August 17, 2026

Justice News

ਅਵਾਮ ਦੀ ਆਵਾਜ਼

ਬਿਨ੍ਹਾਂ ਪਰਮਿਟਾਂ ਤੋਂ ਚੱਲਦੀਆਂ ਬੱਸਾਂ ਦੇ ਮਾਲਕਾਂ ਤੇ ਕਾਰਵਾਈ ਕਰੇ ਸਰਕਾਰ -ਚੰਦਰ ਸ਼ੇਖਰ 

ਸੰਗਰੂਰ ///// ਸੀਟੂ ਦੇ ਸੂਬਾਈ ਜਨਰਲ ਸਕੱਤਰ ਅਤੇ ਆਲ ਇੰਡੀਆ ਰੋਡ ਟਰਾਂਸਪੋਰਟ ਵਰਕਰਜ ਫੈਡਰੇਸ਼ਨ ਦੇ ਮੀਤ ਪ੍ਰਧਾਨ ਸਾਥੀ ਚੰਦਰ ਸ਼ੇਖਰ ਨੇ ਅੱਜ ਪੰਜਾਬ ਸਰਕਾਰ ਵੱਲੋਂ 300 ਜਾਅਲੀ ਪਰਮਿਟਾਂ ਉੱਤੇ ਬੱਸਾਂ ਚਲਾਉਣ ਵਾਲਿਆਂ ਦੇ ਪਰਮਿਟ ਕੈਂਸਲ ਕਰਨ ਦੇ ਬਿਆਨ ਬਾਰੇ ਸ਼ੰਕਾ ਅਤੇ ਹੈਰਾਨੀ ਪ੍ਰਗਟ ਕਰਦਿਆਂ ਮੰਗ ਕੀਤੀ ਕਿ ਪੰਜਾਬ ਸਰਕਾਰ 300 ਜਾਅਲੀ ਪ੍ਰਮਿਟਾਂ ਵਾਲੇ ਬੱਸਾਂ ਦੇ ਮਾਲਕਾਂ ਦੇ ਨਾਂ ਜਾਰੀ ਕਰੇ ਉਨ੍ਹਾਂ ਵੱਲੋਂ ਕਿੰਨਾਂ ਟੈਕਸ ਚੋਰੀ ਕੀਤਾ ਗਿਆ ਉਸਦੀ ਉਗਰਾਹੀ ਦੀ ਗਰੰਟੀ ਕਰੇ ਅਤੇ ਸਾਰੇ ਟੈਕਸ ਚੋਰਾਂ ਵਿਰੁੱਧ ਫੌਜਦਾਰੀ ਮੁਕੱਦਮੇ ਦਰਜ ਕਰਕੇ ਸਖ਼ਤ ਕਾਰਵਾਈ ਅਰੰਭ ਕਰੇ । ਸਾਥੀ ਚੰਦਰ ਸ਼ੇਖਰ ਅਤੇ ਪਨਬੱਸ ਅਤੇ ਪੀ. ਆਰ. ਟੀ. ਸੀ. ਕੰਟਰੈਕਟਰ ਵਰਕਰਜ ਯੂਨੀਅਨ ਦੇ ਸੂਬਾਈ ਪ੍ਰਧਾਨ ਸਾਥੀ ਰੇਸ਼ਮ ਸਿੰਘ ਗਿੱਲ,ਜਨਰਲ ਸਕੱਤਰ ਸਾਥੀ ਸ਼ਮਸ਼ੇਰ ਸਿੰਘ ਢਿੱਲੋਂ ਨੇ ਇਹ ਵੀ ਮੰਗ ਕੀਤੀ ਕਿ ਰੋਡ ਤੇ ਚਲਦੀਆਂ ਬੱਸਾਂ ਵਿੱਚੋਂ 300 ਬੱਸਾਂ ਅਚਾਨਕ ਬੰਦ ਕਰ ਦਿੱਤੀਆਂ ਹਨ ਤਾਂ ਲਾਜ਼ਮੀ ਹੈ ਕਿ ਸਵਾਰੀਆਂ ਲਈ ਇਕ ਨਵੀਂ ਖੱਜਲ ਖੁਆਰੀ ਹੋਰ ਵਧ ਜਾਵੇਗੀ।
ਇਸ ਲਈ ਲੋਕਾਂ ਦੀ ਮੁਸ਼ਕਲ ਦਾ ਹੱਲ ਸਿਰਫ਼ ਸਰਕਾਰੀ ਫਲੀਟ ਦਾ ਵਾਧਾ ਕਰਕੇ ਜਾਂ ਜਾਇਜ ਲੋਕਾਂ ਨੂੰ ਨਵੇਂ ਪਰਮਿਟ ਜਾਰੀ ਕਰਨੇ ਚਾਹੀਦੇ ਹਨ। ਉਨ੍ਹਾਂ ਨੇ ਇਹ ਜ਼ੋਰਦਾਰ ਮੰਗ ਵੀ ਕੀਤੀ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਉਪਰੋਕਤ ਯੂਨੀਅਨ ਦੇ ਆਗੂਆਂ ਤੋਂ ਮਜ਼ਦੂਰਾਂ ਦੇ ਭਖਦੇ ਮਸਲੇ ਹੱਲ ਕਰਨ ਲਈ ਮੰਗੇ ਸਮੇਂ ਨੂੰ ਇੱਕ ਮਹੀਨਾ ਗੁਜ਼ਰ ਚੁੱਕਿਆ ਹੈ।ਇਸ ਲਈ ਮੁੱਖ ਮੰਤਰੀ ਵਰਕਰਾਂ ਦੀ ਬੇਕਾਬੂ ਹੁੰਦੀ ਬੇਚੈਨੀ ਨੂੰ ਦੂਰ ਕਰਨ ਲਈ ਵਰਕਰਾਂ ਦੇ ਮਸਲਿਆਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ। ਉਪਰੋਕਤ ਆਗੂਆਂ ਨੇ ਇਹ ਪੁਰਜ਼ੋਰ ਸ਼ਬਦਾਂ ਵਿੱਚ ਮੰਗ ਕੀਤੀ ਕਿ ਲੋਕਾਂ ਨੂੰ ਦਰਪੇਸ਼ ਸਮਸਿਆਵਾਂ ਦੇ ਹੱਲ ਲਈ ਵਰਕਸ਼ਾਪਾਂ ਵਿੱਚ ਖੜੀਆਂ ਬੱਸਾਂ ਨੂੰ ਲੋਕਾਂ ਦੀ ਸੇਵਾ ਲਈ ਸੜਕਾਂ ਤੇ ਲਿਆਂਦਾ ਜਾਵੇ ਤਾਂ ਕਿ 300 ਬੱਸਾਂ ਦੀ ਘਾਟ ਕਾਰਨ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ।

Leave a Reply

Your email address will not be published. Required fields are marked *

Copyright © All rights reserved. | Newsphere by AF themes.