ਬੁਰਜ ਕੁਲਾਰਾ ਪੰਚਾਇਤ ਨੇ ਸਰਾਰਤੀ ਅਨਸਰਾ ਖਿਲਾਫ ਕਾਰਵਾਈ ਕਰਵਾਉਣ ਦੀ ਕੀਤੀ ਮੰਗ 

ਰਾਏਕੋਟ
ਗੁਰਭਿੰਦਰ  ਗੁਰੀ
)-ਪੰਜਾਬ ਸਰਕਾਰ ਅਤੇ ਗ੍ਰਾਮ ਪੰਚਾਇਤ ਪਿੰਡ ਬੁਰਜ ਕੁਲਾਰਾ ਵੱਲੋ ਪਿੰਡ ਦੇ ਛੱਪੜ ਨੂੰ ਟਰੀਟਮੈਟ ਪਲਾਟ ਬਣਾਇਆ ਜਾ ਰਿਹਾ ਹੈ ਪਰ ਪਿੰਡ ਦੇ ਕਿਸੇ ਸਰਾਰਤੀ ਅਨਸਰਾ ਵੱਲੋ ਟਰੀਟਮੈਟ ਪਲਾਟ ਦੇ ਚਲਦੇ ਕੰਮ ਵਿਚ ਪਾਣੀ ਛੱਡਣ ਕਾਰਨ ਲੱਖਾ ਰੁਪਏ ਦਾ ਨੁਕਸਾਨ ਹੋ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਸਰਪੰਚ ਚਮਕੌਰ ਸਿੰਘ ਕੈਨੇਡਾ,ਯੂਥ ਆਗੂ ਛਿੰਦਰਪਾਲ ਸ਼ਰਮਾਂ ਅਤੇ ਸਮਾਜ ਸੇਵਕ ਵਾਹਿਗੁਰੂਪਾਲ ਸਿੰਘ ਨੇ ਦੱਸਿਆ ਕਿ ਅੱਜ ਦੇਸ ਅਜ਼ਾਦ ਹੋਇਆ ਲਗਭਗ 79 ਸਾਲ ਹੋ ਚੁੱਕੇ ਹਨ ਪਰ ਕਿਸੇ ਵੀ ਸਰਕਾਰ ਨੇ ਛੱਪੜ ਦੇ ਵਿਕਾਸ-
ਕਾਰਜਾ ਵੱਲ ਤਵੱਜੋ ਨਹੀ ਦਿੱਤੀ ਇਹ ਛੱਪੜ ਪਿੰਡ ਦੀ ਸੰਘਣੀ ਅਬਾਦੀ ਵਿਚ ਹੋਣ ਕਰਕੇ ਹਰ ਸਮੇਂ ਛੱਪੜ ਵਿਚੋ ਗੰਦਗੀ ਦੀ ਬਦਬੋ ਮਾਰਦੀ ਰਹਿੰਦੀ ਸੀ।ਉਨ੍ਹਾ ਦੱਸਿਆ ਕਿ ਪਿੰਡ ਵਾਸੀਆ ਦੀ ਇਸ ਸਮੱਸਿਆ ਨੂੰ ਮੱਦੇਨਜਰ ਰੱਖਦਿਆ ਗ੍ਰਾਮ ਪੰਚਾਇਤ ਬੁਰਜ ਕੁਲਾਰਾ ਨੇ ਮਤਾ ਪਾਸ ਕਰਕੇ ਹਲਕਾ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂੰਕੇ ਰਾਹੀ ਪੰਜਾਬ ਸਰਕਾਰ ਨੂੰ ਭੇਜਿਆ ਤਾਂ ਪੰਜਾਬ ਸਰਕਾਰ ਨੇ ਛੱਪੜ ਦੇ ਨਵੀਨੀਕਰਨ ਲਈ ਦਸ ਲੱਖ ਰੁਪਏ ਦੀ ਗ੍ਰਾਟ ਜਾਰੀ ਕੀਤੀ।ਉਨ੍ਹਾ ਦੱਸਿਆ ਕਿ ਅਸੀ ਪੰਜਾਬ ਸਰਕਾਰ ਦੀ ਗ੍ਰਾਟ ਅਤੇ ਹੋਰ ਪੰਚਾਇਤੀ ਜਮੀਨ ਦੇ ਠੇਕੇ ਵਿਚੋ ਅਤੇ ਐਨ ਆਰ ਆਈ ਵੀਰਾ ਦੇ ਸਹਿਯੋਗ ਨਾਲ ਛੱਪੜ ਨੂੰ ਪਿੰਡ ਚਕਰ ਦੀਆ ਝੀਲਾ ਵਾਗ ਬਣਾਉਣਾ ਚਾਹੁੰਦੇ ਹਾਂ ਪਰ ਵਿਰੋਧੀਆ ਨੂੰ ਇਹ ਵਿਕਾਸ ਹਜਮ ਨਹੀ ਆ ਰਿਹਾ।ਉਨ੍ਹਾ ਦੱਸਿਆ ਕਿ 12 ਜੂਨ ਦੀ ਰਾਤ ਨੂੰ ਕਿਸੇ ਸਰਾਰਤੀ ਅਨਸਰ ਵੱਲੋ ਬਰਸਾਤ ਦੇ ਪਾਣੀ ਨੂੰ ਧੱਕੇ ਨਾਲ ਰਾਤ ਸਮੇਂ ਛੱਪੜ ਵਿਚ ਛੱਡ ਦਿੱਤਾ ਗਿਆ।ਜਿਸ ਨਾਲ ਛੱਪੜ ਦੀ ਚਾਰ ਦਿਵਾਰੀ ਅਤੇ ਛੱਪੜ ਦੇ ਟਰੀਟਮੈਟ ਪਲਾਟ ਲਈ ਬਣਾਈਆ ਤਿੰਨ ਖੂਹੀਆ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ।ਉਨ੍ਹਾ ਦੱਸਿਆ ਕਿ ਰਾਤ ਸਮੇਂ ਸਰਾਰਤੀ ਅਨਸਰ ਵੱਲੋ ਚੋਰੀ ਛੱਡੇ ਪਾਣੀ ਨਾਲ ਹੋਏ ਨੁਕਸਾਨ ਦੀ ਭਰਪਾਈ ਲਈ ਗ੍ਰਾਮ ਪੰਚਾਇਤ ਬੁਰਜ ਕੁਲਾਰਾ ਵੱਲੋ ਪੁਲਿਸ ਥਾਣਾ ਹਠੂਰ ਨੂੰ 13 ਜੂਨ 2026 ਨੂੰ ਲਿਖਤੀ ਦਰਖਾਸਤ ਦੇ ਦਿੱਤੀ ਹੈ।ਪੁਲਿਸ ਵੱਲੋ ਪਿੰਡ ਵਿਚ ਲੱਗੇ ਸੀ ਸੀ ਟੀ ਵੀ ਕੈਮਰਿਆ ਦੀ ਚੈਕਿੰਗ ਕਰਕੇ ਦੋਸੀਆ ਦੀ ਭਾਲ ਕੀਤੀ ਜਾ ਰਹੀ ਹੈ।ਉਨ੍ਹਾ ਦੱਸਿਆ ਕਿ ਨੁਕਸਾਨ ਸਬੰਧੀ ਬੀਡੀਪੀਓ ਜਗਰਾੳ,ਐਸ ਡੀ ਐਮ ਜਗਰਾਉ,ਡਿਪਟੀ ਕਮਿਸਨਰ ਲੁਧਿਆਣਾ ਅਤੇ ਹਲਕਾ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂੰਕੇ ਨੂੰ ਸੂਚਿੱਤ ਕਰ ਦਿੱਤਾ ਗਿਆ ਹੈ।ਉਨ੍ਹਾ ਕਿਹਾ ਕਿ ਭਾਵੇ ਵਿਰੋਧੀ ਪਾਰਟੀਆ ਵਾਲੇ ਇਹ ਆਖ ਰਹੇ ਹਨ ਕਿ ਛੱਪੜ ਤੇ ਘਟੀਆ ਮਟੀਲੀਅਲ ਲਗਾਇਆ ਜਾ ਰਿਹਾ ਹੈ।ਇਸ ਦੀ ਵੀ ਉਹ ਆਪਣੀ ਮਰਜੀ ਨਾਲ ਜਾਚ ਕਰਵਾ ਸਕਦੇ ਹਨ।ਸਾਡੀ ਪੰਚਾਇਤ ਪਿੰਡ ਦੇ ਵਿਕਾਸ-ਕਾਰਜਾ ਨੂੰ ਸਮਰਪਿਤ ਹੈ।ਇਸ ਮੌਕੇ ਉਨ੍ਹਾ ਨਾਲ ਸਰਪੰਚ ਚਮਕੌਰ ਸਿੰਘ ਬੁਰਜ
ਕੁਲਾਰਾ,ਪੰਚ ਸਵਰਨ ਸਿੰਘ,ਪੰਚ ਕਿਰਨਦੀਪ ਸ਼ਰਮਾਂ,ਯੂਥ ਆਗੂ ਛਿੰਦਰਪਾਲ ਸ਼ਰਮਾਂ,ਵਾਹਿਗੁਰੂਪਾਲ ਸਿੰਘ ਬੁਰਜ ਕੁਲਾਰਾ,ਪੰਚ ਪਰਮਜੀਤ
ਕੌਰ, ਪੰਚ ਪਰਮਜੀਤ ਕੌਰ ਬੁਰਜ ਕੁਲਾਰਾ, ਸਾਬਕਾ ਪੰਚ ਅਵਤਾਰ ਸਿੰਘ,ਅਵਤਾਰ ਸਿੰਘ,ਜਗਦੇਵ ਸਿੰਘ, ਪੰਚ ਮਹਿੰਦਰ ਸਿੰਘ, ਪੰਚ ਜਗਵਿੰਦਰ
ਸਿੰਘ, ਸਾਬਕਾ ਪੰਚ ਲਛਮਣ ਸਿੰਘ,ਸੁਖਪ੍ਰੀਤ ਸਿੰਘ, ਸਾਬਕਾ ਪੰਚ ਗੁਰਮੀਤ ਸਿੰਘ,ਖੁਸਪ੍ਰੀਤ ਸਿੰਘ,ਬਿੱਟੂ ਸਿੰਘ,ਪ੍ਰਦੀਪ ਸਿੰਘ,ਪ੍ਰਧਾਨ ਜਤਿੰਦਰ ਸਿੰਘ ਲਾਡੀ,ਰਜਿੰਦਰਪਾਲ ਸ਼ਰਮਾ,ਅਮਨਦੀਪ ਸਿੰਘ,ਕਰਮਜੀਤ ਸਿੰਘ ਕੰਮੂ,ਨੰਬੜਦਾਰ ਸੁਰਜੀਤ ਸਿੰਘ, ਬਲਵਿੰਦਰ ਸਿੰਘ,ਮਿੱਠੂ ਸਿੰਘ,ਜਗਰਾਜ ਸਿੰਘ ਸੋਨੀ ਆਦਿ ਹਾਜ਼ਰ ਸਨ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange 100services https://www.vapeciga.com/affiliate/track-482917-link https://puffbarwholesale.com/affiliate/track-933738-link hi88 new88 789bet 777PUB mega888 1xbet 1xbet plinko Tigrinho Interwin