August 17, 2026

Justice News

ਅਵਾਮ ਦੀ ਆਵਾਜ਼

ਸਾਰਾ ਯਹਾਂ ਪੰਜਾਬੀ ਨਿਊਜ਼ ਦੇ ਮੁੱਖ ਸੰਪਾਦਕ ਬਲਜੀਤ ਸ਼ਰਮਾ ਦੀ ਮਾਤਾ ਦੇ ਪਾਠ ਦੇ ਭੋਗ ਮੌਕੇ ਲਗਾਇਆ ਖ਼ੂਨਦਾਨ ਕੈਂਪ

ਮਾਨਸਾ – (ਡਾ ਸੰਦੀਪ ਘੰਡ)ਹਜ਼ਾਰਾਂ ਲੋਕਾਂ ਦੀ ਜਾਨ ਬਚਾਉਣ ਵਾਲੇ ਖ਼ੂਨਦਾਨੀ ਅਤੇ ਸਾਰਾ ਯਹਾਂ ਪੰਜਾਬੀ ਨਿਊਜ਼ ਦੇ ਮੁੱਖ ਸੰਪਾਦਕ ਬਲਜੀਤ ਸ਼ਰਮਾ ਦੇ ਮਾਤਾ ਜੀ ਦੇ ਗਰੁੜ ਪੁਰਾਣ ਜੀ ਦੇ ਪਾਠ ਦਾ ਭੋਗ ਮੌਕੇ ਮਾਨਸਾ ਸ਼ਹਿਰ ਦੀਆਂ ਸਮਾਜਿਕ ਸੰਸਥਾਵਾਂ, ਧਾਰਮਿਕ ਸੰਸਥਾਵਾਂ, ਰਾਜਨੀਤਕ ਪਾਰਟੀਆਂ ਦੇ ਆਗੂਆਂ ਅਤੇ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਮਾਤਾ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।

 ਇਸ ਮੌਕੇ ਮਾਤਾ ਜੀ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਡਾ: ਜਨਕ ਰਾਜ ਸਿੰਗਲਾ ਨੇ ਕਿਹਾ ਕਿ ਮਾਂ ਤਾਂ ਮਾਂ ਹੀ ਹੁੰਦੀ ਹੈ। ਮਾਂ ਹਮੇਸ਼ਾ ਆਪਣੇ ਬੱਚਿਆਂ ਲਈ ਸੁੱਖਾਂ ਮੰਗਦੀ ਹੈ। ਮਾਂ ਦਾ ਦੇਣਾ ਅਸੀਂ ਸੱਤ ਜਨਮਾਂ ਤੱਕ ਵੀ ਨਹੀਂ ਦੇ ਸਕਦੇ। ਬਲਜੀਤ ਸ਼ਰਮਾ ਜੀ ਦੇ ਮਾਤਾ ਜੀ ਨੂੰ ਕਈ ਵਾਰ ਮਿਲਣ ਦਾ ਮੌਕਾ ਮਿਲਿਆ ਉਨ੍ਹਾਂ ਦਾ ਸੁਭਾਅ ਬਹੁਤ ਮਿੱਠਾ ਸੀ। ਮਾਤਾ ਜੀ ਦੀ ਕਮੀਂ ਤਾਂ ਕਦੇ ਵੀ ਪੂਰੀ ਨਹੀਂ ਹੋ ਸਕਦੀ, ਪਰ ਉਨ੍ਹਾਂ ਦਾ ਪਿਆਰ, ਉਨ੍ਹਾਂ ਦਾ ਅਸ਼ੀਰਵਾਦ ਹਮੇਸ਼ਾ ਸ਼ਰਮਾ ਪਰਿਵਾਰ ਤੇ ਬਣਿਆ ਰਹੇਗਾ। ਬਲਜੀਤ ਸ਼ਰਮਾ ਇੱਕ ਸਮਾਜ ਸੇਵੀ ਅਤੇ ਇੱਕ ਨੇਕ ਦਿਲ ਇਨਸਾਨ ਹਨ, ਜਿਨ੍ਹਾਂ ਨੇ ਅਨੇਕਾਂ ਲੋੜਵੰਦਾਂ ਨੂੰ ਖ਼ੂਨਦਾਨ ਕਰਕੇ ਉਨ੍ਹਾਂ ਦੀ ਜ਼ਿੰਦਗੀ ਬਚਾਈ ਹੈ। ਅੱਜ ਬਲਜੀਤ ਸ਼ਰਮਾ ਕੋਈ ਜਾਣ ਪਹਿਚਾਣ ਦੇ ਮੁਹਤਾਜ਼ ਨਹੀਂ, ਅਜਿਹੇ ਗੁਣ ਇੱਕ ਮਾਂ ਤੋਂ ਹੀ ਮਿਲਦੇ ਹਨ। ਮਾਤਾ ਜੀ ਪੂਰੇ 92 ਸਾਲ ਦੀ ਉਮਰ ਭੋਗ ਕੇ ਗੂਰੂ ਚਰਨਾਂ ਵਿੱਚ ਜਾ ਵਿਰਾਜੇ ਹਨ। ਮੈਂ ਪ੍ਰਮਾਤਮਾਂ ਅੱਗੇ ਅਰਦਾਸ ਕਰਦਾ ਹਾਂ ਕਿ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ਣ।

ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਮਾਤਾ ਜੀ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਮਾਤਾ ਜੀ ਦੇ ਚਲੇ ਜਾਣ ਨਾਲ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਪਿਆ ਹੈ, ਪਰ ਉਸ ਪ੍ਰਮਾਤਮਾਂ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ। ਇਸ ਸਮਾਜ ਵਿੱਚ ਜਿਉਣ ਲਈ ਇੱਕ ਚੰਗੀ ਪ੍ਰਵਰਿਸ਼ ਹੋਣੀ ਬਹੁਤ ਜ਼ਰੂਰੀ ਹੈ ਜੋ ਮਾਤਾ ਜੀ ਨੇ ਬਲਜੀਤ ਸ਼ਰਮਾ ਵਰਗੇ ਸਮਾਜ ਸੇਵੀ ਦੇ ਰੂਪ ਵਿੱਚ ਸਾਡੀ ਮਾਨਸਾ ਨੂੰ ਦਿੱਤਾ ਹੈ।

 ਸਵਰਗਵਾਸੀ ਮਾਤਾ ਬਚਿੰਤ ਕੌਰ ਜੀ ਦੀ ਅੰਤਿਮ ਅਰਦਾਸ ਉਪਰੰਤ ਅਪੈਕਸ ਕਲੱਬ ਮਾਨਸਾ ਵੱਲੋਂ ਸਥਾਨਕ ਗਊਸ਼ਾਲਾ ਭਵਨ ਵਿਖੇ ਖ਼ੂਨਦਾਨ ਕੈਂਪ ਵੀ ਲਗਾਇਆ ਗਿਆ, ਜਿਸ ਵਿੱਚ ਕਲੱਬ ਦੇ ਮੈਂਬਰਾਂ ਸਮੇਤ 25 ਲੋਕਾਂ ਨੇ ਖ਼ੂਨਦਾਨ ਕਰਕੇ ਸਵਰਗਵਾਸੀ ਮਾਤਾ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ।

ਇਸ ਕੈਂਪ ਦੀ ਸ਼ੁਰੂਆਤ ਸ਼ਹਿਰ ਦੇ ਉੱਘੇ ਸਰਜਨ ਡਾ: ਟੀ.ਪੀ.ਐਸ. ਰੇਖੀ ਨੇ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਸ਼ਰਧਾਂਜਲੀ ਸਮਾਗਮ ਸਮੇਂ ਖ਼ੂਨਦਾਨ ਕੈਂਪ ਲਗਾਉਣ ਨਾਲ ਲੋਕਾਂ ਵਿੱਚ ਖ਼ੂਨਦਾਨ ਕਰਨ ਦੀ ਜਾਗ੍ਰਤੀ ਪੈਦਾ ਹੁੰਦੀ ਹੈ ਅਤੇ ਕਈ ਲੋਕਾਂ ਨੂੰ ਅਜਿਹੇ ਕੈਂਪਾਂ ਰਾਹੀਂ ਪਹਿਲੀ ਵਾਰ ਖ਼ੂਨਦਾਨ ਕਰਨ ਦਾ ਮੌਕਾ ਮਿਲਦਾ ਹੈ ਅਤੇ ਉਹ ਅੱਗੇ ਜਾ ਕੇ ਰੈਗੂਲਰ ਖ਼ੂਨਦਾਨ ਕਰਨ ਲੱਗ ਜਾਂਦੇ ਹਨ, ਇਸ ਲਈ ਸਾਨੂੰ ਹਰੇਕ ਖੁਸ਼ੀ ਅਤੇ ਗਮੀਂ ਸਾਂਝੀ ਕਰਨ ਸਮੇਂ ਖ਼ੂਨਦਾਨ ਕੈਂਪ ਲਗਾਉਣਾ ਚਾਹੀਦਾ ਹੈ, ਜਿਸ ਵਿੱਚ ਪਰਿਵਾਰਕ ਮੈਂਬਰਾਂ ਸਮੇਤ ਲੋਕਾਂ ਨੂੰ ਖ਼ੂਨਦਾਨ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।

ਇਸ ਮੌਕੇ ਜਾਣਕਾਰੀ ਦਿੰਦਿਆਂ ਕਲੱਬ ਪ੍ਰਧਾਨ ਸੰਜੀਵ ਪਿੰਕਾ, ਕਲੱਬ ਸਕੱਤਰ ਕਮਲ ਗਰਗ ਨੇ ਦੱਸਿਆ ਕਿ ਬਲਜੀਤ ਸ਼ਰਮਾਂ ਨੇ ਖੁਦ 130 ਵਾਰ ਖ਼ੂਨਦਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਸ਼ਰਮਾਂ ਜੀ ਲੋਕਾਂ ਨੂੰ ਖ਼ੂਨਦਾਨ ਕਰਨ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ, ਉੱਥੇ ਹੀ ਸਮਾਜਸੇਵੀ ਕੰਮਾਂ ਵਿੱਚ ਵੀ ਮੌਹਰੀ ਰੋਲ ਅਦਾ ਕਰਦੇ ਹਨ।
ਇਸ ਕੈਂਪ ਵਿੱਚ ਗੁਰਪ੍ਰੀਤ ਭੰਮਾਂ, ਆਲਮ ਸਿੰਘ, ਪ੍ਰਵੀਨ ਟੋਨੀ ਸ਼ਰਮਾਂ, ਡਿੰਪਲ ਫਰਮਾਹੀ ਤੇ ਬਲਜੀਤਪਾਲ ਵਰਗੇ ਖ਼ੂਨਦਾਨੀਆਂ ਦਾ ਵੱਡਾ ਯੋਗਦਾਨ ਰਿਹਾ।

ਇਸ ਮੌਕੇ ਕਾਂਗਰਸੀ ਆਗੂ ਗੁਰਪ੍ਰੀਤ ਗਾਗੋਵਾਲ, ਗੁਰਪ੍ਰੀਤ ਵਿੱਕੀ, ਅਕਾਲੀ ਆਗੂ ਪੇ੍ਮ ਕੁਮਾਰ ਅਰੋੜਾ ਤੋਂ ਇਲਾਵਾ ਪਿ੍ਤਪਾਲ ਡਾਲੀ, ਡਾ: ਵਰੁਣ ਮਿੱਤਲ, ਡਾ: ਪਵਨ ਬਾਂਸਲ, ਅਸ਼ੋਕ ਗਰਗ, ਵਿਨੋਦ ਭੰਮਾਂ, ਰਜੇਸ਼ ਪੰਧੇਰ ਸਮੇਤ ਅਪੈਕਸ ਕਲੱਬ ਦੇ ਮੈਂਬਰਾਂ ਅਸ਼ਵਨੀ ਜਿੰਦਲ, ਸਤੀਸ਼ ਗਰਗ ਧੀਰਜ ਬਾਂਸਲ, ਕਿ੍ਸ਼ਨ ਗਰਗ,ਬਨੀਤ ਗੋਇਲ, ਨਰਿੰਦਰ ਜੋਗਾ, ਭੁਪੇਸ਼ ਜਿੰਦਲ ਅਤੇ ਇਲੈਕਟ੍ਰਾਨਿਕ ਅਤੇ ਪਿ੍ੰਟ ਮੀਡੀਆ ਦੇ ਪੱਤਰਕਾਰ ਭਾਈਚਾਰੇ ਨੇ ਵੱਡੀ ਗਿਣਤੀ ਵਿੱਚ ਹਾਜ਼ਰ ਹੋ ਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਮਾਤਾ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ।

Leave a Reply

Your email address will not be published. Required fields are marked *

Copyright © All rights reserved. | Newsphere by AF themes.