ਕਿਰਨ ਨਾਫਰੇ ਦੀ ਕਿਤਾਬ “ਵਿਨ ਹਾਰਟਜ ਨਾਟ ਪੀਪਲ” ਦੀ ਹੋਈ ਘੁੰਡ ਚੁਕਾਈ -16 ਸਾਲ ਦੀ ਉਮਰ ‘ਚ ਸਾਈਕੋਲਿਜੀ ‘ਤੇ ਅੰਗਰੇਜੀ ‘ਚ ਕਿਤਾਬ ਲਿਖਣਾ ਕਿਰਨ ਦੀ ਵੱਡੀ ਉਪਲੱਭਧੀ : ਸਾਹਿਤਕਾਰ
ਲੁਧਿਆਣਾ
(ਜਸਟਿਸ ਨਿਊਜ਼)
ਪੱਤਰਕਾਰੀ ਦੇ ਖੇਤਰ ‘ਚ ਚੰਗਾ ਸਥਾਨ ਰੱਖਣ ਵਾਲੇ ਗੁਰਿੰਦਰ ਕੌਰ ਮਹਿਦੂਦਾਂ ਅਤੇ ਗੁਰਪ੍ਰੀਤ ਸਿੰਘ ਮਹਿਦੂਦਾਂ ਦੀ 17 ਸਾਲਾ ਧੀ ਕਿਰਨਦੀਪ ਕੌਰ (ਕਿਰਨ ਨਾਫਰੇ) ਦੀ ਅੰਗਰੇਜੀ ਦੀ ਪਹਿਲੀ ਕਿਤਾਬ “ਵਿਨ ਹਾਰਟਜ ਨਾਟ ਪੀਪਲ” (ਦਿਲ ਜਿੱਤੋ ਲੋਕ ਨਹੀਂ) ਦੀ ਅੱਜ ਘੁੰਡ ਚੁਕਾਈ ਪੀਐਸਈਬੀ ਇੰਪਲਾਈਜ ਫੈਡਰੇਸ਼ਨ ਏਟਕ ਦੇ ਈਸੜੂ ਭਵਨ ਹਾਲ ਵਿਖੇ ਸੀਨੀਅਰ ਪੱਤਰਕਾਰ ਸ਼੍ਰੀ ਅਸ਼ਵਨੀ ਜੇਤਲੀ ਵੱਲੋਂ ਕੀਤੀ ਗਈ। ਇਸ ਮੌਕੇ ਰੱਖੇ ਸਮਾਗਮ ‘ਚ ਕਿਤਾਬ ਬਾਰੇ ਪਰਚਾ ਉੱਘੇ ਲੇਖਕ ਲਲਿਤ ਬੇਰੀ ਨੇ ਪੜਦਿਆਂ ਕਿਤਾਬ ‘ਤੇ ਵਿਚਾਰ ਦਿੰਦਿਆਂ ਭਵਿੱਖ ਲਈ 3 ਸੂਤਰੀ ਏਜੰਡਾ ਦਿੱਤਾ ਜਦਕਿ ਉੱਘੇ ਸਾਹਿਤਕਾਰ ਤੇ ਅਲੋਚਕ ਦੀਪ ਜਗਦੀਪ ਸਿੰਘ ਨੇ ਬੜੀ ਹੀ ਗਹਿਰਾਈ ਨਾਲ ਇਸ ਕਿਤਾਬ ਦੇ ਕਈ ਪਹਿਲੂਆਂ ਉੱਤੇ ਅਪਣੀ ਗੱਲ ਰੱਖੀ ਗਈ। ਉਨ੍ਹਾਂ ਤੋਂ ਇਲਾਵਾ ਯੂਨਾਈਟਿਡ ਪ੍ਰੈਸ ਕਲੱਬ ਦੇ ਪ੍ਰਧਾਨ ਅਰਸ਼ਦੀਪ ਸਮਰ, ਗੁਰਿੰਦਰ ਕੌਰ ਮਹਿਦੂਦਾਂ, ਹਾਊਸ ਆਫ ਲਿਟਰੇਚਰ ਦੇ ਪਬਲਿਸ਼ਰਜ ਵਿਜੇ ਕੁਮਾਰ, ਰਵੀ ਸ਼ਰਮਾ ਚੇਅਰਮੈਨ ਡੀਪੀਸੀ, ਸਤਵਿੰਦਰ ਸ਼ਰਮਾ, ਵਰਿੰਦਰ ਸਹਿਗਲ, ਅਤੇ “ਮੂਲ ਮੈਂ” ਦੇ ਲੇਖਕ ਹਰਸ਼ਦੀਪ ਸਿੰਘ ਮਹਿਦੂਦਾਂ ਨੇ ਵੀ ਵਿਚਾਰ ਰੱਖੇ। ਸਾਰੇ ਸਾਹਿਤਕਾਰਾਂ ਦਾ ਇਕਸੁਰ ‘ਚ ਕਹਿਣਾ ਸੀ ਕਿ ਕਿਰਨ ਨਾਫਰੇ ਦੁਆਰਾ 16 ਸਾਲ ਦੀ ਉਮਰ ‘ਚ ਹੀ ਸਾਈਕੋਲਿਜੀ ਵਰਗੇ ਵਿਸ਼ੇ ਉੱਤੇ ਅੰਗਰੇਜੀ ਭਾਸ਼ਾ ਵਿੱਚ ਕਿਤਾਬ ਲਿਖਣਾ ਅਪਣੇ ਆਪ ‘ਚ ਹੀ ਇੱਕ ਵੱਡੀ ਉਪਲਭਦੀ ਹੈ। ਏਹ ਉਮਰ ਕਿਸੇ ਤੋਂ ਮੋਟੀਵੇਸ਼ਨ ਲੈਣ ਦੀ ਹੁੰਦੀ ਹੈ ਪਰ ਕਿਰਨਦੀਪ 16 ਸਾਲ ਦੀ ਉਮਰ ‘ਚ ਇਸ ਬਾਰੇ ਫਾਰਮੂਲੇ ਦੇ ਰਹੀ ਹੈ। ਇਸ ਲਈ ਹਰ ਵਿਆਕਤੀ ਖਾਸ ਕਰ ਬੱਚਿਆਂ ਨੂੰ ਤਾਂ ਏਹ ਕਿਤਾਬ ਜਰੂਰ ਪੜ੍ਹਨੀ ਚਾਹੀਦੀ ਹੈ। ਪ੍ਰਧਾਨਗੀ ਭਾਸ਼ਣ ਦਿੰਦਿਆਂ ਸ਼੍ਰੀ ਜੇਤਲੀ ਨੇ ਬਹੁਤ ਸਾਰੇ ਪਹਿਲੂਆਂ ਨੂੰ ਸਪੱਸ਼ਟ ਕਰਦਿਆਂ ਕਿਰਨ ਨਾਫਰੇ ਦਾ ਹੌਂਸਲਾ ਵਧਾਇਆ। ਉਨ੍ਹਾਂ ਕਿਹਾ ਕਿ ਮੈਨੂੰ ਮਾਣ ਹੈ ਕਿ 20 ਸਾਲ ਦੀ ਉਮਰ ‘ਚ ਹਰਸ਼ ਦੀ ਕਿਤਾਬ “ਮੂਲ ਮੈਂ” ਤੋਂ ਬਾਅਦ ਅੱਜ ਕਿਰਨ ਦੀ “ਵਿਨ ਹਾਰਟਜ ਨਾਟ ਪੀਪਲ” ਮੇਰੇ ਹੱਥੋਂ ਰਿਲੀਜ ਹੋਈ ਹੈ। ਮੰਚ ਦਾ ਸੰਚਾਲਨ ਗੁਰਪ੍ਰੀਤ ਸਿੰਘ ਮਹਿਦੂਦਾਂ ਵੱਲੋਂ ਅਤੇ ਧੰੰਨਵਾਦ ਐਫੀ ਦੇ ਮੈਂਬਰ ਰਸ਼ਪਾਲ ਸਿੰਘ ਵੱਲੋਂ ਕੀਤਾ ਗਿਆ। ਸੀਨੀਅਰ ਪੱਤਰਕਾਰ ਗੌਤਮ ਜਲੰਧਰੀ ਵੱਲੋਂ ਅਨਿਲ ਪਾਸੀ ਨੇ ਹਾਜਰੀ ਭਰੀ ਅਤੇ ਕਿਸੇ ਰੁਝੇਵੇਂ ਕਾਰਨ ਹਾਜਰ ਨਾ ਹੋ ਸਕੇ ਸੀਨੀਅਰ ਪੱਤਰਕਾਰ ਸ਼੍ਰੀ ਪ੍ਰਮੋਦ ਬਾਤਿਸ਼ ਅਤੇ ਸ੍ਰ ਗੁਰਿੰਦਰ ਸਿੰਘ ਨੇ ਕਿਰਨ ਨਾਫਰੇ ਨੂੰ ਸ਼ੁੱਭ ਇੱਛਾਵਾਂ ਭੇਜੀਆਂ। ਕਿਰਨ ਨਾਫਰੇ ਨੇ ਕਿਤਾਬ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਕਿਤਾਬ ਦੇ ਟਾਈਟਲ ਨੂੰ ਹੀ ਸੋਚਣ ਵਿੱਚ ਤਿੰਨ ਚਾਰ ਦਿਨ ਲੱਗ ਗਏ ਸਨ, ਕਿਉਂਕਿ ਇਹ ਕਿਤਾਬ ਅੰਗਰੇਜ਼ੀ ਵਿੱਚ ਹੋਣ ਕਰਕੇ ਦੁਨੀਆ ਭਰ ਵਿੱਚ ਜਾਣੀ ਸੀ, ਇਸ ਕਰਕੇ ਟਾਈਟਲ ਦੇ ਨਾਲ ਨਾਲ ਕਵਰ ਪੇਜ ਵੀ ਧਿਆਨ ਨਾਲ ਪੇਸ਼ ਕਰਿਆ ਗਿਆ ਹੈ। 7 ਨੂੰ ਲੱਕੀ ਨੰਬਰ ਮੰਨਦੇ ਹੋਏ ਇਸਦੇ ਸੱਤ ਹੀ ਪਾਠ ਹਨ। ਹਰ ਇੱਕ ਪਾਠ ਵਿੱਚ ਛੋਟੇ ਤੋਂ ਲੈਕੇ ਵੱਡੇ ਲੈਵਲ ਤੱਕ ਗੱਲਾਂ ਹਨ, ਜਿਹਨਾਂ ਨੂੰ ਪੜ੍ਹ ਕੇ ਲੋਕ ਆਪਣੇ ਆਪ ਨੂੰ ਬਦਲ ਸਕਦੇ ਹਨ। ਲੋਕਾਂ ਨੂੰ ਸਮਝ ਸਕਦੇ ਹਨ ਅਤੇ ਦਿਲ ਜਿੱਤ ਸਕਦੇ ਹਨ।