ਜਨਮ ਦਿਨ ਮੌਕੇ ਜਿਲਾ ਲਾਇਬ੍ਰੇਰੀ ਵਿੱਚ ਪੌਦੇ ਲਗਾਏ
ਬਠਿੰਡਾ
(ਅੰਗਰੇਜ ਸਿੰਘ ਵਿੱਕੀ)
ਬਠਿੰਡਾ ਵਾਸੀ ਅਮਨਦੀਪ ਸਿੰਘ ਮਾਨ ਨੇ ਆਪਣਾ ਜਨਮ ਦਿਨ ਮਨਾਉਣ ਲਈ ਫਜ਼ੂਲ ਖ਼ਰਚ ਕਰਨ ਦੀ ਬਜਾਏ, ਨਿਵੇਕਲੀ ਸੇਧ ਦੇਣ ਲਈ ਵਾਤਾਵਰਣ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਣ ਲਈ ਜਿਲਾ ਲਾਇਬ੍ਰੇਰੀ ਬਠਿੰਡਾ ਵਿਖੇ ਫੁੱਲਾਂ, ਫਲਾਂ ਅਤੇ ਛਾਂਦਾਰ ਅਨੇਕਾਂ ਕਿਸਮ ਦੇ ਪੌਦੇ ਲਗਾਏ। ਇਸ ਮੌਕੇ ਲਾਇਬ੍ਰੇਰੀ ਦੀ ਇੰਚਾਰਜ ਸਵਰਨਜੀਤ ਕੌਰ, ਸਤਵੀਰ ਕੌਰ ਬੱਲੂਆਣਾ ਅਤੇ ਸਮੁੱਚਾ ਸਟਾਫ਼ ਹਾਜ਼ਰ ਸੀ। ਅਮਨਦੀਪ ਸਿੰਘ ਵੱਲੋਂ ਕੀਤੇ ਇਸ ਨਿਵੇਕਲੇ ਉਪਰਾਲੇ ਦੀ ਰੈਡ ਕਰਾਸ ਬਠਿੰਡਾ ਦੇ ਸਕੱਤਰ ਦਰਸ਼ਨ ਕੁਮਾਰ ਵੱਲੋਂ ਵੀ ਉਚੇਚੇ ਤੌਰ ਤੇ ਪ੍ਰਸੰਸ਼ਾ ਕੀਤੀ ਗਈ ਹੈ। ਇਸ ਮੌਕੇ ਲਾਇਬ੍ਰੇਰੀ ਇੰਚਾਰਜ ਸਵਰਨਜੀਤ ਕੌਰ ਨੇ ਬੋਲਦਿਆਂ ਕਿਹਾ ਕਿ ਸਾਨੂੰ ਰੁੱਖਾਂ ਦੀ ਮਹੱਤਤਾ ਨੂੰ ਸਮਝਦੇ ਹੋਏ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਅਤੇ ਹਰ ਕਿਸੇ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਹਰ ਖੁਸ਼ੀ ਗਮੀ ਦੇ ਮੌਕੇ ਰੁੱਖ ਲਗਾਉਣ ਨਾਲ ਵਾਤਾਵਰਣ ਨੂੰ ਬਚਾਉਣ ਤੋਂ ਇਲਾਵਾ ਹਰਿਆਂ ਭਰਿਆ ਬਣਾਇਆ ਜਾ ਸਕਦਾ ਹੈ।