August 17, 2026

Justice News

ਅਵਾਮ ਦੀ ਆਵਾਜ਼

ਹਠੂਰ ਦੇ ਨੌਜਵਾਨ ਦੀ ਵੈਰਾਨ ਜਗ੍ਹਾ ਵਿਚੋ  ਮਿਲੀ ਲਾਸ

ਰਾਏਕੋਟ
 ਗੁਰਭਿੰਦਰ  ਗੁਰੀ
-ਕਸਬਾ ਹਠੂਰ ਤੋ ਪਿੰਡ ਬੁਰਜ ਕੁਲਾਰਾ ਵਾਲੀ ਸੜਕ ਦੇ ਨਜਦੀਕ ਵੈਰਾਨ ਜਗ੍ਹਾ ਵਿਚੋ ਇਕ ਨੌਜਵਾਨ ਦੀ ਲਾਸ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਮ੍ਰਿਤਕ ਨੌਜਾਵਾਨ ਦੇ ਪਿਤਾ ਰਾਮ ਸਿੰਘ ਪੁੱਤਰ ਬੱਗੜ ਸਿੰਘ ਵਾਸੀ ਹਠੂਰ ਨੇ ਦੱਸਿਆ ਕਿ ਉਨ੍ਹਾ ਦਾ ਪੁੱਤਰ ਹਰਜਿੰਦਰ ਸਿੰਘ (35) ਜੋ ਕਬੱਡੀ ਦਾ ਖਿਡਾਰੀ ਸੀ ਅਤੇ ਮੌਜੂਦਾ ਸਮੇਂ ਹਿਮਾਚਲ ਪ੍ਰਦੇਸ ਵਿਖੇ ਸ਼ਰਾਬ
ਦੇ ਠੇਕੇ ਵਾਲਿਆ ਨਾਲ ਪ੍ਰਾਈਵੇਟ ਨੌਕਰੀ ਕਰਦਾ ਸੀ ਅਤੇ ਤਿੰਨ ਦਿਨ ਪਹਿਲਾ ਹੀ ਆਪਣੇ ਪਰਿਵਾਰ ਨੂੰ ਮਿਲਣ ਲਈ ਹਠੂਰ ਵਿਖੇ ਆਇਆ
ਸੀ।ਉਨ੍ਹਾ ਦੱਸਿਆ ਕਿ ਹਰਜਿੰਦਰ ਸਿੰਘ ਐਤਵਾਰ ਨੂੰ ਸਵੇਰੇ ਗਿਆਰਾ ਵਜੇ ਇਹ ਆਖ ਕੇ ਘਰੋ ਗਿਆ ਕਿ ਮੈ ਕਿਸੇ ਦੋਸਤ ਨਾਲ ਝੋਨਾ ਲਗਾਉਣ ਲਈ ਕੱਦੂ ਕਰਵਾ ਰਿਹਾ ਹਾਂ ਤਾਂ ਹਰਜਿੰਦਰ ਸਿੰਘ ਸਾਰੀ ਰਾਤ ਘਰ ਨਹੀ ਆਇਆ ਅਤੇ ਸਾਡਾ ਫੋਨ ਵੀ ਨਹੀ ਸੁਣਿਆ।ਉਨ੍ਹਾ ਦੱਸਿਆ ਕਿ ਅੱਜ ਸਵੇਰੇ ਸਾਨੂੰ ਪਤਾ ਲੱਗਾ ਕਿ ਹਠੂਰ ਤੋ ਬੁਰਜ ਕੁਲਾਰਾ ਵਾਲੀ ਸੜਕ ਤੇ ਬਣੀ ਗਊਸਾਲਾ ਦੇ ਸਾਹਮਣੇ ਖਾਲੀ ਜਗ੍ਹਾ ਵਿਚ ਹਰਜਿੰਦਰ ਸਿੰਘ ਦੀ
ਲਾਸ ਪਈ ਹੈ।ਜਿਸ ਦੇ ਨੱਕ ਵਿਚੋ ਖੂਨ ਨਿਕਲਿਆ ਦਿਖਾਈ ਦੇ ਰਿਹਾ ਸੀ।ਉਨ੍ਹਾ ਦੱਸਿਆ ਕਿ ਇਸ ਬਾਰੇ ਅਸੀ ਥਾਣਾ ਹਠੂਰ ਨੂੰ ਸੂਚਨਾ ਦਿੱਤੀ ਅਤੇ ਥਾਣਾ ਹਠੂਰ ਦੇ ਇੰਚਾਰਜ ਗੁਰਸੇਵਕ ਸਿੰਘ ਆਪਣੀ ਪੁਲਿਸ ਪਾਰਟੀ ਸਮੇਂਤ ਮੌਕੇ ਤੇ ਪਹੁੰਚ ਕੇ ਲਾਸ ਨੂੰ ਆਪਣੇ ਕਬਜੇ ਵਿਚ ਲੈ ਲਿਆ।ਇਸ ਸਬੰਧੀ ਜਦੋ ਥਾਣਾ ਹਠੂਰ ਦੇ ਇੰਚਾਰਜ ਗੁਰਸੇਵਕ ਸਿੰਘ ਅਤੇ ਤਫਤੀਸ ਕਰ ਰਹੇ ਏ ਐਸ ਆਈ ਸੁਲੱਖਣ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਕਿਹਾ ਕਿ ਮ੍ਰਿਤਕ ਦੇ ਪਿਤਾ ਰਾਮ ਸਿੰਘ ਪੁੱਤਰ ਬੱਗੜ ਸਿੰਘ ਵਾਸੀ ਹਠੂਰ ਦੇ ਬਿਆਨਾ ਦੇ ਅਧਾਰ ਤੇ 174 ਦੀ ਕਾਰਵਾਈ ਕੀਤੀ ਗਈ ਹੈ ਅਤੇ ਬਾਕੀ ਤਫਤੀਸ ਜਾਰੀ ਹੈ।ਉਨ੍ਹਾ ਦੱਸਿਆ ਕਿ ਸਰਕਾਰੀ ਹਸਪਤਾਲ ਜਗਰਾਉ ਤੋ ਪੋਸਟਮਾਰਟਮ ਕਰਵਾ ਕੇ ਮ੍ਰਿਤਕ ਹਰਜਿੰਦਰ ਸਿੰਘ ਦੀ ਲਾਸ ਵਾਰਸਾ ਹਵਾਲੇ ਕਰ ਦਿੱਤੀ ਗਈ ਹੈ।ਜਿਸ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ।

Leave a Reply

Your email address will not be published. Required fields are marked *

Copyright © All rights reserved. | Newsphere by AF themes.