ਤਹਿਸੀਲ ਕੰਪਲੈਕਸ ਜਗਰਾਓ ‘ਚ ਚਾਹ ਦੀ ਕੰਟੀਨ ਤੇ ਵਾਹਨ ਪਾਰਕਿੰਗ ਦੀ ਬੋਲੀ 27 ਜੂਨ ਨੂੰ*

ਜਗਰਾਓ,  (  ਜਸਟਿਸ ਨਿਊਜ਼ ) – ਉੱਪ-ਮੰਡਲ ਮੈਜਿਸਟ੍ਰੇਟ ਜਗਰਾਓ ਵਿਕਾਸ ਹੀਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਚਹਿਰੀ ਕੰਪਾਊਂਡ ਜਗਰਾਓ ਦੀ ਕੰਟੀਨ ਅਤੇ ਵਹੀਕਲ ਪਾਰਕਿੰਗ ਦਾ ਠੇਕਾ ਸਾਲ 2024-25 ਲਈ ਬੋਲੀ ਰਾਹੀਂ ਦਿੱਤਾ ਜਾਣਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਵਾਹਨ ਪਾਰਕਿੰਗ ਦੀ ਬੋਲੀ 27 ਜੂਨ ਨੁੰ ਸਵੇਰੇ 11 ਵਜੇ ਜਦਕਿ ਕੰਟੀਨ ਦੀ ਬੋਲੀ ਦੁਪਹਿਰ 2 ਵਜੇ ਦਫਤਰ ਉੱਪ-ਮੰਡਲ ਮੈਜਿਸਟ੍ਰੇਟ ਜਗਰਾਓ ਵਿਖੇ ਰੱਖੀ ਗਈ ਹੈ।
ਉਨ੍ਹਾਂ ਕਿਹਾ ਕਿ ਕੰਟੀਨ ਦੀ ਬੋਲੀ ਵਿੱਚ ਸਾਰਿਆਂ ਨੂੰ ਸਮੇਂ ਸਿਰ ਹਾਜ਼ਰ ਹੋਣਾ ਲਾਜ਼ਮੀ ਹੈ। ਬੋਲੀ ਵਿੱਚ ਸ਼ਾਮਿਲ ਹੋਣ ਵਾਲੇ ਵਿਅਕਤੀ ਨੂੰ 05 ਹਜ਼ਾਰ ਬਤੌਰ ਸਕਿਉਰਟੀ ਜਮਾਂ ਕਰਵਾਉਣੇ ਹੋਣਗੇ। ਸਭ ਤੋਂ ਵੱਧ ਬੋਲੀ ਦੇਣ ਵਾਲੇ ਦੀ ਕੁੱਲ ਰਕਮ ਦਾ ਚੌਥਾ ਹਿੱਸਾ ਮੌਕੇ ‘ਤੇ ਜਮਾਂ ਕਰਵਾਉਣਾ ਹੋਵੇਗਾ ਅਤੇ ਬਾਕੀ ਦੀ ਰਕਮ ਲਗਾਤਾਰ ਮਹੀਨਾਵਾਰੀ ਕਿਸ਼ਤਾਂ ਵਿੱਚ ਵਸੂਲ ਕੀਤੀ ਜਾਵੇਗੀ। ਚੌਥਾ ਹਿੱਸਾ ਨਾ ਦੇਣ ਦੀ ਸੂਰਤ ਵਿੱਚ ਸਕਿਉਰਟੀ ਰਕਮ ਜ਼ਬਤ ਕਰ ਲਈ ਜਾਵੇਗੀ।
 ਕੰਟੀਨ ਲਈ ਸ਼ਰਤਾਂ –
1. ਬੋਲੀ ਦੇਣ ਵਾਲੇ ਕੋਲ ਤਹਿਸੀਲ ਜਗਰਾਓ ਵਿੱਚ ਅਚੱਲ ਜਾਇਦਾਦ ਹੋਣੀ ਜ਼ਰੂਰੀ ਹੈ, ਸਬੂਤ ਵਜੋਂ
    ਮੌਕੇ ‘ਤੇ ਉਹ ਰਜਿਸਟਰੀ ਜਾਂ ਨਕਲ ਜਮਾਂਬੰਦੀ ਪੇਸ਼ ਕਰੇਗਾ।
2. ਬੋਲੀਕਾਰ ਸਰਕਾਰ ਜਾਂ ਇਸ ਦਫਤਰ ਦਾ ਬਾਕੀਦਾਰ ਨਹੀਂ ਹੋਣਾ ਚਾਹੀਦਾ।
3. ਗ੍ਰਾਹਕਾਂ ਦੇ ਬੈਠਣ ਲਈ ਯੋਗ ਪ੍ਰਬੰਧ ਹੋਣਾ ਚਾਹੀਦਾ ਹੈ।
4. ਕੰਟੀਨ ਵਿਖੇ ਖਾਣ-ਪੀਣ ਦੀ ਸਮੱਗਰੀ ਸੁੱਧ ਹੋਣੀ ਚਾਹੀਦੀ ਹੈ।
5. ਹਰ ਸ਼ਨੀਵਾਰ ਨੂੰ ਕੰਟੀਨ ਖੁੱਲੀ ਹੋਣੀ ਚਾਹੀਦੀ ਹੈ।
ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ  ਵਾਹਨ ਪਾਰਕਿੰਗ ਦੀ ਬੋਲੀ ਵਿੱਚ ਸ਼ਾਮਲ ਹੋਣ ਵਾਲੇ ਵਿਅਕਤੀ ਨੂੰ 25 ਹਜ਼ਾਰ ਰੁਪਏ ਦਾ ਡ੍ਰਾਫਟ ਬਤੌਰ ਸਕਿਊਰਿਟੀ ਜਮ੍ਹਾਂ ਕਰਵਾਉਣਾ ਹੋਵੇਗਾ। ਸਭ ਤੋਂ ਵੱਧ ਬੋਲੀ ਦੇਣ ਵਾਲੇ ਦੀ ਕੁੱਲ ਰਕਮ ਦਾ ਚੌਥਾ ਹਿੱਸਾ ਮੌਕੇੋ ‘ਤੇ ਜਮ੍ਹਾਂ ਕਰਾਉਣਾ ਹੋਵੇਗਾ। ਬਾਕੀ ਦੀ ਰਕਮ ਮਹੀਨਾਵਾਰ ਕਿਸ਼ਤਾਂ ਵਿੱਚ ਲਈ ਜਾਵੇਗੀ। ਮੌਕੇ ‘ਤੇ ਚੌਥਾ ਹਿੱਸਾ ਨਾ ਦੇਣ ਦੀ ਸੂਰਤ ਵਿੱਚ ਸਕਿਉਰਿਟੀ ਰਕਮ ਜ਼ਬਤ ਕਰ ਲਈ ਜਾਵੇਗੀ। ਵਾਹਨ ਪਾਰਕਿੰਗ ਦੇ ਠੇਕੇ ਸੰਬੰਧੀ ਸ਼ਰਤਾਂ ਅਤੇ ਹੋਰ ਜਾਣਕਾਰੀ ਲਈ ਦਫਤਰ ਉਪ ਮੰਡਲ ਮੈਜਿਸਟਰੇਟ, ਜਗਰਾਓ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange 100services https://www.vapeciga.com/affiliate/track-482917-link https://puffbarwholesale.com/affiliate/track-933738-link hi88 new88 789bet 777PUB mega888 1xbet 1xbet plinko Tigrinho Interwin