ਲੁਧਿਆਣਾ;;;;;;;( ਵਿਜੇ ਭਾਂਬਰੀ )- ਮਹਾਨ ਦੇਸ਼ ਭਗਤ, ਕ੍ਰਾਂਤੀਕਾਰੀ ਯੋਧੇ ਚੰਦਰ ਸ਼ੇਖਰ ਆਜ਼ਾਦ ਜੋ ਆਖ਼ਰੀ ਸਾਹ ਤੱਕ ਆਜ਼ਾਦ ਹੀ ਰਹੇ ਅਤੇ ਆਖ਼ਿਰ 27 ਫਰਵਰੀ 1931 ਨੂੰ ਅੰਗਰੇਜ਼ ਹਕੂਮਤ ਨਾਲ ਲੋਹਾ ਲੈਂਦੇ ਸ਼ਹੀਦ ਹੋ ਗਏ। ਉਹਨਾਂ ਦੀ ਸ਼ਹਾਦਤ ਸਾਨੂੰ ਦੇਸ਼ ਪਿਆਰ, ਦੇਸ਼ ਭਗਤੀ ਅਤੇ ਭਾਰਤ ਦੀ ਆਨ ਬਾਨ ਅਤੇ ਸ਼ਾਨ ਦੀ ਰਾਖੀ ਲਈ ਕੁਰਬਾਨੀ ਦੇਣ ਦਾ ਜਜ਼ਬਾ ਪੈਦਾ ਕਰਦੀ ਹੈ। ਇਹ ਸ਼ਬਦ ਦੇਸ਼ ਭਗਤੀ ਯਾਦਗਾਰੀ ਸੋਸਾਇਟੀ ਪੰਜਾਬ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਜਨਰਲ ਸਕੱਤਰ ਪੁਰੀਸ਼ ਸਿੰਗਲ, ਨਵਦੀਪ ਨਵੀ ਨੇ ਇੱਕ ਬਿਆਨ ਰਾਹੀਂ ਕਹੇ।
ਸ਼੍ਰੀ ਬਾਵਾ ਨੇ ਕਿਹਾ ਕਿ ਚੰਦਰਸ਼ੇਖਰ ਆਜ਼ਾਦ ਆਜ਼ਾਦੀ ਦੇ ਪਰਵਾਨੇ ਭਗਤ ਸਿੰਘ, ਰਾਮ ਪ੍ਰਸਾਦ ਬਿਸਮਿਲ, ਰਾਜਗੁਰੂ, ਸੁਖਦੇਵ ਦੇ ਸਾਥੀ ਸਨ। ਉਹਨਾਂ ਨੇ ਲਾਲਾ ਲਾਜਪਤ ਰਾਏ ਮਹਾਨ ਕ੍ਰਾਂਤੀਕਾਰੀ ਦੀ ਸ਼ਹਾਦਤ ਦਾ ਬਦਲਾ ਲੈਣ ਲਈ ਪੁਲਿਸ ਮੁਖੀ ਸਾਂਡਰਸ ਦਾ ਖ਼ਾਤਮਾ ਕੀਤਾ। ਉਹਨਾਂ ਕਿਹਾ ਕਿ ਅੱਜ ਲੋੜ ਹੈ ਭਾਰਤੀ ਸਿਆਸਤ ਅੰਦਰ ਦੇਸ਼ ਭਗਤ ਲੋਕ ਅੱਗੇ ਆਉਣ ਜਿਨ੍ਹਾਂ ਦੀ ਸੋਚ ਅੰਦਰ ਭਾਰਤ ਦੀ ਤਰੱਕੀ, ਖੁਸ਼ਹਾਲੀ ਲਈ ਜਜ਼ਬਾ ਹੋਵੇ। ਲੋਟੂ ਲੋਕਾਂ ਤੋਂ ਵੋਟਾਂ ਸਮੇਂ ਨਸ਼ੇ ਅਤੇ ਨੋਟ ਲੈ ਕੇ ਵੋਟਾਂ ਪਾਉਣ ਵਾਲੇ ਲੋਕ ਵੀ ਦੇਸ਼ ਦੀ ਬਰਬਾਦੀ ਵਿੱਚ ਹਿੱਸਾ ਪਾ ਰਹੇ ਹਨ। ਉਹਨਾਂ ਕਿਹਾ ਕਿ ਭਾਰਤ ਅਨੇਕਾਂ ਧਰਮਾਂ, ਜਾਤੀਆਂ ਅਤੇ ਭਾਸ਼ਾਵਾਂ ਦਾ ਸਮੂਹ ਹੈ। ਅਨੇਕਤਾ ਵਿੱਚ ਏਕਤਾ ਹੀ ਭਾਰਤ ਦੀ ਪਹਿਚਾਣ ਹੈ।
Leave a Reply