ਰਾਏਕੋਟ ਪੁਲਿਸ ਵੱਲੋਂ ਅੱਠ ਸਾਲਾਂ ਤੋਂ ਭਗੌੜਾ ਚੱਲ ਰਿਹਾ ਮੁਲਜ਼ਮ ਗ੍ਰਿਫ਼ਤਾਰ,2019 ਵਿੱਚ ਅਦਾਲਤ ਨੇ ਕੀਤਾ ਸੀ ਭਗੌੜਾ ਕਰਾਰ, ਅਸਲਾ ਐਕਟ ਦੇ ਮਾਮਲੇ ਵਿੱਚ ਸੀ ਲੋੜੀਂਦਾ
ਰਾਏਕੋਟ
( 20/10/2026)
(ਗੁਰਭਿੰਦਰ ਸਿੰਘ ਗੁਰੀ)
ਪੰਜਾਬ ਪੁਲਿਸ ਵੱਲੋਂ ਭਗੌੜੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਥਾਣਾ ਸਦਰ ਰਾਏਕੋਟ ਦੀ ਪੁਲਿਸ ਨੇ ਅਸਲਾ ਐਕਟ ਦੇ ਇੱਕ ਪੁਰਾਣੇ ਮਾਮਲੇ ਵਿੱਚ ਲੋੜੀਂਦੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ ਮੁਲਜ਼ਮ ਨੂੰ ਕਰੀਬ ਅੱਠ ਸਾਲਾਂ ਬਾਅਦ ਕਾਬੂ ਕੀਤਾ ਗਿਆ ਹੈ।
ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਬਲਕਰਨ ਸਿੰਘ ਉਰਫ਼ ਕਰਨ ਪੁੱਤਰ ਰੇਸ਼ਮ ਸਿੰਘ, ਵਾਸੀ ਮਾੜੀ ਪੱਤੀ, ਅਗਵਾੜ ਲੋਪੋ, ਪਿੰਡ ਭਾਈ ਰੂਪਾ, ਜ਼ਿਲ੍ਹਾ ਬਠਿੰਡਾ ਵਜੋਂ ਹੋਈ ਹੈ। ਮੁਲਜ਼ਮ ਖ਼ਿਲਾਫ਼ ਥਾਣਾ ਸਦਰ ਰਾਏਕੋਟ ਵਿਖੇ ਮੁਕੱਦਮਾ ਨੰਬਰ 29, ਮਿਤੀ 29 ਮਾਰਚ 2017 ਨੂੰ ਅਸਲਾ ਐਕਟ ਦੀਆਂ ਧਾਰਾਵਾਂ 25, 54 ਅਤੇ 59 ਤਹਿਤ ਮਾਮ
ਲਾ ਦਰਜ ਸੀ। ਮਾਨਯੋਗ ਅਦਾਲਤ ਜਗਰਾਉਂ ਵੱਲੋਂ 21 ਸਤੰਬਰ 2019 ਨੂੰ ਉਸ ਨੂੰ ਧਾਰਾ 82 ਸੀ.ਆਰ.ਪੀ.ਸੀ. ਤਹਿਤ ਭਗੌੜਾ ਕਰਾਰ ਦਿੱਤਾ ਗਿਆ ਸੀ।
ਇਸ ਕਾਰਵਾਈ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਐੱਸ.ਐੱਸ.ਪੀ. ਲੁਧਿਆਣਾ ਦਿਹਾਤੀ ਸ੍ਰੀ ਅੰਕੁਰ ਗੁਪਤਾ ਆਈ.ਪੀ.ਐੱਸ. ਵੱਲੋਂ ਭਗੌੜੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਜਾਰੀ ਹਦਾਇਤਾਂ ਅਨੁਸਾਰ ਐੱਸ.ਪੀ. (ਆਈ) ਸ੍ਰੀ ਰਾਜਨ ਕੁਮਾਰ ਪੀ.ਪੀ.ਐੱਸ. ਦੇ ਦਿਸ਼ਾ-ਨਿਰਦੇਸ਼ਾਂ ਅਤੇ ਡੀ.ਐੱਸ.ਪੀ. ਰਾਏਕੋਟ ਸ੍ਰੀ ਮੁਰਾਦ ਜਸਵੀਰ ਸਿੰਘ ਗਿੱਲ ਪੀ.ਪੀ.ਐੱਸ. ਦੀ ਰਹਿਨੁਮਾਈ ਹੇਠ ਇਹ ਕਾਰਵਾਈ ਕੀਤੀ ਗਈ।
ਥਾਣਾ ਸਦਰ ਰਾਏਕੋਟ ਦੇ ਮੁੱਖ ਅਫ਼ਸਰ ਇੰਸਪੈਕਟਰ ਹੀਰਾ ਸਿੰਘ ਦੀ ਅਗਵਾਈ ਹੇਠ ਕੰਮ ਕਰ ਰਹੇ ਏ.ਐੱਸ.ਆਈ. ਕਮਲਜੀਤ ਸਿੰਘ ਨੂੰ ਮੁਲਜ਼ਮ ਬਾਰੇ ਸੂਚਨਾ ਮਿਲੀ ਸੀ। ਇਸ ਦੇ ਆਧਾਰ ’ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਪਿੰਡ ਭਾਈ ਰੂਪਾ ਵਿਖੇ ਛਾਪੇਮਾਰੀ ਕੀਤੀ ਅਤੇ ਮੁਲਜ਼ਮ ਨੂੰ ਕਾਨੂੰਨੀ ਪ੍ਰਕਿਰਿਆ ਅਨੁਸਾਰ ਗ੍ਰਿਫ਼ਤਾਰ ਕਰ ਲਿਆ।
ਪੁਲਿਸ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।