ਸੰਗਰੂਰ,:::::::::::::- ਪਿਛਲੇ ਦਿਨੀ ਪਿੰਡ ਬਾਲੀਆਂ ਤੇ ਪਿੰਡ ਚੱਠੇ ਸੇਖਵਾਂ ਦੇ ਗਰੀਬ ਨੌਜਵਾਨਾਂ ਦੀ ਕੁਝ ਵਿਅਕਤੀਆਂ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਦੀ ਵੀਡੀਓ ਸਾਰੇ ਪੰਜਾਬ ਨੇ ਦੇਖੀ ਹੈ ਪਰੰਤੂ ਹਾਲੇ ਤੱਕ ਪੁਲਿਸ ਪ੍ਰਸ਼ਾਸਨ ਵੱਲੋਂ ਨਾ ਹੀ ਉਨ੍ਹਾਂ ਦੀ ਗਿਰਫਤਾਰੀ ਕੀਤੀ ਹੈ ਤੇ ਨਾ ਹੀ ਉਨ੍ਹਾਂ ਵਿਰੁੱਧ 307 ਦੀ ਧਾਰਾ ਸ਼ਾਮਿਲ ਕੀਤੀ ਹੈ ਇਸ ਸਬੰਧੀ ਦੋਨੋਂ ਨੌਜਵਾਨਾਂ ਦੇ ਮਾਪਿਆਂ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਪਾਸ ਇਨਸਾਫ ਦੀ ਗੁਹਾਰ ਵੀ ਲਗਾਈ ਸੀ ਕਿ ਦੋਸ਼ੀਆਂ ਵਿਰੁੱਧ 307 ਦੀ ਧਾਰਾ ਸ਼ਾਮਿਲ ਕਰਕੇ ਉਨ੍ਹਾਂ ਨੂੰ ਤੁਰੰਤ ਗਿਰਫਤਾਰ ਕੀਤਾ ਜਾਵੇ ਅਤੇ ਉਹਨਾਂ ਦੇ ਬੱਚਿਆਂ ਵਿਰੁੱਧ ਜੋ ਪਰਚਾ ਦਰਜ ਕੀਤਾ ਹੈ ਉਹਨਾਂ ਦੇ ਬੱਚਿਆਂ ਨੂੰ ਪਰਚੇ ਵਿੱਚੋਂ ਕੱਢਿਆ ਜਾਵੇ ਪਰੰਤੂ ਹਾਲੇ ਤੱਕ ਪੁਲਿਸ ਪ੍ਰਸ਼ਾਸਨ ਨੇ ਠੋਸ ਕਾਰਵਾਈ ਨਹੀਂ ਕੀਤੀ । ਇਸ ਸਬੰਧੀ ਸ੍ਰ ਚਮਕੌਰ ਸਿੰਘ ਵੀਰ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਵੱਲੋਂ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਮਸਲਾ ਪੁਲਿਸ ਪ੍ਰਸ਼ਾਸਨ ਨੂੰ ਸੰਜੀਦਗੀ ਨਾਲ ਹੱਲ ਕਰਨਾ ਚਾਹੀਦਾ ਹੈ ,ਦੋਸ਼ੀਆਂ ਵਿਰੁੱਧ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ , ਜੋ ਗਰੀਬ ਪਰਿਵਾਰਾਂ ਦੇ ਬੱਚਿਆਂ ਵਿਰੁੱਧ ਜੋ ਪਰਚਾ ਹੋਇਆ ਹੈ ਉਸ ਦੀ ਪੜਤਾਲ ਕਰਕੇ ਉਹਨਾਂ ਨੂੰ ਪਰਚੇ ਵਿੱਚੋਂ ਕੱਢ ਕੇ ਇਨਸਾਫ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਬਸਪਾ ਕਿਸੇ ਵਿਸ਼ੇਸ਼ ਜਾਤੀ ਵਰਗ ਦੀ ਪਾਰਟੀ ਨਹੀਂ ਹੈ ਸਗੋਂ ਸਾਰੇ ਵਰਗਾਂ ਦੀ ਪਾਰਟੀ ਹੈ, ਜਿਸ ਵੀ ਵਿਅਕਤੀ ਨਾਲ ਜਾਂ ਸਮਾਜ ਨਾਲ ਧੱਕਾ ਹੁੰਦਾ ਹੈ ਬੀਐਸਪੀ ਮਜ਼ਲੂਮਾ ਨੂੰ ਇਨਸਾਫ ਦਿਵਾਉਂਣ ਲਈ ਹਮੇਸ਼ਾ ਉਹਨਾਂ ਦਾ ਸਾਥ ਦਿੰਦੀ ਹੈ। ਉਹਨਾਂ ਕਿਹਾ ਕਿ ਜੇਕਰ ਸਮੇਂ ਸਿਰ ਦੋਸ਼ੀਆਂ ਵਿਰੁੱਧ ਠੋਸ ਕਾਰਵਾਈ ਨਹੀਂ ਕੀਤੀ ਗਈ ਤਾਂ ਬਸਪਾ ਅਤੇ ਦਲਿਤ ਸਮਾਜ ਨੂੰ ਨਾਲ ਲੈ ਕੇ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ।
Leave a Reply