August 17, 2026

Justice News

ਅਵਾਮ ਦੀ ਆਵਾਜ਼

ਬਾਦਲਾਂ ਦੁਆਰਾ ਕੀਤੇ ਪਾਪਾਂ ਚ ਸ਼ਾਮਿਲ ਰਹੇ ਆਗੂ ਹੁਣ ਪੰਥਕ ਹੋਣ ਦੀ ਡਰਾਮੇਬਾਜ਼ੀ ਕਰ ਰਹੇ ਹਨ : ਸਿੰਗੜੀਵਾਲਾ

ਹੁਸ਼ਿਆਰਪੁਰ 29 ਫਰਵਰੀ ( ਤਰਸੇਮ ਦੀਵਾਨਾ ) ਮਰਹੂਮ ਆਗੂ ਪ੍ਰਕਾਸ਼ ਸਿੰਘ ਬਾਦਲ ਵੱਲੋਂ ਆਪਣੇ ਨਿੱਜੀ ਅਤੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਸਿੱਖ ਸਿਧਾਂਤਾਂ ਅਤੇ ਪੰਥਕ ਹਿੱਤਾਂ ਦਾ ਘਾਣ ਕਰਨ ਵਿੱਚ ਸ਼ਾਮਿਲ ਰਹੇ ਅਖੌਤੀ ਆਗੂ ਹੁਣ ਪੰਥਕ ਹੋਣ ਦੀ ਡਰਾਮੇਬਾਜ਼ੀ ਕਰ ਰਹੇ ਹਨ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਨਾਮ ਸਿੰਘ ਸਿੰਗੜੀਵਾਲਾ ਕੇਂਦਰੀ ਵਰਕਿੰਗ ਕਮੇਟੀ ਮੈਂਬਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੁਖਬੀਰ ਬਾਦਲ ਦੀ ਅਗਵਾਈ ਹੇਠ ਵਾਰ ਵਾਰ ਹੋਈਆਂ ਸਿਆਸੀ ਹਾਰਾਂ ਤੋਂ ਬਾਅਦ ਸੱਤਾ ਪ੍ਰਾਪਤੀ ਨਾ ਹੁੰਦਿਆਂ ਦੇਖ ਕੇ ਵਿਰੋਧ ਕਰ ਰਹੇ ਅਖੌਤੀ ਅਕਾਲੀ ਆਗੂਆਂ ਦੀ ਸਖਤ ਆਲੋਚਨਾ ਕਰਦਿਆਂ ਹੋਇਆਂ ਕੀਤਾ ਇਸ ਮੌਕੇ ਸਿੰਗੜੀਵਾਲਾ ਨੇ ਕਿਹਾ ਕਿ 1994 ‘ਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਦੁਆਰਾ ਸਾਰੇ ਅਕਾਲੀ ਦਲਾਂ ਨੂੰ ਭੰਗ ਕਰਨ ਤੋਂ ਬਾਅਦ ਹੋਂਦ ਵਿੱਚ ਆਏ ਅਕਾਲੀ ਦਲ (ਅੰਮ੍ਰਿਤਸਰ) ਵਿੱਚ ਮਰਹੂਮ ਆਗੂ ਪ੍ਰਕਾਸ਼ ਸਿੰਘ ਬਾਦਲ ਨੇ ਸ਼ਾਮਿਲ ਨਾ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਭਗੌੜੇ ਹੋ ਗਏ ਅਤੇ ਗਲਤ ਹੱਥਕੰਡੇ ਅਪਣਾਉਂਦਿਆਂ ਪੰਥ ਵਿਰੋਧੀ ਸ਼ਕਤੀਆਂ ਭਾਰਤੀ ਜਨਤਾ ਪਾਰਟੀ ਅਤੇ ਆਰ ਐਸ ਐਸ ਨਾਲ ਮਿਲ ਕੇ ਆਪਣੇ ਨਿੱਜੀ ਅਤੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਪੰਜਾਬ ਦੀ ਸੱਤਾ ਪ੍ਰਾਪਤ ਕੀਤੀ ਅਤੇ ਉਸ ਸੱਤਾ ਦੀ ਗਲਤ ਵਰਤੋਂ ਕਰਦਿਆਂ ਹੋਇਆਂ ਪੰਜਾਬ ਅਤੇ ਸਿੱਖ ਕੌਮ ਦਾ ਵੱਡੀ ਪੱਧਰ ਤੇ ਘਾਣ ਕੀਤਾ ਉਸ ਸਮੇਂ ਇਹਨਾਂ ਅਖੌਤੀ ਪੰਥਕ ਆਗੂਆਂ ਨੇ ਮੂੰਹ ਨਹੀਂ ਖੋਲਿਆ ਹੁਣ ਇਹਨਾਂ ਵੱਲੋਂ ਕੀਤੀ ਜਾ ਰਹੀ ਡਰਾਮੇਬਾਜ਼ੀ ਨੂੰ ਸਿੱਖ ਕੌਮ ਅਤੇ ਪੰਜਾਬ ਦੇ ਲੋਕ ਮੂੰਹ ਨਹੀਂ ਲਗਾਉਣਗੇ ਅਤੇ ਬੁਰੀ ਤਰ੍ਹਾਂ ਨਕਾਰ ਦੇਣਗੇ

Leave a Reply

Your email address will not be published. Required fields are marked *

Copyright © All rights reserved. | Newsphere by AF themes.