਆਈ ਹੈ ਜਾਂ ਬਾਥਰੂਮ ਵਿੱਚ ਵੱਧ ਸਮਾਂ ਲਾਉਂਦੇ ਹਨ ਅਤੇ ਉਨ੍ਹਾਂ ਦੀਆਂ ਅੱਖਾਂ ਲਾਲ ਹਨ, ਉਹ ਵੀ ਆਪਣੇ ਬੱਚਿਆਂ ਉੱਤੇ ਨਸ਼ੇ ਨੂੰ ਲੈ ਕੇ ਨਿਗਾਹ ਰੱਖਣ।‌ ਉਹਨਾਂ ਕਿਹਾ ਕਿ ਕਈ ਨਸ਼ੇ ਅਜਿਹੇ ਹੁੰਦੇ ਹਨ ਜੋ ਆਦਮੀ ਸੇਵਨ ਕਰਦਾ ਹੈ ਪਰ ਛੱਡ ਜਾਂਦਾ ਹੈ ਪਰ ਚਿੱਟਾ ਅਜਿਹਾ ਨਸ਼ਾ ਹੈ ਜੋ ਇੱਕ ਵਾਰ ਲੈਂਦਾ ਹੈ ਉਹ ਇਸ ਦੀ ਗ੍ਰਿਫ਼ਤ ਵਿੱਚ ਆ ਜਾਂਦਾ ਹੈ। ਉਸ ਨੂੰ ਫ਼ਿਰ ਡਾਕਟਰਾਂ ਦੇ ਨਿਗਰਾਨੀ ਤੋਂ ਬਿਨਾਂ ਛੱਡਣਾ ਸੰਭਵ ਨਹੀਂ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕੀਤੀ ਕਿ ਜੇਕਰ ਤੁਹਾਡੇ ਪਿੰਡੋਂ, ਗਵਾਂਢੋਂ ਜਾਂ ਪਰਿਵਾਰਾਂ ਵਿੱਚੋਂ ਅਜਿਹਾ ਕੋਈ ਬੱਚਾ ਜਾਂ ਆਦਮੀ ਹੈ, ਜੋ ਨਸ਼ਾ ਕਰਦਾ ਹੈ ਤਾਂ ਉਸ ਨੂੰ ਸਰਕਾਰ ਵੱਲੋਂ ਬਣਾਏ ਨਸ਼ਾ ਛਡਾਊ ਕੇਂਦਰ ਵਿੱਚ ਲਿਆਓ ਅਤੇ ਉਸ ਦਾ ਮੁਫਤ ਇਲਾਜ ਕਰਾਓ।
    ਇਸ ਮੌਕੇ ਐਸਡੀਐਮ ਮਨਕਵੰਲ ਸਿੰਘ ਚਾਹਲ ਨੇ ਆਏ ਹੋਏ ਮੋਹਤਵਰਾਂ ਕੋਲੋਂ ਉਹਨਾਂ ਦੇ ਵਿਚਾਰ ਲਏ ਅਤੇ ਇਸ ਨੂੰ ਅੱਗੇ ਕਾਰਵਾਈ ਲਈ ਸਰਕਾਰ ਪਾਸ ਭੇਜਣ ਦੀ ਹਦਾਇਤ ਕੀਤੀ। ਇਸ ਮੌਕੇ ਡੀਐਸਪੀ ਗੁਰਪ੍ਰਤਾਪ ਸਿੰਘ ਨਾਗਰਾ, ਬੀਐਸਐਫ ਦੇ ਡਿਪਟੀ ਕਮਾਂਡੈਂਟ ਜਸਵੰਤ ਕੁਮਾਰ, ਵੇਰਕਾ ਅਤੇ ਜੰਡਿਆਲਾ ਤੋਂ ਕੌਂਸਲਰ ਸਾਹਿਬਾਨ ਅਤੇ ਕਈ ਪੰਚਾਇਤਾਂ ਦੇ ਆਗੂ ਪਟਵਾਰੀ ਪੰਚਾਇਤ ਸੈਕਟਰੀ ਅਤੇ ਬੀਡੀਪੀਓ ਹਾਜ਼ਰ ਸਨ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange 100services https://www.vapeciga.com/affiliate/track-482917-link https://puffbarwholesale.com/affiliate/track-933738-link hi88 new88 789bet 777PUB mega888 1xbet 1xbet plinko Tigrinho Interwin