ਮਾਨਸਾ (ਡਾ ਸੰਦੀਪ ਘੰਡ )
ਦੱਖਣੀ ਅਸਟਰੇਲੀਆ ਵਿਖੇ ਭਾਰਤੀ ਮੂਲ ਦੇ ਵਾਸੀ ਅਮਨਜੋਤ ਸਿੰਘ ਸਿੱਧੂ ਪਹਿਲੇ ਪੁਲੀਸ ਪ੍ਰੋਸਿਕਿਊਟਰ ਬਣੇ ਨੇ। ਉਨ੍ਹਾਂ ਨੇ ਐਡੀਲੈਂਡ (ਅਸਟਰੇਲੀਆ) ਵਿਖੇ ਮਾਰਚ 2024 ਵਿੱਚ ਵਕਾਲਤ ਦੀ ਪੜ੍ਹਾਈ ਪੂਰੀ ਕਰਕੇ 17 ਜੂਨ ਨੂੰ ਸਰਕਾਰੀ ਵਕੀਲ ਦਾ ਅਹੁਦਾ ਸੰਭਾਲਿਆ। ਅਮਨਜੋਤ ਸਿੰਘ ਪਿੰਡ ਮਹਿਰਾਜ ਜ਼ਿਲ੍ਹਾ ਬਠਿੰਡਾ ਦੇ ਰਹਿਣ ਵਾਲੇ ਹਨ ਅਤੇ ਮਾਨਸਾ ਵਿਖੇ ਵਿਆਹੇ ਹੋਏ ਹਨ।
ਮਾਨਸਾ ਵਿਖੇ ਉਨ੍ਹਾਂ ਦੇ ਸਹੁਰਾ ਸ਼ਮਸ਼ੇਰ ਸਿੰਘ ਬੋੜਾਵਾਲ ਸੇਵਾ ਮੁਕਤ ਸੈਂਟਰ ਹੈੱਡ ਟੀਚਰ ਨੇ ਅਮਨਜੋਤ ਸਿੰਘ ਸਿੱਧੂ ਪੁੱਤਰ ਸਵਰਗੀ ਹਰਪਾਲ ਸਿੰਘ ਸਿੱਧੂ ਸੇਵਾ ਮੁਕਤ ਸੁਪਰਡੈਂਟ ਮੋਹਾਲੀ ਦੀ ਇਸ ਵੱਡੀ ਪ੍ਰਾਪਤੀ ‘ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਉਹ ਪੜ੍ਹਾਈ ਦੌਰਾਨ ਹਮੇਸ਼ਾ ਹੀ ਹੁਸ਼ਿਆਰ ਰਹੇ ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਵਿਖੇ ਵੀ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਰਹੀਆਂ ਅਤੇ ਹੁਣ ਉਨ੍ਹਾਂ ਨੇ ਵਿਦੇਸ਼ ‘ਤੇ ਧਰਤੀ ਉਪਰ ਵੱਡਾ ਨਾਮਣਾ ਖੱਟਿਆ ਹੈ।
ਅਮਨਜੋਤ ਸਿੰਘ ਸਿੱਧੂ 2012 ਤੋਂ 2017 ਦੌਰਾਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਵਿਖੇ ਵਕੀਲ ਅਤੇ ਲਾਅ ਰਿਸਰਚ ਦੀਆਂ ਸੇਵਾਵਾਂ ਨਿਭਾ ਚੁੱਕੇ ਹਨ।
Leave a Reply