ਮੁੱਖ ਮੰਤਰੀ ਨੇ ਖੁਰਾਕ ਅਤੇ ਸਪਲਾਈ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਕੀਤੀ ਅਹਿਮ ਮੀਟਿੰਗ
ਚੰਡੀਗੜ੍ਹ, 25 ਅਕਤੂਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਸੂਬੇ ਦੇ ਕਿਸਾਨ ਭਰਾਵਾਂ ਦੇ ਹਿੱਤ ਨੂੰ ਸੱਭ ਤੋਂ ਉੱਪਰ ਰੱਖਦੇ ਹੋਏ ਅਧਿਕਾਰੀਆਂ ਨੁੰ ਸਖਤ ਨਿਰਦੇਸ਼ ਦਿੱਤੇ ਹਨ ਕਿ ਕਿਸਾਨ ਭਰਾਵਾਂ ਨੂੰ ਕਿਸੇ ਤਰ੍ਹਾ ਦੀ ਕੋਈ ਪਰੇਸ਼ਾਨੀ ਨਹੀਂ ਆਉਂਦੀ ਚਾਹੀਦੀ ਹੈ। ਸਬੰਧਿਤ ਅਧਿਕਾਰੀ ਇਹ ਯਕੀਨੀ ਕਰਨ ਕਿ ਮੰਡੀਆਂ ਵਿਚ ਖਰੀਦ ਏਜੰਸੀਆਂ 17 ਫੀਸਦੀ ਤਕ ਨਮੀ ਵਾਲੇ ਝੋਨੇ ਦਾ ਇਕ-ਇਕ ਦਾਨੇ ਨੂੰ ਘੱਟੋ ਘੱਟ ਸਹਾਇਕ ਮੁੱਲ (ਐਮਐਸਪੀ) ਤੇ ਖਰੀਦ ਕਰਨ।
ਮੁੱਖ ਮੰਤਰੀ ਅੱਜ ਇੱਥੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਅਹਿਮ ਮੀਟਿੰਗ ਕਰ ਰਹੇ ਸਨ।
ਸ੍ਰੀ ਨਾਇਬ ਸਿੰਘ ਸੈਨੀ ਨੇ ਮੀਟਿੰਗ ਦੌਰਾਨ ਹੀ ਪੂਰੇ ਸੂਬੇ ਦੇ ਕੁੱਝ ਕਿਸਾਨਾਂ ਦੇ ਨਾਲ ਫੋਨ ਤੇ ਗਲ ਕੀਤੀ ਅਤੇ ਉਨ੍ਹਾਂ ਤੋਂ ਗਰਾਊਂਡ ਰਿਪੋਰਟ ਦੀ ਜਾਣਕਾਰੀ ਲਈ। ਕਿਸਾਨਾਂ ਨੇ ਮੁੱਖ ਮੰਤਰੀ ਨੁੰ ਝੋਨਾ ਖਰੀਦ ਦੌਰਾਨ ਕੱਟ ਲਗਾਉਣ ਦੀ ਜਾਣਕਾਰੀ ਦਿੱਤੀ। ਜਿਸ ਤੇ ਮੁੱਖ ਮੰਤਰੀ ਨੇ ਸਪਸ਼ਟ ਨਿਰਦੇਸ਼ ਦਿੱਤੇ ਕਿ ਸੂਬਾ ਸਰਕਾਰ ਦੇ ਲਈ ਕਿਸਾਨ ਹਿੱਤ ਸੱਭ ਤੋਂ ਉੱਪਰ ਹੈ ਅਤੇ ਅਧਿਕਾਰੀ ਇਹ ਯਕੀਨੀ ਕਰਨ ਕਿ ਕਿਸਾਨਾਂ ਨੂੰ ਕੱਟ ਲੱਗਣ ਦੀ ਸਮਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਆੜਤੀਆਂ ਦੇ ਪਿਛਲੇ ਸਾਲ ਦੀ ਕਣਕ ਕਟੌਤੀ ਦੀ ਰਕਮ ਤੁਰੰਤ ਪ੍ਰਭਾਵ ਨਾਲ ਜਾਰੀ ਕਰਨ ਦੇ ਦਿੱਤੇ ਨਿਰਦੇਸ਼
ਮੁੱਖ ਮੰਤਰੀ ਆੜਤੀਆਂ ਨੂੰ ਆ ਰਹੀ ਸਮਸਿਆ ਦਾ ਹੱਲ ਕਰਦੇ ਹੋਏ ਅਧਿਕਾਰੀਆਂ ਨੂੰ ਪਿਛਲੇ ਸਾਲ ਦੀ ਕਣਕ ਕਟੌਤੀ ਦੀ ਰਕਮ ਤੁਰੰਤ ਪ੍ਰਭਾਵ ਨਾਲ ਜਾਰੀ ਕਰਨ ਦੇ ਨਿਰਦੇਸ਼ ਦਿੱਤੇ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਮੰਡੀਆਂ ਵਿਚ ਕਿਸਾਨਾਂ ਦੀ ਉਪਜ ਖਰੀਦ ਲਈ ਸਾਰੀ ਤਰ੍ਹਾ ਦੀ ਸਹੂਲਤਾਂ ਪ੍ਰਦਾਨ ਕਰ ਰਹੀ ਹੈ, ਤਾਂ ਜੋ ਖਰੀਦ ਪ੍ਰਕ੍ਰਿਆ ਸੁਚਾਰੂ ਰੂਪ ਨਾਲ ਚੱਲ ਸਕੇ।
ਉਨ੍ਹਾਂ ਨੇ ਕਿਹਾ ਕਿ ਕਿਸਾਨ ਸਾਡਾ ਅੰਨਦਾਤਾ ਹੈ, ਇਸ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਸਾਡੀ ਨੀਤੀਆਂ ਦੇ ਕੇਂਦਰ ਬਿੰਦੂ ਵਿਚ ਹੈ। ਸੂਬਾ ਸਰਕਾਰ ਕਿਸਾਨ ਨੂੰ ਫਸਲ ਦੀ ਬਿਜਾਈ ਤੋਂ ਲੈ ਕੇ ਉਸ ਨੂੰ ਬਾਜਾਰ ਵਿਚ ਵੇਚਣ ਤਕ ਹਰ ਕਦਮ ਤੇ ਮਦਦ ਦੇ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਫਸਲ ਖਰੀਦ ਦਾ ਪੈਸਾ ਵੀ ਕਿਸਾਨਾਂ ਨੂੰ ਸਿੱਧੇ ਉਨ੍ਹਾਂ ਦੇ ਖਾਤਿਆਂ ਵਿਚ ਭੁਗਤਾਨ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਦੇ ਨਾਲ ਮੋਢੇ ਨਾਲ ਮੌਢਾ ਮਿਲਾ ਕੇ ਖੜੀ ਹੈ, ਕਿਸਾਨਾਂ ਨੂੰ ਕਿਸੇ ਵੀ ਤਰ੍ਹਾ ਦੀ ਪਰੇਸ਼ਾਨੀ ਨਹੀ ਆਉਣ ਦਿੱਤੀ ਜਾਵੇਗੀ।
ਵਿਰੋਧੀ ਧਿਰ ਤੋਂ ਜਨਹਿਤ ਵਿਚ ਜੋ ਵੀ ਸੁਝਾਅ ਮਿਲਣਗੇ, ਉਨ੍ਹਾਂ ਦਾ ਪੂਰਾ ਸਨਮਾਨ ਕਰਣਗੇ – ਨਾਇਬ ਸਿੰਘ ਸੈਨੀ
ਚੰਡੀਗੜ੍ਹ, 25 ਅਕਤੂਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਅਸੀਂ ਨੌਨ ਸਟਾਪ ਹਰਿਆਣਾ ਲਈ ਤਿੰਨ ਗੂਣਾ ਰਫਤਾਰ ਨਾਲ ਕੰਮ ਕਰਾਂਗੇ। ਇਸ ਕੰਮ ਵਿਚ ਵਿਰੋਧੀ ਧਿਰ ਦਾ ਵੀ ਅਹਿਮ ਯੋਗਦਾਨ ਰਹੇਗਾ। ਵਿਰੋਧੀ ਧਿਰ ਤੋਂ ਜਨਹਿਤ ਵਿਚ ਜੋ ਵੀ ਸੁਝਾਅ ਸਾਨੂੰ ਮਿਲਣਗੇ, ਅਸੀਂ ਉਨ੍ਹਾਂ ਦਾ ਪੂਰਾ ਮਾਨ-ਸਨਮਾਨ ਕਰਦੇ ਹੋਏ ਜਨਤਾ ਦੀ ਉਮੀਦਾਂ, ਆਸਾਂ ਨੁੰ ਪੂਰਾ ਕਰਨ ਦਾ ਹਰ ਸੰਭਵ ਯਤਨ ਕਰਣਗੇ।
ਮੁੱਖ ਮੰਤਰੀ ਜੋ ਸਦਨ ਦੇ ਨੇਤਾ ਵੀ ਹਨ, ਅੱਜ 15ਵੀਂ ਹਰਿਆਣਾ ਵਿਧਾਨਸਭਾ ਸੈਸ਼ਦੇ ਪਹਿਲੇ ਦਿਨ ਸਦਨ ਵੱਲੋਂ ਸਰਵਸੰਮਤੀ ਨਾਲ ਵਿਧਾਇਕ ਸ੍ਰੀ ਹਰਵਿੰਦਰ ਕਲਿਆਣ ਨੂੰ ਹਰਿਆਣਾ ਵਿਧਾਨਸਭਾ ਦਾ ਨਵਾਂ ਸਪੀਕਰ ਚੁਣੇ ਜਾਣ ਦੇ ਬਾਅਦ ਸਦਨ ਨੂੰ ਸੰਬੋਧਿਤ ਕਰ ਰਹੇ ਸਨ।
ਮੁੱਖ ਮੰਤਰੀ ਨੇ ਸ੍ਰੀ ਹਰਵਿੰਦਰ ਕਲਿਆਣ ਨੂੰ ਸਪੀਕਰ ਚੁਣੇ ਜਾਣ ਤੇ ਵਧਾਈ ਦਿੰਦੇ ਹੋਏ ਕਿਹਾ ਕਿ ਆਪਣੇ ਵਿਸਤਾਰ ਤਜਰਬੇ, ਅਨੋਖੀ ਕਾਰਜਸ਼ੈਲੀ ਅਤੇ ਨਿਮਰਤਾ ਅਤੇ ਵਿਵੇਕ ਵਰਗੇ ਵਿਲੱਖਣ ਸ਼ਖਸੀਅਤ ਦੇ ਅਨੇਕ ਗੁਣਾਂ ਨਾਲ ਸ੍ਰੀ ਹਰਵਿੰਦਰ ਕਲਿਆਣ ਸਪੀਕਰ ਅਹੁਦੇ ਦੀ ਗਰਿਮਾ ਨੂੰ ਨਵੀਂ ਉਚਾਈਂਆਂ ਤੇ ਲੈ ਜਾਣਗੇ। ਉਨ੍ਹਾਂ ਨੇ ਕਿਹਾ ਕਿ ਸ੍ਰੀ ਹਰਵਿੰਦਰ ਕਲਿਆਣ ਇਸ ਮਹਾਨ ਸਦਨ ਵਿਚ ਲਗਾਤਾਰ ਤੀਜੀ ਵਾਰ ਚੁਣ ਕੇ ਆਏ ਹਨ। ਉਨ੍ਹਾਂ ਦੇ ਕੋਲ ਰਾਜਨੀਤਕ ਅਤੇ ਸਮਾਜਿਕ ਜੀਵਨ ਦਾ ਨਵਾਂ ਤਜਰਬਾ ਹੈ। ਪਿਛਲੇ 10 ਸਾਲਾਂ ਵਿਚ ਅਨੇਕ ਸੰਸਦੀ ਕਮੇਟੀਆਂ ਵਿਚ ਉਨ੍ਹਾਂ ਨੇ ਵਿਧਾਈ ਕੰਮਕਾਜ ਨੁੰ ਪੂਰੀ ਜਿਮੇਵਾਰੀ ਨਾਲ ਕੀਤਾ ਹੈ। ਮਾਣ ਦੀ ਗਲ ਹੈ ਕਿ ਲ 2019 ਤੋਂ 2023 ਦੇ ਸਮੇਂ ਵਿਚ ਉਹ ਲੋਕ ਲੇਖਾ ਕਮੇਟੀ ਦੇ ਚੇਅਰਮੈਨ ਰਹੇ। ਇਸ ਤੋਂ ਇਲਾਵਾ, ਉਨ੍ਹਾਂ ਨੇ ਅੰਦਾਜਾ ਕਮੇਟੀ ਅਤੇ ਰਾਜਨੀਤਕ ਇੰਟਰਪ੍ਰਾਈਸਿਸ ਕਮੇਟੀ ਦੇ ਚੇਅਰਮੈਨ ਅਹੁਦੇ ਨੂੰ ਵੀ ਸ਼ਸੋਬਿਧ ਕੀਤਾ ਹੈ।
ਉਨ੍ਹਾਂ ਨੇ ਆਸ ਵਿਅਕਤ ਕਰਦੇ ਹੋਏ ਕਿਹਾ ਕਿ ਆਪਣੀ ਕਾਰਜਕੁਸ਼ਲਤਾ ਅਤੇ ਨਿਰਪੱਖ ਪ੍ਰਵਿਰਤੀ ਨਾਲ ਨਵੇਂ ਚੁਣ ਸਪੀਕਰ ਇਸ ਸਦਨ ਦੀ ਕਾਰਵਾਈ ਦਾ ਸੰਚਾਲਨ ਪ੍ਰਭਾਵੀ ਰੂਪ ਨਾਲ ਕਰਣਗੇ। ਇਸ ਨਾਲ ਲੋਕਤੰਤਰ ਰਿਵਾਇਤਾਂ ਹੋਰ ਮਜਬੂਤ ਹੋਣਗੀਆਂ। ਸਦਨ ਦੇ ਚੇਅਰਮੈਨ ਵਜੋ ਹਰ ਕਦਮ ਤੇ ਨਵੇਂ ਮੁਕਾਮ ਸਥਾਪਿਤ ਕਰਣਗੇ।
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ 17ਵੀਂ ਲੋਕਸਭਾ ਦੇ ਸ਼ੁਰੂਆਤੀ ਸੈਂਸ਼ਨ ਵਿਚ ਕਿਹਾ ਸੀ ਕਿ ਅਸੀਂ ਗਿਣਤੀ ਦੇ ਜੋਰ ਦੇ ਆਧਾਰ ਤੇ ਨਹੀਂ, ਅਸੀਂ ਸਾਰਿਆਂ ਨੂੰ ਭਰੋਸੇ ਵਿਚ ਲੈ ਕੇ ਚਲਣਾ ਚਾਹੁੰਦੇ ਹਨ। ਪ੍ਰਧਾਨ ਮੰਤਰੀ ਦਾ ਇਹ ਵਾਕ ਸਾਡੇ ਲਈ ਆਦਰਸ਼ ਰਹੇਗਾ ਅਤੇ ਇਸ ਸਦਨ ਦੇ ਹਰ ਮੀਟਿੰਗ ਵਿਚ ਉਹ ਸਾਡਾ ਵੀ ਮੂਲ ਮੰਤਰ ਰਹੇਗਾ।
ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਲਗਾਤਾਰ ਤੀਜੀ ਵਾਰ ਬਹੁਮਤ ਪ੍ਰਾਪਤ ਕਰ ਜਨਸੇਵਾ ਦੀ ਜਿਮੇਵਾਰੀ ਸੰਭਾਲੀ ਹੈ। ਪਰ ਇਹ ਵੀ ਸੱਚ ਹੈ ਕਿ ਇਸ ਸਦਨ ਦਾ ਹਰੇਕ ਮੈਂਬਰ ਜਨਸੇਵਾ ਲਈ ਪ੍ਰਤੀਬੱਧ ਹੈ। ਉਨ੍ਹਾਂ ਨੇ ਪੱਖ-ਵਿਰੋਧੀ ਦੇ ਸਾਰੇ ਮੈਂਬਰਾਂ ਨੂੰ ਨਾਲ ਲੈ ਕੇ ਚੱਲਣ ਦਾ ਸੰਕਲਪ ਦੋਹਰਾਇਆ।
40 ਮੈਂਬਰ ਪਹਿਲੀ ਵਾਰ ਬਣੇ ਵਿਧਾਇਕ, 13 ਮਹਿਲਾ ਵਿਧਾਇਕ ਵੀ ਚੁਣਕੇ ਆਈਆਂ
ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ 15ਵੀਂ ਵਿਧਾਨਸਭਾ ਦੇ 90 ਮੈਂਬਰਾਂ ਵਿੱਚੋਂ 40 ਮੈਂਬਰ ਅਜਿਹੇ ਹਨ ਜੋ ਪਹਿਲੀ ਵਾਰ ਚੁਣ ਕੇ ਆਏ ਹਨ। ਜਿੱਥੇ ਇਕ ਪਾਸੇ ਨਵੇਂ ਮੈਂਬਰਾਂ ਨੂੰ ਪੁਰਾਣੇ ਮੈਂਬਰਾਂ ਤੋਂ ਬਹੁਤ ਕੁੱਝ ਸਿੱਖਣ ਨੁੰ ਮਿਲੇਗਾ। ਉੱਥੇ ਹੀ ਨਵੇਂ ਮੈਂਬਰਾਂ ਨੂੰ ਉਰਜਾ ਤੇ ਉਤਸਾਹ ਨਾਲ ਪੁਰਾਣੇ ਮੈਂਬਰਾਂ ਨੂੰ ਵੀ ਪ੍ਰੇਰਣਾ ਲੈਣ ਦਾ ਮੌਕਾ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਪਹਿਲੀ ਵਾਰ ਚੁਣ ਕੇ ਆਏ ਵਿਧਾਇਕਾਂ ਨੂੰ ਬੋਲਣ ਦਾ ਕਾਫੀ ਮੌਕਾ ਜਰੂਰ ਦਿੱਤਾ ਜਾਵੇ। ਉਨ੍ਹਾਂ ਨੇ ਕਿਹਾ ਕਿ 14ਵੀਂ ਵਿਧਾਨਸਭਾ ਵਿਚ ਨਵਰਤਨ ਰੂਪੀ 9 ਮਹਿਲਾਵਾਂ ਮੈਂਬਰ ਚੁਣ ਕੇ ਆਈ ਸੀ। ਇਹ ਖੁਸ਼ੀ ਦੀ ਗਲ ਹੈ ਕਿ ਇਸ ਵਾਰ ਇਹ ਗਿਣਤੀ ਡੇਢ ਗੁਣਾ ਵੱਧ ਕੇ 13 ਹੋ ਗਈ ਹੈ।
ਮੁੱਖ ਮੰਤਰੀ ਨੇ ਸ੍ਰੀ ਕ੍ਰਿਸ਼ਣ ਲਾਲ ਮਿੱਢਾ ਨੂੰ ਸਰਵਸੰਮਤੀ ਨਾਲ ਡਿਪਟੀ ਸਪੀਕਰ ਚੁਣੇ ਜਾਣ ਤੇ ਵਧਾਈ ਦਿੰਦੇ ਹੋਏ ਕਿਹਾ ਕਿ ਹਰਿਆਣਾ ਦੇ ਇਤਹਾਸ ਵਿਚ ਪਹਿਲੀ ਵਾਰ ਵਿਧਾਨਸਭਾ ਦੇ ਸਪੀਕਰ ਇਕ ਇੰਜੀਨੀਅਰ ਅਤੇ ਡਿਪਟੀ ਸਪੀਕਰ ਇਕ ਡਾਕਟਰ ਚੁਣੇ ਗਏ ਹਨ। ਇਸ ਸੁਖਦ ਸੰਯੋਗ ਨਾਲ ਸੂਬੇ ਦੇ ਵਿਕਾਸ ਨੂੰ ਚਾਰ ਚੰਨ੍ਹ ਲੱਗਣਗੇ। ਉਨ੍ਹਾਂ ਨੇ ਕਿਹਾ ਕਿ ਡਿਪਟੀ ਸਪੀਕਰ ਸੱਭ ਨੂੰ ਨਾਲ ਲੈ ਕੇ ਚੱਲਣਗੇ।, ਸੱਭ ਨੁੰ ਆਪਣੀ ਗੱਲ ਰੱਖਣ ਦਾ ਪੂਰਾ ਮੌਕਾ ਦੇਣਗੇ ਅਤੇ ਸਦਨ ਦੀ ਮਰਿਆਦਾ ਨੁੰ ਪੂਰੀ ਤਰ੍ਹਾ ਨਾਲ ਕਾਇਮ ਰੱਖਣਗੇ।
ਮੁੱਖ ਮੰਤਰੀ ਨੇ ਸਮੂਚੇ ਸਦਨ ਵੱਲੋਂ ਤੇ ਕੈਬੀਨੇਟ ਵੱਲੋਂ ਭਰੋਸਾ ਦਿਵਾਉਂਦੇ ਹੋਏ ਕਿਹਾ ਕਿ ਸਦਨ ਦੀ ਕਾਰਵਾਈ ਦੇ ਸੁਚਾਰੂ ਸਚਾਲਨ ਵਿਚ ਲੋਕਤਾਂਤਰਿਕ ਮੁੱਲਾਂ ਦਾ ਪੂਰੀ ਜਿਮੇਵਾਰੀ ਨਾਲ ਪਾਲਣ ਕੀਤਾ ਜਾਵੇਗਾ। ਉਨ੍ਹਾਂ ਨੇ ਅਪੀਲ ਕੀਤੀ ਕਿ ਮੈਂਬਰ ਕਿਸੇ ਵੀ ਰਾਜਨੀਤਕ ਪਾਰਟੀ ਨਾਲ ਸਬੰਧ ਰੱਖਦੇ ਹੋਣ, ਪਰ ਸਾਰੇ ਮੈਂਬਰ ਆਪਣਸ ਵਿਚ ਇਕ –ਦੂਜੇ ਦਾ ਸਹਿਯੋਗ ਕਰਨ ਤਾਂ ਜੋ ਸਦਨ ਦੀ ਸੁਚਾਰੂ ਰੁਪ ਨਾਲ ਚਲਾਇਆ ਜਾ ਸਕੇ। ਸਦਨ ਦੀ ਗਰਿਮਾ ਬਣਾਏ ਰੱਖਣ ਵਿਚ ਸਾਰੇ ਮੈਂਬਰਾਂ ਦਾ ਯੋਗਦਾਨ ਬਹੁਤ ਜਰੂਰੀ ਹੈ।
ਸ੍ਰੀ ਹਰਵਿੰਦਰ ਕਲਿਆਣ ਸਰਵਸੰਮਤੀ ਨਾਲ ਜੁਣੇ ਗਏ ਸਪੀਕਰ, ਸ੍ਰੀ ਕ੍ਰਿਸ਼ਣ ਲਾਲ ਮਿੱਢਾ ਬਣੇ ਡਿਪਟੀ ਸਪੀਕਰ
ਚੰਡੀਗੜ੍ਹ, 25 ਅਕਤੂਬਰ – ਹਰਿਆਣਾ ਦੀ 15ਵੀਂ ਵਿਧਾਨਸਭਾ ਦੇ ਪਹਿਲੇ ਸੈਂਸ਼ਨ ਦੇ ਪਹਿਲੇ ਦਿਨ ਕਾਂਗਰਸ ਦੇ ਸੀਨੀਅਰ ਵਿਧਾਇਕ ਡਾ ਰਘੂਬੀਰ ਸਿੰਘ ਕਾਦਿਆਨ ਨੇ ਬਤੌਰ ਪ੍ਰੋਟੇਮ ਸਪੀਕਰ ਨਵੇਂ ਚੁਣੇ 90 ਵਿਧਾਇਕਾਂ ਨੂੰ ਵਿਧਾਨਸਭਾ ਮੈਂਬਰ ਵਜੋ ਸੁੰਹ ਦਿਵਾਈ।
ਸੱਭ ਤੋਂ ਪਹਿਲਾਂ ਸਦਨ ਦੇ ਨੇਤਾ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਹਰਿਆਣਾ ਵਿਧਾਨਸਭਾ ਦੇ ਮੈਂਬਰ ਵਜੋ ਸੁੰਹ ਚੁੱਕੀ। ਇਸ ਤਰ੍ਹਾ ਕੈਬੀਨੇਟ ਮੰਤਰੀਆਂ ਸ਼ੀ ਅਨਿਲ ਵਿਜ, ਸ੍ਰੀ ਕ੍ਰਿਸ਼ਣ ਲਾਲ ਪੰਵਾਰ, ਰਾਓ ਨਰਬੀਰ ਸਿੰਘ, ਸ੍ਰੀ ਮਹੀਪਾਲ ਢਾਂਡਾਂ, ਸ੍ਰੀ ਵਿਪੁਲ ਗੋਇਲ, ਡ਼ ਅਰਵਿੰਦ ਸ਼ਰਮਾ, ਸ੍ਰੀ ਸ਼ਾਮ ਸਿੰਘ ਰਾਣਾ, ਸ੍ਰੀ ਰਣਬੀਰ ਗੰਗਵਾ, ਸ੍ਰੀ ਕ੍ਰਿਸ਼ਣ ਕੁਮਾਰ ਬੇਦੀ, ਸ੍ਰੀਮਤੀ ਸ਼ਰੂਤੀ ਚੌਧਰੀ, ਅਤੇ ਕੁਮਾਰੀ ਆਰਤੀ ਰਾਓ ਨੇ ਵੀ ਹਰਿਆਣਾ ਵਿਧਾਨਸਭਾ ਦੇ ਮੈਂਬਰ ਵਜੋ ਸੁੰਹ ਲਈ। ਉਸ ਤੋਂ ਬਾਅਦ ਰਾਜ ਮੰਤਰੀ ਸ੍ਰੀ ਰਾਜੇਸ਼ ਨਾਗਰ, ਸ੍ਰੀ ਗੌਰਵ ਗੌਤਮ ਸਮੇਤ ਹੋਰ ਸਾਰੇ ਵਿਧਾਇਕ ਨੇ ਵੀ ਵਿਧਾਨਸਭਾ ਦੇ ਮੈਂਬਰ ਵਜੋ ਸੁੰਹ ਲਈ।
ਸਦਨ ਦੀ ਕਾਰਵਾਈ ਦੌਰਾਨ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਵਿਧਾਨਸਭਾ ਸਪੀਕਰ ਦੇ ਅਹੁਦੇ ਲਈ ਵਿਧਾਇਕ ਸ੍ਰੀ ਹਰਵਿੰਦਰ ਕਲਿਆਣ ਦੇ ਨਾਂਅ ਦਾ ਪ੍ਰਸਤਾਵ ਰੱਖਿਆ। ਕੈਬੀਨੇਟ ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਇਸ ਪ੍ਰਸਤਾਵ ਦਾ ਸਮਰਥਨ ਕੀਤਾ ਅਤੇ ਸਰਵਸੰਮਤੀ ਨਾਲ ਵਿਧਾਇਕ ਸ੍ਰੀ ਹਰਵਿੰਦਰ ਕਲਿਆਣ ਵਿਧਾਨਸਭਾ ਦੇ ਸਪੀਕਰ ਚੁਣੇ ਗਏ।
ਕੈਬੀਨੇਟ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਨੇ ਵਿਧਾਨਸਭਾ ਡਿਪਟੀ ਸਪੀਕਰ ਅਹੁਦੇ ਲਈ ਵਿਧਾਇਕ ਸ੍ਰੀ ਕ੍ਰਿਸ਼ਣ ਲਾਲ ਮਿੱਢਾ ਦੇ ਨਾਂਅ ਦਾ ਪ੍ਰਸਤਾਵ ਰੱਖਿਆ। ਵਿਧਾਇਕ ਸ੍ਰੀ ਘਨਸ਼ਾਮ ਦਾਸ ਨੇ ਇਸ ਪ੍ਰਸਤਾਵ ਦਾ ਸਮਰਥਨ ਕੀਤਾ ਅਤੇ ਸਰਸੰਮਤੀ ਨਾਲ ਵਿਧਾਇਕ ਸ੍ਰੀ ਕ੍ਰਿਸ਼ਣ ਲਾਲ ਮਿੱਢਾ ਵਿਧਾਨਸਭਾ ਦੇ ਡਿਪਟੀ ਸਪੀਕਰ ਚੁਣੇ ਗਏ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ, ਸਾਬਕਾ ਮੁੱਖ ਮੰਤਰੀ ਸ੍ਰੀ ਭੁਪੇਂਦਰ ਸਿੰਘ ਹੁਡਾ, ਕੈਬੀਨੇਟ ਮੰਤਰੀ ਸ੍ਰੀ ਅਨਿਲ ਵਿਜ, ਸ੍ਰੀ ਮਹੀਪਾਲ ਢਾਂਡਾ, ਸ੍ਰੀ ਰਣਬੀਰ ਗੰਗਵਾ, ਸ੍ਰੀ ਕ੍ਰਿਸ਼ਣ ਕੁਮਾਰ ਬੇਦੀ ਅਤੇ ਵਿਧਾਇਕਕ ਡਾ ਰਘੂਬੀਰ ਕਾਦਿਆਨ ਸਮੇਤ ਹੋਰ ਸਾਰੇ ਮੈਂਬਰਾਂ ਨੇ ਵੀ ਹਰਵਿੰਦਰ ਕਲਿਆਣ ਨੂੰ ਸਪੀਕਰ ਅਤੇ ਡਾ ਕ੍ਰਿਸ਼ਣ ਲਾਲ ਮਿੱਢਾ ਨੂੰ ਡਿਪਟੀ ਸਪੀਕਰ ਚੁਣੇ ਜਾਣ ਤੇ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ।
ਹਰਿਆਣਾ ਦੇ ਰਾਜਪਾਲ ਅਤੇ ਮੁੱਖ ਮੰਤਰੀ ਨੇ ਕਾਫੀ ਟੇਬਲ ਬੁੱਕ ਹਰਿਆਣਾ ਰਾਜਭਵਨ-ਏਕ ਦ੍ਰਿਸ਼ਟੀ ਦੀ ਘੁੰਡ ਚੁਕਾਈ
ਚੰਡੀਗੜ੍ਹ, 25 ਅਕਤੂਬਰ – ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤ੍ਰੇਅ ਅਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਅੱਜ ਰਾਜਭਵਨ ਵਿਚ ਪ੍ਰਬੰਧਿਤ ਇਕ ਸ਼ਾਨਦਾਰ ਸਮਾਰੋਹ ਵਿਚ ਸੰਯੁਕਤ ਰੂਪ ਨਾਲ ਹਰਿਆਣਾ ਰਾਜਭਵਨ-ਏਕ ਦ੍ਰਿਸ਼ਟੀ ਨਾਮਕ ਕਾਫੀ ਟੇਬਲ ਬੁੱਕ ਦੀ ਘੁੰਡ ਚੁਕਾਈ ਕੀਤੀ।
ਸ੍ਰੀ ਬੰਡਾਰੂ ਦੱਤਾਤ੍ਰੇਅ ਨੇ ਪੁਸਤਕ ਦੇ ਮਹਤੱਵ ਤੇ ਚਾਨਣ ਪਾਉਂਦੇ ਹੋਏ ਕਿਹਾ ਕਿ ਇਹ ਪ੍ਰਕਾਸ਼ਨ ਹਰਿਆਣਾ ਦੇ ਮੁੱਲਾਂ, ਵਿਰਾਸਤ ਅਤੇ ਪਰੰਪਰਾਵਾਂ ਦਾ ਇਕ ਸਥਾਈ ਪ੍ਰਮਾਣ ਹੈ ਜੋ ਸਾਡੇ ਨਾਗਰਿਕਾਂ ਨੂੰ ਰਾਜ ਦੀ ਪ੍ਰਸਾਸ਼ਨਿਕ ਅਤੇ ਸਭਿਆਚਾਰਕ ਵਿਰਾਸਤ ਨਾਲ ਜੋੜਦਾ ਹੈ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਾਫੀ ਟੇਬਲ ਬੁੱਕ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਇਕ ਮਹਤੱਵਪੂਰਨ ਉਪਲਬਧੀ ਹੈ ਜੋ ਹਰਿਆਣਾ ਦੀ ਖੁਸ਼ਹਾਲ ਸਭਿਆਚਾਰਕ ਲੋਕਾਚਾਰ ਅਤੇ ਸਾਸ਼ਨ ਵਿਚ ਰਾਜਭਵਨ ਦੀ ਮਹਤੱਵਪੂਰਨ ਭੁਮਿਕਾ ਨੂੰ ਦਰਸ਼ਾਉਂਦੀ ਹੈ।
ਇਸ ਮੌਕੇ ਤੇ ਰਾਜਪਾਲ ਦੇ ਸਕੱਤਰ ਅਤੁਲ ਦ੍ਰਿਵੇਦੀ, ਰਾਜਪਾਲ ਦੇ ਵਿਸ਼ੇਸ਼ ਕਾਰਜ ਅਧਿਕਾਰੀ ਬਖਵਿੰਦਰ ਸਿੰਘ, ਰਾਜਪਾਲ ਦੇ ਆਈ ਸਲਾਹਕਾਰ ਵੀ ਬੀਏ ਭਾਨੁਸ਼਼ੰਕਰ ਅਤੇ ਹੋਰ ਅਧਿਕਾਰੀ ਅਤੇ ਮਾਣਯੋਗ ਮਹਿਮਾਨ ਮੌਜੂਦ ਸਨ।
ਚੰਡੀਗੜ੍ਹ, 25 ਅਕਤੂਬਰ – ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤ੍ਰੇਅ ਨੇ ਅੱਜ ਰਾਜਭਵਨ ਵਿਚ ਸੱਤਵੀ ਵਾਰ ਹਰਿਆਣਾ ਵਿਧਾਨਸਭਾ ਦੇ ਮੈਂਬਰ ਚੁਣੇ ਗਏ ਸੀਨੀਅਰ ਵਿਧਾਇਕ ਡਾ ਰਘੂਬੀਰ ਸਿੰਘ ਕਾਦਿਆਨ ਨੂੰ ਵਿਧਾਨਸਭਾ ਦੇ ਪ੍ਰੋਟੇਮ ਸਪੀਕਰ ਵਜੋ ਭਾਰਤ ਦੇ ਸੰਵਿਧਾਨ ਦੇ ਪ੍ਰਤੀ ਸ਼ਰਧਾ ਅਤੇ ਜਿਮੇਵਾਰੀ , ਪ੍ਰਭੁਤਾ ਅਤੇ ਅਖੰਡਤਾ ਨੂੰ ਬਣਾਏ ਰੱਖਣ ਅਤੇ ਜਿਮੇਵਾਰੀ ਨੂੰ ਨਿਭਾਉਣ ਦੀ ਸੁੰਹ ਦਿਵਾਈ।
ਸੁੰਹ ਚੁੱਕ ਸਮਾਰੋਹ ਵਿਚ ਮੌਜੂਦ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਡਾ ਰਘੂਬੀਰ ਸਿੰਘ ਕਾਦਿਆਨ ਨੁੰ ਵਿਧਾਨਿਸਭਾ ਦਾ ਪ੍ਰੇਟੇਮ ਸਪੀਕਰ ਬਨਣ ਤੇ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਤੇ ਰਾਜਪਾਲ ਦੇ ਸਕੱਤਰ ਅਤੁਲ ਦ੍ਰਿਵੇਦੀ ਤੇ ਹੋਰ ਮਾਣਯੋਗ ਅਧਿਕਾਰੀ ਮੌਜੂਦ ਰਹੇ।
Leave a Reply