August 20, 2026

Justice News

ਅਵਾਮ ਦੀ ਆਵਾਜ਼

ਥਾਣਾ ਮੋਹਕਮਪੁਰਾ ਵੱਲੋਂ ਦਾਤਰ ਦਿਖਾ ਕੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼

ਰਣਜੀਤ ਸਿੰਘ ਮਸੌਣ/ਰਾਘਵ ਅਰੋੜਾ
ਅੰਮ੍ਰਿਤਸਰ
ਕਮਿਸ਼ਨਰ ਪੁਲਿਸ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਦੀਆਂ ਹਦਾਇਤਾਂ ਤੇ ਅਭਿਮੰਨਿਊ ਰਾਣਾ ਡੀ.ਸੀ.ਪੀ. ਸਿਟੀ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਹਰਪਾਲ ਸਿੰਘ, ਏ.ਡੀ.ਸੀ.ਪੀ ਸਿਟੀ-3 ਅੰਮ੍ਰਿਤਸਰ ਅਤੇ ਗੁਰਿੰਦਰਬੀਰ ਸਿੰਘ ਏ.ਸੀ.ਪੀ. ਪੂਰਬੀ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਮੁੱਖ ਅਫ਼ਸਰ ਥਾਣਾ ਮੋਹਕਮਪੁਰਾ ਅੰਮ੍ਰਿਤਸਰ ਇੰਸਪੈਕਟਰ ਸਰਮੇਲ ਸਿੰਘ ਦੀ ਪੁਲਿਸ ਪਾਰਟੀ ਵੱਲੋਂ ਦਾਤਰ ਦੀ ਨੋਕ ਕੇ ਲੁੱਟਾਂ ਖੋਹਾਂ ਕਰਨ ਵਾਲੇ 2 ਸਨੈਚਰਾਂ ਨੂੰ ਕੁੱਝ ਹੀ ਘੰਟਿਆ ਅੰਦਰ ਕਾਬੂ ਕੀਤਾ ਗਿਆ।
ਇਹ ਮੁਕੱਦਮਾਂ ਮੁਦੱਈ ਸੁਖਮੀਤ ਸਿੰਘ ਵਾਸੀ ਪ੍ਰੇਮ ਨਗਰ ਇੰਦਰਾ ਕਲੋਨੀ, ਮਜੀਠਾ ਰੋਡ, ਅੰਮ੍ਰਿਤਸਰ ਵੱਲੋਂ ਦਰਜ਼ ਕਰਵਾਇਆ ਗਿਆ ਕਿ ਉਹ, ਆਪਣੇ ਦੋਸਤ ਨਾਲ ਐਕਟਿਵਾ ਤੇ ਸਵਾਰ ਹੋ ਕੇ ਸਵੇਰੇ 5:30 ਵਜ਼ੇ ਵਾਇਆ ਮੋਹਕਮਪੁਰਾ ਰਾਂਹੀ ਗੁਰਦੁਆਰਾ ਸ਼ਹੀਦਾਂ ਸਾਹਿਬ ਮੱਥਾ ਟੇਕਣ ਲਈ ਜਾ ਰਹੇ ਸਨ ਤਾਂ ਮਹਿੰਦਰਾ ਕਲੋਨੀ ਪੁੱਜੇ ਤਾਂ ਦੋ ਵਿਅਕਤੀਆਂ ਨੇ ਦਾਤਰ ਦਿਖਾ ਕੇ ਉਹਨਾਂ ਦਾ ਮੋਬਾਇਲ ਫ਼ੋਨ ਤੇ ਨਗਦੀ ਖੋਹ ਕੇ ਲੈ ਗਏ। ਜਿਸਤੇ ਮੁਕੱਦਮਾਂ ਨੰਬਰ 88 ਮਿਤੀ 24-10-2024 U/S 304(2), 126(2).3(5) BNS ਐਕਟ ਅਧੀਨ ਥਾਣਾ ਮੋਹਕਮਪੁਰਾ ਅਮ੍ਰਿਤਸਰ ਦਰਜ਼ ਕੀਤਾ ਗਿਆ।
ਮੁਕੱਦਮੇ ਦੀ ਤਫਤੀਸ਼ ਹਰ ਪਹਿਲੂ ਤੋਂ ਕਰਨ ਤੇ ਖੋਹ ਕਰਨ ਵਾਲੇ ਵਿਅਕਤੀ ਮਨਦੀਪ ਸਿੰਘ ਉਰਫ਼ ਰਾਹੁਲ ਪੁੱਤਰ ਮਨਜੀਤ ਸਿੰਘ ਵਾਂਸੀ ਮ: ਨੰ 3088, ਗਲੀ ਨੰਬਰ 21, ਪਵਨ ਨਗਰ, ਬਟਾਲਾ ਰੋਡ, ਅਮ੍ਰਿਤਸਰ ਅਤੇ ਸੂਰਜ ਉਰਫ਼ ਕਾਲੀ ਪੁੱਤਰ ਦਲਬੀਰ ਸਿੰਘ ਵਾਂਸੀ ਮ: ਨੰ 3127, ਗਲੀ ਨੰਬਰ 21, ਪਵਨ ਨਗਰ, ਬਟਾਲਾ ਰੋਡ ਅਮ੍ਰਿਤਸਰ ਨੂੰ ਕੁੱਝ ਹੀ ਘੰਟਿਆਂ ਅੰਦਰ ਕਾਬੂ ਕੀਤਾ ਗਿਆ ਅਤੇ ਖੋਹਸੁਦਾ ਮੋਬਾਇਲ ਫ਼ੋਨ ਤੇ ਨਗਦੀ ਅਤੇ ਵਾਰਦਾਤ ਸਮੇਂ ਵਰਤਿਆ ਦਾਤਰ ਬਰਾਮਦ ਕੀਤਾ ਗਿਆ। ਗ੍ਰਿਫ਼ਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ।

Leave a Reply

Your email address will not be published. Required fields are marked *

Copyright © All rights reserved. | Newsphere by AF themes.