ਬਾਡੀ ਡੀਟੋਕਸ, ਮਨੁੱਖੀ ਸਰੀਰ ਦੀ ਸਰਵਿਸ, ਸਿਹਤਮੰਦ ਜੀਵਨ ਵੱਲ ਪਹਿਲਾ ਕਦਮ – ਡਾ. ਐਚ. ਐਸ. ਬਾਵਾ
ਕਪੂਰਥਲਾ
(ਯੂ.ਪੀ.ਆਈ.)
ਸਮਾਜ ਸੇਵਕ ਡਾ. ਐਚ. ਐਸ. ਬਾਵਾ ਚੇਅਰਮੈਨ ਅਜੀਤ ਨਗਰ ਵੈਲਫੇਅਰ ਸੁਸਾਇਟੀ ਕਪੂਰਥਲਾ ਡਾਇਰੈਕਟਰ ਐਨ.ਜੇ. ਪੀ.ਸੀ.ਆਈ.ਪ੍ਰਧਾਨ ਸ਼੍ਰੀ ਕਿਸ਼ੋਰ ਰਾਜਪੂਤ ਅਤੇ ਪ੍ਰਧਾਨ ਸ.ਨਵਜੀਤ ਸਿੰਘ ਰਾਜੂ ਚੇਅਰਮੈਨ ਪੰਜਾਬ ਸਰਕਾਰ ਦੀ ਅਗਵਾਈ ਹੇਠ ਉਹਨਾਂ ਦੇ ਗ੍ਰਹਿ ਮੱਛੀ ਚੌਂਕ ਵਿਖੇ ਸਿਹਤ ਜਾਗਰੂਕ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਸ਼੍ਰੀ ਅਮਰੀਕ ਸਿੰਘ ਮੱਲ੍ਹੀ ਨੂੰ ਪੰਜਾਬ ਸਰਕਾਰ ਵਲੋਂ ਪ. ਵੈਲਫੇਅਰ ਬੋਰਡ ਦਾ ਜ਼ਿਲ੍ਹਾ ਚੇਅਰਮੈਨ ਲਗਾਏ ਜਾਣ ਤੇ ਉਹਨਾਂ ਦਾ ਸਨਮਾਨ ਕੀਤਾ ਗਿਆ ਅਤੇ ਐਨ.ਜੇ.ਪੀ.ਸੀ. ਆਈ.ਵਲੋਂ ਉਹਨਾਂ ਨੂੰ ਪੰਜਾਬ ਦੇ ਚੇਅਰਮੈਨ ਦੀ ਜਿੰਮੇਵਾਰੀ ਵੀ ਸੌਂਪੀ ਗਈ। ਪਹਿਲੇ ਚੇਅਰਮੈਨ ਸ਼੍ਰੀ ਅਸ਼ੋਕ ਗੋਗਨਾ ਜੀ ਨੂੰ ਨੈਸ਼ਨਲ ਚੇਅਰਮੈਨ ਨਿਯੁਕਤ ਕੀਤਾ ਗਿਆ ਅਤੇ ਪਹਿਲੇ ਨੈਸ਼ਨਲ ਚੇਅਰਮੈਨ ਨੂੰ ਸਰਪ੍ਰਸਤ ਨਿਯੁਕਤ ਕੀਤਾ ਗਿਆ ਹੈ।
ਸਮਾਜ ਸੇਵਕ ਡਾ. ਐਚ. ਐਸ. ਬਾਵਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਵਾ,ਪਾਣੀ ਅਤੇ ਭੋਜਨ ਰਾਹੀਂ ਸਾਡੇ ਸਰੀਰ ਅੰਦਰ ਲਗਾਤਾਰ ਜਹਿਰੀਲੇ ਅਤੇ ਹਾਨੀਕਾਰਕ ਪਦਾਰਥ ਜਾ ਰਹੇ ਹਨ ਜੋ ਕਿ ਬਿਮਾਰੀਆਂ ਪੈਦਾ ਕਰਨ ਦਾ ਕਾਰਨ ਬਣਦੇ ਹਨ। ਇਸ ਲਈ ਤੰਦਰੁਸਤ ਭਾਵ ਸਿਹਤਮੰਦ ਰਹਿਣ ਲਈ ਬਾਡੀ ਦਾ ਡੀਟੋਕਸ ਹੋਣਾ ਬਹੁਤ ਜ਼ਰੂਰੀ ਹੈ। ਜਿਸ ਨੂੰ ‘ਮਨੁੱਖੀ ਸਰੀਰ ਦੀ ਸਰਵਿਸ, ਕਰਨਾ ਵੀ ਕਿਹਾ ਜਾਂਦਾ ਹੈ। ਬਾਡੀ ਡੀਟੋਕਸ ਇੱਕ ਅਜਿਹੀ ਕਿਰਿਆ ਹੈ ਜਿਸ ਨਾਲ ਸਰੀਰ ਅੰਦਰੋ ਜਹਿਰੀਲੇ ਅਤੇ ਹਾਨੀਕਾਰਕ ਪਦਾਰਥ ਬਾਹਰ ਨਿਕਲ ਜਾਂਦੇ ਹਨ। ਸਰੀਰ ਅਤੇ ਨਾੜਾਂ ਵਿੱਚ ਬਲੋਕਜ ਦੀ ਸੰਭਾਵਨਾ ਘੱਟ ਜਾਂਦੀ ਹੈ ਅਤੇ ਬਿਮਾਰੀਆਂ ਪੈਦਾ ਹੋਣ ਤੋਂ ਰਾਹਤ ਮਿਲਦੀ ਹੈ। ‘ਬਾਡੀ ਡੀਟੋਕਸ, ਹੋਣ ਉਪਰੰਤ ਮਨੁੱਖ ਤੁਰੰਤ ਰਿਲੈਕਸ ਮਹਿਸੂਸ ਕਰਦਾ ਹੈ।
ਸ.ਨਵਜੀਤ ਸਿੰਘ ਰਾਜੂ ਨੇ ਕਿਹਾ ਕਿ ਲਾਲਚੀ ਵਿਉਪਾਰੀਆਂ ਵਲੋਂ ਖਾਣ ਵਾਲੇ ਪਦਾਰਥਾਂ ਵਿੱਚ ਕੀਤੀ ਜਾ ਰਹੀ ਮਿਲਾਵਟ ਖੋਰੀ ਕਰਕੇ ਵੀ ਬੀਮਾਰੀਆਂ ਵਿੱਚ ਵਾਧਾ ਹੋ ਰਿਹਾ ਹੈ। ਸ਼੍ਰੀ ਕਿਸ਼ੋਰ ਰਾਜਪੂਤ ਨੇ ਪਿਛਲੀਆਂ ਸਰਕਾਰਾਂ ਨੂੰ ਕੋਸਦਿਆਂ ਕਿਹਾ ਕਿ ਦੇਸ਼ ਦੀ ਅਜ਼ਾਦੀ ਤੋਂ ਬਾਅਦ ਮਨੁੱਖ ਵਲੋਂ ਖੁਦ ਨੂੰ ਤੰਦਰੁਸਤ ਰੱਖਣ ਲਈ ਮੁੱਢਲੀ ਸਿੱਖਿਆ ਪ੍ਰਣਾਲੀ ਦਾ ਕੋਈ ਖਾਸ ਪ੍ਰਬੰਧ ਨਹੀਂ ਕੀਤਾ ਗਿਆ। ਡਾ. ਸੈਮੁਅਲ ਮਸੀਹ ਵਲੋਂ ਮਨੁੱਖ ਦੇ ਪੈਦਾ ਹੋਣ ਦੀ ਕਿਰਿਆ ਤੋਂ ਲੈਕੇ ਸਰੀਰ ਦੀ ਬਣਤਰ ਤੱਕ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਤੇ ਰਜਨੀ ਪਠਾਨੀਆ ਨੂੰ ਪ੍ਰੈਸ ਕਲੱਬ ਦੇ ਮਹਿਲਾ ਮੰਡਲ ਵਿੱਚ ਸ਼ਾਮਲ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਸ਼੍ਰੀ ਮਦਨ ਲਾਲ, ਬੀਬੀ ਹਰਵਿੰਦਰ ਕੌਰ, ਸ.ਹਰਵੰਤ ਸਿੰਘ ਸਚਦੇਵਾ, ਵਿੱਕੀ, ਰਵੀ ਕੁਮਾਰ, ਬੀਬੀ ਅੰਮ੍ਰਿਤਪਾਲ ਕੌਰ, ਪਰਵੇਸ਼ ਕੁਮਾਰ, ਲਕਸ਼ਦੀਪ ਸਿੰਘ, ਅਰਸ਼ਵਿੰਦਰ ਸਿੰਘ ਅਤੇ ਹਰਤਾਜ ਸਿੰਘ ਆਦਿ ਵਲੋਂ ਹਾਜਰੀ ਲਗਵਾਈ ਗਈ