October 26, 2026

Justice News

ਅਵਾਮ ਦੀ ਆਵਾਜ਼

ਰਾਮਲੀਲਾ ਦੇ ਛੇਵੇਂ ਦਿਨ ਬਨਵਾਸ ਲੀਲਾ ਦਿਖਾਈ ਗਈ

ਮਾਲੇਰਕੋਟਲਾ (ਕਿਮੀ ਅਰੋੜਾ,ਅਸਲਮ ਨਾਜ਼) ਸ੍ਰੀ ਰਾਮਲੀਲਾ ਗੋਪਾਲ ਸੰਕੀਰਤਨ ਮੰਡਲ ਵੱਲੋਂ ਕਰਵਾਈ ਜਾ ਰਹੀ ਰਾਮਲੀਲਾ ਦੇ ਛੇਵੇਂ ਦਿਨ ਰਾਮ ਦੇ ਬਨਵਾਸ ਦੀ ਲੀਲਾ ਦਿਖਾਈ ਗਈ, ਜਿਸ ਵਿੱਚ ਸ੍ਰੀ ਰਾਮ ਅਤੇ ਲਕਸ਼ਮਣ ਮਾਤਾ ਸੀਤਾ ਸਮੇਤ ਜੰਗਲ ਵਿੱਚ ਚਲੇ ਗਏ, ਕੌਸ਼ੱਲਿਆ ਮਾਤਾ ਰੋਣ ਲੱਗੀ, ਅਯੁੱਧਿਆ ਵਾਸੀਆਂ ਨੇ ਵੰਨ ਕੋ ਚਲੋ ਜੀ ਮੇਰੇ ਵੀਰ, ਐ ਲਕਸ਼ਣ ਜੀ ਆਦਿ ਵਿਰਾਗਮਈ ਗੀਤਾਂ ਨੂੰ ਦੇਖ ਕੇ ਰਾਮਲੀਲਾ ਦੇਖਣ ਆਏ ਦਰਸ਼ਕਾਂ ਦੀਆਂ ਅੱਖਾਂ ‘ਚ ਹੰਝੂ ਆ ਗਏ।
ਭਗਵਾਨ ਸ੍ਰੀ ਰਾਮ, ਸੀਤਾ ਲਕਸ਼ਣ ਜੀ ਬਨਵਾਸ ਵਿੱਚ ਚਲੇ ਗਏ ਅਤੇ ਮੁਹੱਲਾ ਤਪਾ ‘ਚ ਧਰਮਿੰਦਰ ਧੀਮਾਨ ਪੱਪੂ ਦੇ ਘਰ ਪਹੁੰਚੇ, ਜਿੱਥੇ ਕੀਰਤਨ ਮਈ ਭਜਨ ਗਾਏ ਗਏ ‘ਬੋਲ ਕਾਗਾ ਮੇਰੇ ਰਾਮ, ਰਾਮ ਆਜ ਰਹੋ ਵਰਗੇ ਭਜਨਾਂ ਨਾਲ ਕੀਰਤਨ ਕੀਤਾ ਗਿਆ। ਧੀਮਾਨ ਪਰਿਵਾਰ ਵੱਲੋਂ ਆਰਤੀ ਕੀਤੀ ਗਈ ਅਤੇ ਪ੍ਰਸ਼ਾਦ ਰੂਪੀ ਭੰਡਾਰਾ ਵਰਤਾਇਆ ਗਿਆ। ਸ੍ਰੀ ਗੋਪਾਲ ਸੰਕੀਰਤਨ ਮੰਡਲ ਵੱਲੋਂ ਧੀਮਾਨ ਪਰਿਵਾਰ ਦਾ ਧੰਨਵਾਦ ਕੀਤਾ ਗਿਆ।

Leave a Reply

Your email address will not be published. Required fields are marked *

Copyright © All rights reserved. | Newsphere by AF themes.