August 17, 2026

Justice News

ਅਵਾਮ ਦੀ ਆਵਾਜ਼

ਜੇਕਰ ਪੀਆਰ 126 ਝੋਨੇ ਦੀ ਖਰੀਦ ਵਿੱਚ ਕੋਈ ਰੁਕਾਵਟ ਆਈ ਤਾਂ ਜਥੇਬੰਦੀ ਕਰੇਗੀ ਸੰਘਰਸ਼: ਜਸਪ੍ਰੀਤ ਕੁਹਾਰਵਾਲਾ

ਕੋਟਕਪੂਰਾ, :::::::::::::::: ਅੱਜ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਦੀ ਅਗਵਾਈ ਵਾਲੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਬਲਾਕ ਕੋਟਕਪੂਰਾ ਇਕਾਈ ਨੇ ਐਸਡੀਐਮ ਕੋਟਕਪੂਰਾ ਨੂੰ ਇੱਕ ਮੰਗ ਪੱਤਰ ਦਿੰਦੇ ਹੋਏ ਉਹਨਾਂ ਨੂੰ ਦੱਸਿਆ ਕਿ ਪੰਜਾਬ ਸਰਕਾਰ ਪੀਆਰ 126 ਝੋਨੇ ਦੀ ਬਿਜਾਈ ਲਈ ਜ਼ੋਰ ਪਾ ਰਹੀ ਹੈ। ਕਿਸਾਨ ਵੀ ਸਮਝਦੇ ਹਨ ਕਿ ਪੀਆਰ 126 ਝੋਨਾ ਘੱਟ ਸਮੇਂ ਵਿੱਚ ਪੱਕ ਜਾਂਦਾ ਹੈ ਅਤੇ ਪਾਣੀ ਦੀ ਵੀ ਬੱਚਤ ਹੁੰਦੀ ਹੈ। ਪਰੰਤੂ ਸ਼ੈਲਰ ਮਾਲਕ ਅਤੇ ਆੜਤੀਏ ਇਸ ਨੂੰ ਖਰੀਦ ਕੇ ਰਾਜ਼ੀ ਨਹੀਂ। ਇਸ ਲਈ ਬਹੁਤ ਸਾਰੇ ਸ਼ੈਲਰ ਮਾਲਕਾਂ ਨੇ ਲਿਖ ਕੇ ਨੋਟਿਸ ਲਗਾ ਦਿੱਤੇ ਹਨ ਕਿ ਉਹ ਪੀਆਰ 126 ਝੋਨਾ ਨਹੀਂ ਖਰੀਦਣਗੇ ਅਤੇ ਉਹਨਾਂ ਨੇ ਕਿਸਾਨਾਂ ਨੂੰ ਕਿਹਾ ਹੈ ਕਿ ਪੀਆਰ 126 ਝੋਨਾ ਨਾ ਬੀਜੋ।
 ਇਸ ਲਈ ਕਿਸਾਨਾਂ ਦੀ ਮੁਸ਼ਕਿਲ ਨੂੰ ਅਗਾਊਂ ਸਮਝਦੇ ਹੋਏ ਅੱਜ ਜਥੇਬੰਦੀ ਦੀ ਕੋਟਕਪੂਰਾ ਬਲਾਕ ਕਮੇਟੀ ਜਿਸ ਵਿੱਚ ਜਥੇਬੰਦੀ ਦੀ ਔਰਤ ਵਿੰਗ ਆਗੂ ਅਤੇ ਸੂਬਾ ਕਮੇਟੀ ਮੈਂਬਰ ਬੀਬੀ ਅੰਮ੍ਰਿਤਪਾਲ ਕੌਰ, ਜ਼ਿਲਾ ਪ੍ਰਚਾਰ ਸਕੱਤਰ ਗੁਰਮੁਖ ਸਿੰਘ, ਬਲਾਕ ਪ੍ਰਧਾਨ ਜਸਪ੍ਰੀਤ ਸਿੰਘ ਕੁਹਾਰਵਾਲਾ, ਜਨਰਲ ਸਕੱਤਰ ਜਸਵਿੰਦਰ ਸਿੰਘ ਤੋ ਇਲਾਵਾ ਗੁਰਪ੍ਰੀਤ ਸਿੰਘ ਹਰੀ ਨੌਂ, ਬਲਵਿੰਦਰ ਸਿੰਘ ਜਲਾਲੇਆਣਾ, ਬਲਜੀਤ ਸਿੰਘ ਕੋਟਕਪੂਰਾ, ਬਲਕਰਨ ਸਿੰਘ ਕੁਹਾਰ ਵਾਲਾ ਅਤੇ ਬਲਰਾਜ ਸਿੰਘ ਹਾਜ਼ਰ ਸਨ। ਉਹਨਾਂ ਨੇ ਐੱਸਡੀਐੱਮ ਕੋਟਕਪੂਰਾ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਆੜਤੀਆਂ ਅਤੇ ਸ਼ੈਲਰ ਮਾਲਕਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਭਰੋਸੇ ਵਿੱਚ ਲਿਆ ਜਾਵੇ ਤਾਂ ਕਿ ਕਿਸਾਨਾਂ ਨੂੰ ਝੋਨਾ ਵੇਚਣ ਵੇਲੇ ਕੋਈ ਮੁਸ਼ਕਿਲ ਨਾ ਹੋਵੇ।
ਜਥੇਬੰਦੀ ਦੇ ਆਗੂਆਂ ਨੇ ਇਹ ਵੀ ਚਿਤਾਵਨੀ ਦਿੱਤੀ ਕਿ ਜੇ ਕਰ ਕਿਸਾਨਾਂ ਨੂੰ ਪੀਆਰ 126 ਝੋਨਾ ਵੇਚਣ ਵਿੱਚ ਕੋਈ ਮੁਸ਼ਕਿਲ ਆਈ ਤਾਂ ਉਹ ਕਿਸਾਨਾਂ ਦਾ ਪੂਰਾ ਸਾਥ ਦੇਣਗੇ ਅਤੇ ਸੰਘਰਸ਼ ਕਰਨ ਤੋਂ ਵੀ ਗੁਰੇਜ ਨਹੀਂ ਕਰਨਗੇ। ਐਸਡੀਐਮ ਕੋਟਕਪੂਰਾ ਨੇ ਜਥੇਬੰਦੀ ਦਾ ਮੰਗ ਪੱਤਰ ਪੰਜਾਬ ਸਰਕਾਰ ਨੂੰ ਭੇਜਣ ਦਾ ਵਿਸ਼ਵਾਸ ਦਿਵਾਇਆ।

Leave a Reply

Your email address will not be published. Required fields are marked *

Copyright © All rights reserved. | Newsphere by AF themes.