ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ/ ਰਾਘਵ ਅਰੋੜਾ) ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਵੱਲੋਂ ਇੰਡਸਟਰੀਲਿਟਸ ਨਾਲ ਇੱਕ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਵਿਚਾਰ ਵਿਟਾਦਰਾ ਸਾਂਝਾ ਕਰਦੇ ਹੋਏ ਇੰਡਸਟਰੀਲਿਟਸ ਵੱਲੋਂ ਫੋਕਲ ਪੁਆਇੰਟ ਏਰੀਆਂ ਵਿੱਚ ਪੁਲਿਸ ਦੀ ਗਸ਼ਤ ਹੋਰ ਵਧਾਉਂਣ ਦੀ ਲੋੜ ਸਬੰਧੀ ਤਜ਼ਵੀਜ਼ ਰੱਖੀ ਗਈ। ਜਿਸਤੇ ਇੰਡਸਟਰੀਲਿਟਸ ਦੀ ਸੁਰੱਖਿਆਂ ਨੂੰ ਤਰਜ਼ੀਹ ਦਿੰਦੇ ਹੋਏ, ਕਮਿਸ਼ਨਰ ਪੁਲਿਸ,ਅੰਮ੍ਰਿਤਸਰ ਵੱਲੋਂ ਫੋਕਲ ਪੁਆਇੰਟ ਦੇ ਖੇਤਰ ਵਿੱਚ ਅਧਰਾਧ ਦੀ ਰੋਕਥਾਮ ਨੂੰ ਯਕੀਨੀ ਬਣਾਉਂਣ ਲਈ 2 ਨਵੀਆਂ ਮੋਟਰਸਾਈਕਲ ਪੈਟਰੋਲਿੰਗ ਪਾਰਟੀਆਂ ਤਾਇਨਾਤ ਕੀਤੀਆਂ ਗਈਆ।
ਇਹਨਾਂ ਮੋਟਰਸਾਈਕਲ ਪੈਟਰੋਲਿੰਗ ਪਾਰਟੀਆਂ ਨੂੰ ਡਾ. ਪ੍ਰਗਿਆ ਜੈਨ, ਆਈ.ਪੀ.ਐਸ, ਡੀ.ਸੀ.ਪੀ ਸਿਟੀ, ਅੰਮ੍ਰਿਤਸਰ ਵੱਲੋਂ ਥਾਣਾ ਮਕਬੂਲਪੁਰਾ ਤੋਂ ਹਰੀ ਝੰਡੀ ਦੇ ਕੇ ਫੋਕਲ ਪੁਆਇੰਟ ਦੇ ਖੇਤਰ ਵਿੱਚ ਰਵਾਨਾ ਕੀਤਾ ਗਿਆ। ਇਸ ਸਮੇਂ ਨਵਜ਼ੋਤ ਸਿੰਘ, ਪੀ.ਪੀ.ਐਸ, ਏ.ਡੀ.ਸੀ.ਪੀ ਸਿਟੀ-3 ਅਤੇ ਗੁਰਿੰਦਰਬੀਰ ਸਿੰਘ, ਪੀ.ਪੀ.ਐਸ, ਏ.ਸੀ.ਪੀ ਪੂਰਬੀ, ਅੰਮ੍ਰਿਤਸਰ ਅਤੇ ਇੰਡਸਟਰੀਲਿਸਟ ਹਾਜ਼ਰ ਸਨ।
ਇਹ ਪੀ.ਸੀ.ਆਰ ਮੋਟਰਸਾਈਕਲ ਫੋਕਲ ਪੁਆਇੰਟ ਦੇ ਵੱਖ-ਵੱਖ ਏਰੀਆਂ ਦੇ ਪ੍ਰਮੁੱਖ ਚੌਕਾਂ ਤੇ ਬਣਾਏ ਹਾਲਟ ਪੁਆਇੰਟਾਂ ਪਰ ਸ਼ਿਫਟ ਵਾਈਜ਼ 24X7 ਤਾਇਨਾਤ ਰਹਿਣਗੇ ਅਤੇ ਇਲਾਕਾ ਵਿੱਚ ਗਸ਼ਤ ਵੀ ਕਰਨਗੇ।
ਫੋਕਲ ਪੁਆਇੰਟ ਵਿੱਖੇ 2 ਨਵੀਆਂ ਮੋਟਰਸਾਈਕਲ ਪੈਟਰੋਲਿੰਗ ਪਾਰਟੀਆਂ ਤਾਇਨਾਤ ਕੀਤੇ ਜਾਣ ਤੇ ਪੁਲਿਸ ਦੇ ਸਵਿਫ਼ਟ ਰੇਸਪੋਨਸ (Swift Response) ਦਾ ਹਾਜ਼ਰ ਇੰਡਸਟਰੀਲਿਟਸ ਨੇ ਸ਼ਲਾਘਾ ਕਰਦੇ ਹੋਏ ਧੰਨਵਾਦ ਕੀਤਾ ਅਤੇ ਉਹਨਾਂ ਕਿਹਾ ਕਿ ਉਹ ਪੁਲਿਸ ਦਾ ਹਮੇਸ਼ਾ ਸਹਿਯੋਗ ਦੇਣਗੇ।
ਪੰਜਾਬ ਪੁਲਿਸ ਲੋਕਾਂ ਦੀ ਸੁਰੱਖਿਆਂ ਲਈ ਵਚਨਬੱਧ ਹੈ ਤੇ ਉਹਨਾਂ ਦੀ ਸੇਵਾ ਲਈ 24 ਘੰਟੇ ਤੱਤਪਰ ਹੈ।
Leave a Reply