September 20, 2026

Justice News

ਅਵਾਮ ਦੀ ਆਵਾਜ਼

ਪੰਜਾਬੀ ਯੂਨੀਵਰਸਿਟੀ ਵਿੱਚ ਦਰੱਖਤ ਬਚਾਓ 

ਪੰਜਾਬੀ ਭਾਸ਼ਾ ਦੇ ਨਾਮ ਦੇਸ਼ ਦੀ ਇੱਕੋ ਇੱਕ ਯੂਨਿਵਰਸਿਟੀ, ਪੰਜਾਬੀ ਯੂਨਿਵਰਸਿਟੀ ਪਟਿਆਲਾ ਦੇ ਡੀਨ ਵਿਦਿਆਰਥੀ ਭਲਾਈ ਦਫ਼ਤਰ ਦੇ ਬਿਲਕੁੱਲ ਕੋਲ ਇੱਕ ਬਹੁਤ ਵੱਡੇ ਤੇ ਹਰੇ ਭਰੇ ਦਰੱਖਤ ਦੀ ਬਿਜਲੀ ਖੰਭੇ ਦੀ ਖਿੱਚ ਪਾਕੇ ਬਲੀ ਦਿੱਤੀ ਜਾ ਰਹੀ ਹੈ। ਹਰੇ ਭਰੇ ਦਰੱਖਤ ਵਿੱਚ ਤਾਰ ਖੁੱਬਣ ਕਰਕੇ ਕਾਫ਼ੀ ਹੱਦ ਤੱਕ ਜਖ਼ਮੀ ਹੋ ਚੁੱਕਾ ਹੈ। ਸਿਤਮ ਦੀ ਗੱਲ ਤਾਂ ਇਹ ਹੈ ਕਿ ਜੇਕਰ ਲੋਕਾਂ ਨੂੰ ਸੇਧ ਦੇਣ ਵਾਲੇ ਅਦਾਰਿਆਂ ਵਿੱਚ ਇਹ ਹਾਲ ਹੈ ਤਾਂ ਆਮ ਥਾਂਵਾਂ ਤੇ ਕੀ ਹਾਲ ਹੁੰਦਾ ਹੋਵੇਗਾ। ਕੀ ਹਰ ਵਰ੍ਹੇ ਵਣ ਮਹਾਂਉਤਸਵ ਮਨਾਉਣੇ ਡਰਾਮਾ ਹੀ ਹੁੰਦੇ ਹਨ..? ਲੋੜ ਹੈ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਤੁਰੰਤ ਇਸ ਪਾਸੇ ਧਿਆਨ ਦੇਣ ਦੀ ਤਾਂ ਜੋ ਖ਼ਰਾਬ ਹੋ ਰਹੇ ਦਰੱਖਤ ਨੂੰ ਸਮਾਂ ਰਹਿੰਦੇ ਬਚਾਇਆ ਜਾ ਸਕੇ।
ਅੰਗਰੇਜ ਸਿੰਘ ਵਿੱਕੀ,
ਪਿੰਡ ਤੇ ਡਾਕ. ਕੋਟਗੁਰੂ (ਬਠਿੰਡਾ)

Leave a Reply

Your email address will not be published. Required fields are marked *

You may have missed

Copyright © All rights reserved. | Newsphere by AF themes.