ਆਉ ਪਾਣੀ ਅਤੇ ਰਿਸ਼ਤਿਆਂ ਦੇ ਗੰਧਲੇਪਣ ਅਤੇ ਖਾਤਮੇ ਨੂੰ ਰੋਕਣ ਵਿੱਚ ਆਪਣਾ ਯੋਗਦਾਨ ਪਾਈਏ।

ਪਵਣੁ ਗੁਰੁ ਪਾਣੀ ਪਿਤਾ ਮਾਤਾ ਧਰਤ ਮਹਤਿ।

ਸ਼੍ਰੀ ਗੁਰੁ ਗੰ੍ਰਥ ਸਾਹਿਬ ਵਿੱਚ ਦਰਜ ਇਹ ਸ਼ਬਦ ਸਾਡੇ ਮਨ,ਦਿਲ,ਦਿਮਾਗ ਤੇ ਉਕਰੇ ਹੋਏ ਹਨ ਰੋਜ ਸਵੇਰੇ ਸ਼ਾਮ ਗੁਰਬਾਣੀ ਦੇ ਇਹ ਸ਼ਬਦ ਸਾਡੇ ਕੰਨਾਂ ਵਿੱਚ ਪੈਂਦੇ ਹਨ।ਧੰਨ ਗੁਰੁ ਨਾਨਕ ਦੇਵ ਜੀ ਨੇ ਰਿਸ਼ਤਿਆਂ ਦੀ ਮਹਤੱਤਾ ਬਣਾਈ ਰੱਖਣ ਸਾਡੀ ਜਿੰਦਗੀ ਵਿੱਚ ਮਾਂ-ਬਾਪ ਅਤੇ ਗੁਰੁ ਦੀ ਮਹਤੱਤਾ ਦੱਸਦੇ ਹੋਏ ਕਿਹਾ ਹੈ ਕਿ ਸਾਡਾ ਜੀਵਨ ਇਹਨਾਂ ਰਿਸ਼ਤਿਆਂ ਅਤੇ ਤਿੰਨੇ ਲੋੜਾਂ ਹਵਾ-ਪਾਣੀ ਅਤੇ ਧਰਤੀ ਤੋਂ ਬਿੰਨਾਂ ਸੋਚਿਆ ਹੀ ਨਹੀ ਜਾ ਸਕਦਾ।ਸਾਡਾ ਦੇਸ਼ ਇੱਕ ਸੰਸਕਾਰੀ ਦੇਸ਼ ਹੈ ਇਥੇ ਅਸੀ ਵਿਰਾਸਤ ਵਿੱਚ ਮਿਲੇ ਪਿਤਾ ਪੁਰਖੀ ਸੰਸ਼ਕਾਰਾਂ ਨਾਲ ਹੀ ਅੱਗੇ ਵੱਧ ਰਹੇ ਹਾਂ ਜਿਵੇਂ ਸਾਨੂੰ ਆਪਣੇ ਸੰਸਕਾਰਾਂ ਅਤੇ ਰਿਸ਼ਤਿਆਂ ਤੇ ਮਾਣ ਹੈ ਉਸੇ ਤਰਾਂ ਸਾਨੂੰ ਕੁਦਰਤ ਦੇ ਇਹ ਤਿੰਨ ਬਹੁਕੀਮਤੀ ਪਦਾਰਥਾਂ ਤੇ ਵੀ ਮਾਣ ਮਹਿਸੂਸ ਹੁੰਦਾ ਹੈ।ਪਰ ਅਫਸੋਸ ਕਿ ਅਸੀ ਆਪਣੀਆਂ ਗਲਤੀਆਂ ਕਾਰਣ ਅਸੀ ਤਿੰਨੇ ਜਰੂਰਤਾਂ/ਵਸਤਾਂ ਦੇ ਨਾਲ ਨਾਲ ਰਿਸ਼ਤਿਆਂ ਨੂੰ ਵੀ ਗੰਦਲਾ ਅਤੇ ਖਾਤਮੇ ਵੱਲ ਵੱਧ ਰਹੇ ਹਾਂ। ਜਦੋਂ ਅਸੀ ਰੋਜਾਨਾ ਮੀਡੀਆ ਤੇ ਪਿਤਾ ਵੱਲੋਂ ਆਪਣੀ ਧੀ ਨਾਲ ਗਲਤ ਸਬੰਧ ਬਣਾਉਣ ਜਾਂ ਧੀ ਵੱਲੋਂ ਆਪਣੇ ਮਾਂ-ਬਾਪ ਦੀ ਇੱਜਤ ਦਾ ਮਾਣ ਸਨਮਾਨ ਬਣਾਉਣ ਦੀ ਥਾਂ ਰੋਲਿਆ ਜਾਦਾਂ ਹੈ ਤਾਂ ਸਿਰ ਸ਼ਰਮ ਨਾਲ ਝੁਕ ਜਾਦਾਂ ਹੈ।ਇਸੇ ਤਰਾਂ ਸਾਨੂੰ ਸਿੱਖਿਆ ਦੇਣ ਵਾਲਾ ਅਧਿਆਪਕ ਸਿੱਖਿਆ ਦੇਣ ਸਮੇਂ ਪੱਖਪਾਤ ਕਰਦਾ ਜਾਂ ਆਪਣੀ ਵਿਦਆਰਥਣ ਨਾਲ ਕਿਸੇ ਕਿਸਮ ਦਾ ਗਲਤ ਵਿਵਹਾਰ ਕਰਦਾ ਅਤੇ ਵਿਦਆਰਥੀ ਆਪਣੇ ਅਧਿਆਪਕ ਦੇ ਮਾਣ ਸਨਮਾਨ ਦੀ ਥਾਂ ਉਸ ਨੂੰ ਬੇਇੱਜਤ ਕਰਨ ਦੀ ਕੋਸ਼ਿਸ਼ ਕਰਦਾ ਤਾਂ ਸਿਰ ਸ਼ਰਮ ਨਾਲ ਝੁਕ ਜਾਦਾਂ।ਇਸੇ ਤਰਾਂ ਰੁਹਾਨੀ ਜਾਂ ਧਾਰਿਮਕ ਗੁਰੂਆਂ ਵੱਲ ਦੇਖਦੇ ਹਾਂ ਤਾਂ ਇਥੇ ਹਲਾਤ ਹੋਰ ਵੀ ਬਦਤਰ ਹਨ ਰੋਜਾਨਾ ਮੀਡੀਆ ਵਿੱਚ ਇਹਨਾਂ ਦੀ ਕਰਤੂਤਾਂ ਬਾਰੇ ਪੜਦੇ ਹਾਂ ਤਾਂ ।ਧਰਤੀ ਜਿਸ ਨੂੰ ਮਾਂ ਦਾ ਦਰਜਾ  ਬਾਰੇ ਜਾਂ ਪੁੱਤਰ ਵੱਲੋਂ ਮਾਂ-ਬਾਪ ਨੂੰ ਘਰੋਂ ਕੱਢਣ ਅਤੇ ਗੁਰੁ ਦੇ ਮਾਣ ਸਨਮਾਨ ਦੀ ਤਾਂ ਗੱਲ ਹੀ ਖਤਮ ਹੋ ਗਈ।

ਹਵਾ ਜਿਸ ਤੋਂ ਬਿੰਨਾਂ ਅਸੀ ਆਪਣਾ ਜੀਵਨ ਬਾਰੇ ਸੋਚ ਹੀ ਨਹੀ ਸਕਦੇ ਦਿਨੋ ਦਿਨ ਹਵਾ ਪ੍ਰਦੁਸ਼ਿਤ ਹੋ ਰਹੀ ਹੈ ਹੁਣ ਉਹ ਦਿਨ ਦੂਰ ਨਹੀ ਜਦੋਂ ਅਸੀ ਸਾਡੇ ਬੱਚੇ ਆਕਸੀਜਨ ਦਾ ਸਿਲੰਡਰ ਲਾਕੇ ਸਕੂਲ ਜਾਇਆ ਕਰਨਗੇ।ਦਫਤਰਾਂ ਵਿੱਚ ਵੀ ਰੁਤਬੇ ਅੁਨਸਾਰ ਹਵਾ,ਚੰਗੀ ਹਵਾ ਅਤੇ ਬਹੁਤ ਚੰਗੀ ਹਵਾ ਮਿਿਲਆ ਕਰੇਗੀ।ਇਹ ਸਬ ਕੁਝ ਸਾਡੀਆਂ ਗਲਤੀਆਂ ਕਾਰਣ ਹੀ ਹੋ ਰਿਹਾ ਹੈ।ਜੋ ਆਸਮਾਨ ਅਸੀਂ ਅੱਜ ਤੋਂ 10 ਸਾਲ ਪਹਿਲਾਂ ਦੇਖਦੇ ਸੀ ਜਿਸ ਨੂੰ ਹੁਣ ਅਸੀ ਕੇਵਲ ਵਿਦੇਸ਼ੀ ਧਰਤੀ ਤੇ ਹੀ ਦੇਖਦੇ ਹਾਂ।ਬਾਹਰਲੇ ਵਿਕਸਤ ਦੇਸ਼ਾਂ ਵਿੱਚ ਹੋ ਸਕਦਾ ਧਰਮ ਖਤਮ ਹੋ ਗਿਆ ਹੋਵੇ ਜਿਸ ਤਰਾਂ ਕੈਨੇਡਾ ਅਮਰੀਕਾ ਵਿੱਚ ਮੈਨੂੰ ਦੇਖਣ ਦਾ ਮੋਕਾ ਵੀ ਮਿਿਲਆ ਕਿ ਬਹੁਤ ਚਰਚ ਬੰਦ ਹੋ ਗਏ ਹਨ।ਕਈ ਚਰਚ ਬੰਦ ਹੋਕੇ ਸਾਡੇ ਪੰਜਾਬੀਆਂ ਨੇ ਖਰੀਦ ਲਏ ਹਨ।ਪਰ ਵਾਤਾਵਰਣ ਪੱਖੋਂ ਉਹ ਜਾਗਰੂਕ ਹਨ।ਹਰ ਘਰ ਦੇ ਬਾਹਰ ੱਿੲੱਕ ਵੱਡਾ ਦਰੱਖਤ ਲੱਗਿਆ ਹੋਣਾ ਜਰੂਰੀ ਹੈ।ਦਰੱਖਤ ਨੂੰ ਕੱਟਣ ਦੀ ਤਾਂ ਕਤਲ ਨਾਲੌ ਵੀ ਵੱਧ ਸਜਾ ਦਿੱਤੀ ਜਾਦੀ।ਜਦੋਂ ਕਿ ਅਸੀ ਹਰ ਸਾਲ ਵੱਖ ਵੱਖ ਰੁੱਤਾਂ ਦਾ ਆਨੰਦ ਮਾਣਦੇ ਹਾਂ ਪਰ ਉਥੇ ਛੇ ਮਹੀਨੇ ਤਾਂ ਬਰਫ ਹੀ ਪੈਂਦੀ ਰਹਿੰਦੀ ਹੈ।ਪਾਣੀ ਵੀ ਪੂਰਾ ਸਾਫ ਕੋਈ ਆਰ ਉ ਨਹੀ।ਜੇਕਰ ਵਿਦੇਸ਼ਾਂ ਵਿੱਚ ਰਿਸ਼ਤਿਆਂ ਦੀ ਗੱਲ ਕਰੀਏ ਤਾਂ ਇਸ ਵਿੱਚ ਕੋਈ ਸ਼ੱਕ ਨਹੀ ਕਿ ਉਥੇ ਹਰ ਵਿਅਕਤੀ ਦੀ ਆਪਣੀ ਨਿੱਜੀ ਜਿੰਦਗੀ ਹੈ ਪਰ ਸਾਡੇ ਵਾਂਗ ਰਿਸ਼ਤਿਆਂ ਵਿੱਚ ਗੰਧਲਾਪਣ ਨਹੀ ਆਇਆ।ਕੁਦਰਤ ਨੇ ਸਾਨੂੰ ਹਵਾ ਹੀ ਹਵਾ ਦਿੱਤੀ ਪਰ ਅਸੀ ਉਸ ਨੂੰ ਪ੍ਰਦੁਸ਼ਿਤ ਵੀ ਕਰ ਲਿਆ ਅਤੇ ਖਾਤਮੇ ਵੱਲ ਵੀ ਜਾ ਰਹੇ ਹਾਂ।ਗੁਰੁ ਨਾਨਕ ਦੇਵ ਜੀ ਦੱਸਦੇ ਹਨ ਕਿ ਜਿਵੇਂ ਗੁਰੁ ਸਾਨੂੰ ਹਰ ਕਿਸਮ ਦੀ ਸੋਝੀ ਜੋ ਉਸ ਨੇ ਲੰਮੀ ਘਾਲਣਾ ਨਾਲ ਪ੍ਰਾਪਤ ਕੀਤੀ ਹੈ ਅਤੇ ਜਿਸ ਨੂੰ ਹਵਾ ਵਾਂਗ ਮਹਿਸੂਸ ਹੀ ਕੀਤਾ ਜਾ ਸਕਦਾ।

ਮਨੁੱਖ ਨੇ ਧਰਤੀ ਤੇ ਵਿਕਾਸ ਦੇ ਨਾਮ ਤੇ ਸੜਕਾਂ ਅਤੇ ਪੁੱਲਾਂ ਦੀ ਉਸਾਰੀ ਕਰਨ ਕਰਕੇ ਵੱਡੇ ਪੱਧਰ ਤੇ  ਦਰੱਖਤਾਂ ਦੀ ਕਟਾਈ  ਕੀਤੀ ਗਈ।ਇਸ ਗੱਲ ਦਾ ਮੈਂ ਖੁਦ ਗਵਾਹ ਹਾਂ ਕਿ ਅੱਜ ਤੋਂ ਕੁਝ ਸਮਾਂ ਪਹਿਲਾਂ ਜਦੋਂ ਅਸੀ ਕਦੇ ਸਾਈਕਲ,ਬਾਈਕ ਤੇ ਟੂਰ ਜਾਂ ਕਿਸੇ ਲੰਮੇ ਸਫਰ ਤੇ ਜਾਦੇਂ ਸੀ ਤਾਂ ਰਾਸਤੇ ਵਿੱਚ ਖੱੜੁ ਵੱਡੇ ਵੱਡੇ ਦਰੱਖਤ ਇਸ ਤਰਾਂ ਲੱਗਦੇ ਸਨ ਜਿਵੇਂ ਸਾਡੀ ਉਡੀਕ ਕਰ ਰਹੇ ਹੋਣ।ਜਦੋਂ ਅਸੀ ਉਸ ਦਰੱਖਤ ਥੱਲੇ ਆ ਜਾਦੇ ਤਾਂ ਸਾਡੀ ਥਕਾਵਟ ਮਿੰਟਾਂ ਸਕਿੰਟਾਂ ਵਿੱਚ ਚਲੀ ਜਾਦੀ ਸੰਘਣੀ ਛਾਂ ਅਤੇ ਸ਼ਾਨਦਾਰ ਹਵਾ ਸਾਨੂੰ ਆਪਣੇ ਗੁਰੁ ਵਾਂਗ ਅਸੀਰਵਾਦ ਦਿੰਦੇ ਲੱਗਦੀ।ਪਰ ਅੱਜ ਵੱਡੇ ਵੱਡੇ ਹਾਈਵੇ ਬਣ ਗਏ ਹੁੁਣ ਤਾਂ ਰਾਸਤੇ ਵਿੱਚ ਜਾਂਦੇ ਹਾਂ ਨਾ ਦਰੱਖਤ ਨਾ ਰਾਸਤੇ ਵਿੱਚ ਕਿੱਤੇ ਨਲਕਾ।ਲੱਗਦਾ ਅਸੀ ਵਿਕਾਸ ਕਰਦੇ ਕਰਦੇ ਬਹੁਤ ਕੁਝ ਗਵਾ ਲਿਆ ਹੈ।ਰਹਿੰਦੀ ਕਸਰ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਾਕੇ ਪੂਰੀ ਕਰ ਦਿੱਤੀ ਸੜਕ ਤੇ ਧੂਅੇਂ ਦੇ ਅੰਬਾਰ,ਧਰਤੀ ਵਿੱਚੋਂ ਨਿਕਲਦੀ ਅੱਗ ਦੇਖ ਕੇ ਲੱਗਦਾ ਕਿ ਸਾਡੀ ਮਾਂ ਕਲਪ ਰਹੀ ਹੋਵੇ ਇਸ ਕਾਰਣ ਕਰਕੇ ਨਹੀ ਕਿ ਅੱਗ ਲਾ ਦਿੱਤੀ ਮਾਂ ਵਾਂਗ ਉਹ ਆਪਣੇ ਪੁੱਤਰਾਂ ਨੂੰ ਅਖਿਆਈ ਵਿੱਚ ਦੇਖ ਰਹੀ ਹੈ ਉਹ ਤਾਂ ਦੁੱਖੀ ਹੈ।

ਪਾਣੀ ਦਾ ਪੱਧਰ ਦਿੰਨੋ ਦਿਨ ਨੀਵਾਂ ਹੁੰਦਾ ਜਾ ਰਿਹਾ ਹੈ ਹਰ ਸਾਲ ਧਰਤੀ ਹੇਠਲਾ ਪਾਣੀ 10 ਤੋਂ 20 ਫੁੱਟ ਤੱਕ ਥੱਲੇ ਚਲਾ ਜਾਦਾਂ ਅਤੇ ਫਸਲਾਂ ਨੂੰ ਕੀਟਨਾਸ਼ਕ ਦਵਾਈਆਂ ਨਾਲ ਪਾਣੀ ਦਾ ਪੱਧਰ ਕੇਵਲ ਨੀਵਾਂ ਹੀ ਨਹੀ ਹੋਇਆ ਸਗੋਂ ਇਹ ਪੀਣ ਯੋਗ ਵੀ ਨਹੀ ਰਿਹਾ।ਪਾਣੀ ਦੀ ਤੁਲਨਾ ਗੁਰਬਾਣੀ ਵਿੱਚ ਪਿਤਾ ਨਾਲ ਕੀਤੀ ਗਈ ਹੈ।ਧੰਨ ਗੁਰੁ ਨਾਨਕ ਦੇਵ ਜੀ ਨੇ ਬਹੁਤ ਅਸਾਨ ਤਾਰੀਖੇ ਨਾਲ ਪਾਣੀ ਦੀ ਮਹਤੱਤਾ ਨੂੰ ਦਰਸਾਇਅਤ ਹੈ ਕਿ ਜਿਵੇਂ ਇੱਕ ਪ੍ਰੀਵਾਰ ਨੂੰ ਚਲਾਉਣ ਲਈ ਪਿਤਾ ਸਾਰਾ ਦਿਨ ਅਤੇ ਰਾਤ ਪ੍ਰੀਵਾਰ ਲਈ ਕੰਮ ਕਰਦਾ ਪ੍ਰੀਵਾਰ ਨੂੰ ਪਾਲਦਾ ਹੈ।ਉਸੇ ਤਰਾਂ ਪਾਣੀ ਵੀ ਸਾਡੀ ਸਾਰੀ ਸ੍ਰਿਸ਼ਟੀ ਦੀ ਲੋੜ ਪੂਰੀ ਕਰਦਾ ਹੈ।ਮਨੁੱਖ ਦੀ ਜਰੂਰਤ ਕੇਵਲ ਪਾਣੀ ਨਹੀ ਬਲਕਿ ਸਾਫ ਸੁੱਥਰੇ ਪਾਣੀ ਦੀ ਜਰੂਰਤ ਹੈ।ਕੁਦਰਤ ਮਨੁੱਖ ਨੂੰ ਪਾਣੀ ਦੀ ਮੰਗ ਪੂਰਾ ਕਰਨ ਲਈ ਧਰਤੀ ਹੇਠ ਪਾਣੀ ਨੂੰ ਸਾਂਭ ਕੇ ਰੱਖਿਆਂ ਹੈ ਤਾਂ ਜੋ ਉਹ ਪਾਣੀ ਸਾਫ ਸੁੱਥਰਾ ਰਹਿ ਸਕੇ।ਕੁਝ ਸਮਾਂ ਪਹਿਲਾਂ ਜਦੋਂ ਕਹਿੰਦੇ ਸੀ ਕਿ ਪਾਣੀ ਮੁੱਲ ਮਿਿਲਆ ਕਰੇਗਾ ਅਤੇ ਦੁੱਧ ਨਾਲੋਂ ਵੀ ਮਹਿੰਗਾ ਹੋਵੇਗਾ ਤਾਂ ਉਸ ਸਮਾਂ ਸਾਡੇ ਸਾਹਮਣੇ ਹੈ।ਆਉਣ ਵਾਲੀ ਪੀੜੀ ਸਾਨੂੰ ਕਸੂਰਵਾਰ ਸਮਝੇਗੀ।ਅਸੀ ਉਸ ਪੀੜੀ ਵਿੱਚੋਂ ਹਾਂ ਜਿਸ ਨੇ ਸਾਫ ਸਵੱਛ ਪਾਣੀ ਪੈਦਾਵਾਰ ਕਰਨ ਵਾਲੀ ਧਰਤੀ ਅਤੇ ਸਾਫ ਹਵਾ ਦਾ ਆਨੰਦ ਵੀ ਮਾਣਿਆ ਅਤੇ ਹੁਣ ਸਬ ਕੁਝ ਇਸ ਦੇ ਉਲਟ ਨਾਲ ਵੀ ਮੱਥਾ ਲਾ ਰਹੇ ਹਾਂ।ਸਮਾਜਿਕ ਤੋਰ ਤੇ ਜਦੋਂ ਮਾਂ ਨੂੰ ਝੂਠਾ ਅਤੇ ਗਲਤ ਸਾਬਿਤ ਕਰਨ ਲਈ ਬਿਸਤਰੇ ਤੇ ਪਾਣੀ ਡੋਲਕੇ ਮਾਂ ਨੂੰ ਕੁੱਟ ਸਕਦੇ ਹਾਂ ਤਾਂ ਧਰਤੀ ਤਾਂ ਸਾਡੀ ਮਾਂ ਦੇ ਨਾਲ ਤੁਲਨਾ ਹੀ ਕੀਤੀ।ਮਾਂ-ਬਾਪ ਬਿਰਧ ਆਸ਼ਰਮ ਵਿੱਚ ਰੁੱਲ ਰਹੇ ਹਨ ਸਾਨੂੰ ਕੁਦਰਤ ਨਾਲ ਵੀ ਮੱਥਾ ਲਾਉਣਾ ਪੇ ਰਿਹਾ ਹੈ । ਹਰੀ ਕ੍ਰਾਤੀ  ਲਿਆਉਣ ਅਤੇ ਫਸਲਾਂ ਦਾ ਝਾੜ ਵਧਾਉਣ ਹਿੱਤ ਅਸੀ ਫਸਲਾਂ ਵਿੱਚ ਲੋੜ ਤੋਂ ਵੱਧ ਕੀਟਨਾਸ਼ਕ ਦਵਾਈਆ ਦੀ ਵਰਤੋਂ ਕੀਤੀ।ਅੱਜ ਉਹੀ ਭਾਰਤ ਦੀ ਸਰਕਾਰ ਜਿਸ ਨੇ ਕਿਸਾਨਾਂ ਨੂੰ ਹਰੀ ਕ੍ਰਾਤੀ ਦੀ ਸਲਾਹ ਦਿੱਤੀ ਸੀ ਉਹ ਸਰਕਾਰ ਹੀ ਅੱਜ ਸਾਨੂੰ ਕੋਈ ਆਸਰਾ ਨਹੀ ਦੇ ਰਹੀ।

ਅਸੀ ਜਾਣਦੇ ਹਾਂ ਕਿ ਇਹ ਕੁਦਰਤ ਅਤੇ ਵਿਿਗਆਨ ਦਾ ਅਟੱਲ ਨਿਯਮ ਹੈ ਕਿ ਜਿਸ ਚੀਜ ਨਾਲ ਤੁਸੀ ਕੋਈ ਖਿਲ਼ਾਵੜ ਕਰੋਗੇ ਜਾਂ ਵਿਿਗਆਨ ਅੁਨਸਾਰ ਜਿਵੇਂ ਕਿਸੇ ਗੇਂਦ ਨੂੰ ਕਿਸੇ ਕੰਧ ਵਿੱਚ ਮਾਰੋਗੇ ਉਹ ਦੁੱਗਣੇ ਜੋਰ ਨਾਲ ਵਾਪਸ ਸਾਡੇ ਵੱਲ ਆਵੇਗੀ।ਮਨੁੱਖ ਦੀਆਂ ਕੀਤੀਆਂ ਗਲਤੀਆਂ ਦਾ ਖਮਿਆਜਾ ਕੇਵਲ ਮਨੁੱਖ ਨੂੰ ਹੀ ਨਹੀ ਇਸ ਦਾ ਪਸ਼ੂ,ਪੰਛੀਆਂ ਨੂੰ ਵੀ ਹੋ ਰਿਹਾ ਹੈ ।40-45 ਫੁੱਟ ਤੇ ਮਿੱਲਣ ਵਾਲੇ ਪਾਣੀ ਨੂੰ ਜਦੋਂ ਪਤਾ ਲੱਗਿਆ ਕਿ ਮਨੁੱਖ ਨੇ ਮੈਨੂੰ ਗੰਧਲਾ ਅਤੇ ਇਸ ਨੂੰ ਅਜਾਂਈ ਡੋਲ ਰਿਹਾ ਹੈ ਤਾਂ ਪਾਣੀ ਵੀ ਦਿਨੋ ਦਿਨ ਨੀਵਾਂ ਹੁੰਦਾ ਜਾ ਰਿਹਾ ਅਤੇ ਧਰਤੀ ਵਿੱਚ ਵੱਧ ਅਤੇ ਜਲਦੀ ਫਸਲ ਦਾ ਝਾੜ ਲੈਣ ਲਈ ਖਤਰਨਾਕ ਕੀਟਨਾਸ਼ਕ,ਖਾਧਾਂ ਪਾਉਣ ਨਾਲ ਧਰਤੀ ਉਪਰ ਹੋਣ ਵਾਲੇ ਅਨਾਜ ਵੀ ਖਾਣ  ਯੋਗ ਨਹੀ ਰਹੇ ਅਤੇ ਧਰਤੀ ਹੇਠਲਾ ਪਾਣੀ ਵੀ ਪੀਣ ਯੌਗ ਨਹੀ ਰਿਹਾ।ਵਿਕਾਸ ਦੇ ਨਾਮ ਤੇ ਸੜਕਾਂ ਅਤੇ ਪੁੱਲਾਂ ਦੀ ਉਸਾਰੀ ਨੇ ਦਰੱਖਤ ਕੱਟ ਦਿੱਤੇ ਜਿਸ ਨਾਲ ਸਾਡੀ ਹਵਾ ਵੀ ਪ੍ਰਦੁਸ਼ਿਤ ਹੋ ਗਈ।ਜਿਵੇਂ ਮਨੁੱਖ ਅੱਜਕਲ ਆਪਣੇ ਮਾਂ-ਬਾਪ ਦੀ ਦੇਖਭਾਲ ਨਹੀ ਕਰ ਰਿਹਾ ਉਹਨਾਂ ਦਾ ਸਤਿਕਾਰ ਨਹੀ ਕਰ ਰਿਹਾ ਤਾਂ ਕੁਦਰਤ ਵੀ ਸਾਨੂੰ ਉਸ ਦੀ ਸਜਾ ਦੇ ਰਹੀ ਹੈ।ਜੇਕਰ ਮਨੁੱਖ ਧਰਤੀ ਨੂੰ ਮਾਂ ਸਮਝ ਕੇ ਰਾਸਇਣਕ ਖਾਧਾਂ ਅਤੇ ਖਤਰਨਾਕ ਕੈਮੀਕਲ ਨਾ ਪਾਉਦਾਂ,ਧਰਤੀ ਨੂੰ ਅੱਗ ਨਾ ਲਾਉਦਾਂ ਤਾਂ ਅੱਜ ਅਸੀ ਪ੍ਰੀਵਾਰਕ ਰਿਿਸ਼ਤਆਂ ਦੇ ਵਿਗੜ ਰਹੇ ਸਰੂਪ ਅਤੇ ਪ੍ਰੀਵਾਰਾਂ ਵਿੱਚ ਲੜਾਈ ਝਗੜੇ ਅਤੇ ਉਹਨਾਂ ਦੇ ਗੰਧਲੇਪਣ ਨੂੰ ਹੰਢਾ ਰਹੇ ਹਾਂ।

ਪਾਣੀ ਦੀ ਘਾਟ ਬਾਰੇ ਗੱਲ ਕੀਤੀ ਜਾਵੇ ਤਾਂ ਅਸੀ ਕਹਿ ਸਕਦੇ ਹਾਂ ਕਿ ਇਸ ਲਈ ਕੇਵਲ ਮਨੁੱਖ ਹੀ ਜਿੰਮੇਵਾਰ ਨਹੀ ਕਈ ਕੁਦਰਤੀ ਕਾਰਣ ਵੀ ਅਜਿਹੇ ਹਨ ਜਿੰਂਾ ਕਾਰਣ ਪਾਣੀ ਦੀ ਕਮੀ ਹੋ ਰਹੀ ਹੈ।ਜਿਵੇ ਅਸੀ ਦੇਖਦੇ ਹਾਂ ਕਿ ਧਰਤੀ ਹੇਠਲੇ ਪਾਣੀ ਅਤੇ ਨਦੀਆਂ ਦੇ ਪਾਣੀ ਦੀ ਵੱਡ ਵਿੱਚ ਵੀ ਅਸਮਾਨਤਾ ਹੈ।ਪਾਣੀ ਦੀ ਨਿਰੰਤਰ ਵੱਧ  ਰਹੀ ਮੰਗ ਅਤੇ ਕਈ ਦੇਸ਼ਾਂ ਵਿੱਚ ਅਬਾਦੀ ਦਾ ਤੇਜੀ ਨਾਲ ਵੱਧਣਾ ਵੀ ਇੱਕ ਕਾਰਨ ਹੈ ਜਿਵੇਂ ਭਾਰਤ ਚੀਨ,ਪਾਕਿਸਤਾਨ ਅਤੇ ਮੱਧਪੂਰਬੀ ਦੇਸ਼ਾ ਦੀ ਅਭਾਦੀ ਦੇ ਵੱਧਣ ਨਾਲ ਪਾਣੀ ਦੀ ਮੰਗ ਵੱਧੀ ਹੈ।ਬੇਸ਼ਕ ਪਾਣੀ ਦੀ ਸਮੱਸਿਆ ਅਜੇ ਵਿਸ਼ਵ ਪੱਧਰ ਦੀ ਸਮੱਸਿਆ ਨਹੀ ਹੋਈ ਪਰ ਜੇਕਰ ਇਸੇ ਤਰਾਂ ਚਲਦਾ ਰਿਹਾ ਤਾਂ ਇਹ ਭਿਆਨਕ ਰੂਪ ਧਾਰਨ ਕਰ ਸਕਦੀ ਹੈ।ਦੇਸ਼ ਦੀ 1.2 ਬਿਲੀਅਨ ਜੰਨ-ਸੰਖਿਆ ਅਜਿਹੀ ਹੈ ਜਿਸ ਕੋਲ ਪੀਣ ਵਾਲੇ ਪਾਣੀ ਦੀ ਕਮੀ ਹੈ ਅਤੇ ਜੇਕਰ ਪਾਣੀ ਹੈ ਤਾਂ ਇਹ ਗੰਧਲਾ ਹੋ ਚੁੱਕਿਆ ਹੈ ਜਿਸ ਨਾਲ ਕਈ ਕਿਸਮ ਦੀਆਂ ਅੀਜਹੀਆਂ ਬੀਮਾਰੀਆਂ ਹੋ ਰਹੀਆਂ ਜੋ ਕਿਸੇ ਸਮੇਂ ਵੀ ਮਹਾਂਮਾਰੀ ਦਾ ਰੂਪ ਲੇ ਸਕਦੀ ਹੈ।ਪਾਣੀ ਦੀ ਜਿਆਦਾ ਜਾਂ ਲੋੜ ਤੋਂ ਵੱਧ ਮਾਤਰਾ ਵਿੱਚ ਵਰਤੋ. ਜਿਵੇਂ ਅਸੀ ਦੇਖਦੇ ਹਾਂ ਕਿ ਦੇਸ਼ ਦੀ ਅਬਾਦੀ ਵੱਧਣ ਨਾਲ ਪਾਣੀ ਦੀ ਮਾਤਰਾ ਵੀ ਵੱਧਦੀ ਜਾ ਰਹੀ ਹੈ।ਕਈ ਵਾਰੀ ਪਾਣੀ ਦੀ ਵਰਤੋਂ ਮਨੁੱਖ ਦੇ ਮੰਨੋਰੰਜਨ ਸਾਧਨ ਜਿਵੇ ਵਾਟਰਪਾਰਕ ਅਾਿਦ ਕਾਰਨ ਵੀ ਪਾਣੀ ਦੀ ਵਰਤੋਂ ਜਿਆਦਾ ਕੀਤੀ ਜਾਂਦੀ ਹੈ।

ਹਵਾ ਪਾਣੀ ਅਤੇ ਧਰਤੀ ਨੂੰ ਸਾਭਣ ਵੱਡੇ ਉਪਰਾਲਿਆਂ ਦੀ ਜਰੂਰਤ ਹੈ।ਸਰਕਾਰ ਵੱਲੋਂ ਚਲਾਈ ਜਾ ਰਹੀ ਕੈਚ ਦੀ ਰੈਨ ਵੇਅਰ ਇਟ ਫਾਲ ਵੈਨ ਇੱਟ ਫਾਲ ਭਾਵ ਮੀਹ ਦੇ ਪਾਣੀ ਦੀ ਬੱਚਤ ਕਰਕੇ ਉਸ ਦੀ ਵਰਤੋਂ ਖੇਤੀਬਾੜੀ ਅਤੇ ਸਾਡੇ ਰੋਜਾਨਾ ਦੀ ਵਰਤੋਂ ਦੇ ਕੰਮ ਵੀ ਆ ਸਕਦੀ ਹੈ।ਲੋਕਾਂ ਨੂੰ ਸਰਕਾਰ ਦਾ ਇਸ ਲਈ ਸਹਿਯੋਗ ਦੇਣਾ ਚਾਹੀਦਾ ਅਤੇ ਸਮਾਜ ਸੇਵੀ ਸੰਸ਼ਥਾਵਾਂ ਨੂੰ ਵੀ ਇਸ ਨੂੰ ਮਿਸ਼ਨ ਮੰਨਦੇ ਹੋਏ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।
ਲੇਖਕ ਡਾ ਸੰਦੀਪ ਘੰਡ( ਲਾਈਫ ਕੋਚ)

Leave a Reply

Your email address will not be published.


*