Haryana News

ਚੰਡੀਗੜ੍ਹ, 29 ਜੂਨ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਰਿਆਣਾ ਵਿਚ ਫੋਰੇਂਸਿਕ ਵਿਗਿਆਨ ਵਿਚ ਸਿਖਲਾਈ ਅਤੇ ਲੈਬ ਪ੍ਰੀਖਿਣ ਸਹੂਲਤਾਂ ਲਈ ਲਗਭਗ 50 ਏਕੜ ਵਿਚ ਸਥਾਪਿਤ ਕੀਤੇ ਜਾਣ ਵਾਲਾ ਵਧੀਆ ਕੇਂਦਰ ਵਿਚ ਇਕ ਸਿਖਲਾਈ ਸੰਸਥਾਨ ਦੀ ਸਥਾਪਨਾ ਕਰਨ ਦੇ ਪ੍ਰਸਤਾਵ ਰੱਖਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਇਸ ਦੀ ਸਥਾਪਨਾ ਲਈ ਪੂਰਾ ਵਿਵਸਥਾ ਕਰੇਗੀ|

            ਸ੍ਰੀ ਅਮਿਤ ਸ਼ਾਹ ਅੱਜ ਪੰਚਕੂਲਾ ਵਿਚ ਚਿੰਹਿਤ ਅਪਰਾਧ ਮਾਮਲਿਆਂ ਲਈ ਫੋਰੇਂਸਿਕ ਵਿਗਿਆਨ ਵਿਚ ਸਿਖਲਾਈ ਅਤੇ ਲੈਬ ਪ੍ਰੀਖਿਣ ਸਹੂਲਤਾਂ ਵਿਚ ਵਧੀਆ ਕੇਂਦਰ ਦੀ ਸਥਾਪਨਾ ਲਈ ਹਰਿਆਣਾ ਸਰਕਾਰ ਅਤੇ ਕੌਮੀ ਫੋਰੇਂਸਿਕ ਵਿਗਿਆਨ ਯੂਨੀਵਰਸਿਟੀ, ਗਾਂਧੀਨਗਰ, ਗੁਜਰਾਤ ਵਿਚਕਾਰ ਐਮਓਯੂ ਹਸਤਾਖਰ ਸਮਾਰੋਹ ਵਿਚ ਬੋਲ ਰਹੇ ਸਨ|

            ਸ੍ਰੀ ਅਮਿਤ ਸ਼ਾਹ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਨੂੰ ਸੁਝਾਅ ਦਿੰਦੇ ਹੋਏ ਕਿਹਾ ਕਿ ਇਸ ਕੇਂਦਰ ਦੀ ਪਲਾਲਿੰਗ ਦੌਰਾਜਨ ਇੱਕੇ ਇਕ ਸਿਖਲਾਈ ਸੰਸਥਾਨ ਸਥਾਪਿਤ ਕਰਨ ‘ਤੇ ਧਿਆਨ ਦਿੱਤਾ ਜਾਵੇ| ਇਸ ਦੇ ਨਾਲ-ਨਾਲ ਇਕ ਹੋਸਟਲ ਵੀ ਬਣਾਇਆ ਜਾਵੇ ਤਾਂ ਜੋ ਇੱਥੇ ਪੁਲਿਸ ਅਧਿਕਾਰੀਆਂ ਅਤੇ ਨਿਆਂ ਅਧਿਕਾਰੀਆਂ ਨੂੰ ਵੀ ਸਿਖਲਾਈ ਦਿੱਤੀ ਜਾ ਸਕੇ|

            ਉਨ੍ਹਾਂ ਕਿਹਾ ਕਿ ਇਸ ਵਧੀਆ ਕੇਂਦਰ ਤੋਂ ਆਉਣ ਵਾਲੇ ਦਿਨਾਂ ਵਿਚ ਹਰਿਆਣਾ ਵਿਚ ਕ੍ਰਿਮਿਨਲ ਜਸਟਿਸ ਸਿਸਟਮ ਵਿਚ ਕਾਫੀ ਬਦਲਾਅ ਹੋਵੇਗਾ| ਇੰਨ੍ਹਾਂ ਹੀ ਨਹੀਂ, ਇਹ ਕੇਂਦਰ ਉੱਤਰ ਭਾਰਤ ਲਈ ਇਕ ਵੱਡਾ ਸਿਖਲਾਈ ਕੇਂਦਰ ਬਣ ਕੇ ਉਭਰੇਗਾ|

            ਉਨ੍ਹਾਂ ਨੇ ਇਸ ਮੌਕੇ ‘ਤੇ ਹਰਿਆਣਾ ਵਾਸੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਹਰਿਆਣਾ ਸਰਕਾਰ ਨੇ ਅੱਜ ਨੈਸ਼ਨਲ ਫੋਰੇਂਸਿਕ ਸਾਇੰਸ ਯੂਨੀਵਰਸਿਟੀ ਨਾਲ ਜੁੜਕੇ ਅਪਰਾਧ ਨਿਆਂ ਵਿਵਸਥਾ ਨੂੰ ਵਧੀਆ ਬਣਾਉਣ ਲਈ ਵਿਗਿਆਨਕ ਆਕਾਰ ਦੇਣ ਦਾ ਫੈਸਲਾ ਕੀਤਾ ਹੈ| ਉਨ੍ਹਾਂ ਕਿਹਾ ਕਿ ਐਨਐਫਐਸਯੂ ਯੂਨੀਵਰਸਿਟੀ ਮੌਜ਼ੂਦਾ ਵਿਚ 9 ਸੂਬਿਆਂ ਵਿਚ ਆਪਣਾ ਕੈਂਪ ਸਥਾਪਿਤ ਕਰ ਚੁੱਕੀ ਹੈ| ਕੇਂਦਰੀ ਕੈਬਿਨੇਟ ਨੇ ਅਜੇ ਪ੍ਰਸਤਾਵ ਪਾਸ ਕੀਤਾ ਹੈ, ਜਿਸ ਦੇ ਤਹਿਤ ਲਗਭਗ 16 ਸੂਬਿਆਂ ਵਿਚ ਯੂਨੀਵਰਸਿਟੀ ਆਪਣੇ ਕੈਂਪਸ ਬਣਾਉਣ ਦਾ ਕੰਮ ਕਰੇਗੀ|

            ਇਸ ਮੌਕੇ ‘ਤੇ ਕੇਂਦਰੀ ਊਰਜਾ, ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸਾਲ 2022 ਵਿਚ ਸੂਰਜਕੁੰਡ ਵਿਚ ਇਸ ਕੇਂਦਰ ਦੀ ਸਥਾਪਨਾ ਦੀ ਪਰਿਕਲਪਨਾ ਰੱਖੀ ਗਈ ਸੀ ਅਤੇ ਅੱਜ ਇਸ ਐਮਓਯੂ ਰਾਹੀਂ ਇਸ ਪਰਿਕਲਪਨਾ ਨੂੰ ਅਸਲ ਰੂਪ ਦਿੱਤਾ ਜਾ ਰਿਹਾ ਹੈ| ਉਨ੍ਹਾਂ ਕਿਹਾ ਕਿ ਫੋਰੇਂਸਿਕ ਸਾਇੰਸ ਲੈਬ ਪਹਿਲਾ ਸਿਰਫ ਸੂਬੇ ਵਿਚ ਇਕ ਹੀ ਸੀ, ਹੁਣ 4 ਚਲ ਰਹੀਆਂ ਹਨ| ਹੁਣ ਨੈਸ਼ਨਲ ਫੋਰੇਂਸਿਕ ਸਾਇੰਸ ਯੂਨੀਵਰਸਿਟੀ ਦਾ ਕੈਂਪਸ ਇੱਥੇ ਹੋਵੇਗਾ ਤਾਂ ਪੀੜਿਤਾਂ ਨੂੰ ਨਿਆਂ ਜਲਦੀ ਮਿਲੇਗਾ|

            ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਨੇ ਕਿਹਾ ਕਿ ਇਸ ਕੇਂਦਰ ਦੀ ਸਥਾਪਨਾ ਨਾਲ ਹਰਿਆਣਾ ਸੂਬੇ ਨੂੰ ਅਪਰਾਧਿਕ ਨਿਆਂ ਸਿਸਟਮ ਵਿਚ ਬਹੁਤ ਲਾਭ ਮਿਲਣ ਵਾਲਾ ਹੈ| ਕਈ ਵਾਰ ਸਰੋਤਾਂ ਦੀ ਕਮੀ ਵਿਚ ਨਿਆਂ ਮਿਲਣ ਵਿਚ ਦੇਰੀ ਹੁੰਦੀ ਸੀ, ਹੁਣ ਨਵੀਂ ਤਕਨੀਕ ਨਾਲ ਅਸੀਂ ਪੀੜਿਤ ਨੂੰ ਜਲਦ ਨਿਆਂ ਦਿਵਾਉਣ ਵਿਚ ਸਮਰੱਥ ਹੋਵੇਗੇ| ਸੂਰਜਕੁੰਡ ਵਿਚ ਚਿੰਤਨ ਕੈਂਪ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਨੇ ਇਸ ਕੈਂਪਸ ਨੂੰ ਸਥਾਪਿਤ ਕਰਨ ਦੀ ਗਲ ਕਹੀ ਸੀ, ਜੋ ਅੱਜ ਸਾਕਾਰ ਹੋ ਰਹੀ ਹੈ| ਨੈਸ਼ਲਲ ਫੋਰੇਂਸਿਕ ਸਾਇੰਸ ਯੂਨੀਵਰਸਿਟੀ ਦੀ ਸਥਾਪਨਾ ਦੇ ਨਾਲ ਹਰਿਆਣਾ ਇਹ ਲੀਡ ਲੈ ਰਿਹਾ ਹੈ, ਇਸ ਦਾ ਫਾਇਦਾ ਹਰਿਆਣਾ ਨੂੰ ਮਿਲੇਗਾ|

            ਨੈਸ਼ਨਲ ਫੋਰੇਂਸਿਕ ਸਾਇੰਸ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ.ਜੇਐਮ ਵਿਆਸ ਨੇ ਕਿਹਾ ਕਿ ਇਸ ਕੇਂਦਰ ਦੀ ਸਥਾਪਨਾ ਨਾਲ ਹਰਿਆਣਾ ਦੀ ਫੋਰੇਂਸਿਕ ਕੈਪੇਬਿਲਿਟੀ ਵੱਧਣ ਜਾ ਰਹੀ ਹੈ, ਇਸ ਨਾਲ ਪੂਰੇ ਅਪਰਾਧਿਕ ਨਿਆਂ ਵਿਵਸਥਾ ਨੂੰ ਫਾਇਦਾ ਮਿਲੇਗਾ| ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਜਨ ਦੇ ਤਹਿਤ ਨੈਸ਼ਨਲ ਫੋਰੇਂਸਿਕ ਸਾਇੰਸ ਯੂਨੀਵਰਸਿਟੀ 92 ਦੇਸ਼ਾਂ ਵਿਚ ਫੋਰੇਂਸਿਕ ਕੈਪੇਬਿਲਿਟੀ ਨੂੰ ਮਜ਼ਬੂਤ ਕਰਨ ਵਿਚ ਮਦਦ ਕਰ ਰਹੀ ਹੈ| ਹਰਿਆਣਾ ਸੂਬੇ ਨੇ ਇਸ ਦਿਸ਼ਾ ਵਿਚ ਪਹਿਲ ਕੀਤੀ ਹੈ ਅਤੇ ਇੱਥੇ ਵਲਡ ਕਲਾਸ ਲੈਬ ਸਥਾਪਿਤ ਕਰ ਰਹੇ ਹਨ| ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਤਕਨੀਕੀ ਮਦਦ ਪ੍ਰਦਾਨ ਕੀਤੀ ਜਾਵੇਗੀ ਤਾਂ ਜੋ ਪੈਂਡਿੰਗ ਮਾਮਲਿਆਂ ਨੂੰ ਤੇਜੀ ਨਾਲ ਹਲ ਕੀਤਾ ਜਾ ਸਕੇ|

            ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ ਨੇ ਕਿਹਾ ਕਿ ਇਹ ਵਿਸ਼ਵ ਪੱਧਰੀ ਕੇਂਦਰ ਆਪਣੀ ਤਰ੍ਹਾਂ ਦਾ ਪਹਿਲਾ ਕੇਂਦਰ ਹੋਵੇਗਾ, ਜਿੱਥੇ ਐਨਐਫਐਸਯੂ ਅਤਿਆਧੁਨਿਕ ਤਕਨੀਕ ਦਾ ਸਹਿਯੋਗ ਦੇਵੇਗਾ ਅਤੇ ਫੋਰੇਂਸਿਕ ਸਬੂਤਾਂ ਨੂੰ ਸੰਭਲਾਣ, ਇੱਕਠਾ ਕਰਨ ਅਤੇ ਪੇਸ਼ ਕਰਨ ਵਿਚ ਕਾਨੂੰਨੀ ਅਧਿਕਾਰੀਆਂ ਅਤੇ ਜਾਂਚ ਅਧਿਕਾਰੀਆਂ ਨੂੰ ਸਿਖਲਾਈ ਦਿੱਤੀ ਜਾਵੇਗੀ| ਹਰਿਆਣਾ ਲੋਕ ਪ੍ਰਸ਼ਾਸਨ ਤੇ ਨਿਆਂ ਵਿਭਾਗ ਇਸ ਵਧੀਆ ਕੇਂਦਰ ਦੀ ਸਥਾਪਨਾ ਵਿਚ ਐਨਐਫਐਸਯੂ ਨਾਲ ਸਹਿਯੋਗ ਕਰੇਗਾ, ਜੋ ਫੋਰੇਂਸਿਕ ਵਿਚ ਸਿਖਲਾਈ ਨੂੰ ਪ੍ਰੋਤਸਾਹਿਤ ਕਰੇਗਾ|

            ਇਸ ਮੌਕੇ ‘ਤੇ ਵਿੱਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਰਸਤੋਗੀ, ਪੁਲਿਸ ਡਾਇਰੈਕਟਰ ਜਰਨਲ ਸ਼ਤਰੂਜੀਤ ਕਪੂਰ ਤੋਂ ਇਲਾਵਾ ਸੀਨੀਅਰ ਅਧਿਕਾਰੀ ਹਾਜਿਰ ਸਨ|

ਚੰਡੀਗੜ੍ਹ, 29 ਜੂਨ – ਹਰਿਆਣਾ ਵਿਚ ਚਿੰਹਿਤ ਅਪਰਾਧ ਮਾਮਲਿਆਂ ਲਈ ਫੋਰੇਂਸਿਕ ਵਿਗਿਆਨ ਵਿਚ ਸਿਖਲਾਈ ਅਤੇ ਲੈਬ ਪ੍ਰੀਖਿਣ ਸਹੂਲਤਾਂ ਵਿਚ ਵਧੀਆ ਕੇਂਦਰ ਦੀ ਸਥਾਪਨਾ ਲਈ ਅੱਜ ਹਰਿਆਣਾ ਸਰਕਾਰ ਅਤੇ ਕੌਮੀ ਫੋਰੇਂਸਿਕ ਵਿਗਿਆਨ ਯੂਨੀਵਰਸਿਟੀ, ਗਾਂਧੀਨਗਰ, ਗੁਜਰਾਤ ਵਿਚਕਾਰ ਇਕ ਸਮਝੌਤੇ ‘ਤੇ ਹਸਤਾਖਰ ਕੀਤੇ ਗਏ| ਇਸ ਮੌਕੇ ‘ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਕੇਂਦਰੀ ਊਰਜਾ, ਰਿਹਾਇਸ਼ ਤੇ ਸ਼ਹਿਰੀ ਮਾਮਲਿਆਂ ਮੰਤਰੀ ਮਨੋਹਰ ਲਾਲ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਅਤੇ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਸਮੇਤ ਹੋਰ ਮੰਤਰੀ ਅਤੇ ਸੀਨੀਅਰ ਅਧਿਕਾਰੀ ਹਾਜਿਰ ਰਹੇ|

ਵਰਣਨਯੋਗ ਹੈ ਕਿ ਕੇਂਦਰ ਗ੍ਰਹਿ ਮੰਤਰੀ ਦੀ ਪ੍ਰਧਾਨਗੀ ਹੇਠ ਸੂਰਜਕੁੰਡ ਵਿਚ ਆਯੋਜਿਤ ਚਿੰਤਨ ਕੈਂਪ ਵਿਚ ਲਏ ਗਏ ਫੈਸਲੇ ਅਨੁਸਾਰ ਇਹ ਸਮਝੌਤਾ ਹੋਇਆ ਹੈ| ਇਸ ਸਮਝੌਤਾ ਦਾ ਮੰਤਵ ਫੋਰੇਂਸਿਕ ਅਤੇ ਮੁਕਦਮੇ ਸਿਖਲਾਈ, ਖੋਜ ਅਤੇ ਫੋਰੇਂਸਿਕ ਨਮੂਨਿਆਂ ਦੀ ਜਾਂਚ ਦੇ ਖੇਤਰ ਵਿਚ ਸਹਿਯੋਗ ਗਤੀਵਿਧੀਆਂ ਦੇ ਵਿਕਾਸ ਨੂੰ ਆਸਾਨ ਬਣਾਉਣਾ ਅਤੇ ਉਸ ਨੂੰ ਹੋਰ ਮਜ਼ਬੂਤ ਬਣਾਉਣਾ ਹੈ| ਇਸ ਸਮਝੌਤੇ ਦੇ ਤਹਿਤ ਪਰਿਕਲਪਿਤ, ਫੋਰੋਂਸਿਕ ਵਿਗਿਆਨ ਵਿਚ ਸਿਖਲਾਈ ਅਤੇ ਲੈਬ ਪ੍ਰੀਖਿਣ ਸਹੂਲਤਾਂ ਵਿਚ ਮਜ਼ਬੂਤੀ, ਆਧੁਨਿਕ, ਵਧੀਆ ਕੇਂਦਰ ਸਥਾਪਿਤ ਕੀਤਾ ਜਾਵੇਗਾ ਅਤੇ ਐਨਐਫਐਸਯੂ, ਖੋਜ ਦੇ ਨਾਲ-ਨਾਲ ਫੋਰੇਂਸਿਕ ਨਮੂਨਿਆਂ ਦੇ ਪ੍ਰੀਖਿਣ ਦਾ ਮਾਰਗਦਰਸ਼ਨ ਕਰਨਗੇ ਅਤੇ ਮਾਹਿਰ ਗਿਆਨ ਵੀ ਮਿਲੇਗਾ|
ਹਰਿਆਣਾ ਲੋਕ ਪ੍ਰਸ਼ਾਸਨ ਸੰਸਥਾਨ ਦੇ ਸਹਿਯੋਗ ਨਾਲ ਨਿਆਂ ਅਧਿਕਾਰੀਆਂ, ਸਰਕਾਰੀ ਵਕੀਲਾਂ, ਪੁਲਿਸ ਅਤੇ ਹੋਰ ਜਾਂਚ ਏਜੰਸੀਆਂ ਨੂੰ ਫੋਰੇਂਸਿਕ ਮਾਹਿਰ ਅਤੇ ਅਪਰਾਧਿਕ ਨਿਆਂ ਵੰਡ ਦੇ ਹੋਰ ਪਹਿਲੂਆਂ ਵਿਚ ਐਨਐਫਐਯਯੂ ਦੀ ਸਲਾਹ ਨਾਲ ਸਿਖਲਾਈ ਦਿੱਤੀ ਜਾਵੇਗੀ| ਇਸ ਵਧੀਆ ਕੇਂਦਰ ਦੇ ਬਣਨ ਨਾਲ ਹਰਿਆਣਾ ਵਿਚ ਅਪਰਾਧਿਕ ਨਿਆਂ ਪ੍ਰਣਾਲੀ ਹੋਰ ਮਜ਼ਬੂਤ ਹੋਵੇਗੀ| ਇਹ ਕਦਮ ਹਰਿਆਣਾ ਸੂਬਾ ਨੂੰ ਚਿੰਨਹਿਤ ਅਪਰਾਧ ਯੋਜਨਾ ਦੇ ਤਹਿਤ ਪਰਿਕਲਪਿਤ ਆਦਰਸ਼ਾਂ ਨੂੰ ਪ੍ਰਾਪਤ ਕਰਨ ਵਿਚ ਹੋਰ ਮਦਦ ਕਰੇਗਾ, ਜਿਸ ਦੇ ਤਹਿਤ ਸੂਬਾ ਸਰਕਾਰ ਦਾ ਟੀਚਾ ਗੰਭੀਰ ਅਤੇ ਸੰਗੀਨ ਅਪਰਾਧਾਂ ਦੀ ਪਛਾਣ ਕਰਨਾ ਅਤੇ ਵਿਸ਼ੇਸ਼ ਤੌਰ ਨਾਲ 6 ਜਾਂ ਵੱਧ ਸਾਲਾਂ ਦੀ ਸਜ਼ਾ ਵਾਲੇ ਅਪਰਾਧਾਂ ਲਈ ਕਾਰਵਾਈ ਯੋਗ ਫੋਰੇਂਸਿਕ ਸਬੂਤ ਇੱਕਠਾ ਕਰਨਾ ਅਤੇ ਅਜਿਹੇ ਮਾਮਲਿਆਂ ਲਈ ਤੇਜ ਅਤੇ ਪ੍ਰਭਾਵੀ ਪ੍ਰੀਖਣ ਯਕੀਨੀ ਕਰਨਾ ਹੈ, ਜਿਸ ਨਾਲ ਸਜ਼ਾ ਦਰ ਵਿਚ ਵਾਧਾ ਹੋਵੇ ਅਤੇ ਰਾਜ ਵਿਚ ਸਰੁੱਖਿਆ ਵਿਚ ਸੁਧਾਰ ਹੋਵੇ|

ਵਰਣਨਯੋਗ ਹੈ ਕਿ ਹਰਿਆਣਾ ਸਰਕਾਰ ਨੇ ਪਹਿਲਾਂ ਹੀ ਡ੍ਰੱਗ ਅਤੇ ਸਾਇਕੋਟ੍ਰੋਪਿਕ ਪਦਾਰਥਾਂ (ਐਨਡੀਪੀਐਸ ਐਕਟ ਦੇ ਤਹਿਤ) ਦੇ ਪ੍ਰੀਖਣ ਲਈ ਐਨਐਫਐਯਯੂ ਨਾਲ ਸਮਝੌਤਾ ਕੀਤਾ ਹੈ| ਇਹ ਸਮੌਝਤਾ ਇਸ ਸਹਿਯੋਗ ਨਾਲ ਹੋਰ ਮਜ਼ਬੂਤ ਕਰੇਗਾ| ਹਰਿਆਣਾ ਵਿਚ 50 ਏਕੜ ਜਮੀਨ ‘ਤੇ ਕੌਮੀ ਫੋਰੇਂਸਿਕ ਵਿਗਿਆਨ ਯੂਨੀਵਰਸਿਟੀ ਦਾ ਇਕ ਖੇਤਰੀ ਕੰਪਲੈਕਸ ਸਥਾਪਿਤ ਕਰਨ ਦਾ ਪ੍ਰਸਤਾਵ ਹਰਿਆਣਾ ਸਰਕਾਰ ਵੱਲੋਂ ਗ੍ਰਹਿ ਮੰਤਰਾਲੇ ਦੇ ਵਿਚਾਰ ਲਈ ਪਹਿਲਾਂ ਹੀ ਭੇਜਿਆ ਜਾ ਚੁੱਕਿਆ ਹੈ|

ਇਸ ਮੌਕੇ ‘ਤੇ ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ, ਐਨਐਫਐਯੂ ਦੇ ਵਾਈਸ-ਚਾਂਸਲਰ ਡਾ.ਜੇ.ਐਮ.ਵਿਆਸ, ਵਿੱਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਰਸਤੋਗੀ, ਪੁਲਿਸ ਡਾਇਰੈਕਟਰ ਜਰਨਲ ਸ਼ਤਰੂਜੀਤ ਕਪੂਰ ਤੋਂ ਇਲਾਵਾ ਸੀਨੀਅਰ ਅਧਿਕਾਰੀ ਹਾਜਿਰ ਸਨ|

ਚੰਡੀਗੜ੍ਹ, 29 ਜੂਨ – ਇੰਦਰਾ ਗਾਂਧੀ ਕੌਮੀ ਓਪਨ ਯੂਨੀਵਰਸਿਟੀ (ਇਗਨੂ), ਸਿਖਿਆ ਮੰਤਰਾਲੇ ਭਾਰਤ ਸਰਕਾਰ ਖੇਤਰੀ ਕੇਂਦਰ ਕਰਨਾਲ ਦੇ ਖੇਤਰੀ ਨਿਦੇਸ਼ਕ ਡਾ.ਧਰਮ ਪਾਲ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਗਨੂ ਨੇ ਹਾਲ ਹੀ ਵੀ ਐਮਬੀਏ ਹੈਲਥ ਕੇਅਰ ਐਂਡ ਹੋਸਪਿਟਲਟੀ ਮੈਨੇਜਮੇਂਟ ਵਿਚ ਨਵਾਂ ਪ੍ਰੋਗ੍ਰਾਮ ਲਾਂਚ ਕੀਤਾ ਹੈ| ਇਸ ਪ੍ਰੋਗ੍ਰਾਮ ਦਾ ਮੰਤਵ ਸਿਖਿਅਤ ਕੰਮ ਦਾ ਇਕ ਪੂਲ ਵਿਕਸਿਤ ਕਰਨਾ ਹੈ, ਜਿਸ ਨੂੰ ਨਿੱਜੀ ਅਤੇ ਸਰਕਾਰੀ ਦੋਵਾਂ ਖੇਤਰਾਂ ਵਿਚ ਸਿਹਤ ਦੇਖਭਾਲ ਸੰਸਥਾਨਾਂ, ਸਬੰਧਤ ਸੰਗਠਨਾਂ ਅਤੇ ਹਸਪਤਾਲਾਂ ਵੱਲੋਂ ਕੁਸ਼ਲ ਮਦਦ ਪ੍ਰਦਾਨ ਕਰਨ ਅਤੇ ਦੂਰਦਰਾੜੇ ਖੇਤਰਾਂ ਸਮੇਤ ਦੇਸ਼ ਭਰ ਵਿਚ ਗੁਣਵੱਤਾ ਸਿਹਤ ਦੇਖਭਲਾਲ ਯਕੀਨੀ ਕਰਨ ਲਈ ਸ਼ੁਰੂ ਕੀਤਾ ਜਾ ਸਕਦਾ ਹੈ|

ਇਸ ਪ੍ਰੋਗ੍ਰਾਮ ਦਾ ਮੰਤਵ ਕੌਮੀ ਅਤੇ ਕੌਮਾਂਤਰੀ ਸਿਹਤ ਦੇਖਭਾਲ ਸੰਸਥਾਨਾਂ ਦੇ ਪ੍ਰਭਾਵੀ ਪ੍ਰਬੰਧਨ ਵਿਚ ਮੁੱਖ ਮੁੱਦਿਆਂ ਦੀ ਪਛਾਣ ਅਤੇ ਵਿਸ਼ੇਸ਼ਣ ਕਰਨਾ ਹੈ| ਇਸ ਦੇ ਨਾਲ ਹੀ ਸਿਹਤ ਸੇਵਾ ਖੇਤਰ ਵਿਚ ਕੌਮੀ ਅਤੇ ਵਿਸ਼ਵ ਸੋਚ ਅਤੇ ਅੰਤਰ-ਸਭਿਆਚਾਰਕ ਸਮਝ ਨੂੰ ਪ੍ਰੋਜੈਕਟ ਕਰਨਾ ਹੈ| ਇਸ ਪ੍ਰੋਗ੍ਰਾਮ ਵਿਚ ਦਾਖਲਾ ਲੈਣ ਲਈ ਭਾਰਤ ਸਰਕਾਰ ਦੇ ਮਾਪਦੰਡਾਂ ਅਨੁਸਾਰ ਆਮ ਵਰਗ ਲਈ ਘੱਟੋਂ ਘੱਟ 50 ਫੀਸਦੀ ਨੰਬਰ ਨਾਲ ਅਤੇ ਰਾਂਖਵਾ ਸ਼੍ਰੇਣੀਆਂ ਦੇ ਉਮੀਦਵਾਰਾਂ ਲਈ 45 ਫੀਸਦੀ ਨੰਬਰਾਂ ਨਾਲ ਗ੍ਰੈਜੂਏਟ ਪਾਸ ਉਮੀਦਵਾਰ ਦਾਖਲਾ ਲੈ ਸਕਦੇ ਹਨ| ਇਸ ਪ੍ਰੋਗ੍ਰਾਮ ਦੀ ਘੱਟ ਤੋਂ ਘੱਟ ਸਮਾਂ 2 ਸਾਲ ਤੇ ਵੱਧ ਤੋਂ ਵੱਧ ਸਮਾਂ 4 ਸਾਲ ਹੋਵੇਗੀ| ਇਸ ਪ੍ਰੋਗ੍ਰਾਮ ਵਿਚ ਪਹਿਲੇ ਅਤੇ ਦੂਜੇ ਸੈਮੇਸਟਰ ਦੀ ਫੀਸ 15,500 ਰੁਪਏ ਪ੍ਰਤੀ ਸੈਮੇਸਟਰ ਹੋਵੇਗੀ, ਤੀਜੇ ਸੇਮੈਸਟਰ ਦੀ ਫੀਸ 19,500 ਰੁਪਏ ਅਤੇ ਚੌਥੇ ਸੈਮੇਸਟਰ ਦੀ ਫੀਸ 17,500 ਰੁਪਏ ਹੋਵੇਗੀ| ਇਛੁੱਕ ਵਿਦਿਆਰਥੀ ਇਗਨੂ ਦੀ ਵੈਬਸਾਇਟ ‘ਤੇ ਜਾ ਕੇ 30 ਜੂਨ, 2024 ਤਕ ਦਾਖਲਾ ਲੈ ਸਕਦੇ ਹਨ|

ਚੰਡੀਗੜ੍ਹ, 29 ਜੂਨ – ਹਰਿਆਣਾ ਦੇ ਖੇਤੀਬਾੜੀ ਮੰਤਰੀ ਕੰਵਰ ਪਾਲ ਨੇ ਯਮੁਨਾਨਗਰ ਵਿਚ ਆਯੋਜਿਤ ਸਮਾਧਾਨ ਕੈਂਪ ਵਿ ਲੋਕਾਂ ਦੀਆਂ ਸਮੱਸਿਆਵਾਂ ਸੁਣੀ ਅਤੇ ਮੌਕੇ ‘ਤੇ ਹੀ ਉਨ੍ਹਾਂ ਦਾ ਹੱਲ ਕੀਤਾ| ਸਮਾਧਾਨ ਕੈਂਪ ਵਿਚ ਕੁਲ 90 ਸ਼ਿਕਾਇਤਾਂ ਆਈ ਸੀ, ਜਿੰਨ੍ਹਾਂ ਵਿਚੋਂ 75 ਸ਼ਿਕਾਇਤਾਂ ਦਾ ਮੌਕੇ ‘ਤੇ ਨਿਪਟਾਰਾ ਕਰ ਦਿੱਤਾ ਗਿਆ|

ਇਸ ਮੌਕੇ ‘ਤੇ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਸਰਕਾਰ ਅੰਤਯੋਦਯ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ| ਸਰਕਾਰ ਵੱਲੋਂ ਲੋਕਾਂ ਨੂੰ ਆਨਲਾਇਨ ਰਾਹੀਂ ਸਰਕਾਰੀ ਯੋਜਨਾਵਾਂ ਦਾ ਲਾਭ ਦਿੱਤਾ ਜਾ ਰਿਹਾ ਹੈ| ਉਨ੍ਹਾਂ ਦਸਿਆ ਕਿ ਕੈਂਪ ਵਿਚ ਪਰਿਵਾਰ ਪਛਾਣ ਪੱਤਰ, ਸਮਾਜਿਕ ਸੁਰੱਖਿਆ ਪੈਨਸ਼ਨ ਯੋਜਨਾਵਾਂ, ਰਾਸ਼ਨ ਕਾਰਡ ਅਤੇ ਰਾਸ਼ਨ ਵੰਡ, ਬਿਜਲੀ ਤੇ ਪਾਣੀ ਆਦਿ ਤੋਂ ਇਲਾਵਾ ਅਪਰਾਧ ਸਬੰਧਤ ਸ਼ਿਕਾਇਤਾਂ ਸੁਣ ਕੇ ਉਨ੍ਹਾਂ ਦਾ ਮੌਕੇ ‘ਤੇ ਹੀ ਹਲ ਕੀਤਾ ਜਾ ਰਿਹਾ ਹੈ| ਉਨ੍ਹਾਂ ਨੇ ਜਿਲਾ ਦੇ ਸਬੰਧਤ ਅਧਿਕਾਰੀਆਂ ਨੂੰ ਹਲ ਕੈਂਪ ਵਿਚ ਮੌਜ਼ੂਦ ਰਹਿਣ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਪਹਿਲ ਦੇ ਨਾਲ ਹਲ ਕਰਨ ਦੇ ਆਦੇਸ਼ ਦਿੱਤੇ|

Leave a Reply

Your email address will not be published.


*