ਹਰਿਆਣਾ ਖ਼ਬਰਾਂ

ਹਰਿਆਣਾ ਵਿੱਚ ਪੈਟਰੋਲਡੀਜ਼ਲ ਅਤੇ ਰਸੋਈ ਗੈਸ ਦੀ ਕੋਈ ਕਮੀ ਨਹੀਂ – ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਚੰਡੀਗੜ੍ਹ

( ਜਸਟਿਸ ਨਿਊਜ਼  )

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸੂਬੇ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਹੈ ਕਿ ਮੱਧ-ਏਸ਼ੀਆ ਵਿੱਚ ਬਣੇ ਹਾਲਾਤਾਂ ਦੇ ਮੱਦੇਨਜ਼ਰ ਰਾਜ ਵਿੱਚ ਪੈਟਰੋਲਡੀਜ਼ਲ ਅਤੇ ਰਸੋਈ ਗੈਸ ਦੀ ਕੋਈ ਕਮੀ ਨਹੀਂ ਹੈਉਨ੍ਹਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਨੇ ਪੈਟਰੋਲੀਅਮ ਪਦਾਰਥਾਂ ਦੀ ਕਾਲਾਬਾਜ਼ਾਰੀ ਅਤੇ ਜਮ੍ਹਾਂਖੋਰੀ ਕਰਨ ਵਾਲਿਆਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਕੋਈ ਇਸ ਮਾਮਲੇ ਵਿੱਚ ਸ਼ਾਮਲ ਪਾਇਆ ਗਿਆ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਮੁੱਖ ਮੰਤਰੀ ਅੱਜ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫੈਂਸ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਅਰੁਣ ਕੁਮਾਰ ਗੁਪਤਾਸੂਚਨਾਲੋਕ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਨਰਲ ਸ੍ਰੀ ਕੇ. ਮਕਰੰਦ ਪਾਂਡੁਰੰਗਵਧੀਕ ਡਾਇਰੈਕਟਰ (ਪ੍ਰਸ਼ਾਸਨ) ਸ੍ਰੀਮਤੀ ਵਰਸ਼ਾ ਖਾਂਗਵਾਲਮੁੱਖ ਮੰਤਰੀ ਦੇ ਮੀਡੀਆ ਸਕੱਤਰ ਸ੍ਰੀ ਪ੍ਰਵੀਨ ਅੱਤਰੇ ਮੌਜੂਦ ਸਨ।

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮੱਧ ਏਸ਼ੀਆ ਵਿੱਚ ਯੁੱਧ ਦੀ ਸਥਿਤੀ ਦਰਮਿਆਨ ਕੁਝ ਲੋਕ ਜ਼ਰੂਰੀ ਵਸਤਾਂ ਦੀ ਕਮੀ ਹੋਣ ਦਾ ਭਰਮ ਫੈਲਾ ਰਹੇ ਹਨਜਦੋਂ ਕਿ ਦੇਸ਼ ਅਤੇ ਸੂਬੇ ਵਿੱਚ ਸਭ ਕੁਝ ਆਮ ਵਾਂਗ ਹੈ। ਉਨ੍ਹਾਂ ਨੇ ਪੈਟਰੋਲੀਅਮ ਉਤਪਾਦਾਂ ਤੇ ਐਕਸਾਈਜ਼ ਡਿਊਟੀ ਵਿੱਚ ਕਟੌਤੀ ਕਰਨ ਲਈ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਆਮ ਜਨਤਾ ਲਈ ਡੀਜ਼ਲਪੈਟਰੋਲ ਅਤੇ ਗੈਸ ਦੀਆਂ ਕੀਮਤਾਂ ਸਥਿਰ ਰਹਿਣਗੀਆਂ।

ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਵੀ ਦੇਸ਼ ਤੇ ਕੋਈ ਆਫ਼ਤ ਆਈ ਹੈਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਹਮੇਸ਼ਾ “ਰਾਸ਼ਟਰ ਪ੍ਰਥਮ” (ਦੇਸ਼ ਪਹਿਲਾਂ) ਦੇ ਦ੍ਰਿੜ ਸੰਕਲਪ ਨਾਲ ਹਰ ਮੋਰਚੇ ਤੇ ਦੇਸ਼ ਵਾਸੀਆਂ ਦੇ ਨਾਲ ਖੜ੍ਹੇ ਰਹੇ ਹਨ। ਚਾਹੇ ਕੋਰੋਨਾ ਕਾਲ ਹੋਵੇਅਫਗਾਨਿਸਤਾਨ ਸੰਕਟ ਹੋਵੇ ਜਾਂ ਕੋਈ ਹੋਰ ਚੁਣੌਤੀਪੂਰਨ ਪ੍ਰਸਥਿਤੀਆਂ – ਹਰ ਵਾਰ ਉਨ੍ਹਾਂ ਨੇ ਦੇਸ਼ ਦੀ ਜਨਤਾ ਨੂੰ ਇਕਜੁੱਟ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਮੋਦੀ ਸ਼ਾਂਤੀ ਯਤਨਾਂ ਨੂੰ ਅੱਗੇ ਵਧਾਉਣ ਅਤੇ ਭਾਰਤੀ ਹਿੱਤਾਂ ਦੀ ਰਾਖੀ ਲਈ ਹੋਰਨਾਂ ਦੇਸ਼ਾਂ ਦੇ ਸਾਰੇ ਸਬੰਧਤ ਨੇਤਾਵਾਂ ਦੇ ਸੰਪਰਕ ਵਿੱਚ ਹਨ।

ਉਨ੍ਹਾਂ ਕਿਹਾ ਕਿ “ਰਾਸ਼ਟਰ ਪ੍ਰਥਮ” ਅਤੇ “ਭਾਰਤੀ ਪ੍ਰਥਮ” ਦੀ ਇਸ ਨੀਤੀ ਦੀ ਪਹਿਲੀ ਸਫ਼ਲਤਾ ਆਪਣੇ ਨਾਗਰਿਕਾਂ ਨੂੰ ਵਾਪਸ ਲਿਆਉਣ ਅਤੇ ਆਪਣੇ ਵਪਾਰਕ ਹਿੱਤਾਂ ਨੂੰ ਸਟ੍ਰੇਟ ਆਫ ਹਾਰਮੁਜ਼‘ ਤੋਂ ਲੰਘਾਉਣ ਰਾਹੀਂ ਮਿਲੀ ਸੀ ਅਤੇ ਹੁਣ ਐਕਸਾਈਜ਼ ਡਿਊਟੀ ਵਿੱਚ ਕਟੌਤੀ ਕਰਕੇ ਮਾੜੇ ਪ੍ਰਭਾਵਾਂ ਨੂੰ ਘੱਟ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਪੈਟਰੋਲਡੀਜ਼ਲ ਅਤੇ ਗੈਸ ਦੀ ਕੋਈ ਕਮੀ ਨਹੀਂ ਹੈ। ਇਸ ਲਈ ਲੋਕਾਂ ਨੂੰ ਘਬਰਾਉਣ ਦੀ ਬਿਲਕੁਲ ਲੋੜ ਨਹੀਂ ਹੈ। ਉਨ੍ਹਾਂ ਨੇ ਸੂਬਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਘਬਰਾਹਟ ਵਿੱਚ ਖਰੀਦਦਾਰੀ ਕਰਨ ਤੋਂ ਬਚਣ ਤਾਂ ਜੋ ਵਿਵਸਥਾ ਤੇ ਵਾਧੂ ਬੋਝ ਨਾ ਪਵੇ।

ਮੁੱਖ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਨੇ ਖੁਦ ਇਸ ਸਬੰਧੀ ਪੈਟਰੋਲੀਅਮ ਕੰਪਨੀਆਂ ਨਾਲ ਮੀਟਿੰਗ ਕੀਤੀ ਹੈ। ਸੂਬੇ ਵਿੱਚ ਪੈਟਰੋਲਡੀਜ਼ਲ ਅਤੇ ਗੈਸ ਦੀ ਸਪਲਾਈ ਦੀ ਸਥਿਤੀ ਇਸ ਸਮੇਂ ਵੀ ਉਹੀ ਹੈਜੋ ਮਹੀਨੇ ਪਹਿਲਾਂ ਸੀ। ਮੌਜੂਦਾ ਸਮੇਂ ਵਿੱਚ ਪੈਟਰੋਲ-ਡੀਜ਼ਲ ਦਾ ਲੋੜੀਂਦਾ ਸਟਾਕ ਉਪਲਬਧ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਸੂਬੇ ਵਿੱਚ ਕੁੱਲ 4,032 ਸਰਕਾਰੀ ਪੈਟਰੋਲ ਪੰਪ ਚੱਲ ਰਹੇ ਹਨਜਿੱਥੇ ਰੋਜ਼ਾਨਾ ਔਸਤਨ 4,804 ਕਿਲੋ ਲੀਟਰ ਪੈਟਰੋਲ ਅਤੇ 12,003 ਕਿਲੋ ਲੀਟਰ ਡੀਜ਼ਲ ਦੀ ਵਿਕਰੀ ਹੋ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਆਇਲ ਮਾਰਕੀਟਿੰਗ ਕੰਪਨੀਆਂ ਵੱਲੋਂ ਟਰਮੀਨਲ ਸੰਚਾਲਨ ਵਧਾਇਆ ਗਿਆ ਹੈ। ਡਿਸਪੈਚ ਤੇਜ਼ ਕੀਤੇ ਗਏ ਹਨਫੀਲਡ ਅਧਿਕਾਰੀਆਂ ਦੀ ਤਾਇਨਾਤੀ ਕੀਤੀ ਗਈ ਹੈ ਅਤੇ ਸਵੇਰ ਦੇ ਸਮੇਂ ਸਪਲਾਈ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਇਸ ਨਾਲ ਸਥਿਤੀ ਆਮ ਵਾਂਗ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਸੂਬੇ ਵਿੱਚ ਰਸੋਈ ਗੈਸ ਦੀ ਸਥਿਤੀ ਵੀ ਪੂਰੀ ਤਰ੍ਹਾਂ ਤਸੱਲੀਬਖਸ਼ ਹੈ। ਰਾਜ ਵਿੱਚ ਰੋਜ਼ਾਨਾ ਲਗਭਗ ਲੱਖ ਸਿਲੰਡਰ ਪ੍ਰਾਪਤ ਹੋ ਰਹੇ ਹਨ ਅਤੇ ਲਗਭਗ ਲੱਖ 90 ਹਜ਼ਾਰ ਸਿਲੰਡਰ ਵੰਡੇ ਜਾ ਰਹੇ ਹਨ। ਬੋਟਲਿੰਗ ਪਲਾਂਟਾਂ ਤੇ ਲੋੜੀਂਦਾ ਸਟਾਕ ਮੌਜੂਦ ਹੈ ਅਤੇ ਰਿਫਿਲ ਲਈ ਸ਼ਹਿਰਾਂ ਵਿੱਚ 25 ਦਿਨ ਅਤੇ ਪੇਂਡੂ ਖੇਤਰਾਂ ਵਿੱਚ 45 ਦਿਨਾਂ ਦੇ ਨਿਯਮ ਦੀ ਪਾਲਣਾ ਕੀਤੀ ਜਾ ਰਹੀ ਹੈ। ਕਮਰਸ਼ੀਅਲ ਐਲ.ਪੀ.ਜੀ. ਦੀ ਸਪਲਾਈ ਵੀ ਕੀਤੀ ਜਾ ਰਹੀ ਹੈ। ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਹਸਪਤਾਲਾਂਸਕੂਲਾਂ ਅਤੇ ਹੋਰ ਜ਼ਰੂਰੀ ਸੰਸਥਾਵਾਂ ਵਿੱਚ ਗੈਸ ਦੀ ਕਿਸੇ ਕਿਸਮ ਦੀ ਕਮੀ ਨਾ ਆਵੇ।

ਸ੍ਰੀ ਨਾਇਬ ਸਿੰਘ ਸੈਣੀ ਨੇ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਕੁੱਲ ਲੱਖ 73 ਹਜ਼ਾਰ ਕਮਰਸ਼ੀਅਲ ਸਿਲੰਡਰਾਂ ਦਾ ਸਟਾਕ ਉਪਲਬਧ ਹੈ। ਕੇਂਦਰ ਸਰਕਾਰ ਵੱਲੋਂ ਕਮਰਸ਼ੀਅਲ ਐਲ.ਪੀ.ਜੀ. ਦੇ ਖੇਤਰ ਵਿੱਚ 70 ਫੀਸਦੀ ਅਲਾਟਮੈਂਟ ਢਾਂਚਾ ਬਣਾਇਆ ਗਿਆ ਹੈ। ਉਨ੍ਹਾਂ ਇਸ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਘਰੇਲੂ LPG ਦੀ ਦੇਸ਼ ਵਿੱਚ ਕੀਤੀ ਜਾ ਰਹੀ ਪੈਦਾਵਾਰ ਨੂੰ 40 ਫੀਸਦੀ ਤੋਂ ਵਧਾ ਦਿੱਤਾ ਗਿਆ ਹੈਤਾਂ ਜੋ ਆਯਾਤ ਤੇ ਨਿਰਭਰਤਾ ਘੱਟ ਹੋ ਸਕੇ।

ਉਨ੍ਹਾਂ ਇਹ ਵੀ ਦੱਸਿਆ ਕਿ ਸਰਕਾਰ ਵੱਲੋਂ ਕਾਲਾਬਾਜ਼ਾਰੀ ਅਤੇ ਜਮ੍ਹਾਂਖੋਰੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਬੀਤੀ 24 ਮਾਰਚ ਤੱਕ 928 ਐਲ.ਪੀ.ਜੀ. ਸਿਲੰਡਰ ਅਤੇ ਵਾਹਨ ਕਬਜ਼ੇ ਵਿੱਚ ਲਏ ਗਏ ਹਨ, 66 ਮੁਲਜ਼ਮਾਂ ਦੀ ਪਛਾਣ ਕੀਤੀ ਗਈ ਹੈ ਅਤੇ ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਸੰਵੇਦਨਸ਼ੀਲ ਇਲਾਕਿਆਂ ਵਿੱਚ ਪੁਲਿਸ ਗਸ਼ਤ ਵਧਾ ਦਿੱਤੀ ਗਈ ਹੈ ਅਤੇ ਅਫਵਾਹਾਂ ਫੈਲਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਸੂਬਾ ਸਰਕਾਰ ਨੇ ਗੈਸ ਦੀ ਸਪਲਾਈ ਬਿਨ੍ਹਾਂ ਰੁਕਾਵਟ ਣਾਏ ਰੱਖਣ ਲਈ ਇੱਕ ਹੋਰ ਅਹਿਮ ਕਦਮ ਚੁੱਕਿਆ ਹੈ।

ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਵਿੱਚਹਰਿਆਣਾ ਵਿੱਚ PNG ਗੈਸ ਪਾਈਪਲਾਈਨ ਵਿਛਾਉਣ ਲਈ ਲੱਖ ਰੁਪਏ ਪ੍ਰਤੀ ਕਿਲੋਮੀਟਰ ਦਾ ਲੀਜ਼ ਰੈਂਟ 10 ਸਾਲਾਂ ਲਈ ਐਡਵਾਂਸ ਲਿਆ ਜਾਂਦਾ ਹੈ। ਸਰਕਾਰ ਨੇ ਇਸ ਨੂੰ ਹਜ਼ਾਰ ਰੁਪਏ ਪ੍ਰਤੀ ਕਿਲੋਮੀਟਰ ਇਕਮੁਸ਼ਤ ਕਰਨ ਦਾ ਫੈਸਲਾ ਕੀਤਾ ਹੈ। ਇਸ ਨਾਲ ਗੈਸ ਕੰਪਨੀਆਂ ਅਤੇ ਆਮ ਜਨਤਾ ਨੂੰ ਵੀ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਇਸ ਸਮੇਂ 28,377 ਕਿਲੋਮੀਟਰ ਲੰਬੀ ਪੀ.ਐੱਨ.ਜੀ. ਪਾਈਪਲਾਈਨ ਵਿਛੀ ਹੋਈ ਹੈ। ਹੁਣ ਇਸ ਕੰਮ ਵਿੱਚ ਹੋਰ ਤੇਜ਼ੀ ਆਵੇਗੀ।

ਪ੍ਰਧਾਨ ਮੰਤਰੀ ਦੇ ਮਾਰਗਦਰਸ਼ਨ ਵਿੱਚ ਹਰਿਆਣਾ LPG ਤੋਂ PNG ਵੱਲ ਤੇਜ਼ੀ ਨਾਲ ਵਧ ਰਿਹਾ ਹੈ। ਸਰਕਾਰ ਨੇ ਸੂਬੇ ਵਿੱਚ ਪੀ.ਐੱਨ.ਜੀ. ਲਈ 13 ਲੱਖ 33 ਹਜ਼ਾਰ 603 ਦਾ ਟੀਚਾ ਮਿੱਥਿਆ ਹੈ। ਇਸ ਦੇ ਮੁਕਾਬਲੇ ਲੱਖ 59 ਹਜ਼ਾਰ 761 ਕਨੈਕਸ਼ਨ ਲਗਾਏ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ ਲੱਖ 32 ਹਜ਼ਾਰ 162 ਕਨੈਕਸ਼ਨ ਚਾਲੂ ਵੀ ਹੋ ਗਏ ਹਨ। ਬਾਕੀ ਲੱਖ 27 ਹਜ਼ਾਰ 599 ਕਨੈਕਸ਼ਨ ਚਾਲੂ ਕਰਨ ਲਈ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ।

ਸੂਬਾ ਸਰਕਾਰ ਨੇ PNG ਨੈੱਟਵਰਕ ਵਧਾਉਣ ਲਈ Deemed Permission ਦਾ ਪ੍ਰਾਵਧਾਨ ਕਰ ਦਿੱਤਾ ਹੈ। ਘਰੇਲੂ ਕਨੈਕਸ਼ਨ ਦੀ ਗਿਣਤੀ ਆਉਣ ਵਾਲੇ ਤਿੰਨ ਮਹੀਨਿਆਂ ਵਿੱਚ ਦੁੱਗਣੀ ਕਰ ਦਿੱਤੀ ਜਾਵੇਗੀ। ਜਿੱਥੋਂ ਤੱਕ ਸੀ.ਐਨ.ਜੀ ਦੀ ਗੱਲ ਹੈਰਾਜ ਵਿੱਚ 586 ਸੀ.ਐਨ.ਜੀ ਸਟੇਸ਼ਨ ਹਨ। ਇਸ ਦਾ ਪਾਈਪਲਾਈਨ ਨੈੱਟਵਰਕ 28,377 ਇੰਚ-ਕਿਲੋਮੀਟਰ ਹੈ। ਵੱਖ-ਵੱਖ ਜ਼ਿਲ੍ਹਿਆਂ ਜਿਵੇਂ ਭਿਵਾਨੀਪਲਵਲਫਰੀਦਾਬਾਦਗੁਰੂਗ੍ਰਾਮਹਿਸਾਰਝੱਜਰਕਰਨਾਲ ਅਤੇ ਕੈਥਲ ਵਿੱਚ ਪਾਈਪਲਾਈਨ ਵਿਛਾਉਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ।

ਮੁੱਖ ਮੰਤਰੀ ਨੇ ਦੱਸਿਆ ਕਿ ਕੁਦਰਤੀ ਗੈਸ ਪਾਈਪਲਾਈਨ ਦੇ ਖੇਤਰ ਵਿੱਚ ਵੀ ਹਰਿਆਣਾ ਮਜ਼ਬੂਤ ਸਥਿਤੀ ਵਿੱਚ ਹੈ। ਸੂਬੇ ਵਿੱਚ 455 ਕਿਲੋਮੀਟਰ ਲੰਬੀ ਛਾਇੰਸਾ-ਝੱਜਰ-ਹਿਸਾਰ ਪਾਈਪਲਾਈਨ, 921 ਕਿਲੋਮੀਟਰ ਲੰਬੀ ਦਾਦਰੀ-ਬਵਾਨਾ-ਨੰਗਲ ਪਾਈਪਲਾਈਨ, 132 ਕਿਲੋਮੀਟਰ ਲੰਬੀ ਦਾਦਰੀ-ਪਾਣੀਪਤ ਪਾਈਪਲਾਈਨ ਹਨ। ਨਾਲ ਹੀ, HVJ-GREP-DVPL ਨੈੱਟਵਰਕ ਪੂਰੀ ਤਰ੍ਹਾਂ ਚੱਲ ਰਿਹਾ ਹੈਜਦਕਿ ਮਹਿਸਾਣਾ-ਬਠਿੰਡਾ ਪਾਈਪਲਾਈਨ ਅੰਸ਼ਕ ਤੌਰ ਤੇ ਚਾਲੂ ਹੈ।

ਇਸ ਤੋਂ ਇਲਾਵਾਪੈਟਰੋਲੀਅਮ ਉਤਪਾਦ ਪਾਈਪਲਾਈਨਾਂ ਵਿੱਚ ਰਿਵਾੜੀ-ਕਾਨਪੁਰਜਾਮਨਗਰ-ਲੋਨੀ ਅਤੇ ਮੁੰਦਰਾ-ਦਿੱਲੀ ਪਾਈਪਲਾਈਨ ਪੂਰੀ ਤਰ੍ਹਾਂ ਕਾਰਜਸ਼ੀਲ ਹਨਜਦੋਂ ਕਿ ਪਿਆਲਾ-ਜੇਵਰ ਪਾਈਪਲਾਈਨ ਦਾ ਨਿਰਮਾਣ ਕਾਰਜ ਜਾਰੀ ਹੈ। ਕੁੱਲ ਮਿਲਾ ਕੇਹਰਿਆਣਾ ਵਿੱਚ ਪੈਟਰੋਲਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸਥਿਰ ਹੈ ਅਤੇ ਕਿਸੇ ਕਿਸਮ ਦੀ ਘਬਰਾਹਟ ਦੀ ਲੋੜ ਨਹੀਂ ਹੈ।

ਸ੍ਰੀ ਨਾਇਬ ਸਿੰਘ ਸੈਣੀ ਨੇ ਦੱਸਿਆ ਕਿ ਕੱਲ੍ਹ ਹੀ ਉਨ੍ਹਾਂ ਨੇ ਸਾਰੇ ਜ਼ਿਲ੍ਹਾ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗ ਕਰਕੇ ਪੈਟਰੋਲੀਅਮ ਪਦਾਰਥਾਂ ਦੀ ਸਪਲਾਈ ਬਾਰੇ ਜਾਣਕਾਰੀ ਲਈ ਹੈਕਿਤੇ ਕੋਈ ਕਮੀ ਨਹੀਂ ਹੈ।

ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਪ੍ਰਧਾਨ ਮੰਤਰੀ ਨੇ ਵੀ ਇਸ ਵਿਸ਼ੇ ਵਿੱਚ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਕੱਲ੍ਹ ਹੀ ਗੱਲਬਾਤ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਹੈ। ਨਾਲ ਹੀਉਨ੍ਹਾਂ ਭਰੋਸਾ ਦਿੱਤਾ ਹੈ ਕਿ ਕੇਂਦਰ ਸਰਕਾਰ ਪੈਟਰੋਲੀਅਮ ਪਦਾਰਥਾਂ ਦੀ ਸਪਲਾਈ ਨੂੰ ਬਿਨ੍ਹਾ ਰੁਕਾਵਟ ਅਤੇ ਲੋੜੀਂਦੀ ਬਣਾਈ ਰੱਖਣ ਲਈ ਹਰ ਜਰੂਰੀ ਕਦਮ ਚੁੱਕੇਗੀ।

ਉਨ੍ਹਾਂ ਦੱਸਿਆ ਕਿ ਮੌਜੂਦਾ ਹਾਲਾਤਾਂ ਵਿੱਚ ਲੋਕਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਸੁਣਨ ਲਈ ਮੁੱਖ ਸਕੱਤਰ ਦੀ ਪ੍ਰਧਾਨਗੀ ਹੇਠ ਸੂਬਾ ਪੱਧਰ ਤੇ ਅਤੇ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰ ਤੇ ਵਾਰ-ਰੂਮ‘ ਸਥਾਪਿਤ ਕੀਤੇ ਗਏ ਹਨ।

ਮੁੱਖ ਮੰਤਰੀ ਨੇ ਸੂਬਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਮੌਜੂਦਾ ਸਥਿਤੀ ਵਿੱਚ ਪ੍ਰਧਾਨ ਮੰਤਰੀ ਦੇ ਸੰਕਲਪ ਨੂੰ ਸਮਝਣ ਅਤੇ ਇਸ ਸਮੇਂ ਸਰਕਾਰ ਦੇ ਯਤਨਾਂ ਵਿੱਚ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਇਹ ਫੈਸਲਾ ਲਿਆ ਹੈ ਕਿ ਮੌਜੂਦਾ ਸਥਿਤੀਸਰਕਾਰ ਦੇ ਸੰਕਲਪ ਅਤੇ ਚੁੱਕੇ ਗਏ ਠੋਸ ਕਦਮਾਂ ਦੀ ਜਾਣਕਾਰੀ ਆਮ ਜਨਤਾ ਤੱਕ ਪਹੁੰਚਾਈ ਜਾਵੇ ਤਾਂ ਜੋ ਸੂਬੇ ਦੇ ਲੋਕ ਪੂਰੀ ਤਰ੍ਹਾਂ ਜਾਗਰੂਕ ਅਤੇ ਸੂਚਿਤ ਰਹਿ ਸਕਣ।

ਸ੍ਰੀ ਨਾਇਬ ਸਿੰਘ ਸੈਣੀ ਨੇ ਪੈਟਰੋਲੀਅਮ ਪਦਾਰਥਾਂ ਦੀ ਕਮੀ ਦਾ ਭਰਮ ਫੈਲਾਉਣ ਵਾਲੇ ਵਿਰੋਧੀ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਜਨਤਾ ਨੂੰ ਗੁੰਮਰਾਹ ਨਾ ਕਰਨਸਗੋਂ ਆਫ਼ਤ ਸਮੇਂ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਆਫ਼ਤ ਵਿੱਚ ਵੀ ਰਾਜਨੀਤੀ ਲੱਭਣਾ ਕਾਂਗਰਸ ਦਾ ਹਮੇਸ਼ਾ ਏਜੰਡਾ ਰਿਹਾ ਹੈਪਰ ਲੋਕ ਉਨ੍ਹਾਂ ਦੇ ਬਹਿਕਾਵੇ ਵਿੱਚ ਨਹੀਂ ਆਉਣਗੇ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange vapeshop discount code vapewholesale affiliate link geek bar pulse x betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin