ਅਧਿਆਪਕ ਆਗੂ ਨਿਰਦੋਸ਼ ਹਨ ਪਰਿਵਾਰਾਂ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ– ਜਨਤਕ ਜਥੇਬੰਦੀਆਂ

ਭਵਾਨੀਗੜ੍ਹ  (ਮਨਦੀਪ ਕੌਰ ਮਾਝੀ) ਸੰਗਰੂਰ ਜ਼ਿਲ੍ਹੇ ਦੀਆਂ ਅਧਿਆਪਕ,ਕਿਸਾਨ,ਮਜ਼ਦੂਰ, ਵਿਦਿਆਰਥੀ ਅਤੇ ਹੋਰ ਜਨਤਕ ਜ਼ਮਹੂਰੀ ਜਥੇਬੰਦੀਆਂ ਦਾ ਵੱਡਾ ਵਫ਼ਦ ਅੱਜ ਐੱਸ.ਐੱਸ.ਪੀ. ਸੰਗਰੂਰ ਨੂੰ ਮਿਲਿਆ। ਵਫ਼ਦ ਨੇ ਐੱਸ.ਐੱਸ.ਪੀ. ਸਾਹਿਬ ਨੂੰ ਕਿਹਾ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਖ਼ੋਰਾ ਕਲਾਂ ਦੇ ਇੰਚਾਰਜ ਅਧਿਆਪਕ ਧਰਮਵੀਰ ਸੈਣੀ ਦੀ ਖੁਦਕੁਸ਼ੀ ਦੀ ਘਟਨਾ ਬੇਹੱਦ ਮੰਦਭਾਗੀ ਹੈ ਅਤੇ ਉਸਦੀ ਇਸ ਬੇਵਕਤ ਮੌਤ ‘ਤੇ ਜਥੇਬੰਦੀਆਂ ਨੂੰ ਪਰਿਵਾਰ ਨਾਲ ਪੂਰਨ ਹਮਦਰਦੀ ਹੈ ਪ੍ਰੰਤੂ ਜਿਹਨਾਂ ਪੰਜ ਅਧਿਆਪਕ ਆਗੂਆਂ ਨੂੰ ਇਸ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ ਉਹ ਨਿਰਦੋਸ਼ ਹਨ। ਇਹ ਆਗੂ ਬਹੁਤ ਮਿਹਨਤੀ ਅਧਿਆਪਕ, ਨੇਕ ਇਨਸਾਨ ਅਤੇ ਹਰ ਸਮੇਂ ਹੱਕ – ਸੱਚ ਦੀ ਅਵਾਜ਼ ਨੂੰ ਬੁਲੰਦ ਕਰਨ ਵਾਲੇ ਹਨ। ਅਸਲ ਵਿੱਚ ਧਰਮਵੀਰ ਸੈਣੀ ਲੰਮੇ ਸਮੇਂ ਤੋਂ ਮਾਨਸਿਕ ਬਿਮਾਰੀ ਤੋਂ ਪੀੜਤ ਸੀ ਅਤੇ ਇਸੇ ਬਿਮਾਰੀ ਵਿੱਚੋਂ ਉਸ ਨੇ ਇਹਨਾਂ ਪੰਜਾਂ ਅਧਿਆਪਕਾਂ ਦੇ ਨਾਂ ਲੈ ਦਿੱਤੇ ਜਦਕਿ ਉਸਦੀ ਮੌਤ ਦਾ ਅਸਲ ਕਰਨ ਇਹ ਪੰਜ ਅਧਿਆਪਕ ਨਾ ਹੋ ਕੇ ਉਸਦੀ ਆਪਣੀ ਮਾਨਸਿਕ ਬਿਮਾਰੀ ਅਤੇ ਸਕੂਲੀ ਸਿੱਖਿਆ ਦਾ ਨਾਕਸ ਪ੍ਰਬੰਧ ਹੈ ਜੋ ਕਿ ਅਧਿਆਪਕਾਂ ਨੂੰ ਮਾਨਸਿਕ ਤੌਰ ‘ਤੇ ਬਿਮਾਰ ਕਰਨ ਤੱਕ ਜਾਂਦਾ ਹੈ।
ਇਹ ਘਟਨਾ ਡੂੰਘੀ ਜਾਂਚ-ਪੜਤਾਲ ਦੀ ਮੰਗ ਕਰਦੀ ਹੈ। ਅਜਿਹੇ ਵਿੱਚ ਨਾਮਜ਼ਦ ਅਧਿਆਪਕਾਂ ਦੇ ਘਰਾਂ ਅਤੇ ਸਕੂਲਾਂ ਵਿੱਚ ਛਾਪੇਮਾਰੀ ਕਰਕੇ ਉਹਨਾਂ ਦੇ ਪਰਿਵਾਰਾਂ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ ਅਤੇ ਸਕੂਲਾਂ ਦੇ ਸੰਵੇਦਨਸ਼ੀਲ ਮਾਹੌਲ ਦਾ ਖਿਆਲ ਵੀ ਰੱਖਿਆ ਜਾਵੇ ਜਿੱਥੇ ਮਾਸੂਮ ਵਿਦਿਆਰਥੀ ਪੜ੍ਹਦੇ ਹਨ। ਆਗੂਆਂ ਨੇ ਨਾਮਜ਼ਦ ਅਧਿਆਪਕ ਵਿਨੋਦ ਕੁਮਾਰ ਦੀ ਪਤਨੀ ਨੂੰ ਮੂਣਕ ਪੁਲਿਸ ਵੱਲੋਂ 5 ਘੰਟੇ ਦੇ ਕਰੀਬ ਪੁਲਿਸ ਥਾਣੇ ਵਿੱਚ ਬਿਠਾਉਣ ਤੇ ਸਰਕਾਰੀ ਪ੍ਰਾਇਮਰੀ ਸਕੂਲ ਬਖੋਰਾ ਕਲਾਂ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਗੁਰਨੇ ਕਲਾਂ ਵਿੱਚ ਲਗਾਤਾਰ ਛਾਪੇਮਾਰੀ ਐੱਸ.ਐੱਸ.ਪੀ. ਦੇ ਧਿਆਨ ਵਿੱਚ ਲਿਆਂਦਾ।
ਆਗੂਆਂ ਨੇ ਮੰਗ ਕੀਤੀ ਕਿ ਅਜਿਹਾ ਕਰਨ ਦੀ ਥਾਂ ‘ਤੇ ਇਸ ਕੇਸ ਦੀ ਪੜਤਾਲ ਉੱਤੇ ਧਿਆਨ ਦਿੱਤਾ ਜਾਵੇ ਅਤੇ ਬਾਰੀਕੀ ਨਾਲ ਇਸ ਘਟਨਾ ਦੇ ਸਾਰੇ ਪਹਿਲੂਆਂ ਦੀ ਜਾਂਚ ਕਰਕੇ ਇਨਸਾਫ ਕੀਤਾ ਜਾਵੇ ਅਤੇ ਅਧਿਆਪਕ ਆਗੂਆਂ ਨੂੰ ਨਹੱਕੀ ਸਜ਼ਾ ਨਾ ਦਿੱਤੀ ਜਾਵੇ। ਆਗੂਆਂ ਨੇ ਭਰੋਸਾ ਦਿਵਾਇਆ ਕਿ ਅਧਿਆਪਕ ਆਗੂ ਜਾਂਚ ਵਿੱਚ ਪੁਲਿਸ ਨੂੰ ਪੂਰਨ ਸਹਿਯੋਗ ਕਰਨਗੇ। ਐੱਸ.ਐੱਸ.ਪੀ. ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਪੁਲਿਸ ਆਪਣੀ ਜ਼ਿੰਮੇਵਾਰੀ ਨਿਭਾਉਂਦੀ ਹੋਈ ਨਾਮਜ਼ਦ ਅਧਿਆਪਕਾਂ ਦੇ ਪਰਿਵਾਰਾਂ ਜਾਂ ਉਹਨਾਂ ਦੇ ਸਕੂਲ ਦੇ ਸਟਾਫ਼ ਆਦਿ ਨੂੰ ਪ੍ਰੇਸ਼ਾਨ ਨਹੀਂ ਕਰੇਗੀ ਅਤੇ ਇਸ ਘਟਨਾ ਦੇ ਸਾਰੇ ਪੱਖਾਂ ਦੀ ਪੜਤਾਲ ਕਰੇਗੀ।
ਵਫ਼ਦ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਧਰਮਵੀਰ ਸੈਣੀ ਦੇ ਪਰਿਵਾਰ ਦੀ ਬਾਂਹ ਫੜੇ, ਆਰਥਿਕ ਸਹਾਇਤਾ ਦੇਵੇ ਅਤੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੇਵੇ। ਵਫ਼ਦ ਵਿੱਚ ਡੀ.ਟੀ.ਐੱਫ. ਦੇ ਸੂਬਾ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਦੇਸ਼ ਭਗਤ ਯਾਦਗਾਰ ਲੌਂਗੋਵਾਲ ਦੇ ਆਗੂ ਜੁਝਾਰ ਲੌਂਗੋਵਾਲ, ਲਖਵੀਰ ਲੌਂਗੋਵਾਲ, ਤਰਕਸ਼ੀਲ ਸੁਸਾਇਟੀ ਦੇ ਮਾਸਟਰ ਪਰਮਵੇਦ, ਡੀ.ਟੀ.ਐੱਫ.ਸਬੰਧਤ ਡੀ.ਐੱਮ.ਐੱਫ. ਦੇ ਰਘਵੀਰ ਭਵਾਨੀਗੜ੍ਹ,ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਬਿੱਕਰ ਸਿੰਘ, ਬੀ ਕੇ ਯੂ (ਅਜਾਦ) ਦੇ ਕੁਲਵਿੰਦਰ ਸੋਨੀ ਲੌਂਗੋਵਾਲ ਤੇ ਬਲਜਿੰਦਰ ਸਿੰਘ, 6505 ਅਧਿਆਪਕ ਯੂਨੀਅਨ ਦੇ ਚਮਕੌਰ ਸਿੰਘ, ਕੰਪਿਊਟਰ ਅਧਿਆਪਕ ਯੂਨੀਅਨ ਦੇ ਜਗਦੀਸ਼ ਸ਼ਰਮਾ,ਜੀ.ਟੀ.ਯੂ. ਦੇ ਬੱਗਾ ਸਿੰਘ,ਗ਼ਦਰੀ ਸ਼ਹੀਦ ਊਧਮ ਸਿੰਘ ਮੰਚ ਦੇ ਰਾਕੇਸ਼ ਕੁਮਾਰ,ਅਦਾਰਾ ਤਰਕਸ਼ ਦੇ ਇਨਜਿੰਦਰ ਖੀਵਾ,ਲੋਕ ਸੰਗਰਾਮ ਮੋਰਚਾ ਦੇ ਲਾਲ ਚੰਦ, ਮਜ਼ਦੂਰ ਆਗੂ ਧਰਮਪਾਲ ਨਮੋਲ,ਜ਼ਮਹੂਰੀ ਅਧਿਕਾਰ ਸਭਾ ਦੇ ਵਿਸ਼ਵ ਕਾਂਤ, ਪੈਨਸ਼ਨਰ ਐਸੋਸੀਏਸ਼ਨ ਦੇ ਪਵਨ ਕੁਮਾਰ, ਪੀ.ਐੱਸ.ਯੂ. ਲਲਕਾਰ ਦੇ ਅਮਨ ਸੰਗਰੂਰ, ਭਗਤ ਸਿੰਘ ਲਾਇਬ੍ਰੇਰੀ ਕਮੇਟੀ ਲੌਂਗੋਵਾਲ ਦੇ ਸੁਖਪਾਲ ਸਿੰਘ, ਬਾਬਾ ਫਰੀਦ ਸੰਸਥਾ ਲੌਂਗੋਵਾਲ ਦੇ ਕਮਲਜੀਤ ਵਿੱਕੀ, ਸਾਬਕਾ ਡਿਪਟੀ ਡੀਈਓ ਤਰਸੇਮ ਬਾਵਾ, ਸਾਬਕਾ ਪ੍ਰਿੰਸੀਪਲ ਵਰਿੰਦਰ ਚੀਮਾਂ, ਮੁਖਤਿਆਰ ਸਿੰਘ, ਭਾਗ ਸਿੰਘ, ਰਣਜੀਤ, ਵਿੱਕੀ ਲੌਂਗੋਵਾਲ, ਲਾਭ ਛਾਜਲਾ ਸਮੇਤ ਵੱਡੀ ਗਿਣਤੀ ਵਿੱਚ ਜਥੇਬੰਦੀਆਂ ਦੇ ਆਗੂ ਸ਼ਾਮਲ ਸਨ

Leave a Reply

Your email address will not be published.


*


hi88 new88 789bet 777PUB Даркнет alibaba66 1xbet 1xbet plinko Tigrinho Interwin