ਘਰ ਬੈਠੇ ਸਰਕਾਰੀ ਸੇਵਾਵਾਂ ਦਾ ਲਾਭ ਦੇਣ ਵਿੱਚ ਅੰਮ੍ਰਿਤਸਰ ਜ਼ਿਲ੍ਹਾਂ ਰਾਜ ਭਰ ਵਿੱਚ ਮੋਹਰੀ -ਡਿਪਟੀ ਕਮਿਸ਼ਨਰ 

ਅੰਮ੍ਰਿਤਸਰ  (ਰਣਜੀਤ ਸਿੰਘ ਮਸੌਣ/ਰਾਘਵ ਅਰੋੜਾ) ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਡਰੀਮ ਪ੍ਰੋਜੈਕਟ ਜਿਸ ਵਿੱਚ ਉਹਨਾਂ ਨੇ ਰਾਜ ਦੇ ਵਾਸੀਆਂ ਨੂੰ ਘਰ ਬੈਠੇ ਸਰਕਾਰੀ ਸੇਵਾਵਾਂ ਦੇਣ ਦਾ ਸੁਪਨਾ ਲਿਆ ਸੀ,  ਨੂੰ ਹਕੀਕੀ ਰੂਪ ਵਿੱਚ ਬਦਲਣ ਲਈ ਅੰਮ੍ਰਿਤਸਰ ਜ਼ਿਲ੍ਹਾ ਅਹਿਮ ਭੂਮਿਕਾ ਨਿਭਾ ਰਿਹਾ ਹੈ ਅਤੇ ਹੁਣ ਤੱਕ ਦਿੱਤੀਆਂ ਗਈਆਂ ਉਕਤ ਸੇਵਾਵਾਂ ਵਿੱਚੋਂ ਅੰਮ੍ਰਿਤਸਰ ਜ਼ਿਲ੍ਹਾ ਰਾਜ ਭਰ ਵਿੱਚੋਂ ਮੋਹਰੀ ਹੈ। ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਇਹ ਪ੍ਰਗਟਾਵਾ ਕਰਦੇ ਇਸ ਸੇਵਾ ਵਿੱਚ ਲੱਗੇ ਕਰਮਚਾਰੀਆਂ ਨੂੰ ਕਾਰਗੁਜ਼ਾਰੀ ਲਈ ਵਧਾਈ ਦਿੱਤੀ।
ਇਸ ਮੌਕੇ ਜ਼ਿਲਾ ਤਕਨੀਕੀ ਕੁਆਰਡੀਨੇਟਰ ਪ੍ਰਿੰਸ ਸਿੰਘ ਨੇ ਵਧੇਰੇ ਜਾਣਕਾਰੀ ਦਿੰਦੇ ਦੱਸਿਆ ਕਿ ਘਰ- ਘਰ ਸੇਵਾਵਾਂ ਲਈ 43 ਸੇਵਾਵਾਂ ਸਰਕਾਰ ਵੱਲੋਂ ਐਲਾਨੀਆ ਗਈਆਂ ਹਨ, ਜਿਨਾਂ ਨੂੰ ਕੋਈ ਵੀ ਨਾਗਰਿਕ ਆਪਣੇ ਘਰ ਤੋਂ ਫ਼ੋਨ ਕਰਕੇ ਲੈ ਸਕਦਾ ਹੈ। ਉਹਨਾਂ ਕਿਹਾ ਕਿ ਸੰਬੰਧਤ ਵਿਅਕਤੀ ਵੱਲੋਂ ਕੀਤੇ ਗਏ ਫ਼ੋਨ ਉਪਰੰਤ ਸਾਡੀ ਟੀਮ ਦੇ ਮੈਂਬਰ ਉਹਨਾਂ ਦੇ ਘਰ ਜਾਂਦੇ ਹਨ, ਉਹਨਾਂ ਕੋਲੋਂ ਜ਼ਰੂਰੀ ਦਸਤਾਵੇਜ਼ ਲੈਂਦੇ ਹਨ, ਫਾਰਮ ਭਰਵਾਉਂਦੇ ਹਨ ਅਤੇ ਫ਼ਿਰ ਉਸ ਵੱਲੋਂ ਮੰਗੀ ਗਈ ਸੇਵਾ ਉਸ ਦੇ ਘਰ ਪੁੱਜਦੀ ਕੀਤੀ ਜਾਂਦੀ ਹੈ।
    ਉਹਨਾਂ ਦੱਸਿਆ ਕਿ ਹੁਣ ਤੱਕ ਅੰਮ੍ਰਿਤਸਰ ਜ਼ਿਲ੍ਹੇ ਵਿੱਚ 6511 ਲੋਕਾਂ ਨੇ ਵੱਖ-ਵੱਖ ਸੇਵਾਵਾਂ ਲੈਣ ਲਈ ਰਾਬਤਾ ਕੀਤਾ ਸੀ, ਜਿਨਾਂ ਵੱਲੋਂ 8001 ਸੇਵਾਵਾਂ ਲਈ ਅਪਲਾਈ ਕੀਤਾ ਗਿਆ, ਇਸ ਵਿੱਚੋਂ ਕੇਵਲ 15 ਵਿਅਕਤੀ ਦੱਸੇ ਗਏ ਸਮੇਂ ਅਨੁਸਾਰ ਘਰ ਨਹੀਂ ਮਿਲੇ, ਜਦ ਕਿ ਬਾਕੀ 6496 ਕੇਸਾਂ ਵਿੱਚ 7587 ਸੇਵਾਵਾਂ ਸਮੇਂ ਸਿਰ ਮੁਹੱਈਆ ਕਰਵਾਈਆਂ ਗਈਆਂ ਹਨ। ਉਹਨਾਂ ਦੱਸਿਆ ਕਿ ਇਸ ਵੇਲੇ ਕੋਈ ਵੀ ਕੇਸ ਲੰਬਿਤ ਨਹੀਂ ਹੈ ਅਤੇ ਜਦੋਂ ਵੀ ਕੋਈ ਨਾਗਰਿਕ ਸੇਵਾ ਲਈ ਬਿਨੇ ਕਰਦਾ ਹੈ ਤੁਰੰਤ ਉਸ ਨੂੰ ਹੁੰਗਾਰਾ ਦਿੱਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਇਸ ਲਈ ਫ਼ੋਨ ਨੰਬਰ 1076 ਡਾਇਲ ਕੀਤਾ ਜਾ ਸਕਦਾ ਹੈ ਜਾਂ ਆਨਲਾਈਨ ਸੇਵਾ ਪੋਰਟਲ ਵਿੱਚ ਜਾ ਕੇ ਅਪਲਾਈ ਕੀਤਾ ਜਾ ਸਕਦਾ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜੋਤੀ ਬਾਲਾ , ਵਧੀਕ ਡਿਪਟੀ ਕਮਿਸ਼ਨਰ ਅਮਿਤ ਸਰੀਨ,  ਸਹਾਇਕ ਕਮਿਸ਼ਨਰ ਗੁਰਸਿਮਰਨਜੀਤ ਕੌਰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange 100services https://www.vapeciga.com/affiliate/track-482917-link https://puffbarwholesale.com/affiliate/track-933738-link hi88 new88 789bet 777PUB mega888 1xbet 1xbet plinko Tigrinho Interwin