ਹਰਿਆਣਾ ਨਿਊਜ਼

ਚੰਡੀਗੜ੍ਹ, 16 ਜੁਲਾਈ – ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਤਰਜ ‘ਤੇ ਹਰਿਆਣਾ ਵਿਚ ਵੀ ਪਿਛੜਾ ਵਰਗ ਲਈ ਕ੍ਰੀਮੀ ਲੇਅਰ ਦੀ ਸੀਮਾ ਨੂੰ 6 ਲੱਖ ਰੁਪਏ ਤੋਂ ਵਧਾ ਕੇ 8 ਲੱਖ ਰੁਪਏ ਸਾਲਾਨਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਭਾਰਤ ਸਰਕਾਰ ਦੀ ਤਰਜ ‘ਤੇ ਇਸ ਵਿਚ ਤਨਖਾਹ ਅਤੇ ਖੇਤੀਬਾੜੀ ਤੋਂ ਆਮਦਨ ਨੂੰ ਜੋੜਿਆ ਨਹੀਂ ਜਾਵੇਗਾ, ਇਸ ਤੋਂ ਲੱਖਾਂ ਲੋਕਾਂ ਨੁੰ ਲਾਭ ਹੋਵੇਗਾ।

          ਸ੍ਰੀ ਅਮਿਤ ਸ਼ਾਹ ਅੱਜ ਮਹੇਂਦਰਗੜ੍ਹ ਵਿਚ ਪ੍ਰਬੰਧਿਤ ਰਾਜ ਪੱਧਰੀ ਪਿਛੜਾ ਵਰਗ ਸਨਮਾਨ ਸਮਾਰੋਹ ਵਿਚ ਮੌਜੂਦ ਜਨਸਮੂਹ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ‘ਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਵੀ ਮੌਜੂਦ ਸਨ।

          ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਹਰਿਆਣਾ ਦੀ ਸਰਕਾਰ ਨੇ ਇਕ ਹੋਰ ਇਤਹਾਸਕ ਫੈਸਲਾ ਲੈਂਦੇ ਹੋਏ ਪੰਚਾਇਤਾਂ, ਨਗਰ ਨਿਗਮਾਂ ਅਤੇ ਪਾਲਿਕਾਵਾਂ ਵਿਚ ਵੀ ਪਿਛੜਾ ਵਰਗ ਦੇ ਲਈ ਰਾਖਵਾਂ ਨੁੰ ਵਧਾਇਆ ਹੈ। ਮੌਜੂਦਾ ਵਿਚ ਪੰਚਾਇਤੀ ਰਾਜ ਸੰਸਥਾਵਾਂ ਦੇ ਲਈ ਬੀਸੀ-ਏ ਵਰਗ ਵਿਚ 8 ਫੀਸਦੀ ਰਾਖਵੇਂ ਦਾ ਪ੍ਰਾਵਧਾਨ ਸੀ, ਹੁਣ ਬੀਸੀ-ਬੀ ਵਰਗ ਦੇ ਲਈ ਵੀ ਅੱਜ ਤੋਂ 5 ਫੀਸਦੀ ਰਾਖਵਾਂ ਲਾਗੂ ਕੀਤਾ ਜਾਵੇਗਾ। ਇਸ ਤੋਂ ਬਹੁਤ ਵੱਡੇ ਪੱਧਰ ‘ਤੇ ਹਰਿਆਣਾ ਦੀ ਜਨਤਾ ਨੂੰ ਰਾਖਵੇਂ ਦਾ ਫਾਇਦਾ ਮਿਲੇਗਾ। ਇਸੀ ਤਰ੍ਹਾ ਸ਼ਹਿਰੀ ਸਥਾਨਕ ਨਿਗਮਾਂ ਵਿਚ ਬੀਸੀ-ਏ ਵਰਗ ਵਿਚ 8 ਫੀਸਦੀ ਰਾਖਵੇਂ ਦਾ ਪ੍ਰਾਵਧਾਨ ਹੈ, ਹੁਣ ਬੀਸੀ-ਬੀ ਵਰਗ ਦੇ ਲਈ ਵੀ 5 ਫੀਸਦੀ ਰਾਖਵਾਂ ਸ਼ੁਰੂ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ 2014 ਵਿਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਪਹਿਲੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਤਾਂ ਪਾਰਲਿਆਮੈਂਟ ਵਿਚ ਦੇਸ਼ ਦੇ ਸਾਹਮਣੇ ਭਾਸ਼ਨ ਦਿੰਦੇ ਹੋਏ ਕਿਹਾ ਸੀ ਕਿ ਮੇਰੀ ਇਹ ਸਰਕਾਰ ਦਲਿਤਾਂ ਦੀ ਸਰਕਾਰ ਹੈ, ਗਰੀਬਾਂ ਦੀ ਸਰਕਾਰ ਹੈ, ਪਿਛੜਿਆਂ ਦੀ ਸਰਕਾਰ ਹੈ।

ਕਾਂਗਰਸ ਪਾਰਟੀ ਹਮੇਸ਼ਾ ਓਬੀਸੀ ਸਮਾਜ ਦੀ ਰਹੀ ਵਿਰੋਧੀ  ਅਮਿਤ ਸ਼ਾਹ

          ਵਿਰੋਧੀ ਧਿਰ ‘ਤੇ ਤੰਜ ਕੱਸਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਹਰਿਆਣਾ ਵਿਰੋਧੀ ਧਿਰ ਦੇ ਨੇਤਾ ਸ੍ਰੀ ਭੁਪੇਂਦਰ ਸਿੰਘ ਹੁਡਾ ਚੋਣ ਆਉਣ ‘ਤੇ ਬੀਸੀ-ਬੀਸੀ-ਬੀਸੀ ਦੀ ਮਾਲਾ ਜਪਦੇ ਹਨ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਓਬੀਸੀ ਸਮਾਜ ਦੀ ਵਿਰੋਧੀ ਰਹੀ ਹੈ। ਸਨ 1957 ਵਿਚ ਓਬੀਸੀ ਦੇ ਰਿਜਰਵੇਸ਼ਨ ਲਈ ਕਾਕਾ ਸਾਹਿਬ ਕਮੀਸ਼ਨ ਬਣਿਆ। ਕਾਂਗਰਸ ਨੇ ਸਾਲਾਂ ਤਕ ਇਸ ਨੂੰ ਲਾਗੂ ਨਹੀਂ ਕੀਤਾ। 1980 ਵਿਚ ਇੰਦਰਾਂ ਗਾਂਧੀ ਨੇ ਮੰਡਲ ਕਮੀਸ਼ਨ ਨੂੰ ਠੰਢੇ ਬਸਤੇ ਵਿਚ ਪਾ ਦਿੱਤਾ। 1990 ਵਿਚ ਜਦੋਂ ਲਿਆਇਆ ਗਿਆ ਤਾਂ ਉਸ ਸਮੇਂ ਦੇ ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ ਨੇ 2 ਘੰਟਾ 43 ਮਿੰਟ ਭਾਸ਼ਨ ਦੇ ਕੇ ਓਬੀਸੀ ਦੇ ਰਿਜਰਵੇਸ਼ਨ ਦਾ ਵਿਰੋਧ ਕੀਤਾ ਸੀ। ਇਸ ਦੇ ਵਿਰੋਧੀ ਭਾਰਤੀ ਜਨਤਾ ਪਾਰਟੀ ਨੇ ਓਬੀਸੀ ਕਮੀਸ਼ਨ ਨੂੰ ਸੰਵੈਧਾਨਿਕ ਮਾਨਤਾ ਦੇ ਕੇ ਪਿਛੜਾ ਵਰਗ ਨੂੰ ਸੰਵੈਧਾਨਿਕ ਅਧਿਕਾਰ ਦੇਣ ਦਾ ਕੰਮ ਕੀਤਾ ਹੈ। ਨਾਲ ਹੀ ਕੇਂਦਰੀ ਸਕੂਲ, ਨਵੋਦਯ ਸਕੂਲ, ਫੌਜੀ ਸਕੂਲ ਅਤੇ ਨੀਟ ਦੀ ਪ੍ਰੀਖਿਆ ਵਿਚ 27 ਫੀਸਦੀ ਰਾਖਵਾਂ ਪਹਿਲੀ ਵਾਰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਦਿੱਤਾ ਹੈ।

          ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਜਾਤੀਵਾਦ ਅਤੇ ਭ੍ਰਿਸ਼ਟਾਚਾਰ ਤੋਂ ਇਲਾਵਾ ਸੂਬੇ ਨੂੰ ਕੁੱਝ ਨਹੀਂ ਦਿੱਤਾ। ਭਾਂਰਤੀ ਜਨਤਾ ਪਾਰਟੀ ਨੇ ਕਾਂਗਰਸ ਦੇ ਈਜ ਆਫ ਡੂਇੰਗ ਕਰਪਸ਼ਨ ਨੁੰ ਈਜ ਆਫ ਡੂਇੰਗ ਬਿਜਨੈਸ ਵਿਚ ਬਦਲਣ ਦਾ ਕੰਮ ਕੀਤਾ ਹੈ। ਪਿਛਲੀ ਸਰਕਾਰਾਂ ਦੌਰਾਨ ਜਿੱਥੇ ਇਕ ਸਰਕਾਰ ਵਿਚ ਭ੍ਰਿਸ਼ਟਾਚਾਰ ਚਰਮ ਸੀਮਾ ‘ਤੇ ਸੀ ਤਾਂ ਦੂਜੇ ਪਾਸੇ ਗੁੰਡਾਗਰਦੀ ਦਾ ਬੋਲਬਾਲਾ ਸੀ। ਕਿਤੇ ਵਿਕਾਸ ਇਕ ਜਿਲ੍ਹੇ ਤਕ ਸੀਮਤ ਸੀ ਤਾਂ ਕਿਤੇ ਇਕ ਖੇਤਰ ਦਾ ਵਿਕਾਸ ਹੁੰਦਾ ਸੀ। ਇਸ ਦੇ ਵਿਰੋਧੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਸੰਪੂਰਨ  ਹਰਿਆਣਾ ਵਿਚ ਚਹੁਮੁਖੀ ਵਿਕਾਸ ਯਕੀਨੀ ਕੀਤਾ ਹੈ।

ਹਰਿਆਣਾ ਵਿਚ ਮੁਸਲਮਾਨਾਂ ਦਾ ਰਾਖਵਾਂ ਨਹੀਂ ਹੋਣ ਦਵਾਂਗੇ  ਗ੍ਰਹਿ ਮੰਤਰੀ

          ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਕਾਂਗਰਸ ਨੇ ਕਰਨਾਟਕ ਬੈਕਵਰਡ ਕਲਾਸ ਵਿਚ ਮੁਸਲਮਾਨ ਨੂੰ ਰਾਖਵਾਂ ਦੇਣ ਦਾ ਕੰਮ ਕੀਤਾ। ਹਰਿਆਣਾ ਵਿਚ ਆਏ ਤਾਂ ਇੱਥੇ ਵੀ ਅਜਿਹਾ ਹੀ ਕਰਣਗੇ। ਉਨ੍ਹਾਂ ਨੇ ਭਰੋਸਾ ਦਿੰਦੇ ਹੋਏ ਕਿਹਾ ਕਿ ਮੁਸਲਮਾਨ ਦਾ ਰਾਖਵਾਂ ਹਰਿਆਣਾ ਵਿਚ ਨਹੀਂ ਹੋਣ ਦਿੱਤਾ ਜਾਵੇਗਾ।

ਬੀਜੇਪੀ ਕਾਰਜਕਰਤਾ ਮੰਗਣਗੇ ਕਾਂਗਰਸ ਤੋਂ 10 ਸਾਲ ਦਾ ਹਿਸਾਬ

          ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾਵਾਂ ਸਮੇਤ ਜਨਸਮੂਹ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਪਿੰਡ-ਪਿੰਡ ਜਾ ਕੇ ਹਿਸਾਬ ਮੰਗਣ ਕਿ ਕਾਂਗਰਸ ਦੇ ਕਾਰਜਕਾਲ ਵਿਚ 10 ਸਾਲਾਂ ਵਿਚ ਵਿਕਾਸ ਕੰਮਾਂ ਦੇ ਲਈ ਕਿੰਨ੍ਹੇ ਰੁਪਏ ਖਰਚ ਕੀਤੇ ਗਏ। ਸੂਬੇ ਦੀ 6225 ਪੰਚਾਇਤਾਂ ਦਾ ਵਰਨਣ ਕਰਦੇ ਹੋਏ ਸ੍ਰੀ ਅਮਿਤ ਸ਼ਾਹ ਨੇ ਕਿਹਾ ਬ੍ਰਾਹਮਣ ਮਾਜਰਾ ਪਿੰਡ ਵਿਚ ਪਿਛਲੇ 10 ਸਾਲਾਂ ਵਿਚ 19.5 ਕਰੋੜ ਰੁਪਏ ਦੀ ਰਕਮ ਵਿਕਾਸ ਕੰਮਾਂ ਲਈ ਖਰਚ ਕੀਤੀ ਗਈ ਹੈ। ਇਸ ਤਰ੍ਹਾਂ, ਕਲਿੰਗਾ ਵਿਚ 17.74 ਕਰੋੜ, ਤਿਗਾਂਓ ਵਿਚ 84.33 ਕਰੋੜ , ਕਾਰਿਆਵਾਸ ਵਿਚ 516.62 ਕਰੋੜ, ਆਸਨਕਾਲਾਂ ਵਿਚ 23.95 ਕਰੋੜ ਅਤੇ ਖਾਰਿਆ ਵਿਚ 21.30 ਕਰੋੜ ਰੁਪਏ ਦੇ ਵਿਕਾਸ ਕੰਮ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਸਾਡੇ ਕਾਰਜਕਰਤਾ ਸਾਰੀ 6225 ਪੰਚਾਇਤਾਂ ਵਿਚ ਜਾਣਗੇ ਅਤੇ ਕਾਂਗਰਸ ਵੱਲੋਂ ਹਰਿਆਣਾ ਦੀ ਜਨਤਾ ਲਈ ਕੀਤੇ ਗਏ ਵਿਕਾਸ ਕੰਮਾਂ ਦਾ ਹਿਸਾਬ ਮੰਗਣਗੇ। ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਭੁਪੇਂਦਰ ਸਿੰਘ ਹੁਡਾ ਨੂੰ ਲਲਕਾਰਦੇ ਹੋਏ ਕਿਹਾ ਕਿ ਉਹ ਮੈਦਾਨ ਵਿਚ ਆਂਕੜਿਆਂ ਦੇ ਨਾਲ ਆਉਣ, ਉਹ ਸਾਡੇ ਤੋਂ ਕੀ ਹਿਸਾਬ ਮੰਗਣਗੇ, ਹਿਸਾਬ ਤਾਂ ਅਸੀਂ ਦਵਾਂਗੇ। ਕਾਂਗਰਸ ਤੋਂ ਹਿਸਾਬ ਤਾਂ ਹਰਿਆਣਾ ਦੀ ਜਨਤਾ ਮੰਗੇਗੀ।

ਕਾਂਗਰਸ ਦੇ 10 ਸਾਲ ਦਾ ਪਾਈ-ਪਾਈ ਦਾ ਹਿਸਾਬ ਲਿਆਇਆ ਹਾਂ

          ਸ੍ਰੀ ਅਮਿਤ ਸ਼ਾਹ ਨੇ ਭੁਪੇਂਦਰ ਸਿੰਘ ਹੁਡਾ ਨੂੰ ਚਨੌਤੀ ਦਿੰਦੇ ਹੋਏ ਕਿਹਾ ਕਿ ਊਹ ਸਾਡੇ 10 ਸਾਲ ਦਾ ਕੀ ਹਿਸਾਬ ਲੈਣਗੇ, ਉਨ੍ਹਾਂ ਦੇ 10 ਸਾਲ ਦਾ ਹਿਸਾਬ ਸਾਡੇ ਕਾਰਜਕਰਤਾ ਉਨ੍ਹਾਂ ਤੋਂ ਮੰਗਣਗੇ। ਮੈਂ ਕਾਂਗਰਸ ਦੇ 10 ਸਾਲ ਦਾ ਪਾਈ-ਪਾਈ ਦਾ ਹਿਸਾਬ ਲੈ ਕੇ ਆਇਆ ਹਾਂ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੌਕਰੀ ਵਿਚ ਕਿੰਨ੍ਹਾ ਕਰਪਸ਼ਨ ਕੀਤਾ, ਕਿੰਨ੍ਹਾ ਜਾਤੀਵਾਦ ਤੇ ਪਰਿਵਾਰਵਾਦ ਫੈਲਾਇਆ ਅਤੇ ਪਿਛੜਿਆਂ ਨੂੰ ਨਿਆਂ ਕਿਉਂ ਨਹੀਂ ਦਿੱਤਾ, ਇਸ ਦਾ ਹਿਸਾਬ ਤਾਂ ਉਨ੍ਹਾਂ ਦੇ ਕੋਲ ਹੈ। ਵਿਕਾਸ ਦਾ ਹਿਸਾਬ ਨਹੀਂ ਦੇ ਸਕਦੇ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸ਼ਾਸਨ ਦੌਰਾਨ ਹਰਿਆਣਾ ਸੂਬੇ ਵਿਚ 41000 ਕਰੋੜ ਰੁਪਏ ਕੇਂਦਰ ਵੱਲੋਂ ਵਿਕਾਸ ਪਰਿਯੋਜਨਾਵਾਂ ਦੇ ਲਈ ਪ੍ਰਦਾਨ ਕੀਤੇ ਗਏ। ਜਦੋਂ ਕਿ ਮੌਜੂਦਾ ਨਰੇਂਦਰ ਮੋਦੀ ਦੀ ਸਰਕਾਰ ਨੇ ਹਰਿਆਣਾ ਦੇ ਵਿਕਾਸ ਲਈ ਲਗਭਗ 2 ਲੱਖ 59 ਹਜਾਰ ਕਰੋੜ ਰੁਪਏ ਦੇਣ ਦਾ ਕੰਮ ਕੀਤਾ ਹੈ।

ਪਿਛਲੇ ਵਰਗ ਤੋਂ ਆਉਣ ਵਾਲੇ ਤੁਹਾਡੇ ਬੇਟੇ ਨੁੰ ਬਣਾਇਆ ਹਰਿਆਣਾ ਦਾ ਮੁੱਖ ਮੰਤਰੀ

          ਹਰਿਆਣਾ ਸੂਬੇ ਵਿਚ ਪਿਛਲੇ 10 ਸਾਲਾਂ ਵਿਚ ਪਿਛੜਾ ਵਰਗ ਦੇ ਲਈ ਹੋਏ ਭਲਾਈ ਦੇ ਕੰਮਾਂ ਦਾ ਜਿਕਰ ਕਰਦੇ ਹੋਏ ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਹਰਿਆਣਾ ਦੇ ਗਰੀਬ ਘਰ ਦੇ ਪਿਛੜੇ ਵਰਗ ਤੋਂ ਆਉਣ ਵਾਲੇ ਬੇਟੇ ਨੂੰ ਹਰਿਆਣਾ ਦਾ ਮੁੱਖ ਮੰਤਰੀ ਬਣਾਇਆ ਹੈ। ਇੰਨ੍ਹਾਂ ਦੀ ਅਗਵਾਈ ਹੇਠ ਹਰਿਆਣਾ ਅੱਗੇ ਵਧੇਗਾ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਬਹੁਤ ਹੀ ਸਿੱਧੇ ਅਤੇ ਸਰਲ ਵਿਅਕਤੀ ਹਨ ਉਨ੍ਹਾਂ ਦੇ ਦਰਵਾਜੇ 365 ਦਿਨ 24 ਘੰਟੇ ਤੁਹਾਡੇ ਲਈ ਖੁੱਲੇ ਹਨ।

ਪੂਰੇ ਦੇਸ਼ ਵਿਚ ਹਰਿਆਣਾ ਦੀ ਧਾਕ

          ਮਹਾਨ ਸੁਤੰਤਰਤਾ ਸੈਨਾਨੀ ਰਾਓ ਤੁਲਾਰਾਮ ਨੂੰ ਨਮਨ ਕਰਦੇ ਹੋਏ ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਹਰਿਆਣਾ ਦੀ ਪਵਿੱਤਰ ਭੂਮੀ ਨੂੰ ਤਿੰਨ ਚੀਜਾਂ ਦੇ ਲਈ ਕਸ਼ਮੀਰ ਤੋਂ ਕੰਨਿਆਕੁਮਾਰੀ ਅਤੇ ਕਮਾਖਿਆ ਤੋਂ ਦਵਾਰਕਾ ਤਕ ਪੂਰਾ ਦੇਸ਼ ਯਾਦ ਕਰਦਾ ਹੈ। ਜਿੱਥੇ ਸੇਨਾ ਦੀਆਂ ਸੇਵਾਵਾਂ ਵਿਚ ਹਰਿਆਣਾ ਦਾ ਸੱਭ ਤੋਂ ਵੱਧ ਪ੍ਰਤੀਨਿਧੀਤਵ ਹੈ ਉੱਥੇ ਦੇਸ਼ ਦੀ ਖੇਡ ਤਾਲਿਕਾ ਵਿਚ ਭਾਰਤ ਨੂੰ ਜੋ 10 ਮੈਡਲ ਮਿਲਦੇ ਹਨ ਉਸ ਵਿੱਚੋਂ 7 ਮੈਡਲ ਹਰਿਆਣਾ ਦਾ ਮੇਰਾ ਧਾਕੜ ਲੈ ਕੇ ਆਉਣਾ ਹੈ। ਦੇਸ਼ ਨੂੰ ਅੰਨ ਦੇ ਮਾਮਲੇ ਵਿਚ ਆਤਮਨਿਰਭਰ ਬਨਾਉਣ ਵਾਲਾ ਵੀ ਹਰਿਆਣਾ ਦਾ ਕਿਸਾਨ ਹੀ ਹੈ।

ਹਰਿਆਣਾ ਵਿਚ ਪੂਰਨ ਬਹੁਮਤ ਨਾਲ ਤੀਜੀ ਵਾਰ ਖਿਲੇਗਾ ਕਮਲ

          ਉਨ੍ਹਾਂ ਨੇ ਭਰੋਸਾ ਜਤਾਉਂਦੇ ਹੋਏ ਕਿਹਾ ਕਿ ਜਿਸ ਤਰ੍ਹਾ ਸੂਬੇ ਦੀ ਜਨਤਾ ਨੇ 2014 ਤੇ 2019 ਦੇ ਲੋਕਸਾਭਾ ਅਤੇ ਵਿਧਾਨਸਭਾ ਸਮੇਤ 2024 ਵਿਚ ਫਿਰ ਤੋਂ ਨਰੇਂਦਰ ਮੋਦੀ ਸਰਕਾਰ ਦਾ ਸਾਥ ਦਿੱਤਾ ਉਸੀ ਤ੍ਹਰ ਆਉਣ ਵਾਲੇ ਹਰਿਆਣਾ ਵਿਧਾਨਸਭਾ ਚੋਣ ਵਿਚ ਫਿਰ ਤੋਂ ਤੁਸੀ ਕਮਲ ਨੁੰ ਆਸ਼ੀਰਵਾਦ ਦਵੋਗੇ ਅਤੇ ਪੂਰੀ ਬਹੁਮਤ ਨਾਲ ਤੀਜੀ ਵਾਰ ਭਾਂਰਤੀ ਜਨਤਾ ਪਾਰਟੀ ਦੀ ਸਰਕਾਰ ਹਰਿਆਣਾ ਵਿਚ ਬਣੇਗੀ।

ਭਾਜਪਾ ਸ਼ਾਸਨ ਵਿਚ ਪਿਛੜਾ ਵਰਗ ਨੂੰ ਮਿਲ ਰਿਹਾ ਪੂਰਾ ਮਾਨ ਸਨਮਾਨ  ਮੁੱਖ ਮੰਤਰੀ ਨਾਇਬ ਸਿੰਘ ਸੈਨੀ

          ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਪਿਛਲੇ 18 ਦਿਨਾਂ ਵਿਚ ਦੂਜੀ ਵਾਰ ਬਾਬਾ ਜੈਯਰਾਮ ਦਾਸ ਦੀ ਭੂਮੀ ‘ਤੇ ਉਨ੍ਹਾਂ ਦਾ ਸਵਾਗਤ ਕਰਨ ਦਾ ਮੌਕਾ ਪ੍ਰਾਪਤ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਪਿਛੜਾ ਵਰਗ ਨੁੰ ਸੱਭ ਤੋਂ ਵੱਧ ਪ੍ਰਤੀਨਿਧੀਤਵ ਦੇਣ ਦਾ ਕੰਮ ਕੀਤਾ ਹੈ ਅਤੇ ਹਰਿਆਣਾ ਤੋਂ ਹਾਲ ਹੀ ਵਿਚ ਪਿਛੜਾ ਵਰਗ ਨਾਲ ਸਬੰਧਿਤ ਦੋ ਸਾਂਸਦਾਂ ਨੂੰ ਕੇਂਦਰੀ ਮੰਤੀਰਮੰਡਲ ਵਿਚ ਸਥਾਨ ਦੇ ਕੇ ਸਮਾਜ ਦਾ ਸਨਮਾਨ ਵਧਾਇਆ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਨੇ ਬੀਸੀ ਵਰਗ ਨੁੰ ਪੂਰਾ ਮਾਨ ਸਨਮਾਨ ਦਿੱਤਾ ਹੈ ਅਤੇ ਪਹਿਲੀ ਵਾਰ ਹਰਿਆਣਾ ਦੇ ਇਤਿਹਾਸ ਵਿਚ ਪਿਛੜਾ ਵਰਗ ਤੋਂ ਮੁੱਖ ਮੰਤਰੀ ਬਣਾ ਕੇ ਸਮਾਜ ਦਾ ਮਾਣ ਵਧਾਇਆ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਨਿਰਮਾਣ ਵਿਚ ਪਿਛੜਾ ਵਰਗ ਦਾ ਅਹਿਮ ਯੋਗਦਾਨ  ਹੈ ਅਤੇ 17 ਸਤੰਬਰ, 2023 ਨੂੰ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਸ਼ੁਰੂ ਕਰਦੇ ਹੋਏ ਪਿਛੜਾ ਵਰਗ ਦੇ ਕੌਸ਼ਲ ਵਿਕਾਸ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਤੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਦੀ ਕੁਸ਼ਲ ਅਗਵਾਈ ਹੇਠ ਓਬੀਸੀ ਆਯੋਗ ਨੂੰ ਸੰਵੈਧਾਨਿਕ ਸ਼ਕਤੀਆਂ ਦਿੱਤੀਆਂ ਗਈਆਂ ਹਨ ਅਤੇ ਇੰਨ੍ਹਾਂ ਫੈਸਲੇ ਤਹਿਤ ਕੇਂਦਰੀ , ਨਵੋਦਯ ਸਕੂਲਾਂ ਸਮੇਤ ਹੋਰ ਵਿਦਿਅਕ ਸੰਸਥਾਨਾਂ ਵਿਚ ਬੀਸੀ ਵਰਗ ਦੇ ਬੱਚਿਆਂ ਨੂੰ ਦਾਖਲੇ ਮਿਲ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਨਾ ਸਿਰਫ ਬੀਸੀ ਵਰਗ ਦੇ ਅਧਿਕਾਰੀ ਨੁੰ ਸੁਰੱਖਿਅਤ ਰੱਖਣ ਦਾ ਕੰਮ ਕੀਤਾ ਹੈ ਸਗੋ ਉਨ੍ਹਾਂ ਅਧਿਕਾਰਾਂ ਦਾ ਸਰੰਖਣ ਵੀ ਕੀਤਾ ਹੈ। ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਪਿੰਡ ਬ੍ਰਾਹਮਣ ਮਾਜਰਾ, ਕਲਿੰਗਾ, ਤਿਗਾਂਓ, ਕਾਰਿਆਵਾਸ, ਆਸਨਕਲਾਂ ਅਤੇ ਖਾਰਿਆ ਦੇ ਸਰਪੰਚਾਂ ਨੂੰ ਸਨਮਾਨਿਤ ਵੀ ਕੀਤਾ।

 

          ਇਸ ਮੌਕੇ ‘ਤੇ ਕੇਂਦਰੀ ਰਾਜ ਮੰਤਰੀ ਰਾਓ ਇੰਦਰਜੀਤ ਸਿੰਘ ਤੇ ਹਰਿਆਣਾ ਭਾਜਪਾ ਦੇ ਸੂਬਾ ਪ੍ਰਧਾਨ ਮੋਹਨ ਲਾਲ ਬਡੋਲੀ ਨੇ ਕੇਂਦਰੀ ਗ੍ਰਹਿ ਮੰਤਰੀ ਦਾ ਸਵਾਗਤ ਕੀਤਾ।  ਉਨ੍ਹਾਂ ਨੇ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਵੱਲੋਂ ਚੁੱਕੇ ਜਾ ਰਹੇ ਭਲਾਈਕਾਰੀ ਕਦਮਾਂ ‘ਤੇ ਸਾਰਿਆਂ ਦਾ ਧੰਨਵਾਦ ਪ੍ਰਗਟਾਇਆ।

ਹਰਿਆਣਾ ਪੁਲਿਸ ਵਿਚ 5000 ਸਿਪਾਹੀਆਂ ਦੀ ਭਰਤੀ ਲਈ ਸ਼ਰੀਰਿਕ ਮਾਪਦੰਡ ਪ੍ਰਕ੍ਰਿਆ ਸ਼ੁਰੂ

ਚੰਡੀਗੜ੍ਹ, 16 ਜੁਲਾਈ – ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਦੇ ਚੇਅਰਮੈਨ ਸ੍ਰੀ ਹਿੰਮਤ ਸਿੰਘ ਨੇ ਕਿਹਾ ਕਿ ਭਰਤੀ ਪ੍ਰਕ੍ਰਿਆ ਨੂੰ ਪਾਰਦਰਸ਼ੀ ਤੇ ਨਿਰਪੱਖ ਢੰਗ ਨਾਲ ਪੂਰਾ ਕਰਵਾਉਣ ਦੇ ਨਾਲ-ਨਾਲ ਉਮੀਦਵਾਰਾਂ ਦੀ ਸੰਤੁਸ਼ਟੀ ਕਮਿਸ਼ਨ ਦੀ ਪ੍ਰਾਥਮਿਕਤਾ ਹੈ। ਇਸ ਲੜੀ ਵਿਚ ਅੱਜ ਗਰੁੱਪ ਸੀ ਦੀ ਸੰਯੁਕਤ ਯੋਗਤਾ ਪ੍ਰੀਖਿਆ ਪਾਸ ਉਮੀਦਵਾਰਾਂ, ਜਿਨ੍ਹਾਂ ਨੇ ਹਰਿਆਣਾ ਪੁਲਿਸ ਵਿਚ ਸਿਪਾਹੀ ਆਮ ਡਿਊਟੀ ਦੇ ਲਈ ਵਿਕਲਪ ਚੁਣਿਆ ਹੈ। ਉਨ੍ਹਾਂ ਦੀ ਸ਼ਰੀਰਿਕ ਪ੍ਰੀਖਿਆ ਅੱਜ ਤੋਂ ਪੰਚਕੂਲਾ ਦੇ ਤਾਊ ਦੇਵੀ ਲਾਲ ਸਟੇਡੀਅਮ ਵਿਚ ਸ਼ੁਰੂ ਹੋ ਗਈ ਹੈ ਜੋ 23 ਫਰਵਰੀ ਤਕ ਚੱਲੇਗੀ।

          ਸ੍ਰੀ ਹਿੰਮਤ ਸਿੰਘ ਨੇ ਦਸਿਆ ਕਿ ਉਮੀਦਵਾਰਾਂ ਦੀ ਸੰਤੁਸ਼ਟੀ ਲਈ 20 ਡਿਜੀਟਲ ਮਾਪਦੰਡ ਸਟੈਂਡ ਲਗਾਏ ਗਏ ਹਨ। ਹਰ ਸਟੈਂਡ ‘ਤੇ ਖੇਡ ਵਿਭਾਗ ਦੇ ਕੋਚ ਤੇ ਹੋਰ ਮਾਹਰਾਂ ਦੀ ਡਿਊਟੀ ਲਗਾਈ ਗਈ ਹੈ। ਡਿਜੀਟਲ  ਸਟੈਂਡ ‘ਤੇ ਉਮੀਦਵਾਰ ਆਪਣੇ ਕੱਦ, ਕਾਠੀ ਤੇ ਵਜਨ ਦੀ ਜਾਣਕਾਰੀ ਖੁਦ ਡਿਸਪਲੇ ਬੋਰਡ ‘ਤੇ ਦੇਖ ਸਕਦੇ ਹਨ। ਉਨ੍ਹਾਂ ਨੇ ਦਸਿਆ ਕਿ ਅੱਜ ਪਹਿਲਾ ਸਲਾਟ ਸਵੇਰੇ 6:30 ਵਜੇ ਸ਼ੁਰੂ ਹੋਇਆ ਸੀ। ਦੂਜਾ ਸਲਾਟ 8:30 ਵਜੇ, ਤੀਜਾ 10:30 ਵਜੇ ਤੇ ਚੌਥਾ 12ਯ30 ਵਜੇ ਦਾ ਨਿਰਧਾਰਿਤ ਹੈ। ਅੱਜ ਪਹਿਲੇ ਦਿਨ 2000 ਉਮੀਦਵਾਰਾਂ ਦੀ ਸ਼ਰੀਰਿਕ ਪ੍ਰੀਖਿਆ ਲਈ ਗਈ ਹੈ। ਉਸ ਦੇ ਬਾਅਦ ਕੁੱਲ 3000 ਉਮੀਦਵਾਰਾਂ ਤੇ 18 ਤੋਂ 23 ਜੁਲਾਈ ਤਕ 5000-5000 ਉਮੀਦਵਾਰਾਂ ਦੀ ਸ਼ਰੀਰਿਕ ਪ੍ਰੀਖਿਆ ਲਈ ਜਾਵੇਗੀ। ਪਹਿਲੇ ਪੜਾਅ ਵਿਚ 5000 ਪੁਲਿਸ ਸਿਪਾਹੀਆਂ ਦੇ ਅਹੁਦਿਆਂ ਦੀ ਤੁਲਣਾ ਵਿਚ 6 ਗੁਣਾ ਉਮੀਦਵਾਰਾਂ ਨੂੰ ਸ਼ਰੀਰਿਕ ਪ੍ਰੀਖਿਆ ਲਈ ਬੁਲਾਇਆ ਗਿਆ ਹੈ। ਬਾਕੀ ਉਮੀਦਵਾਰਾਂ ਦਾ ਸੂਚੀ ਬਾਅਦ ਵਿਚ ਜਾਰੀ ਕੀਤੀ ਜਾਵੇਗੀ ਜੋ ਆਯੋਗ ਦੀ ਵੈਬਸਾਇਟ ‘ਤੇ ਵੀ ਉਪਲਬਧ ਹੈ।

          ਚੇਅਰਮੈਨ ਨੇ ਦਸਿਆ ਕਿ ਸ਼ਰੀਰਿਕ ਮਾਪਦੰਡ ਪ੍ਰਕ੍ਰਿਆ ਨੂੰ ਫੁੱਲਪਰੂਫ ਬਣਾਇਆ ਗਿਆ ਹੈ। ਜਿਵੇਂ ਹੀ ਉਮੀਦਵਾਰ ਆਪਣੀ ਵਾਰੀ ਦੇ ਬਾਅਦ ਨਾਪਤੋਲ ਲਈ ਪ੍ਰਵੇਸ਼ ਕਰਦਾ ਹੈ, ਉਸ ਦੀ ਬਾਇਓਮੈਟ੍ਰਿਕ ਰਾਹੀ ਆਈ ਸਕੈਨ ਤੇ ਵੀਡੀਓਗ੍ਰਾਫੀ ਕੀਤੀ ਜਾਂਦੀ ਹੈ ਅਤੇ ਇਹ ਪ੍ਰਕ੍ਰਿਆ ਡਿਜੀਟਲ ਡਿਸਪਲੇ ਦੇ ਬਾਅਦ ਬਾਹਰ ਕੱਢਦੇ ਸਮੇਂ ਵੀ ਕੀਤੀ ਜਾਂਦੀ ਹੈ।

          ਉਨ੍ਹਾਂ ਨੇ ਦਸਿਆ ਕਿ ਉਮੀਦਵਾਰਾਂ ਦੀ ਸਹੂਲਤ ਲਈ ਥਾਂ-ਥਾਂ ਹੈਲਪਡੇਸਕ ਸਥਾਪਿਤ ਕੀਤੇ ਗਏ ਹਨ। ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਨੂੰ ਸੁਨਣ ਲਈ ਆਯੋਗ ਵੱਲੋਂ ਅਵਰ ਸਕੱਤਰ ਪੱਧਰ ਦੇ ਅਧਿਕਾਰੀਆਂ ਨੂੰ ਵਿਸ਼ੇਸ਼ ਰੂਪ ਨਾਲ ਤੈਨਾਤ ਕੀਤਾ ਗਿਆ ਹੈ।

          ਕੈਥਲ ਹਾਵੜਾ ਤੋਂ ਆਏ ਇਕ ਨੌਜੁਆਨ ਵਿਕਾਸ, ਰੋਹਤਕ ਸਾਂਪਲਾ ਤੋਂ ਆਏ ਮਨੀਸ਼, ਹਿਸਾਰ ਤੋਂ ਹਰਵਿੰਦਰ, ਉਚਾਨਾ ਤੋਂ ਦਿਵਆਂਸ਼ੂ ਨੇ ਦਸਿਆ ਕਿ ਸ਼ਰੀਰਿਕ ਮਾਪਦੰਡ ਪ੍ਰੀਖਿਆ ਲਈ ਕਮਿਸ਼ਨ ਨੇ ਪਿਛਲੀ ਵਾਰ ਦੀ ਤੁਲਣਾ ਵਿਚ ਬਿਹਤਰੀਨ ਵਿਵਸਥਾ ਕੀਤੀ ਹੈ। ਖੁਦ ਕਮਿਸ਼ਨ ਦੇ ਚੇਅਰਮੈਨ ਨੂੰ ਆਪਣੇ ਵਿਚ ਦੇਖ ਕੇ ਉਹ ਮਾਣ ਮਹਿਸੂਸ ਕਰ ਰਹੇ ਹਨ। ਸ੍ਰੀ ਹਿੰਮਤ ਸਿੰਘ ਨੇ ਦਸਿਆ ਕਿ ਅੱਜ ਭਰਤੀ ਪ੍ਰਕ੍ਰਿਆ ਦਾ ਪਹਿਲਾ ਦਿਨ ਹੈ। ਇਸ ਲਈ ਪ੍ਰਬੰਧਨ ਵਿਚ ਥੋੜੀ ਬਹੁਤ ਖਾਮੀਆਂ ਰਹਿ ਗਈਆਂ ਹੋਣਗੀਆਂ, ਜਿਸ ਨੁੰ ਅੱਗੇ ਸੁਧਾਰਿ ਲਿਆ ਜਾਵੇਗਾ। ਉਨ੍ਹਾਂ ਨੇ ਦਸਿਆ ਕਿ ਉਮੀਦਵਾਰਾਂ ਦੀ ਸਹੂਲਤ ਲਈ ਕਮਿਸ਼ਨ ਦੀ ਅਪੀਲ ‘ਤੇ ਹਰਿਆਣਾ ਟ੍ਰਾਂਸਪੋਰਟ ਨੇ ਉਮੀਦਵਾਰਾਂ ਨੂੰ ਜੀਰਕਪੁਰ ਤੋਂ ਲਿਆਉਣ ਤੈ ਲੈ ਜਾਣ ਲਈ ਵਿਸ਼ੇਸ਼ ਬੱਸਾਂ ਦਾ ਪ੍ਰਬੰਧ ਕੀਤਾ ਹੈ।

Leave a Reply

Your email address will not be published.


*