ਕਿਸਾਨ ਤੇ ਛੋਟੇ ਵਪਾਰੀਆਂ ਦੇ ਹਿੱਤ ਵਿਚ ਹਰਿਆਣਾ ਸਰਕਾਰ ਦਾ ਵੱਡਾ ਫੈਸਲਾ
ਚੰਡੀਗੜ੍ਹ, 17 ਜੁਲਾਈ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਸਾਨਾਂ ਤੇ ਛੋਟੇ ਵਪਾਰੀਆਂ ਦੀ ਮਿੱਟੀ ਨਿਪਟਾਨ ਨਾਲ ਸਬੰਧਿਤ ਸਮਸਿਆਵਾਂ ਦੇ ਹੱਲ ਲਈ ਇਕ ਅਹਿਮ ਫੈਸਲਾ ਲੈਂਦੇ ਹੋਏ ਅੱਜ ਖਨਨ ਅਤੇ ਭੂਵਿਗਿਆਨ ਵਿਭਾਗ ਦਾ ਪੋਰਟਲ kisan.minesharyana.gov.in ਕੀਤਾ ਹੈ। ਹੁਣ ਕਿਸਾਨ ਤੇ ਛੋਟੇ ਵਪਾਰੀ ਆਪਣੇ ਘਰ ਬੈਠੇ ਹੀ ਮਿੱਟੀ ਦੀ ਵਰਤੋ ਨਾਲ ਸਬੰਧਿਤ ਪਰਮਿਟ ਆਨਲਾਇਨ ਪ੍ਰਾਪਤ ਕਰ ਸਕਣਗੇ। ਇਸ ਵਿਚ ਕਿਸਾਨਾਂ, ਛੋਟੇ ਵਪਾਰੀਆਂ ਨੂੰ ਹੀ ਨਹੀਂ, ਸਗੋ ਪਿੰਡ ਦੇ ਰੇਹੜਾ ਤੇ ਬੁੱਗੀ ਵਾਲੇ ਕਿਸਾਨਾਂ ਨੁੰ ਵੀ ਵੱਡੀ ਰਾਹਤ ਮਿਲੇਗੀ।
ਮੁੱਖ ਮੰਤਰੀ ਅੱਜ ਇੱਥੇ ਪ੍ਰੈਸ ਕਾਨਫ੍ਰੈਂਸ ਨੂੰ ਸੰਬੋਧਿਤ ਕਰ ਰਹੇ ਸਨ।
ਉਨ੍ਹਾਂ ਨੇ ਕਿਹਾ ਕਿ ਸਾਡੇ ਕਿਸਾਨ ਭਰਾ ਤੇ ਛੋਟੇ ਵਪਾਰੀ ਲੰਬੇ ਸਮੇਂ ਤੋਂ ਮਿੱਟੀ ਨਾਲ ਸਬੰਧਿਤ ਵਿਭਾਗ ਦੀ ਮੰਜੂਰੀ ਤੇ ਹੋਰ ਪ੍ਰਕ੍ਰਿਆ ਦੇ ਮੁਸ਼ਕਲ ਹੋਣ ਦੇ ਕਾਰਨ ਕਈ ਤਰ੍ਹਾ ਦੀ ਸਮਸਿਆਵਾਂ ਨਾਲ ਜੂਝ ਰਹੇ ਸਨ। ਉਨ੍ਹਾਂ ਦੇ ਹੱਲ ਲਈ ਹੀ ਪੋਰਟਲ ਲਾਂਚ ਕੀਤਾ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਕਿਸਾਨ ਤੇ ਛੋਟੇ ਵਪਾਰੀ ਅਗਲੇ 2 ਮਹੀਨੇ ਤਕ ਆਨਲਾਇਨ ਪ੍ਰਕ੍ਰਿਆ ਦੇ ਨਾਲ-ਨਾਲ ਆਫਲਾਇਨ ਵੀ ਸਬੰਧਿਤ ਮਾਈਨਿੰਗ ਆਫਿਸਰ ਦੇ ਕੋਲ ਜਾ ਕੇ ਐਨਓਸੀ ਪ੍ਰਾਪਤ ਕਰ ਸਕਣਗੇ। ਇਸ ਤੋਂ ਪਹਿਲਾਂ ਇੰਨ੍ਹਾਂ ਸਾਰੇ ਕੰਮਾਂ ਦੇ ਲਈ ਨਿਜੀ ਰੂਪ ਨਾਲ ਕਿਸਾਨਾਂ ਤੇ ਛੋਟੇ ਵਪਾਰੀਆਂ ਨੁੰ ਦਫਤਰ ਵਿਚ ਜਾ ਕੇ ਸਾਰੇ ਕਾਗਜਾਤ ਜਮ੍ਹਾ ਕਰਵਾ ਕੇ ਮੰਜੂਰੀ ਲੈਣੀ ਪੈਂਦੀ ਸੀ।
ਕਿਸਾਨ ਆਪਣੇ ਭਰਤ ਦੇ ਕੰਮ ਲਈ ਪੋਰਟਲ ਤੋਂ ਪ੍ਰਾਪਤ ਕਰ ਸਕਣਗੇ ਐਨਓਸੀ, 200 ਰੁਪਏ ਦੀ ਪਰਮਿਟ ਫੀਸ ਵੀ ਕਰੀ ਖਤਮ
ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਹੁਣ ਕਿਸਾਨ ਆਪਣੇ ਖੇਤ ਨੁੰ ਸਮਤਲ ਕਰਨ ਲਈ ਵੀ ਇਸ ਪੋਰਟਲ ਰਾਹੀਂ ਆਨਲਾਇਨ ਐਨਓਸੀ ਪ੍ਰਾਪਤ ਕਰ ਸਕਣਗੇ। ਇੰਨ੍ਹਾਂ ਹੀ ਨਹੀਂ ਹੁਣ ਕਿਸਾਨ ਮਿੱਟੀ ਭਰਤ ਦੇ ਕੰਮ ਦੇ ਲਈ ਵੀ ਇਸ ਪੋਰਟਲ ਰਾਹੀਂ ਐਨਓਸੀ ਪ੍ਰਾਪਤ ਕਰ ਸਕਣਗੇ। ਇਸ ਦੇ ਲਈ ਉਨ੍ਹਾਂ ਨੁੰ ਕਿਸੇ ਤਰ੍ਹਾ ਦਾ ਕੋਈ ਫੀਸ ਨਹੀਂ ਦੇਣੀ ਪਵੇਗੀ। ਹੁਣ ਜੋ 200 ਰੁਪਏ ਦੀ ਪਰਮਿਟ ਫੀਸ ਦੇਣੀ ਪੈਂਦੀ ਸੀ ਉਹ ਵੀ ਹੁਣ ਖਤਮ ਕਰ ਦਿੱਤੀ ਗਈ ਹੈ।
450 ਘਨ ਮੀਟਰ ਤਕ ਸਾਧਰਣ ਮਿੱਟੀ ਦੇ ਉਤਖਨਨ ਦੀ ਮੰਜੂਰੀ ਵੀ ਆਨਲਾਇਨ ਮਿਲਗੇੀ, ਈ- ਰਵਾਨਾ ਦੀ ਨਹੀਂ ਹੋਵੇਗੀ ਜਰੂਰਤ
ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਸਧਾਰਣ ਮਿੱਟੀ ਦੇ ਕਾਰੋਬਾਰ ਨਾਲ ਜੁੜੇ ਛੋਟੇ ਵਪਾਰੀ ਵੀ ਹੁਣ ਇਸ ਪੋਰਟਲ ਰਾਹੀਂ ਮੰਜੂਰੀ ਪ੍ਰਾਪਤ ਕਰ ਸਕਣਗੇ। ਅਜਿਹੇ ਵਪਾਰੀ 450 ਘਨ ਮੀਟਰ ਤਕ ਸਧਾਰਣ ਮਿੱਟੀ ਦੇ ਉਤਖਨਨ ਕਰਨ ਦੀ ਮੰਜੂਰੀ ਇਸ ਪੋਰਟਲ ਰਾਹੀਂ ਘਰ ਬੈਠੇ ਪ੍ਰਾਪਤ ਕਰ ਸਕਣਗੇ। ਇਸ ਦੇ ਲਈ ਈ-ਰਵਾਨਾ ਦੀ ਵੀ ਜਰੂਰਤ ਨਹੀਂ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਅਜਿਹੇ ਵਪਾਰੀ ਜੋ 450 ਘਨ ਮੀਟਰ ਤੋਂ ਵੱਧ ਗਿਣਤੀ ਦੀ ਮਿੱਟੀ ਦੇ ਉਤਖਨਨ ਵਿਚ ਸ਼ਾਮਿਲ ਹੈ, ਉਹ ਵੀ ਇਸ ਪੋਰਟਲ ਰਾਹੀਂ ਘਰ ਬੈਠੇ ਮੰਜੂਰੀ ਪ੍ਰਪਾਤ ਕਰ ਸਕਣਗੇ। ਉਨ੍ਹਾਂ ਨੂੰ ਈ-ਰਵਾਨਾ ਵੀ ਦੇਣਾ ਹੋਵੇਗਾ।
ਪਿੰਡ ਪੰਚਾਇਤਾਂ ਨੁੰ ਮਿਲੇਗਾ ਮਿੱਟੀ ਦੇ ਉਤਖਨਨ ਤੋਂ ਪ੍ਰਾਪਤ ਰਾਇਲਟੀ ਦਾ 50 ਫੀਸਦੀ ਹਿੱਸਾ
ਮੁੱਖ ਮੰਤਰੀ ਨੇ ਕਿਹਾ ਕਿ ਇਸ ਪੂਰੀ ਪ੍ਰਕ੍ਰਿਆ ਵਿਚ ਅਸੀਂ ਪਿੰਡ ਪੰਚਾਇਤਾਂ ਨੂੰ ਵੀ ਮਹਤੱਵਪੂਰਨ ਜਿਮੇਵਾਰੀ ਦਿੱਤੀ ਹੈ। ਜਿਸ ਪਿੰਡ ਵਿਚ ਸਧਾਰਣ ਮਿੱਟੀ ਦਾ ਉਤਖਨਨ ਕੀਤਾ ਜਾਵੇਗਾ, ਉਸ ਪਿੰਡ ਦੇ ਸਰਪੰਚ ਅਤੇ ਗ੍ਰਾਮ ਸਕੱਤਰ ਤੋਂ ਐਨਓਸੀ ਲੈਣੀ ਜਰੂਰੀ ਹੋਵੇਗੀ। ਜਿਸ ਪਿੰਡ ਵਿਚ ਸਧਾਰਣ ਮਿੱਟੀ ਦਾ ਉਤਖਨਨ ਹੁਵੇਗਾ, ਉਸ ਮਿੱਟੀ ਦੇ ਉਤਖਨਨ ਤੋਂ ਪ੍ਰਾਪਤ ਰਾਇਲਟੀ ਦਾ 50 ਫੀਸਦੀ ਹਿੱਸਾ ਸਬੰਧਿਤ ਗ੍ਰਾਮ ਪੰਚਾਇਤ ਦੇ ਖਾਤੇ ਵਿਚ ਜਮ੍ਹਾ ਹੋਵੇਗਾ। ਇਸ ਨਾਲ ਸਬੰਧਿਤ ਪਿੰਡ ਪੰਚਾਇਤ ਪਿੰਡ ਦਾ ਕੋਈ ਵੀ ਵਿਕਾਸ ਕੰਮ ਕਰਵਾ ਸਕਣਗੇ।
ਉਨ੍ਹਾਂ ਨੇ ਕਿਹਾ ਕਿ ਬਹੁਤ ਵਾਰ ਪਿੰਡ ਪੰਚਾਇਤ ਜੋਹੜ ਅਤੇ ਤਾਲਾਬ ਬਨਾਉਂਦੀ ਸੀ, ਤਾਂ ਇੰਨ੍ਹਾਂ ਪਿੰਡ ਪੰਚਾਇਤਾਂ ਨੂੰ ਕੱਢੀ ਗਈ ਮਿੱਟੀ ਦੇ ਨਿਪਟਾਨ ਦੇ ਲਈ ਜਟਿਲ ਵਿਭਾਗ ਦੀ ਪ੍ਰਕ੍ਰਿਆ ਦਾ ਸਮਾਹਣਾ ਕਰਨਾ ਪੈਂਦਾ ਸੀ। ਇਸ ਲਈ ਇਸ ਪ੍ਰਕ੍ਰਿਆ ਦੇ ਸਰਲੀਕਰਣ ਦੇ ਲਈ ਅਗਲੇ 3 ਤੋਂ 4 ਦਿਨ ਵਿਚ ਤਾਲਾਬ ਅਤੇ ਜੋਹੜ ਬਨਾਉਣ ਲਈ ਮਿੱਟੀ ਦੇ ਉਤਖਨਨ ਨਾਲ ਸਬੰਧਿਤ ਪ੍ਰਕ੍ਰਿਆ ਦਾ ਪ੍ਰਾਵਧਾਨ ਵੀ ਇਸ ਪੋਰਟਲ ਵਿਚ ਕਰ ਦਿੱਤਾ ਜਾਵੇਗਾ।
ਵਰਨਣਯੋਗ ਹੈ ਕਿ ਪਹਿਲਾਂ ਮਿੱਟੀ ਨਾਲ ਸਬੰਧਿਤ ਮਾਮਲਿਆਂ ਵਿਚ ਮੰਜੂਰੀ ਲੈਣ ਤਹਿਤ ਖਨਲ ਦਫਤਰ ਵਿਚ ਆਉਣ ਦੀ ਜਰੂਰਤ ਹੁੰਦੀ ਸੀ ਅਤੇ ਇਸ ਦੀ ਸਮੇਂ ਸੀਮਾ ਵੀ 45 ਦਿਨ ਹਹੁੰਦੀ ਸੀ, ਹੁਣ ਪੋਰਟਲ ਰਾਹੀਂ ਇਸ ਮੁਸ਼ਕਲ ਪ੍ਰਕ੍ਰਿਆ ਤੋਂ ਰਾਹਤ ਮਿਲੇਗੀ ਅਤੇ ਤੁਰੰਤ ਮੰਜੂਰੀ ਪ੍ਰਾਪਤ ਹੋਵੇਗੀ
ਰਨ ਦੁਰਘਟਨਾ ਦੇ ਪੀੜਤਾਂ ਨੂੰ ਮਿਲੇਗੀ ਕੈਸ਼ਲੈਸ ਉਪਚਾਰ ਦੀ ਸਹੂਲਤ
ਚੰਡੀਗੜ੍ਹ, 17 ਜੁਲਾਈ – ਹਰਿਆਣਾ ਵਿਚ ਸੜਕ ਦੁਰਘਟਨਾਵਾਂ ਵਿਚ ਪੀੜਤ ਵਿਅਕਤੀ ਨੂੰ ਸਹਾਇਤਾ ਪਹੁੰਚਾਉਣ ਦੇ ਉਦੇਸ਼ ਨਾਲ ਹੁਣ ਰਾਜ ਵਿਚ ਕੇਂਦਰ ਸਰਕਾਰ ਦੀ ਤਰਜ ‘ਤੇ ਨਵੀਂ ਯੋਜਨਾ ਸ਼ੁਰੂ ਕੀਤੀ ਗਈ ਹੈ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਅੱਜ ਐਲਾਨ ਕਰਦੇ ਹੋਏ ਕਿਹਾ ਕਿ ਇਸ ਯੋਜਨਾ ਤਹਿਤ ਹਿੱਟ-ਐਂਡ-ਰਨ ਦੇ ਦੁਰਘਟਨਾ ਦੇ ਮਾਮਲਿਆਂ ਵਿਚ ਪੀੜਤਾਂ ਨੁੰ ਕੈਸ਼ਲੇਸ ਉਪਚਾਰ ਦੀ ਸਹੂਲਤ ਦੇ ਨਾਲ-ਨਾਲ ਮੁਆਵਜਾ ਪ੍ਰਦਾਨ ਕੀਤਾ ਜਾਵੇਗਾ। ਨਾਲ ਹੀ, ਮੁਆਵਜੇ ਦੇ ਬਿਨੈ ਅਤੇ ਪੀੜਤਾਂ ਨੁੰ ਭੁਗਤਾਨ ਦੀ ਪ੍ਰਕ੍ਰਿਆ ਦੀ ਸਮੇਂ-ਸਮੀਾ ਵੀ ਤੈਅ ਕਰ ਦਿੱਤੀ ਗਈ ਹੈ।
ਮੁੱਖ ਮੰਤਰੀ ਅੱਜ ਇੱਥੇ ਪ੍ਰੈਂਸ ਕਾਨਫ੍ਰੈਂਸ ਨੂੰ ਸੰਬੋਧਿਤ ਕਰ ਰਹੇ ਸਨ।
ਉਨ੍ਹਾਂ ਨੇ ਕਿਹਾ ਕਿ ਇਸ ਸਕੀਮ ਤਹਿਤ ਬੀਮਾਕ੍ਰਿਤ ਅਤੇ ਬੀਮਾ ਰਹਿਤ ਵਾਹਨਾਂ ਅਤੇ ਹਿੱਟ-ਐਂਡ ਰਨ ਦੁਰਘਟਨਾਵਾਂ ਦੇ ਪੀੜਤਾਂ ਨੁੰ ਕੈਸ਼ਲੈਸ ਉਪਚਾਰ ਦੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ। ਇਸ ਖਰਚ ਦਾ ਭੂਗਤਾਨ ਹਰਿਆਣਾ ਰੋਡ ਸੇਫਟੀ ਫੰਡ ਤੋਂ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਇਸ ਸਕੀਮ ਨੂੰ ਜਿਲ੍ਹਾ ਪੱਧਰ ‘ਤੇ ਸਹੀ ਰੂਪ ਨਾਲ ਲਾਗੂ ਕਰਨ ਲਈ ਇਕ ਜਿਲ੍ਹਾ ਪੱਧਰੀ ਕਮੇਟੀ ਦਾ ਵੀ ਗਠਨ ਕੀਤਾ ਜਾਵੇਗਾ।
15 ਦਿਨ ਵਿਚ ਹੋਵੇਗਾ ਮੁਆਵਜਾ ਦਾ ਭੁਗਤਾਨ
ਮੁੱਖ ਮੰਤਰੀ ਨੇ ਕਿਹਾ ਕਿ ਜਾਂਚ ਅਧਿਕਾਰੀ ਰਿਪੋਰਟ ਪੇਸ਼ ਕਰਨ ਦੇ 15 ਦਿਨ ਦੇ ਅੰਦਰ ਮੁਆਵਜਾ ਦੇ ਭੁਗਤਾਨ ਦਾ ਆਦੇਸ਼ ਜਾਰੀ ਕਰ ਦਿੱਤਾ ਜਾਵੇਗਾ। ਇਸ ਦੇ ਬਾਅਦ 15 ਦਿਨ ਦੇ ਅੰਦਰ ਮੁਆਵਜੇ ਦਾ ਭੁਗਤਾਨ ਵੀ ਕਰ ਦਿੱਤਾ ਜਾਵੇਗਾ।
ਹਰਿਆਣਾ ਸਰਕਾਰ ਨੇ ਅਗਨੀਵੀਰਾਂ ਨੂੰ ਦਿੱਤੀ ਰੁਜਗਾਰ ਦੀ ਗਾਰੰਟੀ – ਮੁੱਖ ਮੰਤਰੀ ਨਾਇਬ ਸਿੰਘ ਸੈਨੀ
ਚੰਡੀਗੜ੍ਹ, 17 ਜੁਲਾਈ – ਹਰਿਆਣਾ ਵਿਚ ਅਗਨੀਵੀਰਾਂ ਨੂੰ ਰੁਜਗਾਰ ਦੀ ਗਾਰੰਟੀ ਪ੍ਰਦਾਨ ਕਰਨ ਦੇ ਉਦੇਸ਼ ਨਾਲ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਇਤਹਾਸਕ ਐਲਾਨ ਕਰਦੇ ਹੋਏ ਕਿਹਾ ਕਿ ਅਗਨੀਵੀਰਾਂ ਨੂੰ ਸੂਬਾ ਸਰਕਾਰ ਵੱਲੋਂ ਭਰਤੀ ਕੀਤੇ ਜਾਣ ਵਾਲੇ ਕਾਂਸਟੇਬਲ, ਮਾਈਨਿੰਗ ਗਾਰਡ, ਫੋਰੇਸਟ ਗਾਰਡ, ਜੇਲ ਵਾਰਡਨ ਅਤੇ ਐਸਪੀਓ ਦੇ ਅਹੁਦਿਆਂ ‘ਤੇ ਸਿੱਧੀ ਭਰਤੀ ਵਿਚ 10 ਫੀਸਦੀ ਹੋਰੀਜੋਂਟਲ ਰਾਖਵਾਂ ਪ੍ਰਦਾਨ ਕੀਤਾ ਜਾਵੇਗਾ।
ਮੁੱਖ ਮੰਤਰੀ ਅੱਜ ਇੱਥੇ ਪ੍ਰੈਸ ਕਾਨਫ੍ਰੈਂਸ ਨੁੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ 14 ਜੂਨ, 2022 ਨੁੰ ਅਗਨੀਪੱਥ ਯੋਜਨਾ ਲਾਗੂ ਕੀਤੀ ਗਈ ਸੀ। ਇਸ ਯੋਜਨਾ ਤਹਿਤ ਭਾਰਤੀ ਸੇਨਾ ਵਿਚ 4 ਸਾਲ ਦੇ ਲਈ ਅਗਨੀਵੀਰ ਦੀ ਤੈਨਾਤੀ ਕੀਤੀ ਜਾਂਦੀ ਹੈ।
ਗਰੁੱਪ-ਸੀ ਵਿਚ ਸਿਵਲ ਅਹੁਦਿਆਂ ‘ਤੇ ਸਿੱਧੀ ਭਰਤੀ ਵਿਚ ਅਗਨੀਵੀਰਾਂ ਨੂੰ 5 ਫੀਸਦੀ ਅਤੇ ਗਰੁੱਪ-ਬੀ ਵਿਚ 1 ਫੀਸਦੀ ਹੋਰੀਜੋਂਟਲ ਰਾਖਵਾਂ ਮਿਲੇਗਾ
ਸ੍ਰੀ ਨਾਇਬ ਸਿੰਘ ਸੇਨੀ ਨੇ ਕਿਹਾ ਕਿ ਸਰਕਾਰ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਇੰਨ੍ਹਾਂ ਅਗਨੀਵੀਰਾਂ ਨੁੰ ਗਰੁੱਪ-ਬੀ ਅਤੇ ਸੀ ਵਿਚ ਸਰਕਾਰੀ ਅਹੁਦਿਆਂ ਦੇ ਲਈ ਨਿਰਧਾਰਿਤ ਵੱਧ ਤੋਂ ਵੱਧ ਉਮਰ ਵਿਚ 3 ਸਾਲ ਦੀ ਛੋਟ ਪ੍ਰਦਾਨ ਕੀਤੀ ਜਾਵੇਗੀ। ਹਾਲਾਂਕਿ ਅਗਨੀਵੀਰਾਂ ਦੇ ਪਹਿਲੇ ਬੈਚ ਦੇ ਮਾਮਲੇ ਵਿਚ ਉਮਰ ਵਿਚ ਇਹ ਛੋਟ 5 ਸਾਲ ਦੀ ਹੋਵੇਗੀ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਗਰੁੱਪ-ਸੀ ਵਿਚ ਸਿਵਲ ਅਹੁਦਿਆਂ ‘ਤੇ ਸਿੱਧੀ ਭਰਤੀ ਵਿਚ ਅਗਨੀਵੀਰਾਂ ਦੇ ਲਈ 5 ਹੋਰੀਜੋਂਟਲ ਰਾਖਵਾਂ ਅਤੇ ਗਰੁੱਪ ਬੀ ਵਿਚ 1 ਫੀਸਦੀ ਹੋਰੀਜੋਂਟਲ ਰਾਖਵਾਂ ਪ੍ਰਦਾਨ ਕਰੇਗੀ।
ਅਗਨੀਵੀਰ ਵੱਲੋਂ ਆਪਣਾ ਉਦਯੋਗ ਸਥਾਪਿਤ ਕਰਨ ‘ਤੇ 5 ਲੱਖ ਤਕ ਦੇ ਕਰਜੇ ‘ਤੇ ਦਿੱਤੀ ਜਾਵੇਗੀ ਵਿਆਜ ਸਹਾਇਤਾ
ਮੁੱਖ ਮੰਤਰੀ ਨੈ ਕਿਹਾ ਕਿ ਸੂਬਾ ਸਰਕਾਰ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਜੇਕਰ ਅਗਨੀਵੀਰ ਨੂੰ ਕਿਸੇ ਵੀ ਉਦਯੋਗਿਕ ਇਕਾਈ ਵੱਲੋਂ ਪ੍ਰਤੀ ਮਹੀਨਾ 30,000 ਰੁਪਏ ਤੋਂ ਵੱਧ ਤਨਖਾਹ ਦਿੱਤੀ ਜਾਂਦੀ ਹੈ, ਤਾਂ ਸੂਬਾ ਸਰਕਾਰ ਉਸ ਉਦਯੋਗਿਕ ਇਕਾਈ ਨੂੰ 60,000 ਰੁਪਏ ਸਲਾਨਾ ਦੀ ਸਬਸਿਡੀ ਦਵੇਗੀ। ਇੰਨ੍ਹਾਂ ਹੀ ਨਹੀਂ, ਜੇਕਰ ਕੋਈ ਅਗਨੀਵੀਰ ਆਪਣਾ ਉਦਯੋਗ ਸਥਾਪਿਤ ਕਰਦਾ ਹੈ, ਤਾਂ ਸਰਕਾਰ ਵੱਲੋਂ ਉਸ ਨੁੰ 5 ਲੱਖ ਤਕ ਦੇ ਕਰਜਾ ‘ਤੇ ਵਿਆਜ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।
ਸ੍ਰੀ ਨਾਂਇਬ ਸਿੰਘ ਸੈਨੀ ਨੇ ਕਿਹਾ ਕਿ ਅਗਨੀਵੀਰਾਂ ਨੂੰ ਪ੍ਰਾਥਮਿਕਤਾ ਦੇ ਆਧਾਰ ‘ਤੇ ਬੰਦੂਕ ਦਾ ਲਾਇਸੈਂਸ ਦਿੱਤਾ ਜਾਵੇਗਾ। ਸਰਕਾਰੀ ਵਿਭਾਗਾਂ/ਬੋਰਡਾਂ/ਨਿਗਮਾਂ ਵਿਚ ਤੈਨਾਤ ਚਾਹੁੰਣ ਵਾਲੇ ਅਗਨੀਵੀਰਾਂ ਨੁੰ ਮੈਟ੍ਰਿਕਸ ਸਕੋਰ ਵਿਚ ਪ੍ਰਾਥਮਿਕਤਾ ਦਿੱਤੀ ਜਾਵੇਗੀ।
ਇਸ ਮੌਕੇ ‘ਤੇ ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ ਉਮਾਸ਼ੰਕਰ, ਟ੍ਰਾਂਸਪੋਰਟ ਵਿਭਾਗ ਦੇ ਪ੍ਰਧਾਨ ਸਕੱਤਰ ਨਵਦੀਪ ਸਿੰਘ ਵਿਰਕ, ਫੌਜੀ ਅਤੇ ਨੀਮ ਫੌਜੀ ਵਿਭਾਗ ਦੇ ਪ੍ਰਧਾਨ ਸਕੱਤਰ ਵਿਜੇਂਦਰ ਕੁਮਾਰ, ਖਨਲ ਅਤੇ ਭੂ ਵਿਗਿਆਨ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਟੀਐਲ ਸਤਅਪ੍ਰਕਾਸ਼, ਸੂਚਨਾ, ਜਨ ਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ ਦੇ ਡਾਇਰੈਕਟਰ ਜਨਰਲ ਮਨਦੀਪ ਸਿੰਘ ਬਰਾੜ, ਖਨਨ ਅਤੇ ਭੂਵਿਗਿਆਨ ਵਿਭਾਗ ਦੇ ਡਾਇਰੈਕਟਰ ਜਨਰਲ ਕੇ ਮਕਰੰਦ ਪਾਂਡੂਰੰਗ, ਮਾਨੀਟਰਿੰਗ ਅਤੇ ਕੋਰਡੀਨੇਸ਼ਨ ਦੀ ਵਿਸ਼ੇਸ਼ ਸਕੱਤਰ ਡਾ. ਪ੍ਰਿਯਤਕਾ ਸੋਨੀ, ਮੀਡੀਆ ਸਕੱਤਰ ਪ੍ਰਵੀਣ ਅੱਤਰੇ ਸਮੇਤ ਹੋਰ ਅਧਿਕਾਰੀ ਮੌਜੂਦ ਸਨ।
ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਹਰਿਆਣਾ ਨਾਲ ਸਬੰਧਿਤ ਸੜਕ ਪਰਿਯੋਜਨਾਵਾਂ ਦੀ ਨਵੀਂ ਦਿੱਲੀ ਵਿਚ ਕੀਤੀ ਸਮੀਖਿਆ
ਚੰਡੀਗੜ੍ਹ, 17 ਜੁਲਾਈ – ਹਰਿਆਣਾ ਵਿਚ ਸੜਕ ਦੇ ਢਾਂਚਾਗਤ ਤੰਤਰ ਦੇ ਵਿਕਾਸ ਨੂੰ ਤੇਜੀ ਦੇਣ ਲਈ ਭਾਰਤੀ ਕੌਮੀ ਰਾਜਮਾਰਗ ਅਥਾਰਿਟੀ (ਐਨਐਚਏਆਈ) ਨਾਲ ਸਬੰਧਿਤ ਅਨੇਕ ਸੜਕ ਪਰਿਯੋਜਨਾਵਾਂ ਦਾ ਕੰਮ ਹੁਣ ਤੇਜ ਗਤੀ ਨਾਲ ਕੀਤਾ ਜਾਵੇਗਾ। ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ੍ਰੀ ਨਿਤਿਨ ਗਡਕਰੀ ਦੀ ਅਗਵਾਈ ਹੇਠ ਨਵੀਂ ਦਿੱਲੀ ਵਿਚ ਬੀਤੀ ਸ਼ਾਮ ਹਰਿਆਣਾ ਨਾਲ ਸਬੰਧਿਤ ਸੜਕ ਪਰਿਯੋਜਨਾਵਾਂ ਦੀ ਸਮੀਖਿਆ ਮੀਟਿੰਗ ਹੋਈ। ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਤੇ ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਰਾਜ ਮੰਤਰੀ ਸ੍ਰੀ ਹਰਥ ਮਲਹੋਤਰਾ ਸਮੇਤ ਕੇਂਦਰ ਤੇ ਸੂਬਾ ਸਰਕਾਰ ਦੇ ਸੀਨੀਅਰ ਅਧਿਕਾਰੀ ਇਸ ਮੀਟਿੰਗ ਵਿਚ ਸ਼ਾਮਿਲ ਹੋਏ।
ਮੀਟਿੰਗ ਵਿਚ ਖੇੜਕੀ ਦੌਲਾ ਟੋਲ ਪਲਾਜਾ ਨੂੰ ਹਟਾਉਣ, ਕੁਰੂਕਸ਼ੇਤਰ ਦੇ ਲਈ ਨਵਾਂ ਰਿੰਗ ਰੋਡ ਤਿਆਰ ਕਰਨ ਅਤੇ ਜੇਵਰ ਇੰਟਰਨੈਸ਼ਨਲ ਏਅਰਪੋਰਟ ਨੂੰ ਫਰੀਦਾਬਾਦ-ਵਲੱਭਗੜ੍ਹ ਬਾਈਪਾਸ ਨਾਲ ਕਨੈਕਟੀਵਿਟੀ ਦੇਣ ਨੂੰ ਲੈ ਕੇ ਸੋਹਨਾ ਨਾਲ ਸਬੰਧਿਤ ਮਾਮਲੇ ‘ਤੇ ਸਾਰਥਕ ਚਰਚਾ ਹੋਈ। ਕੇਂਦਰੀ ਮੰਤਰੀ ਨੇ ਸੂਬੇ ਦੀ ਵੱਖ-ਵੱਖ ਮੰਗਾਂ ਨੂੰ ਧਿਆਨ ਨਾਲ ਸੁਣਿਆ ਅਤੇ ਉਨ੍ਹਾਂ ‘ਤੇ ਜਲਦੀ ਹੀ ਅਗਾਮੀ ਕਾਰਵਾਈ ਦਾ ਭਰੋਸਾ ਦਿੱਤਾ।
ਸੂਬੇ ਵਿਚ ਬਣ ਸਕਦੇ ਹਨ ਵੱਡੇ ਪਾਰਕ ਅਤੇ ਮਲਟੀ ਮਾਡਲ ਲਾਜਿਸਟਿਕ ਪਾਰਕ
ਮੀਟਿੰਗ ਵਿਚ ਕੇਂਦਰੀ ਮੰਤਰੀ ਨੇ ਕਿਹਾ ਕਿ ਨੈਸ਼ਨਲ ਹਾਈਵੇ ਦੇ ਨੇੜੇ ਬਰਡ ਪਾਰਕ ਬਨਾਉਣ ਦੀ ਯੋਜਨਾ ਦੀ ਸੰਭਾਵਨਾਵਾਂ ਤਲਾਸ਼ੀ ਜਾਣ ਇਸ ਦੇ ਲਈ ਚਾਰ ਏਕੜ ਜਮੀਨ ਦੀ ਜਰੂਰਤ ਹੈ। ਇਹ ਬਰਡ ਪਾਰਕ ਵੱਡੇ ਪੱਧਰ ‘ਤੇ ਬਣਾਏ ਜਾਣਗੇ ਅਤੇ ਇੰਨ੍ਹਾਂ ਨੂੰ ਤਿਆਰ ਕਰਨ ਦੀ ਜਿਮੇਵਾਰੀ ਐਨਐਚਏਆਈ ਚੁੱਕੇਗਾ। ਕੇਂਦਰੀ ਮੰਤਰੀ ਨੇ ਦਸਿਆ ਕਿ ਸੜਕ ਕਿਨਾਰੇ ਮਲਟੀ ਮਾਡਲ ਲਾਜਿਸਟਿਕ ਪਾਰਕ ਬਨਾਉਣ ਦੀ ਵੀ ਯੋਜਨਾ ਹੈ।
ਸੜਕਾਂ ਦੇ ਨਿਰਮਾਣ ਲਈ ਕੂੜੇ ਤੇ ਬਿਜਲੀ ਪਲਾਂਟਾਂ ਤੋਂ ਨਿਕਲਣ ਵਾਲੀ ਰਾਖ ਦੀ ਕੀਤੀ ਜਾ ਸਕਦੀ ਹੈ ਵਰਤੋ – ਨਾਇਬ ਸਿੰਘ ਸੈਨੀ
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਸੁਝਾਅ ਦਿੰਦੇ ਹੋਏ ਕਿਹਾ ਕਿ ਸੜਕਾਂ ਦੇ ਨਿਰਮਾਣ ਲਈ ਸ਼ਹਿਰਾਂ ਤੋਂ ਨਿਕਲਣ ਵਾਲੇ ਕੂੜੇ ਤੇ ਬਿਜਲੀ ਪਲਾਂਟਾਂ ਤੋਂ ਨਿਕਲਣ ਵਾਲੀ ਰਾਖ ਦੀ ਵੱਧ ਵਰਤੋ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਕੌਮੀ ਰਾਜਮਾਰਗ ਦੀ ਪਰਿਯੋਜਨਾਵਾਂ ਵਿਚ ਮਿੱਟੀ ਸਬੰਧੀ ਕੰਮਾਂ ਦੇ ਲਈ ਹਰਿਆਣਾ ਸਰਕਾਰ ਦੇ ਪੋਰਟਲ ‘ਤੇ ਬਿਨੈ ਕੀਤਾ ਜਾ ਸਕਦਾ ਹੈ ਅਤੇ ਮਿੱਟੀ ਦੀ ਉਪਲਬਧਤਾ ਨੂੰ ਪੂਰਾ ਕੀਤਾ ਜਾਵੇਗਾ।
ਇੰਨ੍ਹਾਂ ਸੜਕ ਪਰਿਯੋਜਨਾਵਾਂ ਨੂੰ ਮਿਲੇਗੀ ਗਤੀ
ਮੁੱਖ ਮੰਤਰੀ ਨੇ ਦਸਿਆ ਕਿ ਇਸ ਮੀਟਿੰਗ ਵਿਚ ਰੋਹਤਕ-ਜੀਂ ਚਾਰ ਮਾਰਗੀ ਰਾਜਮਾਰਗ, ਜੀਂਦ-ਗੋਹਾਨਾ ਚਾਰ ਮਾਰਗੀ ਰਾਜਮਾਰਗ, ਦਿੱਲੀ-ਅੰਮ੍ਰਿਤਸਰ ਐਕਸਪ੍ਰੈਸ -ਵੇ, ਅੰਬਾਲਾ-ਕਾਲਾਅੰਬ ਰਾਜਮਾਰਗ, ਜਗਾਧਰੀ ਤਾਜੇਵਾਲਾ ਰਾਜਮਾਰਗ, ਜਲਬੇਹਰਾ-ਸ਼ਾਹਬਾਦ ਰਾਜਮਾਰਗ, ਭਿਵਾਨੀ-ਹਾਂਸੀ ਰਾਜਮਾਰਗ, ਭਾਰਤਮਾਲਾ ਪਰਿਯੋਜਨਾ ਤਹਿਤ ਬਰੇਲੀ-ਲੁਧਿਆਨਾ ਕੋਰੀਡੋਰ ਦੇ ਛੇ ਮਾਰਗੀ ਅੰਬਾਲਾ-ਸ਼ਾਮਲੀ ਰਾਜਮਾਰਗ, ਅੰਬਾਲਾ ਅਤੇ ਕਰਨਾਲ ਸ਼ਹਿਰਾਂ ਦੇ ਰਿੰਗ ਰੋਡ, ਅੰਬਾਲਾ-ਕੋਟਪੁਤਲੀ ਕੋਰੀਡੋਰ ਵਿਚ ਚਾਰ ਮਾਰਗੀ ਇਸਮਾਈਲਾਬਾਦ-ਅੰਬਾਲਾ ਰਾਜਮਾਰਗ, ਪਿੰਜੌਰ ਬਾਈਪਾਸ ਆਦਿ ਨਿਰਮਾਣਧੀਨ ਸੜਕ ਪਰਿਯੋਜਨਾਵਾਂ ਦੀ ਮੌਜੂਦਾ ਸਥਿਤੀ ਦੀ ਸਮੀਖਿਆ ਹੋਈ। ਜਿਨ੍ਹਾਂ ਪਰਿਯੋਜਨਾਵਾਂ ਦਾ ਕੰਮ 90 ਫੀਸਦੀ ਤੋਂ ਵੱਧ ਪੂਰਾ ਹੋ ਚੁੱਕਾ ਹੈ ਉਨ੍ਹਾਂ ਨਿਰਮਾਣ ਅਗਲੇ ਤਿੰਨ ਚਾਰ ਮਹੀਨੇ ਵਿਚ ਪੂਰਾ ਹੋ ਜਾਵੇਗੀ।
ਕੁਰੂਕਸ਼ੇਤਰ ਵਿਚ ਬਾਈਪਾਸ ਬਣਾਏ ਜਾਣ ‘ਤੇ ਹੋਈ ਚਰਚਾ ਐਨਐਚਏਆਈ ਤਿਆਰ ਕਰੇਗੀ ਰਿਪੋਰਟ
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਕੁਰੂਕਸ਼ੇਤਰ ਵਿਚ ਬਾਈਪਾਸ ਬਣਾਇਆ ਜਾਣਾ ਸਮੇਂ ਦੀ ਜਰੂਰਤ ਹੈ ਅਤੇ ਬਾਈਪਾਸ ਬਨਣ ਨਾਲ ਸ਼ਹਿਰ ਵਿਚ ਆਵਾਜਾਈ ਦਾ ਦਬਾਅ ਘੱਟ ਹੋਵੇਗਾ। ਸਾਰੇ ਕੁਰੂਕਸ਼ੇਤਰ ਵਿਚ ਬਾਈਪਾਸ ਨਾ ਹੋਣ ਨਾਲ ਸਥਾਨਕ ਰੋਡ ‘ਤੇ ਟ੍ਰੈਫਿਕ ਵੱਧ ਰਹਿੰਦਾ ਹੈ। ਕੇਂਦਰੀ ਮੰਤਰੀ ਸ੍ਰੀ ਨਿਤਿਨ ਗਡਕਰੀ ਨੇ ਤੁਰੰਤ ਐਨਐਚਏਆਈ ਦੇ ਅਧਿਕਾਰੀਆਂ ਤੋਂ ਇਸ ‘ਤੇ ਰਿਪੋਰਟ ਉਪਲਬਧ ਕਰਾਉਣ ਦੇ ਨਿਰਦੇਸ਼ ਦਿੱਤੇ।
ਮੀਟਿੰਗ ਵਿਚ ਵਾਤਾਵਰਣ, ਵਲ ਅਤੇ ਜੰਗਲੀ ਜੀਵ ਵਿਭਾਗ ਦੇ ਵਧੀਕ ਮੁੱਖ ਸਕੱਤਰ ਆਨੰਦ ਮੋਹਨ ਸ਼ਰਣ, ਲੋਕ ਨਿਰਮਾਣ ਵਿਭਾਗ (ਭਵਨ ਅਤੇ ਸੜਕਾਂ) ਦੇ ਵਧੀਕ ਮੁੱਖ ਸਕੱਤਰ ਅਨੁਰਾਗ ਅਗਰਵਾਲ, ਮੁੱਖ ਮੰਤਰੀ ਦੇ ਪ੍ਰ੍ਰਧਾਨ ਸਕੱਤਰ ਵੀ ਉਮਾਸ਼ੰਕਰ, ਮੁੱਖ ਮੰਤਰੀ ਦੇ ਪ੍ਰਧਾਨ ਸਲਾਹਕਾਰ (ਸ਼ਹਿਰੀ ਵਿਕਾਸ) ਡੀਐਸ ਢੇਸੀ, ਗੁਰੂਗ੍ਰਾਮ ਮਹਾਨਗਰ ਵਿਕਾਸ ਅਥਾਰਿਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਏ ਸ੍ਰੀਨਿਵਾਸ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਰਹੇ[
ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਐਚਸੀਐਸ-2023 ਦੇ ਪਾਸ ਉਮੀਦਵਾਰਾਂ ਨੂੰ ਕੀਤਾ ਸਨਮਾਨਿਤ
ਚੰਡੀਗੜ੍ਹ, 17 ਜੁਲਾਈ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਹਰਿਆਣਾ ਸਿਵਲ ਸੇਵਾ-2023 ਪਾਸ ਕਰਨ ਵਾਲੇ 113 ਉਮੀਦਵਾਰਾਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਇਕ ਅਧਿਕਾਰੀ ਦੀ ਪਹਿਲੀ ਜਿਮੇਵਾਰੀ ਜਨਤਾ ਦੀ ਸੇਵਾ ਕਰਨਾ ਅਤੇ ਉਨ੍ਹਾਂ ਦੇ ਜੀਵਨ ਨੂੰ ਸਰਲ ਬਨਾਉਣ ਹੈ। ਇਸ ਲਈ ਤੁਸੀਂ ਸਾਰੇ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਆਪਣੀ ਜਿਮੇਵਾਰੀ ਨੂੰ ਨਿਭਾਉਣ। ਉਨ੍ਹਾਂ ਨੇ ਮੁੱਖ ਸਕੱਤਰ ਨੁੰ ਨਿਰਦੇਸ਼ ਦਿੱਤੇ ਕਿ ਅੱਜ ਹੀ ਸਾਰੇ ਚੋਣ ਕੀਤੇ ਉਮੀਦਵਾਰਾਂ ਦੀ ਜੁਆਇਨਿੰਗ ਕਰਵਾਈ ਜਾਵੇ।
ਮੁੱਖ ਮੰਤਰੀ ਅੱਜ ਇੱਥੇ ਪ੍ਰਬੰਧਿਤ ਹਰਿਆਣਾ ਸਿਵਲ ਸੇਵਾ-2023 ਦੇ ਪਾਸ ਉਮੀਦਵਾਰਾਂ ਦੇ ਸਨਮਾਨ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੇ ਸਨ।
ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਪਿਛਲੇ 10 ਸਾਲਾਂ ਵਿਚ ਦੇਸ਼ ਵਿਚ ਨੌਕਰੀਆਂ ਵਿਚ ਜਿਸ ਤਰ੍ਹਾ ਨਾਲ ਪਾਰਦਰਸ਼ਿਤਾ ਦੇਖਣ ਨੁੰ ਮਿਲੀ ਹੈ, ਉਸ ਸੋਚ ਅਨੁਸਾਰ ਹਰਿਆਣਾ ਸਰਕਾਰ ਨੇ ਵੀ ਪਿਛਲੇ 10 ਸਾਲਾਂ ਵਿਚ ਲਗਾਤਾਰ ਬਿਨ੍ਹਾ ਪਰਚੀ-ਖਰਚੀ ਦੇ ਸਿਰਫ ਮੈਰਿਟ ‘ਤੇ ਸਰਕਾਰੀ ਨੌਕਰੀਆਂ ਦਿੱਤੀਆਂ ਹਨ।
ਉਨ੍ਹਾਂ ਨੇ ਕਿਹਾ ਕਿ ਪਹਿਲਾਂ ਕਿਸੇ ਦਾ ਕੋਈ ਰਿਸ਼ਤੇਦਾਰ ਹੁੰਦਾ ਸੀ ਉੱਥੇ ਐਚਸੀਐਸ ਲਗਦਾ ਸੀ, ਪਰ ਸਾਡੇ ਮਿਸ਼ਨ ਮੈਰਿਟ ਦੇ ਕਾਰਨ ਅੱਜ ਬਿਨ੍ਹਾ ਪਰਚੀ-ਖਰਚੀ ਦੇ ਗਰੀਬ ਪਰਿਵਾਰ ਦੇ ਬੱਚੇ ਵੀ ਅਧਿਕਾਰੀ ਲਗ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਟੀਚਾ ਹੈ ਕਿ ਮਿਹਨਤ ਕਰਨ ਵਾਲੇ ਨੌਜੁਆਨਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਫੱਲ ਮਿਲੇ ਅਤੇ ਆਪਣੀ ਯੋਗਤਾ ਦੇ ਆਧਾਰ ‘ਤੇ ਉਹ ਸਰਕਾਰੀ ਸੇਵਾ ਵਿਚ ਆਉਣ।
ਉਨ੍ਹਾਂ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਅਤੇ ਕੇਂਦਰੀ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਸੀ ਕਿ ਸੂਬੇ ਵਿਚ ਪਾਰਦਰਸ਼ੀ ਸਿਸਟਮ ਬਨਾਉਣਾ ਹੈ ਤਾਂ ਸਟੈਂਡ ਲੈਣਾ ਪਵੇਗਾ। ਅਸੀਂ ਮਜਬੂਤੀ ਨਾਲ ਸਟੈਂਡ ਲਿਆ ਅਤੇ ਵਿਵਸਥਾ ਬਦਲ ਕੇ ਸਿਸਟਮ ਵਿਚ ਪਾਰਦਰਸ਼ਿਤਾ ਲੈ ਕੇ ਆਏ ਹਨ, ਜਿਸ ਦਾ ਲਾਭ ਅੱਜ ਸੂਬੇ ਦੇ ਨੌਜੁਆਨਾਂ ਨੂੰ ਮਿਲ ਰਿਹਾ ਹੈ।
ਸ੍ਰੀ ਨਾਇਬ ਸਿੰਘ ਸੈਨੀ ਨੇ ਆਪਣਾ ਤਜਰਬਾ ਸਾਂਝਾ ਕਰਦੇ ਹੋਏ ਕਿਹਾ ਕਿ ਉਹ ਖੁਦ ਬਹੁਤ ਹੀ ਸਧਾਰਣ ਪਰਿਵਾਰ ਤੋਂ ਹਨ, ਉਨ੍ਹਾਂ ਦੇ ਪਰਿਵਾਰ ਵਿਚ ਕਿਸੇ ਨੇ ਪੰਚਾਇਤ ਚੋਣ ਵੀ ਨਹੀਂ ਲੜਿਆ ਸੀ, ਪਰ ਅੱਜ ਪ੍ਰਧਾਨ ਮੰਤਰੀ ਜੀ ਨੇ ਉਨ੍ਹਾਂ ਨੁੰ ਸੂਬੇ ਦਾ ਮੁੱਖ ਮੰਤਰੀ ਬਣਾ ਕੇ ਬਹੁਤ ਮਾਨ-ਸਨਮਾਨ ਦਿੱਤਾ ਹੈ। ਜਦੋਂ ਕਿ ਪਹਿਲੇ ਮੁੱਖ ਮੰਤਰੀ ਬਨਣ ਲਈ ਜਾਂ ਤਾਂ ਰਾਜਨੇਤਾ ਜਾਂ ਮੁੱਖ ਮੰਤਰੀ ਦੇ ਘਰ ਵਿਚ ਜਨਮ ਲੈਣਾ ਪੈਂਦਾ ਸੀ।
ਸਰਕਾਰ ਦੀ ਯੋਜਨਾਵਾਂ ਦਾ ਲਾਭ ਆਖੀਰੀ ਵਿਅਕਤੀ ਤਕ ਪਹੁੰਚਾਉਣਾ ਹੈ ਟੀਚਾ
ਮੁੱਖ ਮੰਤਰੀ ਨੇ ਚੋਣ ਕੀਤੇ ਉਮੀਦਵਾਰਾਂ ਨੂੰ ਕਿਹਾ ਕਿ ਨਾਗਰਿਕਾਂ ਦੀ ਭਲਾਈ ਲਈ ਨੀਤੀਗਤ ਫੈਸਲੇ ਲੈਣਾ ਸਰਕਾਰ ਦਾ ਕੰਮ ਹੈ, ਪਰ ਉਨ੍ਹਾਂ ਫੈਸਲਿਆਂ ਨੂੰ ਧਰਾਤਲ ‘ਤੇ ਉਤਾਰਣ ਦੀ ਜਿਮੇਵਾਰੀ ਅਧਿਕਾਰੀਆਂ ਦੀ ਹੁੰਦੀ ਹੈ। ਸੁਸਾਸ਼ਨ ਦਾ ਅਰਥ ਹੈ ਕਿ ਨਾਗਰਿਕਾਂ ਦੇ ਜੀਵਨ ਨੂੰ ਕਿਸ ਤਰ੍ਹਾ ਸਰਲ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਸਰਕਾਰ ਦੀ ਯੋਜਨਾਵਾਂ ਦਾ ਲਾਭ ਕਿਸ ਤਰ੍ਹਾ ਪਹੁੰਚਾਇਆ ਜਾਵੇ। ਇਸ ਲਈ ਅੰਤੋਂਦੇਯ ਦੇ ਦਰਸ਼ਨ ਦੇ ਅਨੁਰੂਪ ਸਮਾਜ ਦੇ ਆਖੀਰੀ ਵਿਅਕਤੀ ਤਕ ਸਰਕਾਰ ਦੀ ਨੀਤੀਆਂ ਦਾ ਲਾਭ ਪਹੁੰਚੇ ਤੁਹਾਡਾ ਇਕਲੌਤਾ ਟੀਚਾ ਹੋਣਾ ਚਾਹੀਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਨਾਗਰਿਕਾਂ ਦੀ ਸਮਸਿਆਵਾਂ ਦੇ ਹੱਲ ਲਈ ਜਿਲ੍ਹਿਆਂ ਵਿਚ ਰੋਜਾਨਾ ਸਵੇਰੇ 9 ਤੋਂ 11 ਵਜੇ ਤਕ ਸਮਾਧਾਨ ਕੈਂਪ ਲਗਾਏ ਜਾ ਰਹੇ ਹਨ। ਇੰਨ੍ਹਾਂ ਕੈਂਪਾਂ ਵਿਚ ਡਿਪਟੀ ਕਮਿਸ਼ਨਰ, ਪੁਲਿਸ ਸੁਪਰਡੈਂਟ ਸਮੇਤ ਜਿਲ੍ਹਾ ਪ੍ਰਸਾਸ਼ਨ ਦੇ ਤਮਾਮ ਅਧਿਕਾਰੀ ਮੌਜੂਦ ਹੁੰਦੇ ਹਨ ਅਤੇ ਉਹ ਮੌਕੇ ‘ਤੇ ਹੀ ਸਮਸਿਆਵਾਂ ਦਾ ਹੱਲ ਯਕੀਨੀ ਕਰਦੇ ਹਨ। ਇਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲ ਰਹੀ ਹੈ।
ਇਮਾਨਦਾਰੀ ਨਾਲ ਕਰਨ ਜਨ ਸੇਵਾ ਦਾ ਕਾਰਜ – ਮੁੱਖ ਸਕੱਤਰ
ਇਸ ਤੋਂ ਪਹਿਲਾਂ ਮੁੱਖ ਸਕੱਤਰ ਸ੍ਰੀ ਟੀਵੀਐਸਐਨ ਪ੍ਰਸਾਦ ਨੇ ਸੰਬੋਧਿਤ ਕਰਦੇ ਹੋਏ ਕਿਹਾ ਕਿ ਅੱਜ ਤੁਸੀਂ ਸਾਰਿਆਂ ਦੇ ਲਈ ਇਤਿਹਾਸਕ ਦਿਨ ਹਨ, ਜਦੋਂ ਤੁਸੀ ਆਪਣੀ ਮਿਹਨਤ ਦੇ ਬਲਬੂਤੇ ਇਸ ਸਰਵੋਚ ਸੇਵਾ ਵਿਚ ਆਏ ਹਨ। ਤੁਸੀਂ ਸਾਰੇ ਗਰੀਬਾਂ ਦੇ ਜੀਵਨ ਵਿਚ ਆਉਣ ਵਾਲੀ ਸਾਰੀ ਤਰ੍ਹਾ ਦੀ ਸਮਸਿਆਵਾਂ ਨਾਲ ਪਰੀਚਿਤ ਹੈ, ਇਸ ਲਈ ਤੁਸੀਂ ਸੇਵਾ ਵਿਚ ਰਹਿੰਦੇ ਹੋਏ ਉਨ੍ਹਾਂ ਦੀ ਸਮਸਿਆਵਾਂ ਦਾ ਨਿਰਾਕਰਣ ਜਰੂਰ ਕਰਨ। ਉਨ੍ਹਾਂ ਨੇ ਸਾਰੇ ਚੋਣ ਕੀਤੇ ਉਮੀਦਵਾਰਾਂ ਦੀ ਅਪੀਲ ਕਰਦੇ ਹੋਏ ਕਿਹਾ ਕਿ ਤੁਸੀਂ ਸਾਰੇ ਆਪਣੀ ਸੇਵਾ ਵਿਚ ਇਮਾਨਦਾਰੀ ਅਤੇ ਨੈਤਿਕਤਾ ਕਦੀ ਨਾ ਛੱਡਣ।
ਇਸ ਮੌਕੇ ‘ਤੇ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ, ਸਕੂਲ ਸਿਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਨੀਤ ਗਰਗ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ ਉਮਾਸ਼ੰਕਰ, ਵਿਸ਼ੇਸ਼ ਅਧਿਕਾਰੀ (ਕੰਮਿਉਨਿਟੀ ਪੁਲਿਸਿੰਗ ਅਤੇ ਆਊਟਰੀਚ) ਪੰਕਜ ਨੈਨ, ਸੂਚਨਾ, ਜਨ ਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ ਦੇ ਸੰਯੁਕਤ ਨਿਦੇਸ਼ਕ (ਪ੍ਰਸਾਸ਼ਨ) ਗੌਰਵ ਗੁਪਤਾ ਸਮੇਤ ਹੋਰ ਅਧਿਕਾਰੀ ਮੋਜੂਦ ਸਨ।
ਕੈਂਟ ਦੇ ਕੋਲ ਬਣ ਰਹੇ ਵੈਲਕਮ ਗੇਟ ਤੋਂ ਹਿਸਾਰ ਦੀ ਬਣੇਗੀ ਇਕ ਵੱਖ ਪਹਿਚਾਣ – ਡਾ. ਕਮਲ ਗੁਪਤਾ
ਚੰਡੀਗੜ੍ਹ, 17 ਜੁਲਾਈ – ਹਰਿਆਣਾ ਦੇ ਸਿਵਲ ਏਵੀਏਸ਼ਨ ਤੇ ਸਿਹਤ ਮੰਤਰੀ ਡਾ. ਕਮਲ ਗੁਪਤਾ ਨੇ ਕਿਹਾ ਕਿ ਹਿਸਾਰ ਸ਼ਹਿਰ ਵਿਚ ਦਿੱਲੀ ਸੜਕ ਤੋਂ ਪ੍ਰਵੇਸ਼ ਕਰਦੇ ਹੋਏ ਕੈਂਟ ਦੇ ਕੋਲ ਅਸ਼ੋਕ ਚੱਕਰ ਦੇ ਡਿਜਾਇਨ ਵਾਲਾ ਲਗਭਗ 4 ਕਰੋੜ ਰੁਪਏ ਦੀ ਲਾਗਤ ਨਾਲ ਸ਼ਾਨਦਾਰ ਵੈਲਕਮ ਗੇਟ ਬਣਾਇਆ ਜਾ ਰਿਹਾ ਹੈ।
ਡਾ. ਕਮਲ ਗੁਪਤਾ ਅੱਜ ਦੇ ਵੈਲਕਮ ਗੇਟ, ਰਿਸ਼ੀ ਨਗਰ ਸਥਿਤ ਸ਼ਮਸ਼ਾਨ ਘਾਟ ਤੇ ਟਾਊਨ ਪਾਰਕ ਦੇ ਨਿਰਮਾਣ ਕੰਮਾਂ ਦਾ ਨਿਰੀਖਣ ਕਰ ਰਹੇ ਸਨ।
ਡਾ. ਗੁਪਤਾ ਨੇ ਕਿਹਾ ਕਿ ਇਹ ਵੈਲਕਮ ਗੇਟ ਅੱਤਆਧੁਨਿਕ ਤਕਨੀਕ ਨਾਲ ਬਣਾਇਆ ਜਾ ਰਿਹਾ ਹੈ ਅਤੇ ਇਸ ਦਾ ਢਾਂਚਾ ਭੁਜਾਲਰੋਧੀ ਹੈ। ਭੁਚਾਲ ਆਉਣ ‘ਤੇ ਵੀ ਇਸ ਢਾਂਚੇ ਨੂੰ ਕੋਈ ਨੁਕਸਾਨ ਨਹੀਂ ਹੋ ਪਾਵੇਗਾ। ਹੁਣ ਕੌਮੀ ਰਾਜਮਾਰਗ-4 ਲੇਣ ਦਾ ਹੈ। ਆਉਣ ਵਾਲੇ ਸਮੇਂ ਵਿਚ ਇਹ 6 ਲੇਨ ਦਾ ਵੀ ਕੀਤਾ ਜਾ ਸਕਦਾ ਹੈ। ਇਸੀ ਸੰਭਾਵਨਾ ਨੁੰ ਦੇਖਦੇ ਹੋਏ ਇਸ ਦਰਵਾਜੇ ਦੀ ਚੌੜਾਈ 120 ਫੁੱਟ ਤੇ 9 ਮੀਟਰ ਰੱਖੀ ਗਈ ਹੈ। ਪ੍ਰਵੇਸ਼ ਦਰਵਾਜੇ ਦੀ ਖਾਸੀਅਤ ਭਾਰਤ ਦਾ ਕੌਮੀ ਪ੍ਰਤੀਕ ਅਸ਼ੋਕ ਚੱਕਰ ਹੈ ਜੋ ਸਟੀਲ ਦਾ ਬਣਿਆ ਹੈ। ਗੇਟ ਦੇ ਪਿਲਰਾਂ ਦਾ ਨਿਰਮਾਣ ਪੂਰਾ ਹੋ ਚੁੱਕਾ ਹੈ ਅਤੇ ਹੁਣ ਗੇਟ ਦੀ ਫਿਨੀਸ਼ਿੰਗ ਤੇ ਹੋਰ ਕੰਮ ਪੂਰੇ ਕੀਤੇ ਜਾ ਰਹੇ ਹਨ। ਮੰਤਰੀ ਨੇ ਅਧਿਕਾਰੀਆਂ ਨੁੰ ਵੈਲਕਮ ਗੇਟ, ਰਿਸ਼ੀ ਨਗਰ ਸਥਿਤ ਸ਼ਮਸ਼ਾਨ ਘਾਟ ਤੇ ਟਾਉਨ ਪਾਰਕ ਦੇ ਕੰਮ ਨੂੰ 15 ਅਗਸਤ ਤਕ ਦੀ ਡੇਡਲਾਇਨ ਦਿੰਦੇ ਹੋਏ ਪੂਰਾ ਕਰਨ ਦੇ ਨਿਰਦੇਸ਼ ਦਿੱਤੇ।
ਦਿੱਲੀ ਰੋਡ ਦੀ ਸ਼ੋਭਾ ਵਧਾਏਗਾ ਇਹ ਗੇਟ
ਦਿੱਲੀ ਰੋਡ ਤੋਂ ਸ਼ਹਿਰ ਵਿਚ ਪ੍ਰਵੇਸ਼ ਕਰਦੇ ਹੋਏ ਸੱਭ ਤੋਂ ਪਹਿਲਾਂ ਸੈਨਾਨੀਆਂ ਨੁੰ ਵੈਲਕਮ ਗੇਟ ਦਿਖਖੇਵਾ ਅਤੇ ਦਿੱਲੀ ਰੋਡ ਸ਼ਹਿਰ ਦੀ ਸ਼ੋਭਾ ਵਧਾਏਗਾ। ਦਿੱਲੀ ਰੋਡ ‘ਤੇ ਹੀ ਮਹਾਰਾਜਾ ਅਗਰਸੇਨ ਕੌਮਾਂਤਰੀ ਹਵਾਈ ਅੱਡੇ ਦਾ ਉਦਘਾਟਨ ਹੋ ਚੁੱਕਾ ਹੈ। ਸ਼ਹਿਰ ਦੀ ਪ੍ਰਮੁੱਖ ਗਤੀਵਿਧੀਆਂ ਦਾ ਕੇਂਦਰ ਭਵਿੱਖ ਵਿਚ ਦਿੱਲੀ ਰੋਡ ਬਨਣ ਜਾ ਰਿਹਾ ਹੈ।
ਵੈਲਕਮ ਗੇਟ ਬਣੇਗਾ ਫੇਮਸ ਸੈਲਫੀ ਪੁਆਇੰਟ
ਉਨ੍ਹਾਂ ਨੇ ਦਸਿਆ ਕਿ ਵੈਲਕਮ ਗੇਟ ‘ਤੇ ਨਾ ਸਿਰਫ ਸ਼ਹਿਰਵਾਸੀ ਸੇਲਫੀ ਲੈ ਕੇ ਸੋਸ਼ਲ ਮੀਡੀਆ ‘ਤੇ ਅਪਲੋਡ ਕਰਣਗੇ ਸਗੋ ਦਿੱਲੀ ਤੇ ਹਰਿਆਣਾ ਦੇ ਹੋਰ ਥਾਵਾਂ ਤੋਂ ਰਾਜਸਤਾਨ ਦੇ ਸਾਲਾਸਰ ਧਾਮ, ਖਾਟੂ ਸ਼ਾਮ ਆਦਿ ਥਾਵਾਂ ‘ਤੇ ਜਾਣ ਵਾਲੇ ਯਾਤਰੀ ਵੀਸੈਲਫੀ ਲੈਂਦੇ ਹੋਏ ਦਿਖਣਗੇ।
ਹਰਿਆਣਾ ਦੇ ਸਰਕਾਰੀ ਵਕੀਲਾਂ ਦੇ ਲਈ ਤਿੰਨ-ਦਿਨਾਂ ਫੋਰੇਂਸਿਕ ਸਿਖਲਾਈ ਪ੍ਰੋਗ੍ਰਾਮ ਦੀ ਸ਼ੁਰੂਆਤ
ਚੰਡੀਗੜ੍ਹ, 17 ਜੁਲਾਈ – ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਟੀਵੀਐਸਐਨ ਪ੍ਰਸਾਦ ਨੇ ਅੱਜ ਸੂਬੇ ਦੇ ਸਰਕਾਰੀ ਵਕੀਲਾਂ (ਜਿਲ੍ਹਾ ਨਿਆਂਵਾਦੀ ਅਤੇ ਵਧੀਕ ਜਿਲ੍ਹਾ ਨਿਆਂਵਾਦੀ) ਦੇ ਲਈ ਆਪਣੀ ਤਰ੍ਹਾ ਦੇ ਪਹਿਲੇ ਤਿੰਨ-ਦਿਨਾਂ ਦੀ ਸਿਖਲਾਈ ਦਾ ਵਰਚੂਅਲੀ ਸ਼ੁਰੂਆਤ ਕੀਤੀ। ਇਹ ਸਿਖਲਾਈ ਸ਼ੁਰੂ ਕਰਨ ਦਾ ਉਦੇਸ਼ ਫਾਰੇਂਸਿਕ ਵਿਸ਼ਲੇਸ਼ਣ ਅਤੇ ਅਪਰਾਧਿਕ ਨਿਆਂ ਪ੍ਰਦਾਇਗੀ ਦੇ ਹੋਰ ਪਹਿਲੂਆਂ ‘ਤੇ ਧਿਆਨ ਕੇਂਦ੍ਰਿਤ ਕਰਨਾ ਹੈ।
ਗੌਰਤਲਬ ਹੈ ਕਿ ਪਿਛਲੇ 29 ਜੂਨ ਨੂੰ ਹਰਿਆਣਾ ਸਰਕਾਰ ਅਤੇ ਕੌਮੀ ਫਾਰੇਂਸਿਕ ਵਿਗਿਆਨ ਯੂਨੀਵਰਸਿਟੀ, ਗਾਂਧੀਨਗਰ ਦੇ ਵਿਚ ਇਕ ਸਮਝੌਤਾ ਮੈਮੋ ‘ਤੇ ਹਸਤਾਖਰ ਕੀਤੇ ਗਏ ਸਨ। ਇਸ ਸਮਝੌਤੇ ਦਾ ਉਦੇਸ਼ ਫਾਰੇਂਸਿਕ ਅਤੇ ਅਭਿਯੋਜਨ ਸਿਖਲਾਈ, ਖੋਜ ਅਤੇ ਫਾਰੇਂਸਿਕ ਨਮੂਨਿਆਂ ਦੀ ਜਾਂਚ ਦੇ ਖੇਤਰ ਵਿਚ ਸਹਿਯੋਗਾਤਮਕ ਗਤੀਵਿਧੀਆਂ ਨੂੰ ਵਧਾਉਣਾ, ਸਹੂਲਤਜਨਕ ਬਨਾਉਣਾ ਅਤੇ ਮਜਬੂਤ ਕਰਨਾ ਹੈ। ਇਸੀ ਲੜੀ ਵਿਚ ਅੱਜ ਹਿਪਾ, ਗੁਰੂਗ੍ਰਾਮ ਵਿਚ ਇਸ ਕੋਰਸ ਦੀ ਸ਼ੁਰੂਆਤ ਕੀਤੀ ਗਈ ਹੈ। ਸ਼ੁਰੂਆਤ ਵਿਚ 26 ਜਿਲ੍ਹਾ ਨਿਆਂਵਾਸੀ ਅਤੇ ਵਧੀਕ ਜਿਲ੍ਹਾ ਨਿਆਂਵਾਦੀ ਇਹ ਸਿਖਲਾਈ ਲੈ ਰਹੇ ਹਨ।
ਮੁੱਖ ਸਕੱਤਰ ਨੇ ਅੱਜ ਇਹ ਵੀਡੀਓ ਕਾਨਫ੍ਰੈਸਿੰਗ ਰਾਹੀਂ ਹਰਿਆਣਾ ਲੋਕ ਪ੍ਰਸਾਸ਼ਨ ਸੰਸਥਾ (ਹਿਪਾ) ਗੁਰੂਗ੍ਰਾਮ ਵਿਚ ਟ੍ਰੇਨਿੰਗ ਲੈ ਰਹੇ ਸਰਕਾਰੀ ਵਕੀਲਾਂ ਨੂੰ ਸੰਬੋਧਿਤ ਕਰ ਰਹੇ ਸਨ।
ਸ੍ਰੀ ਟੀਵੀਐਸਐਨ ਪ੍ਰਸਾਦ ਨੇ ਹਿਪਾ ਦੇ ਮਹਾਨਿਦੇਸ਼ਕ ਨੂੰ ਨਿਰਦੇਸ਼ ਦਿੱਤੇ ਕਿ ਐਨਅੇਫਐਸਯੂ ਦੇ ਨਾਲ ਮਿਲ ਕੇ ਇਕ ਮਾਨਕ ਕੋਰਸ ਤਿਆਰ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਸਿਖਲਾਈ ਤਿੰਨ ਪੜਾਆਂ ਵਿਚ ਦਿੱਤੀ ਜਾਣੀ ਚਾਹੀਦੀ ਹੈ। ਕੋਰਸ ਦਾ ਪਹਿਲਾ ਪੜਾਅ ਹਿਪਾ ਵਿਚ ਹੋਵੇ, ਦੂਜਾ ਲੋਕ ਨਾਇਕ ਜੈਯਪ੍ਰਕਾਸ਼ ਨਰਾਇਣ ਕੌਮੀ ਅਪਰਾਧ ਵਿਗਿਆਨ ਅਤੇ ਫਾਰੇਂਸਿਕ ਵਿਗਿਆਨ ਸੰਸਥਾਨ ਰੋਹਿਣੀ, ਨਵੀਂ ਦਿੱਲੀ ਅਤੇ ਤੀਜਾ ਪੜਾਅ ਨੈਸ਼ਨਲ ਫੋਰੇਂਸਿਕ ਸਾਇੰਸੇਜ ਯੁਨੀਵਰਸਿਟੀ, ਗਾਂਧੀ ਨਗਰ ਗੁਜਰਾਤ ਤੋਂ ਪੂਰਾ ਕਰਵਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਗੰਭੀਰ ਅਪਰਾਧ ਵਿਚ ਅਪਰਾਧੀ ਨੂੰ ਸਜਾ ਦਿਵਾਉਣ ਵਿਚ ਫਾਰੇਂਸਿਕ ਸਾਇੰਸ ਦੀ ਅਹਿਮ ਭੂਮਿਕਾ ਹੁੰਦੀ ਹੈ। ਇਸ ਲਈ ਸਾਰੇ ਪਬਲਿਕ ਪ੍ਰਾਸੀਕਿਯੂਸ ਲਈ ਇਸ ਕੋਰਸ ਨੂੰ ਕਰਨਾ ਜਰੂਰੀ ਕੀਤਾ ਜਾ ਰਿਹਾ ਹੈ, ਤਾਂ ਜੋ ਉਹ ਫਾਰੇਂਸਿਕ ਸਾਇੰਸੇਜ ਵਿਚ ਕੁਸ਼ਲਤਾ ਹਾਸਲ ਕਰ ਸਕਣ। ਉਨ੍ਹਾਂ ਨੇ ਕਿਹਾ ਕਿ ਗਰੀਬ ਵਿਅਕਤੀ ਨੂੰ ਨਿਆਂ ਪਾਉਣ ਵਿਚ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਵਿਚ ਸਰਕਾਰੀ ਵਕੀਲ ਦੀ ਜਿਮੇਵਾਰੀ ਵੱਧ ਜਾਂਦੀ ਹੈ ਕਿ ਉਹ ਪੀੜਤ ਗਰੀਬ ਨੂੰ ਨਿਆਂ ਦਿਵਾਉਣ। ਮੁੱਖ ਸਕੱਤਰ ਨੇ ਇਸ ਗੱਲ ‘ਤੇ ਵੀ ਜੋਰ ਦਿੱਤਾ ਕਿ ਸਰਕਾਰੀ ਦਫਤਰਾਂ ਵਿਚ ਨਿਯੁਕਤ ਵਕੀਲਾਂ ਨੁੰ ਉਨ੍ਹਾਂ ਦੇ ਮੌਜੂਦਾ ਕੰਮ ਦੇ ਨਾਲ-ਨਾਲ ਅਪਰਾਧਿਕ ਮਾਮਲੇ ਵੀ ਪੈਰਵੀ ਤਹਿਤ ਦੇਣੇ ਚਾਹੀਦੇ ਹਨ।
ਹਿਪਾ ਮਹਾਨਿਦੇਸ਼ਕ ਸੁਸ੍ਰੀ ਚੰਦਰਲੇਖਾ ਮੁਖਰਜੀ ਨੇ ਕਿਹਾ ਕਿ ਇਸ ਤਿੰਨ ਦਿਨਾਂ ਦੀ ਸਿਖਲਾਈ ਦੌਰਾਨ ਮਾਹਰਾਂ ਵੱਲੋਂ ਕਈ ਗੰਭੀਰ ਵਿਸ਼ਿਆਂ ‘ਤੇ ਚਰਚਾ ਕੀਤੀ ਜਾਵੇਗੀ, ਜਿਸ ਵਿਚ ਅਪਰਾਧ ਦਾ ਪਤਾ ਲਗਾਉਣ ਵਿਚ ਜੈਵਿਕ ਸਬੂਤ, ਸਾਈਬਰ ਅਪਰਾਧ ਅਤੇ ਫਾਰੇਂਸਿਕ ਵਿਚ ਹਾਲ ਦੇ ਰੁਝਾਨ, ਕ੍ਰਾਇਮ ਸੀਨ ਮੈਨੇਜਮੈਂਟ, ਅਗਨੀ ਸ਼ਸਤਰਾਂ ਨਾਲ ਜੁੜੇ ਅਪਰਾਧ , ਸੜਕ ਦੁਰਘਟਨਾ ਦੀ ਜਾਂਚ, ਦਸਤਾਵੇਜ ਜਾਂਚ ਅਤੇ ਮੰਜੂਰ ਅਤੇ ਫਾਰੇਂਸਿਕ ਮਨੋਵਿਗਿਆਨ ਦੀ ਭੁਮਿਕਾ ਸ਼ਾਮਿਲ ਹੈ[
Leave a Reply