ਪਾਇਲ
(ਨਰਿੰਦਰ ਸਹਾਪੁਰ )
ਪੰਜਾਬੀ ਲਿਖਾਰੀ ਸਭਾ ਮਕਸੂਦੜਾ ਦੀ ਮਹੀਨਾਵਾਰ ਇਕੱਤਰਤਾ, ਬਲਿਹਾਰ ਸਿੰਘ ਗੋਬਿੰਦਗੜ੍ਹੀਆ ਦੀ ਪ੍ਰਧਾਨਗੀ ਹੇਠ, ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਵਿਖੇ ਹੋਈ। ਸ਼ੁਰੂ ਵਿੱਚ ਪ੍ਰਸਿੱਧ ਲੇਖਕ ਜਸਵੀਰ ਝੱਜ ਦੇ ਮਾਤਾ ਜੀ ਦੇ ਅਕਾਲ ਚਲਾਣੇ ਸਬੰਧੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਰਚਨਾਵਾਂ ਦੇ ਦੌਰ ਦੀ ਸ਼ੁਰੂਆਤ ਗੀਤਕਾਰ ਚਮਕੌਰ ਸੱਲ੍ਹਣ ਨੇ ਗੀਤ, “ਸਭਿਆਚਾਰ ” ਸੁਣਾ ਕੇ ਕੀਤੀ। ਫਿਰ ਬਿੱਕਰ ਚਾਪੜਾ, ਜਗਦੇਵ ਮਕਸੂਦੜਾ, ਪੱਪੂ ਬਲਵੀਰ, ਗੁਰਮੀਤ ਸਿੰਘ ਗਿੱਲ, ਕੁਲਵੀਰ ਚਾਪੜਾ, ਹਰਪ੍ਰੀਤ ਸਿੰਘ ਸਿਹੋੜਾ, ਬਲਿਹਾਰ ਸਿੰਘ ਗੋਬਿੰਦਗੜ੍ਹੀਆ ਅਤੇ ਪ੍ਰੀਤ ਸਿੰਘ ਸੰਦਲ ਨੇ ਆਪੋ ਆਪਣੀਆਂ ਰਚਨਾਵਾਂ ਦਾ ਪਾਠ ਕੀਤਾ। ਪੇਸ਼ ਕੀਤੀਆਂ ਰਚਨਾਵਾਂ ‘ਤੇ ਉਸਾਰੂ ਚਰਚਾ ਕੀਤੀ ਗਈ, ਜਿਸ ਵਿੱਚ ਹੋਰਨਾਂ ਤੋਂ ਇਲਾਵਾ ਕਰਮਜੀਤ ਸਿੰਘ ਢਿੱਲੋਂ, ਸੁਖਦੇਵ ਘਲੋਟੀ, ਹਰਜੀਤ ਕੈੜੇ ਅਤੇ ਸਾਹਿਲ ਪ੍ਰਭਜੋਤ ਸਿੰਘ ਨੇ ਹਿੱਸਾ ਲਿਆ।
ਉਪਰੰਤ, ਅਗਲੇ ਦੋ ਸਾਲਾਂ ਲਈ,ਸਭਾ ਦੀ ਕਾਰਜਕਾਰਨੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ, ਜਿਸ ਵਿੱਚ ਗੁਰਮੀਤ ਸਿੰਘ ਗਿੱਲ ਨੂੰ ਪ੍ਰਧਾਨ, ਮਨਜੀਤ ਘਣਗਸ ਨੂੰ ਸੀਨੀਅਰ ਮੀਤ ਪ੍ਰਧਾਨ, ਸੁਖਦੇਵ ਘਲੋਟੀ ਨੂੰ ਮੀਤ ਪ੍ਰਧਾਨ, ਜਗਦੇਵ ਮਕਸੂਦੜਾ ਨੂੰ ਜਨਰਲ ਸਕੱਤਰ, ਹਰਪ੍ਰੀਤ ਸਿੰਘ ਸਿਹੋੜਾ ਨੂੰ ਸਕੱਤਰ, ਪ੍ਰੀਤ ਸਿੰਘ ਸੰਦਲ ਨੂੰ ਪ੍ਰੈਸ ਸਕੱਤਰ, ਰਾਮ ਸਿੰਘ ਭੀਖੀ ਨੂੰ ਖ਼ਜ਼ਾਨਚੀ ਚੁਣਿਆ ਗਿਆ। ਕਰਮਜੀਤ ਸਿੰਘ ਢਿੱਲੋਂ, ਬਿੱਕਰ ਚਾਪੜਾ, ਪੱਪੂ ਬਲਵੀਰ, ਚਮਕੌਰ ਸੱਲ੍ਹਣ ਕਾਰਜਕਾਰਨੀ ਦੇ ਮੈਂਬਰ ਹੋਣਗੇ। ਨਵੀਂ ਚੁਣੀ ਗਈ ਕਾਰਜਕਾਰਨੀ ਨੇ, ਮਤਾ ਪਾ ਕੇ ਬਲਿਹਾਰ ਸਿੰਘ ਗੋਬਿੰਦਗੜ੍ਹੀਆ ਨੂੰ ਅਗਲੇ ਦੋ ਸਾਲ ਲਈ ਸਭਾ ਦਾ ਸਰਪ੍ਰਸਤ ਨਿਯੁਕਤ ਕੀਤਾ।ਨਵੇਂ ਚੁਣੇ ਪ੍ਰਧਾਨ ਗੁਰਮੀਤ ਸਿੰਘ ਗਿੱਲ ਨੇ ਕਿਹਾ ਕਿ ਛੇਤੀ ਹੀ, ਪੰਜਾਬੀ ਲਿਖਾਰੀ ਸਭਾ ਮਕਸੂਦੜਾ ਦੇ ਹੁਣ ਤੱਕ, ਅਹੁਦੇਦਾਰ ਅਤੇ ਮੈਂਬਰ ਰਹੇ ,ਲੇਖਕਾਂ ਦੀ ਸਾਂਝੀ ਕਿਤਾਬ, ਪ੍ਰੀਤ ਸਿੰਘ ਸੰਦਲ ਦੀ ਸੰਪਾਦਨਾ ਹੇਠ ਛਾਪੀ ਜਾਵੇਗੀ।
Leave a Reply