ਚੰਡੀਗੜ੍ਹ
ਪ੍ਰੋਗਰਾਮ ਵਿੱਚ ਮੁੱਖ ਬੁਲਾਰਿਆਂ ਵਜੋਂ ਸ਼੍ਰੀ ਹਰਬਿੰਦਰ ਸਿੰਘ, ਏਡੀਜੀ (ਸੇਵਾਮੁਕਤ), ਆਈਐੱਸਐੱਸ ਅਧਿਕਾਰੀ, ਐੱਨਐੱਸਓ, ਡਾ. ਨਰਿੰਦਰ ਕੁਮਾਰ, ਵਿਭਾਗ ਮੁਖੀ, ਅੰਕੜਾ ਵਿਭਾਗ, ਪੰਜਾਬ ਯੂਨੀਵਰਸਿਟੀ, ਅਤੇ ਕੁਮਾਰੀ ਸ਼ੀਨਮ ਜੈਨ, ਸਹਾਇਕ ਨਿਰਦੇਸ਼ਕ, ਪੀਆਈਬੀ ਚੰਡੀਗੜ੍ਹ ਹਾਜ਼ਰ ਰਹੇ।
ਆਪਣੇ ਸਵਾਗਤੀ ਭਾਸ਼ਣ ਵਿੱਚ ਸ਼੍ਰੀ ਦੀਪਕ ਮੇਹਰਾ, ਉਪ ਮਹਾਨਿਦੇਸ਼ਕ, ਐੱਨਐੱਸਓ (ਐੱਫਓਡੀ), ਖੇਤਰੀ ਦਫ਼ਤਰ ਚੰਡੀਗੜ੍ਹ ਨੇ ਸਾਰੇ ਮਹਿਮਾਨ ਬੁਲਾਰਿਆਂ, ਅਧਿਕਾਰੀਆਂ, ਕਰਮਚਾਰੀਆਂ ਅਤੇ ਪੰਜਾਬ ਯੂਨੀਵਰਸਿਟੀ ਤੋਂ ਆਏ ਸਿਖਿਆਰਥੀਆਂ ਦਾ ਸਵਾਗਤ ਕੀਤਾ ਅਤੇ ਪ੍ਰੋ. ਪੀ.ਸੀ. ਮਹਾਲਨੋਬਿਸ ਦੇ ਜੀਵਨ ਪਛਾਣ ਅਤੇ ਅੰਕੜਾ ਵਿਗਿਆਨ ਦੇ ਖੇਤਰ ਵਿੱਚ ਉਨ੍ਹਾਂ ਦੇ ਯੋਗਦਾਨ ‘ਤੇ ਚਾਨਣਾ ਪਾਇਆ।
ਸ਼੍ਰੀ ਹਰਬਿੰਦਰ ਸਿੰਘ, ਏਡੀਜੀ (ਸੇਵਾਮੁਕਤ), ਆਈਐੱਸਐੱਸ ਅਧਿਕਾਰੀ, ਐੱਨਐੱਸਓ ਨੇ ਪ੍ਰੋਗਰਾਮ ਦਾ ਉਦਘਾਟਨ ਕੀਤਾ ਅਤੇ ਭਾਰਤੀ ਅੰਕੜਾ ਪ੍ਰਣਾਲੀ ਵਿੱਚ ਪ੍ਰੋ. ਪੀ.ਸੀ. ਮਹਾਲਨੋਬਿਸ ਦੇ ਯੋਗਦਾਨ ਬਾਰੇ ਵਿਸਤਾਰ ਵਿੱਚ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੇਸ਼ ਦੀ ਅੰਕੜਾ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਣ ਦੀ ਲੋੜ ‘ਤੇ ਜ਼ੋਰ ਦਿੱਤਾ। ਇਸ ਉਦੇਸ਼ ਦੀ ਪੂਰਤੀ ਲਈ ਉਨ੍ਹਾਂ ਨੇ ਕਿਹਾ ਕਿ 20ਵੇਂ ਅੰਕੜਾ ਦਿਵਸ ਦਾ ਵਿਸ਼ਾ “ਪ੍ਰਸ਼ਾਸਨਿਕ ਅੰਕੜਿਆਂ ਦੀ ਸਮਰੱਥਾ ਦਾ ਉਪਯੋਗ” ਟੀਚਿਆਂ ਦੀ ਪ੍ਰਾਪਤੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ।
ਇਸ ਦਿਵਸ ਨੂੰ ਮਨਾਉਣ ਦਾ ਉਦੇਸ਼ ਵਿਸ਼ੇਸ਼ ਤੌਰ ‘ਤੇ ਨਵੀਂ ਪੀੜ੍ਹੀ ਦੇ ਵਿਚਕਾਰ ਜਨ-ਜਾਗਰੂਕਤਾ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਤਤਕਾਲੀਨ ਪ੍ਰੋ. ਪੀ.ਸੀ. ਮਹਾਲਨੋਬਿਸ ਤੋਂ ਪ੍ਰੇਰਣਾ ਲੈਂਦੇ ਹੋਏ ਸਮਾਜਿਕ-ਆਰਥਿਕ ਯੋਜਨਾਬੰਦੀ ਅਤੇ ਨੀਤੀ ਨਿਰਮਾਣ ਵਿੱਚ ਅੰਕੜਿਆਂ ਦੀ ਭੂਮਿਕਾ ਨੂੰ ਸਮਝਣ ਲਈ ਉਤਸ਼ਾਹਿਤ ਕਰਨਾ ਸੀ।
ਇਸ ਪ੍ਰੋਗਰਾਮ ਵਿੱਚ ਅੰਕੜਾ ਵਿਗਿਆਨ ਦੇ ਖੇਤਰ ਨਾਲ ਜੁੜੇ ਲਗਭਗ 80 ਅਧਿਕਾਰੀਆਂ, ਕਰਮਚਾਰੀਆਂ ਅਤੇ ਪੰਜਾਬ ਯੂਨੀਵਰਸਿਟੀ ਦੇ ਸਿਖਿਆਰਥੀਆਂ ਨੇ ਭਾਗ ਲਿਆ। ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਇੱਕ ਕੁਇਜ਼ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿੱਚ ਪੰਜਾਬ ਯੂਨੀਵਰਸਿਟੀ ਦੇ ਸਿਖਿਆਰਥੀਆਂ ਅਤੇ ਸਰਵੇਖਣ ਗਣਕਾਂ ਨੇ ਉਤਸ਼ਾਹ ਨਾਲ ਭਾਗ ਲਿਆ।
ਮੁਕਾਬਲੇ ਦੇ ਚੋਟੀ ਦੇ ਤਿੰਨ ਜੇਤੂਆਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਪ੍ਰੋਗਰਾਮ ਦਾ ਸਮਾਪਨ ਸਾਰੇ ਮਹਿਮਾਨ ਬੁਲਾਰਿਆਂ, ਖੇਤਰੀ ਮੁਖੀ, ਐੱਨਐੱਸਓ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਅਤੇ ਪੰਜਾਬ ਯੂਨੀਵਰਸਿਟੀ ਦੇ ਸਿਖਿਆਰਥੀਆਂ ਪ੍ਰਤੀ ਧੰਨਵਾਦ ਦੇ ਮਤੇ ਨਾਲ ਹੋਇਆ।
Leave a Reply