ਭਵਾਨੀਗੜ੍ਹ /////ਅੱਜ ਗੱਲ ਕਰਦੇ ਆਂ ਜ਼ਿਲਾ ਸੰਗਰੂਰ ਦੇ ਭਵਾਨੀਗੜ੍ਹ ਬਲਾਕ ਦੇ ਵਿੱਚ ਪੈਂਦੇ ਪਿੰਡ ਤੁਰੀ ਦੀ ਜੋ ਕਿ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਬਣਿਆ ਹੋਇਆ ਹੈ।
ਕਿਉਂਕਿ ਇਸ ਪਿੰਡ ਦੇ ਲੋਕ ਸਰਪੰਚੀ ਦੇ ਲਈ ਲੱਖਾਂ ਰੁਪਏ ਨਹੀਂ ਖਰਚਦੇ। ਇਸ ਲਈ ਵੀ ਖਾਸ ਹੈ, ਕਿਉਂਕਿ ਇਸ ਪਿੰਡ ਦੇ ਲੋਕ ਸਰਪੰਚੀ ਲਈ ਲੋਕਾਂ ਦੇ ਘਰ ਘਰ ਵੋਟਾਂ ਮੰਗਣ ਨਹੀਂ ਜਾਂਦੇ। ਇਸ ਲਈ ਵੀ ਖਾਸ ਹੈ ਕਿ ਇਸ ਪਿੰਡ ਦੇ ਵਿੱਚ ਕੋਈ ਵਿਰੋਧੀ ਧਿਰ ਦੇ ਤੌਰ ਦੇ ਉੱਪਰ ਸਰਪੰਚੀ ਲਈ ਮੈਦਾਨ ਦੇ ਵਿੱਚ ਨਹੀਂ ਉਤਰਦਾ। ਇਹ ਪਿੰਡ ਇਸ ਲਈ ਵੀ ਖਾਸ ਹੈ, ਕਿਉਂਕਿ ਇਸ ਪਿੰਡ ਦੇ ਗੁਰਦੁਆਰਾ ਸਾਹਿਬ ‘ਚ ਬੈਠ ਕੇ ਹੀ ਸਰਪੰਚੀ ਦੇ ਲਈ ਚੁਣੇ ਜਾਣ ਵਾਲੇ ਪਿੰਡ ਦੇ ਹੀ ਇੱਕ ਸੂਝਵਾਨ ਸਰਪੰਚ ਦਾ ਐਲਾਨ ਹੋ ਜਾਂਦਾ ਤੇ ਜਿਸ ਤੋਂ ਬਾਅਦ ਮੂੰਹ ਮਿੱਠਾ ਕਰਨ ਤੋਂ ਬਾਅਦ ਲੋਕ ਆਪੋ ਆਪਣੇ ਘਰੇ ਚਲੇ ਜਾਂਦੇ ਹਨ। ਆਓ ਜਾਣਦੇ ਆਂ ਇਸ ਪਿੰਡ ਬਾਰ ਜ਼ਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਤੋਂ ਤਕਰੀਬਨ ਅੱਠ ਕਿਲੋਮੀਟਰ ਦੂਰ ਸੰਗਰੂਰ ਪਟਿਆਲਾ ਨੈਸ਼ਨਲ ਹਾਈਵੇ ਤੋਂ ਦੋ ਕਿਲੋਮੀਟਰ ਦੀ ਦੂਰੀ ਤੇ ਮੌਜੂਦ ਹੈ।
ਪਿੰਡ ਤੁਰੀ ਇਸ ਪਿੰਡ ਦੇ ਬਜ਼ੁਰਗ ਦੱਸਦੇ ਨੇ ਕੀ ਉਹਨਾਂ ਨੇ 70 ਸਾਲ ਦੇ ਵਿੱਚ ਇੱਕ ਵਾਰ ਸਰਪੰਚੀ ਦੇ ਲਈ ਵੋਟ ਪਾਈ ਹੈ। ਉਸ ਤੋਂ ਬਿਨਾਂ ਕਦੇ ਵੀ ਇਥੇ ਸਰਪੰਚੀ ਲਈ ਵੋਟਾਂ ਨਹੀਂ ਪਈਆਂ। ਪਿੰਡ ਜਿੱਥੇ ਇਹ ਪਿੰਡ ਆਪਣੇ ਆਪ ਦੇ ਵਿੱਚ ਸਰਪੰਚ ਚੁਣ ਲਈ ਇਲਾਕੇ ਵਿੱਚ ਇੱਕ ਮਿਸਾਲ ਬਣਿਆ ਹੋਇਆ, ਉੱਥੇ ਇਸ ਪਿੰਡ ਨੂੰ ਲੰਘੀਆਂ ਵੱਖ ਵੱਖ ਸਰਕਾਰਾਂ ਵੱਲੋਂ ਅਣਗੌਲਿਆ ਹੀ ਕੀਤਾ ਗਿਆ। ਕਿਉਂਕਿ ਇਸ ਪਿੰਡ ਲਈ ਕੋਈ ਵਿਸ਼ੇਸ਼ ਪੈਕਜ ਨਹੀਂ ਦਿੱਤਾ ਗਿਆ। ਜਿਸ ਦੇ ਨਾਲ ਇਸ ਪਿੰਡ ਦੀ ਨੁਹਾਰ ਬਦਲ ਸਕੇ। ਕਿਉਂਕਿ ਪਿੰਡ ਦੇ ਵਿੱਚ ਅਜੇ ਤੱਕ ਪੀਣ ਵਾਲੇ ਪਾਣੀ ਦੇ ਲਈ ਸਰਕਾਰੀ ਪਾਣੀ ਦੀ ਟੈਂਕੀ ਨਹੀਂ, ਪਿੰਡ ਦੇ ਵਿੱਚ ਲੋਕਾਂ ਦੇ ਸਿਹਤ ਸਹੂਲਤਾਂ ਦੇ ਇਲਾਜ ਲਈ ਕੋਈ ਡਿਸਪੈਂਸਰੀ ਨਹੀਂ ਹੈ।
ਪਿੰਡ ਦੇ ਬੱਚਿਆਂ ਦੇ ਲਈ ਕੋਈ ਵਧੀਆ ਖੇਡਣ ਦੇ ਲਈ ਗਰਾਉਂਡ ਨਹੀਂ ਹੈ ਹੈ। ਅਜੇ ਤੱਕ ਪਿੰਡ ਦੇ ਵਿੱਚ ਸੀਵਰੇਜ ਸਿਸਟਮ ਨਹੀਂ ਹੈ। ਪਿੰਡ ਦੇ ਵਿੱਚ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਹੈ। ਜਿਸ ਦੇ ਵਿੱਚ 21 ਬੱਚੇ ਪੜ੍ਹਦੇ ਹਨ, ਦੋ ਅਧਿਆਪਕ ਹਨ। ਪਰ ਪਿੰਡ ਦੇ ਲੋਕ ਚਾਹੁੰਦੇ ਨੇ ਕਿ ਇਸ ਵਾਰ ਸਰਕਾਰ ਉਹਨਾਂ ਦੇ ਪਿੰਡ ਵੱਲ ਖਾਸ ਧਿਆਨ ਦੇਵੇ, ਕਿਉਂਕਿ ਪੰਜਾਬ ਸਰਕਾਰ ਵੱਲੋਂ ਐਲਾਨ ਕੀਤਾ ਗਿਆ। ਜਿਸ ਪਿੰਡ ਦੇ ਵਿੱਚ ਸਰਬ ਸੰਮਤੀ ਦੇ ਨਾਲ ਸਰਪੰਚ ਚੁਣਿਆ ਜਾਏਗਾ। ਉਸ ਨੂੰ 5 ਲੱਖ ਰੁਪਆ ਅਲੱਗ ਤੋਂ ਦਿੱਤਾ ਜਾਏਗਾ। ਪਰ ਇਸ ਪਿੰਡ ਨੂੰ ਉਮੀਦ ਹੈ ਕੀ ਇਸ ਪਿੰਡ ਦੀ ਇਸ ਵਾਰ ਸੁਣੀ ਜਾਵੇਗੀ।
ਦੂਜੇ ਪਾਸੇ ਅਗਰ ਪਿੰਡ ਦੀ ਗੱਲ ਕੀਤੀ ਜਾਵੇ। ਪਿੰਡ ਦੇ ਲੋਕ ਪਿੰਡ ਦੇ ਵਿੱਚ ਸੀਵਰੇਜ ਸਿਸਟਮ ਦੀ ਮੰਗ ਕਰ ਰਹੇ ਹਨ। ਕਿਉਂਕਿ ਛੋਟਾ ਪਿੰਡ ਹੋਣ ਦੇ ਬਾਵਜੂਦ ਵੀ ਪਿੰਡ ਦੀਆਂ ਗਲੀਆਂ ਦੇ ਵਿੱਚ ਨਾਲੀਆਂ ਦਾ ਗੰਦਾ ਪਾਣੀ ਓਵਰਫਲੋ ਰਹਿੰਦਾ ਹੈ। ਗਰਾਊਂਡ ਦੇ ਨਾਮ ਦੇ ਉੱਪਰ ਖਾਲੀ ਜਗ੍ਹਾ ਦੇ ਉੱਪਰ ਵੱਡਾ ਵੱਡਾ ਘਾਹ ਉਗਿਆ ਹੋਇਆ। ਬਾਲੀਵਾਲ ਖੇਡਣ ਦੇ ਲਈ ਇੱਕ ਅਲੱਗ ਤੋਂ ਲੋਹੇ ਦਾ ਜਾਲ ਲਾ ਕੇ ਗਰਾਊਂਡ ਬਣਾਇਆ ਗਿਆ ਹੈ, ਪਰ ਉਹ ਜਿਆਦਾਤਰ ਸੱਪਾਂ ਦਾ ਘਰ ਲੱਗ ਰਿਹਾ। ਜਿਸ ਦੇ ਪਿੱਛੇ ਕਾਰਨ ਇਹੀ ਹੈ ਕਿ ਪਿੰਡ ਦੇ ਕੋਲ ਸਿਰਫ 10 ਬੀਗਾ ਜਮੀਨ ਹੈ। ਪੰਚਾਇਤੀ ਜਿਦਾ ਠੇਕਾ ਲਗਭਗ 40-45000 ਆਉਂਦਾ ਹੈ। ਪਿੰਡ ਦੇ ਮੌਜੂਦਾ ਸਰਪੰਚ ਦੇ ਅਨੁਸਾਰ ਕੋਈ ਹੋਰ ਸਪੈਸ਼ਲ ਪੈਕਜ ਨਾ ਹੋਣ ਕਰਕੇ ਪਿੰਡ ਦਾ ਸਰ ਪੱਖੀ ਵਿਕਾਸ ਨਹੀਂ ਹੋ ਰਿਹਾ।
ਪਿੰਡ ਦੀ ਸੱਥ ਦੇ ਵਿੱਚ ਬੈਠੇ ਮੌਜੂਦਾ ਸਰਪੰਚ ਅਤੇ ਲੋਕਾਂ ਦੇ ਨਾਲ ਖਾਸ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਸਾਨੂੰ ਬਹੁਤ ਮਾਣ ਹੈ ਸਾਡੇ ਪਿੰਡ ਦੇ ਲੋਕਾਂ ਉੱਪਰ ਜਿਨਾਂ ਨੇ ਕਦੇ ਵੀ ਪੰਚਾਇਤੀ ਚੋਣਾਂ ਦੇ ਉੱਪਰ ਬੇਫਜੂਲ ਪੈਸਾ ਖਰਚ ਨਹੀਂ ਕੀਤਾ। ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਬੈਠ ਕੇ ਇੱਕ ਨਾਮ ਦੇ ਉੱਪਰ ਮੋਹਰ ਲੱਗ ਜਾਂਦੀ ਹੈ। ਉਹ ਅਗਲੇ ਪੰਜ ਸਾਲ ਦੀ ਸਰਪੰਚ ਹੁੰਦਾ ਹੈ। ਮੌਜੂਦਾ ਸਰਪੰਚ ਨੇ ਦੱਸਿਆ ਕਿ ਪਿਛਲੀ ਵਾਰ ਉਹ ਪੜ੍ਹਾਈ ਕਰ ਰਿਹਾ ਸੀ। ਇਸੇ ਦੌਰਾਨ ਉਸਨੂੰ ਸਰਪੰਚ ਚੁਣ ਲਿਆ ਗਿਆ। ਉਸਨੇ ਪਿੰਡ ਦੇ ਵਿੱਚ ਕਈ ਵੱਡੇ ਕੰਮ ਕਰਾਏ, ਪਰ ਅਜੇ ਵੀ ਬਹੁਤ ਘਾਟ ਹੈ। ਕਿਉਂਕਿ ਸਾਡਾ ਪਿੰਡ ਉਹਨਾਂ ਵਿਸ਼ੇਸ਼ ਪਿੰਡਾਂ ਦੇ ਵਿੱਚ ਆਉਂਦਾ ਹੈ। ਜੋ ਆਪਣੇ ਆਪ ਦੇ ਵਿੱਚ ਖਾਸ ਨੇ ਪਰ ਲੇਕਿਨ ਪੀਣ ਵਾਲੇ ਪਾਣੀ ਦਾ ਪ੍ਰਬੰਧ ਨਾ ਹੋਣਾ, ਪਿੰਡ ਦੇ ਵਿੱਚ ਸੀਵਰੇਜ ਨਾ ਹੋਣਾ, ਬੱਚਿਆਂ ਲਈ ਕੋਈ ਵਧੀਆ ਗਰਾਊਂਡ ਨਾ ਹੋਣਾ, ਪੰਚਾਇਤੀ ਜਮੀਨ ਹੈ, ਕੋਈ ਸਰਕਾਰੀ ਟਿਊਬਲ ਨਾ ਹੋਣਾ।ਉਹਨਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਅਜਿਹੇ ਪਿੰਡਾਂ ਵੱਲ ਖਾਸ ਧਿਆਨ ਦੇਣ। ਪਿੰਡ ਦੇ ਬਜ਼ੁਰਗਾਂ ਨੇ ਕਿਹਾ ਕਿ ਸਾਡੀ 70 70 ਸਾਲ ਦੀ ਉਮਰ ਹੋ ਚੁੱਕੀ ਹੈ। ਅਸੀਂ ਸਿਰਫ ਪੰਚਾਇਤੀ ਚੋਣਾਂ ਲਈ ਇੱਕ ਵਾਰ ਵੋਟ ਪਾਈ ਹੈ। ਇਸ ਤੋਂ ਬਿਨਾਂ ਸਾਡੇ ਪਿੰਡ ਵਿੱਚ ਕਦੇ ਪੰਚਾਇਤੀ ਚੋਣਾਂ ਨਹੀਂ ਹੋਈਆਂ
। ਇਸ ਵਾਰ ਵੀ ਅਸੀਂ ਸਰਬ ਸੰਮਤੀ ਨਾਲ ਹੀ ਸਰਪੰਚ ਚੁਣਾਂਗੇ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਸਾਡੇ ਪਿੰਡ ਦੇ ਵਿੱਚ ਕੋਈ ਵਿਰੋਧੀ ਧਿਰ ਨਹੀਂ ਹੈ। ਪਰ ਸਾਨੂੰ ਨਿਰਾਸਾ ਹੈ ਕਿ ਸਾਡੇ ਪਿੰਡ ਵੱਲ ਧਿਆਨ ਨਹੀਂ ਦਿੱਤਾ ਜਾਂਦਾ। ਜਿਸ ਦਾ ਇੱਕ ਕਾਰਨ ਇਹ ਵੀ ਹੈ ਕਿ ਸਾਡੇ ਪਿੰਡ ਦੀ ਆਬਾਦੀ ਬਹੁਤ ਥੋੜੀ ਹੈ। ਇਸ ਲਈ ਸ਼ਾਇਦ ਨੇਤਾਵਾਂ ਨੂੰ ਆਪਣਾ ਕੋਈ ਜਿਆਦਾ ਵੱਡਾ ਵੋਟ ਬੈਂਕ ਇੱਥੇ ਨਜ਼ਰ ਨਹੀਂ ਆਉਂਦਾ। ਤੁਹਾਨੂੰ ਪੰਚਾਇਤੀ ਚੋਣਾਂ ਤੋਂ ਪਹਿਲਾਂ ਸੰਗਰੂਰ ਦੇ ਖਾਸ ਪਿੰਡ ਦੀ ਇਹ ਤਸਵੀਰ ਦਿਖਾਈ ਜੋ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹੈ। ਜਰੂਰਤ ਹੈ ਸਰਕਾਰਾਂ ਨੂੰ ਅਜਿਹੇ ਪਿੰਡਾਂ ਵੱਲ ਖਾਸ ਧਿਆਨ ਦੇਣ ਦੀ ਤਾਂ ਜੋ ਇਹਨਾਂ ਨੂੰ ਦੇਖ ਕੇ ਹੋਰ ਵੀ ਦੂਸਰੇ ਪਿੰਡ ਸਰਬ ਸੰਮਤੀ ਦੇ ਨਾਲ ਆਪਣੇ ਪਿੰਡ ਦਾ ਸਰਪੰਚ ਚੁਣਨ, ਪਰ ਜਦੋਂ ਪਹਿਲਾਂ ਸਰਕਾਰਾਂ ਵਾਅਦੇ ਕਰਨ ਤੋਂ ਬਾਅਦ ਪਿੰਡਾਂ ਦੇ ਲਈ ਖਾਸ ਪੈਕੇਜ ਨਹੀਂ ਦਿੰਦੀਆਂ ਤਾਂ ਉਸ ਤੋਂ ਬਾਅਦ ਫਿਰ ਲੋਕ ਸਰਕਾਰਾਂ ਤੋਂ ਨਿਰਾਸ਼ ਹੋ ਕੇ ਇਸ ਤਰ੍ਹਾਂ ਦੇ ਵੱਡੇ ਫੈਸਲੇ ਲੈਣ ਤੋਂ ਇਨਕਾਰ ਕਰ ਦਿੰਦੀਆਂ ਨੇ।
ਦੂਜੇ ਪਾਸੇ ਜਦੋਂ ਇਸ ਵਿਸ਼ੇ ‘ਤੇ ਸੰਗਰੂਰ ਦੀ ਵਿਧਾਇਕ ਨਰਿੰਦਰ ਕੌਰ ਭਰਾਜ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਇਸ ਵਾਰ ਸਰਬ ਸੰਮਤੀ ਹੁਣ ਤੇ ਖੁਦ ਪਿੰਡ ਵਿੱਚ ਜਾ ਕੇ ਦੇਵੇਗੀ 5 ਲੱਖ ਰੁਪਏ ਦੀ ਰਾਸ਼ੀ ਦੇ ਚੈੱਕ ਅਤੇ ਪਿੰਡ ਵਾਲਿਆਂ ਦੀਆਂ ਹੋਰ ਡਿਮਾਂਡ ਨੂੰ ਮੌਕੇ ਤੇ ਜਾਏਗਾ ਮੰਨਿਆ।
Leave a Reply