oplus_2

ਨਗਰ ਕੌਂਸਲ ਦੇ ਰਿਕਾਰਡ ਨਾਲ ਛੇੜ-ਛਾੜ ਕਰਨ ਵਾਲੇ ਜੂਨੀਅਰ ਸਹਾਇਕ ਤੇ ਮਾਮਲਾ ਦਰਜl 

 

ਪਾਇਲ,   (ਨਰਿੰਦਰ  ਸਿੰਘ ) – ਨਗਰ ਕੌਂਸਲ ਪਾਇਲ ਦੇ ਪਾਰਕ ਉਪਰ ਨਜਾਇਜ਼ ਕਬਜਾ ਕਰਨ ਅਤੇ ਰਿਕਾਰਡ ਨਾਲ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਡਾਇਰੈਕਟਰ ਸਥਾਨਕ ਸਰਕਾਰ ਵਿਭਾਗ ਵਲੋ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ), ਲੁਧਿਆਣਾ ਨੂੰ ਲਿਖੇ ਪੱਤਰ ਨੰਬਰ 2023/5756 ਮਿਤੀ 20.12.2023 ਅਤੇ ਯਾਦ ਪੱਤਰ 218 ਮਿਤੀ 18.01.2024 ਦੀ ਜਾਣਕਾਰੀ ਅਨੁਸਾਰ ਸ੍ਰੀਮਤੀ ਤਾਰਾ ਰਾਣੀ ਪਤਨੀ ਸ੍ਰੀ ਪ੍ਰੇਮਪਾਲ ਸੋਨੀ ਵਾਰਡ ਨੰ. 12 ਅਤੇ ਸ੍ਰੀ ਦਲਜਿੰਦਰ ਸਿੰਘ ਆਦਿ ਵੱਲੋਂ ਨਗਰ ਕੌਂਸਲ, ਪਾਇਲ ਵਿਖੇ ਨਜਾਇਜ਼ ਕਬਜ਼ੇ ਸਬੰਧੀ ਦਲਜਿੰਦਰ ਸਿੰਘ ਵੱਲੋਂ ਬਿਆਨ
ਦਰਜ ਕਰਵਾਏ ਗਏ ਸਨ।  ਜਿਸ ਸਬੰਧੀ ਡਾਇਰੈਕਟਰ, ਸਥਾਨਕ ਸਰਕਾਰ ਦੇ ਹੁਕਮ ਮਿਤੀ 07.12.2023 ਅਨੁਸਾਰ ਏਡੀਸੀ ਲੁਧਿਆਣਾ ਨੂੰ ਕਾਰਵਾਈ ਕਰਨ ਲਈ ਲਿਖਿਆ। ਕਾਰਜ ਸਾਧਕ ਅਫਸਰ, ਪਾਇਲ ਵੱਲੋਂ ਨਗਰ ਕੌਂਸਲ ਦੀ ਪ੍ਰਾਪਰਟੀ ਰਕਬਾ 600 ਵਰਗ ਗਜ਼, ਵਾਰਡ ਨੰ. 10 (ਪੁਰਾਣਾ ਵਾਰਡ ਨੰ. 04) ਤੇ ਨਜਾਇਜ਼ ਚਾਰਦੀਵਾਰੀ ਕਰਕੇ ਕਬਜ਼ਾ ਕਰਨ ਵਾਲੇ ਵਿਅਕਤੀਆਂ ਸ੍ਰੀ ਭਰਪੂਰ ਸਿੰਘ ਪੁੱਤਰ ਸ੍ਰੀ ਹਜ਼ਾਰਾ ਸਿੰਘ, ਵਾ ਸ੍ਰੀ ਭੁਪਿੰਦਰ ਸਿੰਘ, ਸ੍ਰੀ ਮੁਖਤਿਆਰ ਸਿੰਘ ਪੁੱਤਰਾਨ ਸ੍ਰੀ ਹਜ਼ਾਰਾ ਸਿੰਘ ਵਾਸੀ ਪਾਇਲ ਨੂੰ ਇਹ ਨਜਾਇਜ਼ ਕਬਜ਼ਾ (ਚਾਰਦੀਵਾਰੀ) ਦੂਰ ਕਰਨ ਲਈ ਪੰਜਾਬ ਮਿਉਂਸਪਲ ਐਕਟ, 1911 ਦੀ ਧਾਰਾ 172 ਅਤੇ 172 ਏ (1) ਅਧੀਨ ਨੋਟਿਸ 1896-98 ਮਿਤੀ 26.10.2017 ਅਤੇ ਧਾਰਾ 220 ਅਧੀਨ ਨੋਟਿਸ ਨੰ. 400-402/ਪਾਇਲ/2018 ਮਿਤੀ 06.04.2018 ਜਾਰੀ ਕਰਦਿਆਂ ਹੋਇਆਂ ਹਦਾਇਤ ਕੀਤੀ ਗਈ ਕਿ 6 ਘੰਟੇ ਦੇ ਅੰਦਰ-ਅੰਦਰ ਆਪਣੇ ਪੱਧਰ ਤੇ ਨਜਾਇਜ਼ ਕੀਤੀ ਚਾਰਦੀਵਾਰੀ ਨੂੰ ਢਾਹ ਦਿੱਤਾ ਜਾਵੇ। ਪ੍ਰੰਤੂ ਧਾਰਾ 220 ਅਧੀਨ ਨੋਟਿਸ ਦੇ ਵਿਰੁੱਧ ਪਲਾਟ ਦੇ ਕਾਬਜ਼ਕਾਰਾਂ ਵੱਲੋਂ ਐਡੀਸ਼ਨਲ ਸਿਵਲ ਜੱਜ ਸੀਨੀਅਰ ਡਵੀਜ਼ਨ ਪਾਇਲ ਦੀ ਅਦਾਲਤ ਵਿੱਚ ਕੇਸ ਦਾਇਰ ਕਰ ਦਿੱਤਾ ਗਿਆ, ਜੋ ਕਿ ਹਾਲੇ ਵੀ ਚੱਲ ਰਿਹਾ ਹੈ।
           ਸ਼ਿਕਾਇਤਕਰਤਾ ਵੱਲੋਂ ਨਗਰ ਕੌਂਸਲ ਦੇ ਜੂਨੀਅਰ ਸਹਾਇਕ ਸ੍ਰੀ ਮੋਹਨ ਸਿੰਘ ਦੀ ਇਸ ਪਲਾਟ ਦੇ ਕਾਬਜ਼ਕਾਰਾਂ ਨਾਲ ਰਿਸ਼ਤੇਦਾਰੀ ਹੋਣ ਅਤੇ ਕਾਬਜ਼ਕਾਰਾਂ ਦੀ ਮਦਦ ਕਰਨ ਦੇ ਦੋਸ਼ ਲਗਾਉਂਦਿਆਂ ਪੈਰਵਾਈ ਤੋਂ ਹਟਾਉਣ ਦੀ ਵੀ ਬੇਨਤੀ ਕੀਤੀ ਗਈ ਸੀ। ਪ੍ਰੰਤੂ ਕਾਰਜ ਸਾਧਕ ਅਫਸਰ ਤੋਂ ਮੰਗੀ ਗਈ ਰਿਪੋਰਟ ਸਬੰਧੀ ਪੱਤਰ ਨੰ. 1113/ਪਾਇਲ/2023 ਮਿਤੀ 23.10.2023 ਰਾਹੀਂ ਭੇਜੀ ਆਪਣੀ ਰਿਪੋਰਟ ਵਿੱਚ ਸ੍ਰੀ ਮੋਹਨ ਸਿੰਘ ਨੂੰ ਮੌਜੂਦਾ ਬ੍ਰਾਂਚ ਇੰਚਾਰਜ ਤੈਨਾਤ ਹੋਣ ਬਾਰੇ ਦੱਸਿਆ ਗਿਆ ਹੈ। ਜਿਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਮੌਜੂਦਾ ਕਾਰਜ ਸਾਧਕ ਅਫਸਰ ਵੱਲੋਂ ਨਗਰ ਕੌਂਸਲ ਦੀ ਪ੍ਰਾਪਰਟੀ ਸਬੰਧੀ ਅਜੇ ਵੀ ਸ੍ਰੀ ਮੋਹਨ ਸਿੰਘ ਤੋਂ ਹੀ ਕੰਮ ਲਿਆ ਜਾ ਰਿਹਾ ਹੈ।
           ਮੌਜੂਦਾ ਕਾਰਜ ਸਾਧਕ ਅਫਸਰ ਨੂੰ ਹਦਾਇਤ ਕੀਤੀ ਜਾਵੇ ਕਿ ਇਸ ਕਰਮਚਾਰੀ ਨੂੰ ਤੁਰੰਤ ਇਸ ਕੇਸ ਨਾਲ ਸਬੰਧਤ ਕੰਮ ਅਤੇ ਸਬੰਧਤ ਸੀਟ ਦਾ ਕੰਮ ਨਾ ਦਿੱਤਾ ਜਾਵੇ ਅਤੇ ਕੇਸ ਨਾਲ ਸਬੰਧਤ ਮੁਕਮੰਲ ਰਿਕਾਰਡ ਜੂਨੀਅਰ ਇੰਜੀਨੀਅਰ ਦੀ ਦੇਖ ਰੇਖ ਵਿੱਚ ਰੱਖਿਆ ਜਾਵੇ। ਭਵਿੱਖ ਵਿੱਚ ਜੇਕਰ ਕੋਈ ਰਿਕਾਰਡ ਗਾਇਬ ਜਾ ਖੁਰਦ-ਬੁਰਦ ਹੁੰਦਾ ਹੈ ਤਾਂ ਕਾਰਜ ਸਾਧਕ ਅਫਸਰ ਅਤੇ ਸਬੰਧਤ ਅਧਿਕਾਰੀ/ਕਰਮਚਾਰੀ ਦੀ ਨਿੱਜੀ ਜਿੰਮੇਵਾਰੀ ਹੋਵੇਗੀ।
           ਕਾਰਜ ਸਾਧਕ ਅਫਸਰ ਵੱਲੋਂ ਪੱਤਰ ਨੰ. 1113/ਪਾਇਲ/2023 ਮਿਤੀ 23.10.2023 ਰਾਹੀਂ ਭੇਜੀ ਗਈ ਰਿਪੋਰਟ ਵਿੱਚ ਦੱਸਿਆ ਗਿਆ ਹੈ ਨਗਰ ਕੌਸਲ ਵੱਲੋਂ ਕਾਬਜਕਾਰ ਨੂੰ ਨੋਟਿਸ ਜਾਰੀ ਕਰਨ ਲਈ ਸਬੰਧਤ ਬ੍ਰਾਂਚ ਦੀ ਨੋਟਿੰਗ ਦੇ ਰਿਕਾਰਡ ਵਿੱਚ ਨਹੀ ਹੈ। ਇਸ ਤੱਥ ਸਬੰਧੀ ਕਾਰਜ ਸਾਧਕ ਅਫਸਰ ਵਲੋਂ ਇਸ ਨੋਟਿੰਗ ਦੇ ਰਿਕਾਰਡ ਵਿੱਚ ਨਾ ਹੋਣ ਬਾਰੇ ਸ਼੍ਰੀ ਮੋਹਨ ਸਿੰਘ ਜੂਨੀਅਰ ਸਹਾਇਕ ਤੋਂ ਹੀ ਰਿਪੋਰਟ ਪ੍ਰਾਪਤ ਕੀਤੀ ਗਈ ਹੈ। ਜਿਸ ਤੋਂ ਜਾਪਦਾ ਹੈ ਕਿ ਸ਼ਿਕਾਇਤਕਰਤਾ ਵਲੋਂ ਇਸ ਕਰਮਚਾਰੀ ਦੇ ਇਸ ਕੇਸ ਵਿੱਚੋਂ ਹਟਾਉਣ ਸਬੰਧੀ ਕੀਤੀ ਗਈ ਬੇਨਤੀ ਸਹੀ ਜਾਪਦੀ ਹੈ, ਕਿਉ ਜੋ ਕਾਰਜ ਸਾਧਕ ਅਫਸਰ ਦੀ ਰਿਪੋਰਟ ਅਨੁਸਾਰ ਕੇਸ ਨਾਲ ਸਬੰਧਤ – ਨੋਟਿੰਗ ਦਫਤਰੀ ਰਿਕਾਰਡ ਵਿੱਚ ਉਪਲੱਬਧ ਨਾ ਹੋਣ ਬਾਰੇ ਰਿਪੋਰਟ ਕੀਤੀ ਗਈ ਹੈ। ਇਸ ਲਈ ਇਸ ਕਰਮਚਾਰੀ ਦੇ ਇਸ ਕੇਸ ਨਾਲ ਸਬੰਧਤ ਕੰਮ ਦਾ ਮੁੜ ਤੋਂ ਇੰਚਾਰਜ ਹੋਣ ਕਾਰਨ ਕੇਸ ਨਾਲ ਸਬੰਧਤ ਰਿਕਰਾਡ ਖੁਰਦ ਬੂਰਦ ਕੀਤੇ ਜਾਣ ਦਾ ਖਦਸਾ ਪੈਦਾ ਹੁੰਦਾ ਹੈ।
             ਇੱਥੇ ਇਹ ਵੀ ਵਰਨਣਯੋਗ ਹੈ ਕਿ ਇਸ ਪ੍ਰੋਪਰਟੀ ਸਬੰਧੀ ਸਾਲ 2017 ਤੋਂ ਚੱਲ ਰਹੀ ਸ਼ਿਕਾਇਤ ਸਬੰਧੀ ਸਮੇਂ-ਸਮੇਂ ਸਿਰ ਨਗਰ ਕੌਂਸਲ ਪਾਸੋਂ ਪ੍ਰਾਪਤ ਹੋਏ ਰਿਕਾਰਡ ਵਿੱਚ ਉਕਤ ਦਰਸਾਈ ਨੋਟਿੰਗ ਦੀ ਕਾਪੀ ਮੌਜੂਦ ਹੈ। ਇਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਨਗਰ ਕੌਂਸਲ ਅਤੇ ਸ੍ਰੀ ਭਰਪੂਰ ਸਿੰਘ ਪੁੱਤਰ ਸ੍ਰੀ ਹਜ਼ਾਰਾ ਸਿੰਘ ਵਿਚਕਾਰ ਮਾਨਯੋਗ ਕੋਰਟ ਵਿੱਚ ਚੱਲ ਰਹੇ ਕੇਸ ਵਿੱਚ ਨਗਰ ਕੌਂਸਲ ਦੇ ਪੱਖ ਨੂੰ ਕਮਜ਼ੋਰ ਕਰਨ ਲਈ ਨਗਰ ਕੌਂਸਲ ਦੇ ਰਿਕਾਰਡ ਵਿੱਚੋਂ ਉਸ ਨੋਟਿੰਗ ਨੂੰ ਗਾਇਬ ਕਰਨਾ ਅਤੇ ਰਿਕਾਰਡ ਨਾਲ ਛੇੜ-ਛਾੜ ਕਰਨ ਦੇ ਮਾਮਲੇ ਸਬੰਧੀ ਨਗਰ ਕੌਸਲ ਦੇ ਰਿਕਾਰਡ ਗਾਇਬ ਹੋਣ ਸਬੰਧੀ ਲੋੜੀਦੀ ਕਾਨੂੰਨੀ ਪ੍ਰਕਿਰਿਆ ਅਪਣਾਉਦਿਆਂ ਰਿਕਾਰਡ ਗਾਇਬ ਹੋਣ ਸਬੰਧੀ ਐਫ.ਆਈ.ਆਰ. ਦਰਜ ਕਰਵਾਉਣ ਸਬੰਧੀ ਕਾਰਵਾਈ ਆਰੰਭੀ ਜਾਵੇ ਅਤੇ ਸਬੰਧਤ ਜਿੰਮੇਵਾਰ ਕਰਮਚਾਰੀਆਂ ਵਿਰੁੱਧ ਬਣਦੀ ਅਨੁਸ਼ਾਸ਼ਕੀ ਕਾਰਵਾਈ ਅਰੰਭ ਕੀਤੀ ਜਾਵੇ।
            ਸ਼ਿਕਾਇਤਕਰਤਾ ਵੱਲੋਂ ਕਾਨੂੰਨੀ ਸਲਾਹਕਾਰ ਸ਼੍ਰੀ ਹੁਕਮ ਚੰਦ ਅੰਗਰਿਸ਼ ਵੱਲੋਂ ਨਗਰ ਕੌਂਸਲ ਦੇ 120 ਗਜ਼ ਦੇ ਪਲਾਟ ਸਬੰਧੀ ਕਾਬਜ਼ਕਾਰਾਂ ਵਿਰੁੱਧ ਕੋਰਟ ਕੇਸ ਲੜ ਕੇ ਨਗਰ ਕੌਂਸਲ ਦੇ ਹੱਕ ਵਿੱਚ ਕਰਵਾਉਣ ਉਪਰੰਤ ਦੂਸਰੇ ਪਲਾਟ ਰਕਬਾ 600 ਵਰਗ ਗਜ਼ ਦੇ ਕੇਸ ਸਮੇਂ ਸ੍ਰੀ ਮੋਹਨ ਸਿੰਘ ਜੂਨੀਅਰ ਸਹਾਇਕ ਵੱਲੋਂ ਆਪਣਾ ਅਸਰ- ਰਸੂਖ ਵਰਤਦੇ ਹੋਏ ਨਗਰ ਕੌਂਸਲ ਦੇ ਕਾਨੂੰਨੀ ਸਲਾਹਕਾਰ ਦੇ ਅਹੁਦੇ ਤੋਂ ਹਟਾਉਣ ਸਬੰਧੀ ਲਗਾਏ ਗਏ ਦੋਸ਼ ਦੇ ਸਬੰਧ ਵਿੱਚ ਇਸ ਤੱਥ ਬਾਰੇ ਲੋੜੀਦੀ ਪੁਸ਼ਟੀ ਕਰਦੀਆਂ ਜੇਕਰ ਉਚਿਤ ਸਮਝਿਆ ਜਾਵੇ ਤਾਂ ਨਗਰ ਕੌਸਲ ਬਨਾਮ ਸ਼੍ਰੀ ਭਰਪੂਰ ਸਿੰਘ ਦੇ ਕੇਸ ਸਬੰਧੀ ਮੁੜ ਤੋਂ ਕਾਨੂੰਨੀ ਸਲਾਹਕਾਰ ਸ਼੍ਰੀ ਹੁਕਮ ਚੰਦ ਅੰਗਰਿਸ਼ ਨੂੰ ਅੰਗੇਜ ਕਰਨ ਸਬੰਧੀ ਵਿਚਾਰ ਲਿਆ ਜਾਵੇ ਤਾਂ ਜੋ ਨਗਰ ਕੋਸਲ ਦੇ ਹੱਕ ਵਿੱਚ ਕੇਸ ਨੂੰ ਤੱਥਾ ਦੇ ਆਧਾਰ ਤੇ ਲੜਿਆ ਜਾ ਸਕੇ ਅਤੇ ਨਗਰ ਕੌਸਲ ਦੀ ਮਾਲਕੀ ਵਾਲੀ ਜਗ੍ਹਾ ਤੇ ਨਜਾਇਜ ਕਬਜਾ ਹੋਣ ਤੋਂ ਬਚਾਇਆ ਜਾ ਸਕੇ।
         ਮੌਜੂਦਾ ਕਾਰਜ ਸਾਧਕ ਅਫਸਰ ਦੀ ਨਗਰ ਕੌਸਲ ਪਾਇਲ ਵਿਖੇ ਪਹਿਲਾ ਹੋਈ ਤੈਨਾਤੀ ਤੋਂ ਹੀ ਇਸ ਪਲਾਟ ‘ਤੇ ਨਜਾਇਜ ਕਬਜੇ ਸਬੰਧੀ ਕੀਤੀ ਗਈ ਸ਼ਿਕਾਇਤ ਦਾ ਮਾਮਲਾ ਚੱਲ ਰਿਹਾ ਹੈ। ਨਗਰ ਕੌਸਲ ਤੋਂ ਪ੍ਰਾਪਤ ਰਿਕਾਰਡ ਅਨੁਸਾਰ ਨਗਰ ਕੌਸਲ ਵਲੋਂ ਕਰਵਾਏ ਗਏ ਪ੍ਰੋਪਰਟੀ ਸਰਵੇ ਵਿੱਚ ਇਸ ਪਲਾਟ ਦੀ ਮਾਲਕੀ ਨਗਰ ਕੌਸਲ ਦੀ ਦਰਸਾਈ ਗਈ ਹੈ ਅਤੇ ਇਸ ਤੋਂ ਇਲਾਵਾ ਸਾਬਕਾ ਪ੍ਰਧਾਨ ਨਗਰ ਕੌਸਲ ਅਤੇ ਕੌਂਸਲਰਸ, ਨਗਰ ਕੌਸਲ ਅਤੇ ਕਾਨੂੰਨੀ ਸਲਾਹਕਾਰ ਵਲੋਂ ਇਹ ਸਪੱਸ਼ਟ ਤੌਰ ਤੇ ਲਿਖ ਕੇ ਦਿੱਤਾ ਹੋਇਆ ਹੈ ਕਿ ਇਸ ਜਗ੍ਹਾਂ ਦੀ ਨਗਰ ਕੌਸਲ ਮਾਲਕ ਅਤੇ ਕਾਬਜਕਾਰ ਹੈ।
       ਕਈ ਮਹੀਨਿਆਂ ਦੀ ਕਸਮਕਸ ਉਪਰਤ ਅਖੀਰ ਨਗਰ ਕੌਂਸਲ ਪਾਇਲ ਦੇ ਮੁਲਾਜਮ ਕਰਵਾਈ ਅਮਲ ਵਿਚ ਲਿਆਂਦੀ ਗਈ। ਜਦੋਂ ਇਸ ਬਾਬਤ ਨਗਰ ਕੌਂਸਲ ਪਾਇਲ ਦੇ ਈ ਉ ਜਸਵੀਰ ਸਿੰਘ ਨਾਲ ਗਲ ਕੀਤੀ ਤਾਂ ਉਨਾ ਕਿਹਾ ਕਿ ਐੱਸ ਐੱਸ ਪੀ ਖੰਨਾ ਨੂੰ ਪੁਲਿਸ ਕਰਵਾਈ ਕਰਨ ਲਈ ਲਿਖਿਆ ਗਿਆ ਹੈ। ਪਰ ਮਹੀਨਾ ਬੀਤਣ ਤੇ ਪੁਲਿਸ ਵਲੋ ਮਾਮਲਾ ਦਰਜ ਕਰਨ ਲਈ ਥਾਣਾ ਪਾਇਲ ਨੁੰ ਲਿਖਿਆ ਗਿਆ ਹੈ। ਜਿਸ ਤਹਿਤ ਕਥਿਤ ਦੋਸ਼ੀ ਮੋਹਨ ਸਿੰਘ ਖ਼ਿਲਾਫ਼ ਥਾਣਾ ਪਾਇਲ ਵਿਖੇ ਖਿਲਾਫ ਮੁਕੱਦਮਾ ਨੰਬਰ 54 ਮਿਤੀ 17-6-2024 ਭ/ਦ 409 ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਫੋਟੋ ਕੈਪਸ਼ਨ :- ਸਕਾਇਤ ਕਰਤਾ ਦਲਜਿੰਦਰ ਸਿੰਘ ਤੇ  ਸਵਰਨਜੀਤ ਸਿੰਘ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ l

Leave a Reply

Your email address will not be published.


*