August 17, 2026

Justice News

ਅਵਾਮ ਦੀ ਆਵਾਜ਼

**ਅਜੈਵੀਰ ਸਿੰਘ ਲਾਲਪੁਰਾ ਦੀ ਸੰਸਥਾ ਇਨਸਾਨੀਅਤ ਪਹਿਲਾਂ ਵਲੋਂ ਅੱਖਾਂ ਦਾ ਜਾਂਚ ਕੈਂਪ ਪਿੰਡ ਟੇਡੇਵਾਲ ਵਿਖੇ ਅੱਜ*

ਨੂਰਪੁਰ ਬੇਦੀ,  (ਅਵਿਨਾਸ਼ ਸ਼ਰਮਾ)-
ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਅਤੇ ਪੰਜਾਬ ਦੀ ਨਾਮਵਰ ਸੰਸਥਾ ਇਨਸਾਨੀਅਤ ਪਹਿਲਾਂ ਵਲੋਂ ਮੁਫ਼ਤ ਅੱਖਾਂ ਦਾ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਪਿੰਡ ਟੇਡੇਵਾਲ ਦੇ ਸਾਬਕਾ ਸਰਪੰਚ ਅਤੇ ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਸ੍ਰੀ ਰੌਸ਼ਨ ਲਾਲ ਟੇਡੇਵਾਲ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਕੈਂਪ ਸ਼ਿਵ ਮੰਦਰ ਟੇਡੇਵਾਲ ਵਿਖੇ ਸਵੇਰੇ 8 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਲਗਾਇਆ ਜਾਵੇਗਾ। ਸ੍ਰੀ ਟੇਡੇਵਾਲ ਨੇ ਕਿਹਾ ਕਿ ਪਿੰਡ ਵਿਚ 24 ਜੂਨ ਤੋਂ ਸ੍ਰੀ ਨੀਲਕੰਠ ਜੀ ਮਹਾਰਾਜ ਵਲੋਂ ਅਰੰਭੀ ਸ੍ਰੀਮਦਭਾਗਵਤ ਕਥਾ ਦੀ ਸੰਪੂਰਤਾ ‘ਤੇ ਇਹ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿਚ ਜਿੱਥੇ ਆਧੁਨਿਕ ਉਪਕਰਣਾਂ ਨਾਲ ਅੱਖਾਂ ਦੀ ਜਾਂਚ ਕੀਤੀ ਜਾਵੇਗੀ, ਉੱਥੇ ਹੀ ਬੀਪੀ, ਬਲੱਡ ਸ਼ੂਗਰ ਦੀ ਵੀ ਜਾਂਚ ਕੀਤੀ ਜਾਵੇਗੀ। ਇਸ ਕੈਂਪ ਵਿਚ ਲੋੜ ਅਨੁਸਾਰ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਅਤੇ ਐਨਕਾਂ ਵੀ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਅਜੈਵੀਰ ਸਿੰਘ ਲਾਲਪੁਰਾ ਇਸ ਉਪਰਾਲੇ ਲਈ ਵਧਾਈ ਦੇ ਪਾਤਰ ਹਨ, ਜੋ ਆਪਣੀ ਦੱਸਾਂ ਨੁੰਹਾਂ ਦੀ ਕਿਰਤ ਕਮਾਈ ਵਿਚੋਂ ਲਗਾਤਾਰ ਲੋਕਾਂ ਦੀ ਸੇਵਾ ਕਰਦੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਸੰਸਥਾ ਇਨਸਾਨੀਅਤ ਪਹਿਲਾਂ ਵਲੋਂ ਹਰੇਕ ਮਹੀਨੇ ਅਜਿਹਾ ਕੈਂਪ ਵੱਖ–ਵੱਖ ਪਿੰਡਾਂ ਵਿਚ ਲਗਾਇਆ ਜਾਵੇਗਾ।  ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਲੈਣ ਅਤੇ ਆਪਣੀਆਂ ਅੱਖਾਂ ਦੀ ਸੰਭਾਲ ਪ੍ਰਤੀ ਜਾਗਰੂਕ ਹੋਣ।

Leave a Reply

Your email address will not be published. Required fields are marked *

Copyright © All rights reserved. | Newsphere by AF themes.