August 17, 2026

Justice News

ਅਵਾਮ ਦੀ ਆਵਾਜ਼

Haryana News

ਡਿਜੀਟਲ ਯੁੱਗ ਵਿਚ ਹਰਿਆਣਾ ਦੀ ਇਕ ਹੋਰ ਨਵੀਂ ਪਹਿਲ

ਚੰਡੀਗੜ੍ਹ, 27 ਫਰਵਰੀ – ਡਿਜੀਟਲ ਯੁੱਗ ਵਿਚ ਅੱਜ ਹਰਿਆਣਾ ਨੇ ਨਵੀਂ ਉਚਾਈਆਂ ਨੂੰ ਛੋਹ ਲਿਆ ਜਦੋਂ ਹਰਿਆਣਾ ਵਿਧਾਨਸਭਾ ਦੇ ਬਜਟ ਸੈਸ਼ਨ ਦੌਰਾਨ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਐਲਾਨ ਕਰਦੇ ਹੋਏ ਕਿਹਾ ਕਿ ਸਾਰੇ ਵਿਭਾਗਾਂ ਦੇ ਰਿਕਾਰਡ ਨੂੰ ਡਿਜੀਟਲਾਇਜ ਕੀਤਾ ਜਾਵੇਗਾ। ਇਸ ਦੇ ਲਈ ਮੁੱਖ ਦਫਤਰ ਅਤੇ ਜਿਲ੍ਹਾ ਪੱਧਰ ‘ਤੇ ਡਿਜੀਟਲ ਰਿਕਾਰਡ ਰੂਮ ਤਿਆਰ ਕੀਤੇ ਜਾਣਗੇ। ਇਸ ਵਿਵਸਥਾ ਲਈ ਮੌਜੂਦਾ ਬਜਟ 2024-25 ਤੋਂ ਇਲਾਵਾ ਜਰੂਰਤ ਪੈਣ ‘ਤੇ ਆਉਣਵਾਲੇ ਸਪਲੀਮੈਂਟਰੀ ਬਜਟ ਅੰਦਾਜਿਆਂ ਵਿਚ ਬਜਟ ਦਾ ਪ੍ਰਾਵਧਾਨ ਕੀਤਾ ਜਾਵੇਗਾ।

          ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਰਕਾਰ ਨੇ ਕੈਥਲ ਜਿਲ੍ਹਾ ਤੋਂ ਮਾਲ ਵਿਭਾਗ ਦੇ ਰਿਕਾਰਡ ਨੂੰ ਡਿਜੀਟਲਾਇਜ ਕਰਨ ਦੀ ਸ਼ੁਰੂਆਤ ਕੀਤੀ ਸੀ ਅਤੇ ਅੱਜ ਪੂਰੇ ਵਿਭਾਗ ਦਾ ਰਿਕਾਰਡ ਡਿਜੀਟਲਾਇਜ ਹੋ ਚੁੱਕਾ ਹੈ।

ਹਰਿਆਣਾ ਵਿਧਾਨਸਭਾ ਦੀ ਵੈਬਸਾਇਟ ‘ਤੇ ਡਿਜੀਟਲ ਬਿਜਨੈਸ ਮਾਡੀਯੂਲ ਕੀਤਾ ਲਾਂਚ, 1966 ਤੋਂ ਲੈ ਕੇ ਅੱਜ ਤਕ ਦਾ ਸੰਪੂਰਣ ਰਿਕਾਰਡ ਹੋਇਆ ਡਿਜੀਟਲ

          ਈ-ਵਿਧਾਨਸਭਾ ਦੇ ਵਿਜਨ ਨੂੰ ਅੱਗੇ ਵਧਾਉਂਦੇ ਹੋਏ ਹਰਿਆਣਾ ਵਿਧਾਨਸਭਾ ਸਪੀਕਰ ਸ੍ਰੀ ਗਿਆਨ ਚੰਦ ਗੁਪਤਾ ਨੇ ਇਕ ਵੱਡੀ ਪਹਿਲ ਕਰਦੇ ਹੋਏ ਵਿਧਾਨਸਭਾ ਦੇ ਸੰਪੂਰਣ ਰਿਕਾਰਡ ਨੂੰ ਡਿਜੀਟਲਾਇਜ ਰੂਪ ਦਿੱਤਾ ਹੈ। ਇਸ ਦੇ ਲਈ ਅੱਜ ਵਿਧਾਨਸਭਾ ਸਪੀਕਰ ਸ੍ਰੀ ਗਿਆਨ ਚੰਦ ਗੁਪਤਾ, ਸਦਨ ਦੇ ਨੇਤਾ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ, ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਅਤੇ ਨੇਤਾ ਵਿਰੋਧੀ ਧਿਰ ਸ੍ਰੀ ਭੁਪੇਂਦਰ ਸਿੰਘ ਹੁਡਾ ਅਤੇ ਵਿਧਾਨਸਭਾ ਡਿਪਟੀ ਸਪੀਕਰ ਸ੍ਰੀ ਰਣਬੀਰ ਗੰਗਵਾ ਨੇ ਵਿਧਾਨਸਭਾ ਦੀ ਵੈਬਸਾਇਟ ‘ਤੇ ਡਿਜੀਟਲ ਲੇਜੀਸਲੇਟਿਵ ਬਿਜਨੈਸ ਮਾਡੀਯੂਲ ਲਾਂਚ ਕੀਤਾ।

          ਇਸ ਵੈਬਸਾਇਟ ‘ਤੇ 1966 ਤੋਂ ਲੈ ਕੇ ਵਿਧਾਨਸਭਾ ਦਾ ਅੱਜ ਤਕ ਦਾ ਸੰਪੂਰਣ ਰਿਕਾਰਡ ਡਿਜੀਟਲ ਰੂਪ ਨਾਲ ਉਪਲਬਧ ਹੋਵੇਗਾ। ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਵਿਧਾਨਸਭਾ ਸਪੀਕਰ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਰਿਕਾਰਡ ਡਿਜੀਟਲ ਹੋਣ ਨਾਲ ਇਸ ਦੀ ਵਰਤੋ ਚੰਗੀ ਤਰ੍ਹਾਂ ਕੀਤੀ ਜਾ ਸਕੇਗੀ ਅਤੇ ਕਦੀ ਵੀ ਜਰੂਰਤ ਪੈਣ ‘ਤੇ ਇਸ ਨੂੰ ਦੇਖਿਆ ਜਾ ਸਕੇਗਾ।

ਕਰਨਾਲ ਸਮਾਰਟ ਸਿਟੀ ਦੇ ਤਹਿਤ ਪਾਰਦਰਸ਼ਿਤਾ ਨਾਲ ਕੀਤੇ ਜਾ ਰਹੇ ਕੰਮ  ਮੁੱਖ ਮੰਤਰੀ

ਚੰਡੀਗੜ੍ਹ, 27 ਫਰਵਰੀ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਕਰਨਾਲ ਸਮਾਰਟ ਸਿਟੀ ਤਹਿਤ ਪਾਰਦਰਸ਼ਿਤਾ ਨਾਲ ਵਿਕਾਸ ਕੰਮ ਕੀਤੇ ਜਾ ਰਹੇ ਹਨ, ਕਿਸੇ ਵੀ ਤਰ੍ਹਾ ਦਾ ਕੋਈ ਭ੍ਰਿਸ਼ਟਾਚਾਰ ਨਹੀਂ ਹੈ। ਕਿਸੇ ਕੰਮ ਨੂੰ ਲੈ ਕੇ ਜੇਕਰ ਕਿਸੇ ਵਿਧਾਇਕ ਵੱਲੋਂ ਕੋਈ ਸ਼ਿਕਾਇਤ ਦਿੱਤੀ ਜਾਂਦੀ ਹੈ, ਤਾਂ ਯਕੀਨੀ ਤੌਰ ‘ਤੇ ਸਰਕਾਰ ਜਾਂਚ ਕਰਵਾਏਗੀ ਅਤੇ ਜੋ ਦੋਸ਼ੀ ਪਾਇਆ ਜਾਵੇਗਾ, ਉਸ ‘ਤੇ ਕਾਰਵਾਈ ਕੀਤੀ ਜਾਵੇਗੀ।

          ਮੁੱਖ ਮੰਤਰੀ ਅੱਜ ਇੱਥੇ ਹਰਿਆਣਾ ਵਿਧਾਨਸਭਾ ਦੇ ਬਜਟ ਸੈਸ਼ਨ ਵਿਚ ਸੁਆਲ ਸਮੇਂ ਦੌਰਾਨ ਬੋਲ ਰਹੇ ਸਨ।

          ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਮਾਰਟ ਸਿਟੀ ਪਰਿਯੋਜਨਾ ਤਹਿਤ ਯਕੀਨੀ ਕੰਮ ਕੀਤੇ ਜਾਂਦੇ ਹਨ, ਉਨ੍ਹਾਂ ਦੀ ਰਕਮ ਵੀ ਯਕੀਨੀ ਹੁੰਦੀ ਹੈ। ਇਸ ਤੋਂ ਇਲਾਵਾ, ਹੋਰ ਸਾਰੇ ਕੰਮ ਨਗਰ ਨਿਗਮ ਵੱਲੋਂ ਕੀਤੇ ਜਾਂਦੇ ਹਨ। ਇਸ ਲਈ ਕਿਸੇ ਮੈਂਬਰ ਵੱਲੋਂ ਇਹ ਕਹਿਣਾ ਕਿ ਸਮਾਰਟੀ ਸਿਟੀ ਦੇ ਤਹਿਤ ਪਾਰਦਰਸ਼ਿਤਾ ਨਾਲ ਕੰਮ ਨਹੀਂ ਹੋ ਰਹੇ, ਇਹ ਗਲਤ ਹੈ। ਵਿਧਾਇਕ ਲਿਖਤ ਵਿਚ ਸ਼ਿਕਾਇਤ ਦੇਣ ਤਾਂ ਸਰਕਾਰ ਯਕੀਨੀ ਤੌਰ ‘ਤੇ ਉਸ ਦੀ ਜਾਂਚ ਕਰਵਾਏਗੀ।

ਮੁੱਖ ਮੰਤਰੀ ਨੇ ਕੀਤਾ ਐਲਾਨ, ਹੁਣ ਪਿੰਡ ਦੀ ਫਿਰਨੀ ਤੋਂ 3 ਕਿਲੋਮੀਟਰ ਤਕ ਸਥਿਤ ਡੇਰੇ ਤੇ ਢਾਣੀਆਂ ਨੁੰ ਮਿਲਣਗੇ ਬਿਜਲੀ ਕਨੈਕਸ਼ਨ

ਚੰਡੀਗੜ੍ਹ, 27 ਫਰਵਰੀ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਗ੍ਰਾਮੀਣ ਖੇਤਰ ਦੇ ਬਿਜਲੀ ਖਪਤਕਾਰਾਂ ਦੇ ਲਈ ਐਲਾਨ ਕਰਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਹੁਣ ਪਿੰਡ ਦੀ ਫਿਰਨੀ ਤੋਂ 3 ਕਿਲੋਮੀਟਰ ਤਕ ਸਥਿਤ ਡੇਰੇ ਤੇ ਢਾਣੀਆਂ ਨੂੰ ਬਿਜਲੀ ਕਨੈਕਸ਼ਨ ਦਿੱਤੇ ਜਾਣਗੇ। ਪਹਿਲਾਂ ਇਹ ਸੀਮਾ 1 ਕਿਲੋਮੀਟਰ ਸੀ। ਇਸ ਦੇ ਨਾਲ ਹੀ 300 ਮੀਟਰ ਤਕ ਡੇਰੇ ਤੇ ਢਾਣੀਆਂ ਨੂੰ ਦਿੱਤੇ ਜਾਣ ਵਾਲੇ ਬਿਜਲੀ ਕਨੈਕਸ਼ਨ ‘ਤੇ ਖਪਤਕਾਰਾਂ ਨੂੰ ਕੋਈ ਖਰਚ ਨਹੀਂ ਦੇਣਾ ਹੋਵੇਗਾ। 300 ਮੀਟਰ ਦੇ ਬਾਅਦ ਵੀ ਕੋਈ ਕਨੈਕਸ਼ਨ ਦਿੱਤਾ ਜਾਂਦਾ ਹੈ ਤਾਂ ਖਪਤਕਾਰ ਤੋਂ ਅੱਧਾ ਖਰਚ ਲਿਆ ਜਾਵੇਗਾ ਅਤੇ ਅੱਧਾ ਖਰਚ ਸਰਕਾਰ ਭੁਗਤਾਨ ਕਰੇਗੀ। ਪਹਿਲੇ ਇਹ ਸੀਮਾ 150 ਮੀਟਰ ਸੀ।

          ਮੁੱਖ ਮੰਤਰੀ ਨੇ ਅੱਜ ਇੱਥੇ ਹਰਿਆਣਾ ਵਿਧਾਨਸਭਾ ਦੇ ਬਜਟ ਸੈਸ਼ਨ ਦੌਰਾਨ ਬੋਲ ਰਹੇ ਸਨ।

          ਸ੍ਰੀ ਮਨੋਹਰ ਲਾਲ ਨੇ ਇਕ ਹੋਰ ਐਲਾਨ ਕਰਦੇ ਹੋਏ ਕਿਹਾ ਕਿ ਡੇਰੇ ਤੇ ਢਾਣੀਆਂ ਦੇ ਜੋ ਖਪਤਕਾਰ ਟਿਯੂਬਵੈਲ ਦੀ ਬਜਾਏ ਗ੍ਰਾਮੀਣ ਫੀਡਰ ਤੋਂ ਬਿਜਲੀ ਕਨੈਕਸ਼ਨ ਲੈਣਾ ਚਾਹੁੰਦਾ ਹੈ ਤਾਂ ਟ੍ਰਾਂਸਫਾਰਮਰ ਦਾ ਪੂਰਾ ਖਰਚ ਸਰਕਾਰ ਭੁਗਤਾਨ ਕਰੇਗੀ। ਖਪਤਕਾਰ ਨੂੰ ਸਿਰਫ ਨਵੀਂ ਲਾਇਨ ਦਾ ਖਰਚ ਭੁਗਤਾਨ ਕਰਨਾ ਹੋਵੇਗਾ।

Leave a Reply

Your email address will not be published. Required fields are marked *

Copyright © All rights reserved. | Newsphere by AF themes.