ਭਵਾਨੀਗੜ੍ਹ (ਮਨਦੀਪ ਕੌਰ ਮਾਝੀ) ਭਵਾਨੀਗੜ੍ਹ ਦੀ ਰਾਮਪੁਰਾ ਰੋਡ ‘ਤੇ ਇੱਕ ਘਰ ਦੇ ਕਮਰੇ ‘ਚੋਂ ਸ਼ੱਕੀ ਹਾਲਾਤ ‘ਚ ਦੋ ਨੌਜਵਾਨਾਂ ਦੀਆਂ ਮਿਲੀਆਂ ਲਾਸ਼ਾਂ ਤੋਂ ਬਾਅਦ ਸ਼ਹਿਰ ਵਿੱਚ ਸਨਸਨੀ ਫੈਲ ਗਈ। ਘਟਨਾ ਦਾ ਪਤਾ ਚਲਦਿਆਂ ਹੀ ਮੱਕੇ ਤੇ ਲੋਕਾਂ ਦਾ ਜਮਾਵੜਾ ਲੱਗ ਗਿਆ ਤੇ ਨੌਜਵਾਨਾਂ ਦੀ ਮੌਤ ਦੀ ਖਬਰ ਇਲਾਕੇ ‘ਚ ਜੰਗਲ ਦੀ ਅੱਗ ਵਾਂਗੂ ਫੈਲ ਗਈ। ਫਿਲਹਾਲ ਮੌਕੇ ‘ਤੇ ਪਹੁੰਚੀ ਪੁਲਸ ਨੇ ਘਟਨਾ ਸਬੰਧੀ ਜਾਂਚ ਸ਼ੁਰੂ ਦਿੱਤੀ ਹੈ।
ਮਿਤਕ ਨੌਜਵਾਨਾਂ ਦੀ ਪਛਾਣ ਰਣਜੀਤ ਸਿੰਘ ਉਰਫ ਰਵੀ (33) ਤੇ ਬਨੀ ਸਿੰਘ (22) ਦੋਵੇਂ ਵਾਸੀ ਭਵਾਨੀਗੜ੍ਹ ਦੇ ਰੂਪ ਵਿੱਚ ਹੋਈ| ਦੋਵੇਂ ਆਪਸ ਵਿੱਚ ਰਿਸ਼ਤੇਦਾਰ ਸਨ। ਦੋਵਾਂ ਦੀਆਂ ਲਾਸ਼ਾਂ ਉਕਤ ਰਣਜੀਤ ਸਿੰਘ ਦੇ ਘਰ ਦੇ ਕਮਰੇ ‘ਚੋਂ ਪਈਆਂ ਮੀਲੀਆਂ ਮਿਤਕ ਬੰਨੀ ਦੇ ਹੱਥ ਦੀ ਮੁੱਠੀ ‘ਚ ਸਰਿੰਜ ਤੇ ਨੇੜੇ ਹੀ ਇੱਕ ਬੈਂਡ ‘ਤੇ ਇੱਕ ਦਵਾਈ ਵਾਲੀ ਸ਼ੀਸ਼ੀ ਪਈ ਸੀ ਜਿਸ ਤੋਂ ਮੱਕੇ ਤੇ ਇਕੱਤਰ ਲੋਕਾਂ ਵੱਲੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਦੋਵੇਂ ਨੌਜਵਾਨਾਂ ਦੀ ਮੌਤ ਕਿਸੇ ਨਸ਼ੇ ਦੀ ਓਵਰਡੋਜ਼ ਕਾਰਨ ਹੀ ਹੋਈ ਹੈ ਓਧਰ, ਮੱਕੇ ‘ਤੇ ਮੌਜੂਦ ਬੰਨੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਰਣਜੀਤ ਸਿੰਘ ਉਨ੍ਹਾਂ ਦਾ ਰਿਸ਼ਤੇਦਾਰ ਸੀ ਤੇ ਇਹ ਮਕਾਨ ਵੀ ਉਸਦਾ ਹੀ ਹੈ ਜਿੱਥੇ ਰਣਜੀਤ ਸਿੰਘ ਆਪਣੇ ਮਾਤਾ-ਪਿਤਾ ਤੇ ਭਰਾ ਦੀ ਮੌਤ ਮਗਰੋਂ ਇਕੱਲਾ ਹੀ ਰਹਿੰਦਾ ਸੀ ਤੇ ਉਨ੍ਹਾਂ ਦਾ ਲੜਕਾ ਬੰਨੀ ਅਕਸਰ ਇੱਥੇ ਆ ਕੇ ਰਾਤ ਨੂੰ ਰਣਜੀਤ ਕੋਲ ਸੋ ਜਾਂਦਾ ਸੀ ਪਰ ਅੱਜ ਸਵੇਰੇ ਉਨ੍ਹਾਂ ਦਾ ਲੜਕਾ ਬੰਨੀ ਘਰ ਵਾਪਸ ਨਹੀਂ ਆਇਆ ਤੇ ਉਸਦਾ ਫੋਨ ਵੀ ਲਗਾਤਾਰ ਬੰਦ ਆ ਰਿਹਾ ਸੀ ਤਾਂ ਜਦੋਂ ਉਹ ਇੱਥੇ ਰਣਜੀਤ ਸਿੰਘ ਦੇ ਘਰ ਪਹੁੰਚੇ ਤਾਂ ਦੇਖਿਆ ਕਿ ਘਰ ਦੇ ਦਰਵਾਜ਼ੇ ਬੰਦ ਪਏ ਸਨ।
ਇਸ ਦੌਰਾਨ ਕਮਰੇ ਦਾ ਦਰਵਾਜ਼ਾ ਤੋੜ ਕੇ ਦੇਖਿਆ ਤਾਂ ਕਮਰੇ ਅੰਦਰ ਬੈਂਡ ਦੇ ਨਾਲ ਇਕ ਮੰਜੇ ਉਪਰ ਉਕਤ ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ ਪਈਆਂ ਸਨ। ਜਿਸ ਨੂੰ ਦੇਖ ਕੇ ਉਨ੍ਹਾਂ ਦੇ ਪੈਰਾਂ ਹੇਠੋਂ ਜਮੀਨ ਖਿਸਕ ਗਈ ਘਟਨਾ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਗਈ ਤੇ ਪੁਲਸ ਨੇ ਮੱਕੇ ‘ਤੇ ਪਹੁੰਚ ਕੇ ਦੋਵੇ ਲਾਸ਼ਾਂ ਨੂੰ ਆਪਣੇ ਕਬਜ਼ੇ ‘ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ।
Leave a Reply