October 3, 2026

Justice News

ਅਵਾਮ ਦੀ ਆਵਾਜ਼

ਪੁਲਿਸ ਚੌਂਕੀ ਰਾਣੀ ਕਾ ਬਾਗ ਵੱਲੋਂ ਚੋਰੀਂ ਦੇ ਮੋਟਰਸਾਇਕਲ ਤੇ ਐਕਟੀਵਾ ਸਮੇਤ ਦੋ ਕਾਬੂ 

ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ) ਥਾਣਾ ਕੰਟੋਨਮੈਂਟ ਦੀ ਪੁਲਿਸ ਚੌਂਕੀ ਰਾਣੀ ਕਾ ਬਾਗ ਅੰਮ੍ਰਿਤਸਰ ਦੇ ਇੰਚਾਰਜ਼ ਏਐਸਆਈ ਜੰਗ ਬਹਾਦਰ ਦੀ ਪੁਲਿਸ ਪਾਰਟੀ ਵੱਲੋਂ ਚੋਰੀਂ ਦੇ ਮੋਟਰਸਾਈਕਲ ਅਤੇ ਐਕਟੀਵਾ ਬਰਾਮਦ ਕੀਤੇ ਗਏ।
ਏਐਸਆਈ ਭਰਥਰਾਜ ਸਮੇਤ ਕਰਮਚਾਰੀਆਂ ਨੇ ਦੋਸ਼ੀ ਸੰਨੀ ਪੁੱਤਰ ਮੁਖ਼ਤਾਰ ਸਿੰਘ ਵਾਸੀ ਪਿੰਡ ਸਰੰਗੜਾ ਅੰਮ੍ਰਿਤਸਰ ਅਤੇ ਪ੍ਰਵੀਨ ਕੁਮਾਰ ਉਰਫ਼ ਪੀਨਾ ਕਵਾੜੀਆ ਪੁੱਤਰ ਤਿਲਕ ਰਾਜ ਵਾਸੀ ਪਿੰਡ ਕੋਟਲਾ ਡੂਮ, ਰਾਮ ਤੀਰਥ ਰੋਡ ਅੰਮ੍ਰਿਤਸਰ ਪਾਸੋਂ ਇੱਕ ਬਿਨਾਂ ਨੰਬਰੀ ਐਕਟਿਵਾ ਰੰਗ ਚਿੱਟਾ, ਇੱਕ ਮੋਟਰ ਸਾਈਕਲ ਮਾਰਕਾ ਹੀਰੋ ਐਚਐਫ ਡੀਲੈਕਸ ਰੰਗ ਲਾਲ ਨੰਬਰ PB 02 CM 5955 ਅਤੇ ਮੋਟਰ ਸਾਈਕਲ ਹੀਰੋ ਸਪਲੈਡਰ ਪਲਸ ਰੰਗ ਕਾਲਾ ਨੰਬਰੀ PB 02 DK 6327 ਬ੍ਰਾਮਦ ਕੀਤਾ ਗਿਆ। ਇਹਨਾਂ ਦੇ ਖਿਲਾਫ਼ ਮੁਕੱਦਮਾ ਨੰਬਰ 94 ਮਿਤੀ 11-7-2024 ਜੁਰਮ 303(2), 317(2) BNS ACT ਥਾਣਾ ਕੰਟੋਨਮੈਂਟ ਜ਼ਿਲਾਂ ਅੰਮ੍ਰਿਤਸਰ ਵਿੱਚ ਦਰਜ ਕੀਤਾ ਗਿਆ।

Leave a Reply

Your email address will not be published. Required fields are marked *

You may have missed

Copyright © All rights reserved. | Newsphere by AF themes.