ਸਰਮਾਏਦਾਰਾਂ ਵੱਲੋਂ ਪੇਸੇ ਦੇ ਜੋਰ ਨਾਲ ਖੋਲੇ ਪ੍ਰਾਈਵੇਟ ਸਕੂਲਾਂ ਵਿੱਚ ਬੱਚਿਆਂ ਅਤੇ ਅਧਿਆਪਕਾਂ ਨਾਲ ਕੀਤਾ ਜਾ ਰਿਹਾ ਵੱਡੇ ਪੱਧਰ ਤੇ ਸ਼ੋਸਣ।

ਮਾਨਸਾ ( ਡਾ.ਸੰਦੀਪ ਘੰਡ) ਸਾਨੂੰ ਰੋਜਾਨਾਂ ਅਖਬਾਰਾਂ ਵਿੱਚ ਪੜਨ ਨੂੰ ਮਿਲਦਾ ਕਿ ਪਾਈਵੇਟ ਸਕੂਲਾਂ ਵੱਲੋਂ ਬੱਚਿਆਂ.ਮਾਪਿਆਂ ਅਤੇ ਅਧਿਆਪਕਾਂ ਦਾ ਸ਼ੋਸਣ ਕੀਤਾ ਜਾਦਾਂ ਪਰ ਉਧਰ ਪ੍ਰਾਈਵੇਟ ਸਕੂਲ ਕਹਿੰਦੇ ਕਿ ਅਸੀ ਕਿਸ ਤਰਾਂ ਘੱਟ ਸਾਧਨਾਂ ਵਿੱਚ ਸਕੂਲ ਚਲਾ ਰਹੇ ਹਾਂ ਇਹਨਾਂ ਬਾਰੇ ਕੋਈ ਨਹੀ ਲਿਖਦਾ।ਅਸਲ ਵਿੱਚ ਪ੍ਰਾਈਵੇਟ ਸਕੂਲ਼ ਦੋ ਤਰਾਂ ਦੇ ਹਨ।ਇੱਕ ਉਹ ਸਕੂਲ ਜਿੰਨਾ ਨੇ ਆਪਣਾ ਸਫਰ ਇੱਕ ਜਾਂ ਦੋ ਕਮਰਿਆਂ ਅਤੇ ਇੱਕ ਦੋ ਕਲਾਸਾਂ ਨਾਲ ਸ਼ੁਰੂ ਕੀਤਾ ਅਤੇ ਅੱਜ ਆਪਣੀ ਮਿਹਨਤ ਨਾਲ 15-16 ਸਾਲਾਂ ਵਿੱਚ ਉਸ ਨੂੰ ਪਲੱਸ ਟੂ ਤੱਕ ਲੇਕੇ ਗਏ।ਉਹਨਾਂ ਦੇ ਸਕੂਲਾਂ ਵਿੱਚ ਉਹ ਬੱਚੇ ਪੱੜਦੇ ਸਨ ਜਿੰਨਾਂ ਦੇ ਮਾਪਿਆਂ ਨੂੰ ਲੱਗਦਾ ਸੀ ਕਿ ਸਰਕਾਰੀ ਸਕੂਲਾਂ ਵਿੱਚ ਅਧਿਆਪਕਾ ਦੀ ਘਾਟ ਹੈ ਬੱਚਿਆਂ ਦੇ ਪੀਣ ਵਾਲੇ ਪਾਣੀ ਦਾ ਪ੍ਰਬੰਧ,ਵਾਸ਼ਰੂਮ ਦੀ ਘਾਟ।ਇਹ ਸਕੂਲ ਵੀ ਉਹਨਾਂ ਲੋਕਾਂ ਨੇ ਸ਼ੁਰੂ ਕੀਤੇ ਜਿੰਨਾ ਨੇ ਸਿੱਖਿਆ ਤਾਂ ਐਮ.ਏ.ਬੀਐਡ ਅਤੇ ਪੀਐਚਡੀ ਤੱਕ ਪ੍ਰਾਪਤ ਕਰ ਲਈ ਪਰ ਨੋਕਰੀਆਂ ਨਹੀ ਮਿੱਲੀਆਂ ਕਿਉਕਿ ਪੰਜਾਬ ਵਿੱਚ ਖਾਸਤੋਰ ਤੇ ਇੱਕ  ਅਜਿਹਾ ਸਮਾਂ ਵੀ ਆਇਆ ਜਦੋਂ ਲੰਮਾ ਸਮਾਂ ਸਰਕਾਰੀ ਸਕੂਲਾਂ ਵਿੱਚ ਸਟਾਫ ਭਰਤੀ ਨਹੀ ਕੀਤਾ ਗਿਆ।
ਬੱਚਿਆਂ ਨੂੰ ਨਵੀ ਤਕਨੀਕ ਦੀ ਜਾਣਕਾਰੀ ਦੇਣ ਲਈ ਕੰਪਿਊਟਰਾਂ ਦੀ ਜਰੂਰਤ ਸੀ ਸਰਕਾਰ ਉਹ ਪ੍ਰਬੰਧ ਨਹੀ ਕਰ ਸਕੀ ਜੇ ਪ੍ਰਬੰਧ ਕਰ ਦਿੱਤਾ ਤਾਂ ਕੰਪਿਊਟਰ ਅਧਿਆਪਕਾਂ ਦਾ ਇੰਤਜਾਮ ਨਹੀ ਦੂਜੇ ਅਧਿਆਪਕਾਂ ਨੂੰ ਹੀ ਕੰਪਿਊਟਰ ਸਿੱਖਣ ਦੇ ਹੁਕਮ ਜਾਰੀ ਕਰ ਦਿੱਤੇ ਗਏ।ਉਸ ਸਮੇ ਪ੍ਰਾਈਵੇਟ ਸਕੂਲਾਂ ਨੇ ਆਪਣੇ ਸੀਮਤ ਸਾਧਨਾਂ ਨਾਲ ਇਹ ਸਹੂਲਤਾਂ ਪ੍ਰਾਈਵੇਟ ਸਕੂਲਾਂ ਵਿੱਚ ਦੇਣੀਆਂ ਸ਼ੁਰੂ ਕੀਤੀਆਂ।ਪਰ ਜਦੋਂ ਲੱਗਿਆ ਕਿ ਲੋਕ ਆਪਣੇ ਬੱਚਿਆਂ ਨੂੰ ਸਮੇ ਦੇ ਹਾਣੀ ਬਣਾਉਣ ਹਿੱਤ ਅੰਗਰੇਜੀ ਮੀਡੀਅਮ ਵਿੱਚ ਪੜਾਉਣਾ ਚਾਹੁੰਦੇ ਮਾਪਿਆਂ ਨੂੰ ਲੱਗਣ ਲੱਗਿਆ ਕਿ ਸਕੂਲਾਂ ਵਿੱਚ ਉਹ ਹਰ ਸਹੂਲਤ ਮਿਲੇ ਜਿਹੜੀ ਸਾਡੇ ਬੱਚੇ ਨੂੰ ਘਰ ਵਿੱਚ ਮਿਲਦੀ।
ਉਸ ਸਮੇ ਸਰਮਾਏਦਾਰਾਂ ਅਤੇ ਧਨਾਡਾਂ ਵੱਲੋਂ ਅੰਗਰੇਜੀ ਮੀਡੀਅਮ ਅਤੇ ਕਾਨਵੈਂਟ ਨਾਮ ਤੇ ਪ੍ਰਾਈਵੇਟ ਸਕੂਲ ਖੋਲੇ ਗਏ।ਇਹਨਾਂ ਸਰਮਾਏਦਾਰਾਂ ਲੋਕਾਂ ਨੇ ਜੋ ਆਪਣਾ ਪੈਸਾ ਨਿਵੇਸ਼ ਕਰਨਾ ਚਾਹੁੰਦੇ ਸਨ ਉਹਨਾਂ ਲਈ ਇਹ ਇੱਕ ਚੰਗਾ ਮੋਕਾ ਸੀ ਉਹਨਾਂ ਪਿੰਡਾਂ ਤੋਂ ਬਾਹਰ ਜਮੀਨਾਂ ਲੇਕੇ ਰਾਤੋ ਰਾਤ ਸਕੂਲ ਬਣਾਉੁਣ ਲੱਗੇ।ਇੱਕ ਘਰ ਦੀ ਦੋ ਕਮਰਿਆਂ ਦੀ ਇਮਾਰਤ ਬਣਾਉਣ ਲਈ ਮਿਸਤਰੀ ਛੇ ਤੋਂ ਇੱਕ ਸਾਲ ਦਾ ਸਮਾਂ ਲਗਾ ਦਿੰਦਾ ਪਰ ਵੱਡੀਆਂ ਵੱਡੀਆਂ ਇਮਾਰਤਾਂ ਜਲਦੀ ਹੀ ਬਣਾਈਆਂ ਜਾਣ ਲੱਗੀਆ।ਕੁਝ ਇੱਕ ਸਕੂਲ ਧਨਾਢ ਫਰਮਾਂ ਵੱਲੋਂ ਨਵੇਂ ਨਵੇਂ ਅੰਗਰੇਜੀ ਨਾਵਾਂ ਤੇ ਹਰ ਜਿਲ੍ਹੇ ਵਿੱਚ ਇਹ ਸਕੂਲ ਖੋਲੇ ਗਏ।ਇਸ ਲਈ ਕੁਝ ਧਾਰਿਮਕ ਸੰਸ਼ਥਾਂਵਾਂ ਵੀ ਅੱਗੇ ਆ ਗਈਆਂ।ਇਹ ਸਕੂਲ ਬਾਹਰ ਤੋਂ ਸਕੂਲ ਘੱਟ ਪਰ ਮੈਰਿਜ ਪੈਲਸ ਜਾਂ ਮੂਵੀ ਹਾਲ ਵੱਧ ਲੱਗਦੇ ਹਨ।
ਸਕੂਲ ਦੇ ਹਰ ਕਮਰੇ ਵਿੱਚ ਏਸੀ ਲਗਾ ਦਿੱਤੇ ਗਏ,ਪੀਣ ਲਈ ਪਾਣੀ,ਬੱਚਿਆਂ ਦੇ ਆਉਣ ਜਾਣ ਲਈ ਵੱਡੀਆਂ ਸ਼ਾਨਦਾਰ ਏਸੀ ਬੱਸਾਂ।ਮਾਪਿਆਂ ਨੂੰ ਵੀ ਇੰਝ ਲੱਗਣ ਲੱਗਾ ਕਿ ਜਿਵੇਂ ਸਾਡਾ ਬੱਚਾ ਤਾਂ ਹੁਣ ਜਲਦੀ ਅਫਸਰ ਬਣ ਜਾਵੇਗਾ।ਬੱਚਿਆਂ ਦੇ ਮਾਪੇ ਆਪਣੇ ਆਪ ਨੂੰ ਰਾਜਾ ਮਹਿਸੂਸ ਕਰਨ ਲੱਗੇ ਜਦੋਂ ਸਵੇਰੇ ਪੀਲੇ ਰੰਗ ਦੀ ਵੈਨ ਦਰਵਾਜੇ ਤੇ ਆਕੇ ਹਾਰਨ ਮਾਰਦੀ ਵਿੱਚੋਂ ਚੰਗੀ ਵਰਦੀ ਵਿੱਚ ਲ਼ੜਕੀ ਉਤਰਦੀ ਬੱਚੇ ਦਾ ਬੈਗ ਬੱਚੇ ਤੋਂ ਲੈਂਦੀ ਅਤੇ ਰਾਜਿਆਂ ਵਾਂਗ ਬੱਚਾ ਵੈਨ ਵਿੱਚ ਚੜ ਜਾਦਾਂ।ਉਸ ਤੋਂ ਬਾਅਦ ਸਕੂਲ ਜਾਕੇ ਵੀ ਉਹੀ ਦੁਰਾਇਆ ਜਾਦਾਂ।ਪਰ ਸਕੂਲ ਦੀ ਵੈਨ ਅੰਦਰ ਬੱਚੇ ਕੀ ਕਰਦੇ ਇਸ ਬਾਰੇ ਉਦੋਂ ਹੀ ਪੱਤਾ ਲੱਗਦਾ ਜਦੋਂ ਕੋਈ ਬੱਚਾ ਘਰੇ ਆਕੇ ਆਪਣੇ ਮਾਂ-ਬਾਪ ਨੂੰ ਦੱਸਦਾ।ਮੈਨੂੰ ਵੀ ਇੱਕ ਅਜਿਹੇ ਸਰਮਾਏਦਾਰਾਂ ਦੇ ਸਕੂਲ ਨਾਲ ਜੁੜਨ ਦਾ ਮੋਕਾ ਮਿਿਲਆ ਜਿਵੇ ਕਿਹਾ ਜਾਦਾਂ ਕਿ ਹਾਥੀ ਦੇ ਖਾਣ ਦੇ ਦੰਦ ਹੋਰ ਅਤੇ ਦਿਖਾਉਣ ਦੇ ਹੋਰ ਜਦੋਂ ਸੰਸ਼ਥਾ ਦੇ ਅੰਦਰ ਗਿਆ ਤਾਂ ਇਸ ਤਰਾਂ ਲੱਗਣ ਲੱਗਾ ਕਿ ਜਿਵੇਂ 35 ਦਿੰਨਾ ਵਿੱਚ 35 ਸਾਲ ਕੀਤੇ ਕੰਮ ਨੂੰ ਕਤਮ ਕਰ ਦੇਵੇਗਾ।ਮਾਪਿਆਂ ਨੇ ਦੱਸਣਾ ਕਿ ਵੈਨ ਅੰਦਰ ਬੱਚੇ ਅਜਿਹੀਆਂ ਗਾਲਾਂ ਕੱਢਦੇ ਜਿਹੜੀਆਂ ਸੁਣੀਆਂ ਨਹੀ ਜਾ ਸਕਦੀਆ।ਮੈਡਮ ਤੋਂ ਪੁੱਛਣਾ ਤਾਂ ਉਸ ਦੱਸਣਾ ਕਿ ਮੇਰੇ ਵੱਲੋਂ ਪ੍ਰਿਸੀਪਲ ਦੇ ਧਿਆਨ ਵਿੱਚ ਲਿਆਦਾਂ ਗਿਆ ਸੀ ਪਰ ਦਾਖਲੇ ਨਾ ਘੱਟ ਜਾਣ ਕੋਈ ਕਾਰਵਾਈ ਨਹੀ ਗੱਲ ਨੂੰ ਵਿਚੇ ਖਤਮ ਕਰ ਦਿੱਤਾ ਗਿਆ।ਧਨਾਡਾਂ ਦੇ ਖੋਲੇ ਸਕੂਲ ਦਾਖਿਲਆਂ ਵੇਲੇ ਕਿਵੇਂ ਕਿਤਾਬਾਂ,ਸਟੇਸ਼ਨਰੀ ਅਤੇ ਰੈਡੀਮੇਡ ਦੀ ਦੁਕਾਨ ਬਣ ਜਾਦੀ ਅਧਿਆਪਕ ਆਪਣੇ ਆਪ ਨੂੰ ਮਾਸਟਰ ਨਾਲੋਂ ਕਿਤਾਬ ਅਤੇ ਵਰਦੀਆ ਵੇਚਣ ਵਾਲਾ ਵੱਧ ਲੱਗਦੇ।ਕੇਮਿਰਆਂ ਤੇ ਵਿਸ਼ੇਸ ਨਜਰ ਰਖਦੇ ਹਨ ਇਹ ਸਕੂਲ ਜੇਕਰ ਕੋਈ ਚੈਕ ਕਰਨ ਆ ਜਾਵੇ ਨਹੀ ਤਾਂ ਅਫਸਰ ਵੀ ਉਹਨਾਂ ਸਕੂਲਾਂ ਵਿੱਚ ਹੀ ਜਾਂਦੇ ਜਿਹੜੇ ਉਹਨਾਂ ਤੋਂ ਡਰਦੇ ਇਹ ਧਨਾਡਾਂ ਦੇ ਸਕੂਲਾਂ ਤੋ ਤਾਂ ਉਹ ਵੀ ਚਰਦੇ ਜਲਦੀ ਜਾਦੇਂ ਨਹੀ ਜੇ ਜਾਣਾ ਹੋਵੇ ਦੱਸਕੇ ਜਾਦੇ ਹਨ।ਸ਼ੋਸਣ ਦੀ ਸ਼ੁਰੂਆਤ ਤਾਂ ਉਦੋਂ ਹੁੰਦੀ ਜਦੋਂ ਬੱਚੇ ਤੋਂ 13 ਮਹੀਨੀਆਂ ਦੀ ਫੀਸ ਭਰਵਾਈ ਜਾਦੀ ਨਹੀ ਤਾਂ ਬਾਰਾਂ ਮਹੀਨੇ ਤਾਂ ਪੱਕੀ ਜਦਕਿ ਅਧਿਆਪਕਾਵਾਂ ਨੂੰ ਤਨਖਾਹ 10 ਮਹੀਨੇ ਦੀ ਦੋ ਮਹੀਨੇ ਛੁੱਟੀਆਂ ਦੀ ਤਨਖਾਹ ਨਹੀ।ਵੈਨ ਦੇ ਪੇਸੇ ਵੀ 12 ਮਹੀਨੇ ਜਦੋਂ ਕਿ ਵੈਨ ਵਾਲੇ ਨੂੰ ਵੀ 10 ਮਹੀਨੇ।ਛੋਟਾ ਹੁੰਦਾ ਮੈਂ ਭੱਠੇ ਦੇ ਮਜਦੂਰਾਂ ਤੇ ਹੋ ਰਹੇ ਸ਼ੋਸਣ ਜਿਸ ਨੂੰ ਬੰਧੂਆ ਮਜਦੂਰ ਕਿਹਾ ਜਾਦਾਂ ਸੀ।ਸਕੂਲ ਪ੍ਰਿਸੀਪਲ ਦੇ ਬਾਹਰ ਸਟਾਫ ਇੰਝ ਖੜਿਆ ਹੁੰਦਾ ਜਿਵੇਂ ਅੰਦਰ ਕੋਈ ਧਾਰਿਮਕ ਗੁਰੁ ਜਾਂ ਬਾਬਾ ਬੈਠਾ ਹੋਵੇ।
ਵੱਡੇ ਵੱਡੇ ਇੰਹਨਾਂ ਸਕੂਲਾਂ ਵਿੱਚ ਗੇਟ ਉੋਪਰ ਖੜਾ ਪਹਿਰੇਦਾਰ ਬਾਹਰੋਂ ਆਉਣ ਵਾਲੇ ਦੀ ਇੰਜ ਪੁੱਛਗਿੱਛ ਕਰਦਾ ਜਿਵੇਂ ਸਕੂਲ ਨਾ ਹੋਕੇ ਕੋਈ ਵੱਡਾ ਜੇਲ ਜਾਂ ਤੋਪਖਾਨਾ ਹੋਵੇ।ਨਾਮ ਦਰਜ ਹੋਣ ਤੋਂ ਬਾਅਦ ਸਵਾਗਤ ਕਰਨ ਲਈ ਦੋ ਤਿੰਨ ਮੈਡਮਾਂ ਏਸੀ ਹਾਲ ਵਿੱਚ ਬੇਠਾਇਆ ਜਾਦਾਂ ਚਾਹ ਪੀਣ ਤੋਂ ਬਾਅਦ ਕਿਸ ਕੰਮ ਲਈ ਆਏ ਇਹ ਪੁੱਛਣ ਤੋਂ ਪਹਿਲਾਂ ਹੀ ਸਕੂਲ ਦਾ ਜਾਂ ਦੀ ਧਰਮਰਾਜ ਫੀਸ ਦਾ ਖਾਤਾ ਲੇ ਆਉਦੀ ਹੈ।
ਬੱਚੇ ਦੀ ਮਾਂ ਨੇ ਭਾਵੁਕ ਹੁੰਦੇ ਦੱਸਿਆ ਕਿ ਅਸੀ ਵੀ ਸ਼ਰੀਕੇ ਕਾਰਣ ਆਪਣੇ ਬੱਚੇ ਨੂੰ ਲਾ ਦਿੱਤਾ ਜਿ ਚਲੋ ਅੋਕੇ ਸੋਖੇ ਖਰਚਾ ਕਰ ਦੇਵਾਂਗੇ ਪਰ ਹੁਣ ਸਕੂਲ ਵਾਲਿਆਂ ਦੇ ਖਰਚੇ ਨਿੱਤ ਦਿਨ ਵੱਧ ਰਹੇ ਹਨ।ਇਹਨਾਂ ਧਨਾਢਾ ਨੇ ਪ੍ਰਿਸੀਪਲ ਵੀ ਅਜਿਹੀ ਰੱਖੀ ਹੁੰਦੀ ਜੋ ਨਿੱਤ ਦਿਨ ਇਹਨਾਂ ਨੂੰ ਬੱਚਿਆਂ ਤੋਂ ਕਿਵੇ ਪੇਸੇ ਲੈਣੇ ਉਸ ਬਾਰੇ ਦੱਸਦੇ ਰਹਿੰਦੇ ਇਸੇ ਕਾਰਣ ਇਹ ਉਸ ਵੱਲੋਂ ਕੀਤੀਆਂ ਜਾ ਰਹੀਆਂ ਆਪਹੁਦਰੀਆਂ ਨੂੰ ਝੱਲਣ ਲਈ ਮਜਬਰੂ ਹੁੰਦੇ ਹਨ।ਪ੍ਰਿਸੀਪਲ ਨੇ ਸਾਰੇ ਬੱਚਿਆਂ ਨੂੰ ਸਰਦੀ ਦੇ ਸ਼ੁਰੂ ਵਿੱਚ ਬੱਚਿਆਂ ਨੂੰ ਕੋਟੀ ਲਗਾ ਦਿੱਤੀ।ਕੁਝ ਸਮੇਂ ਬਾਅਦ ਕੋਟੀ ਦੀ ਥਾਂ ਕੋਟ ਲਵਾ ਦਿੱਤਾ ਅਤੇ ਫੇਰ ਕੁਝ ਸਮੇਂ ਬਾਅਦ ਹੀ ਕਿ ਇਕੱਲਾ ਕੋਟ ਸੋਹਣਾ ਨਹੀ ਲੱਗਦਾ ਸਵੈਟਰ ਵੀ ਬੱਚੇ ਨੂੰ ਲੇਕੇ ਦਿਊ ਮਾਪਿਆਂ ਲਈ ਇਹ ਇੱਕ ਬੋਝ ਹੋ ਜਾਦਾਂ ਕਿਉਕਿ ਉਹ ਸ਼ੁਰੂ ਵਿੱਚ ਇਹਨਾਂ ਖਰਚਿਆਂ ਤੋਂ ਅਣਜਾਣ ਹੁੰਦੇ ਹਨ।ਇੱਕ ਸਕੂਲ ਜਿਸ ਬਾਰੇ ਮੈਨੂੰ ਜਾਣਨ ਦਾ ਮੋਕਾ ਮਿਿਲਆਂ ਉਸ ਸਕੂਲ ਦੇ ਪ੍ਰਿਸੀਪਲ ਵੱਲੋਂ ਕੀਤਾ ਜਾਦਾ ਸੋਸ਼ਣ ਐਤਵਾਰ ਤੋਂ ਬਿੰਂਨਾਂ ਕੋਈ ਵੀ ਛੁੱਟੀ ਹੋਵੇ ਸਾਰੇ ਸਟਾਫ ਨੂੰ ਬੁਲਾਇਆ ਜਾਦਾਂ ਅਤੇ ਉਹਨਾਂ ਤੋਂ ਸਾਫ ਸਫਾਈ ਤੱਕ ਕਰਵਾਈ ਜਾਦੀ।ਉਸ ਵੇਲੇ ਸੋਸ਼ਣ ਦੀ ਹੱਦ ਹੋ ਜਾਦੀ ਜਦੋ ਐਤਵਾਰ ਜਾਂ ਛੁੱਟੀ ਵਾਲੇ ਦਿਨ ਜੇ ਸਟਾਫ ਦਾ ਕੋਈ ਮੈਬਰ ਨਹੀ ਆਉਦਾ ਤਾਂ ਉਸ ਦੀ ਉਸ ਦਿਨ ਦੀ ਤਨਖਾਹ ਕੱਟੀ ਜਾਦੀ ਉਹ ਇਸ ਗੱਲ ਨੂੰ ਬਿਲਕੁੱਲ ਨਹੀ ਸੋਚਦੇ ਕਿ ਅਸੀ ਦਸਤਖਤ ਪੰਚੀ ਹਜਾਰ ਤੇ ਕਰਵਾ ਰਹੇ ਹਾਂ ਦੇ 10 ਹਜਾਰ ਜਾਂ 12 ਹਜਾਰ ਦੇ ਰਹੇ ਹਾਂ ਉਸ ਵਿੱਚੋਂ ਵੀ ਤਨਖਾਹ ਕੱਟ ਰਹੇ ਹਾਂ ।ਉਸ ਸਕੂਲ ਵੱਲੋਂ ਕੀਤੇ ਜਾ ਰਹੇ ਸ਼ੋਸਣ ਦੀ ਹੱਦ ਮੈਨੂੰ ੁਉਸ ਸਮੇ ਦੇਖੀ ਜਦੋ ਮੈਨੂੰ ਸਕੂਲ ਦੇ ਅਧਿਆਪਕ ਨੇ ਨਾਮ ਨਾ ਛਾਪਣ ਦੀ ਸੂਰਤ ਵਿੱਚ ਦੱਸਿਆ ਕਿ ਫਰਵਰੀ ਮਹੀਨੇ ਵਿੱਚ ਤਨਖਾਹ ਵੀ 29 ਦਿੰਨਾਂ ਦੀ ਹੀ ਦਿੱਤੀ ਜਾਵੇਗੀ।
ਅਜਿਹੀਆਂ ਸੰਸ਼ਥਾਂਵਾਂ ਵਿੱਚ ਸਕੂਲ ਵਿੱਚ ਸੁਧਾਰ ਦੀ ਥਾਂ ਘੱਟ  ਅਤੇ ਅਧਿਆਪਕਾਵਾਂ ਦਾ ਕਿਵੇਂ ਸ਼ੋਸਣ ਕਰਨਾਂ ਉਸ ਬਾਰੇ ਹੀ ਸੋਚਿਆ ਜਾਦਾਂ ਇਕ ਦੋ ਅਧਿਆਪਕ ਜਾਂ ਸਟਾਫ ਦੇ ਮੈਬਰ ਆਪਣੇ ਨਿੱਜੀ ਹਿੱਤਾਂ ਲਈ ਪ੍ਰਿਸੀਪਲ ਅਤੇ ਮੈਨਜਮੈਂਟ ਨਾਲ ਰਲ ਮਿਲ ਕੇ ਕੰਮ ਕਰਦੇ ਹਨ।ਇਸ ਤਰਾਂ ਬੱਚਿਆਂ,ਅਧਿਆਪਕਾਂ,ਮਾਪਿਆਂ,ਸਕੂਲ ਸਟਾਫ ਅਤੇ ਡਰਾਈਵਰਾਂ ਤੱਕ ਕੀਤਾ ਜਾਦਾਂ ਸੋਸਣ ਦੀ ਹੁਣ ਹੱਦ ਹੋ ਗਈ ਹੈ।ਇਸ ਕਾਰਣ ਹੀ ਕਿਹਾ ਜਾਦਾਂ ਕਿ ਰਾਹ ਪਿਆ ਜਾਣੀਅੇ ਜਾ ਵਾਹ ਪਏ ਤੋਂ ਜਾਣੀਏ ਭਾਵ ਜਦੋਂ ਤਹਾਨੂੰ ਇਹਨਾਂ ਧਨਾਡਾ ਵੱਲੋਂ ਖੋਲੇ ਸਕੂਲਾਂ ਦੀ ਅਸਲੀਅਤ ਕੁਝ ਹੋਰ ਹੈ ਭਾਵ ਇਹ ਧਨਾਢ ਲੋਕ ਕਿਵੇਂ ਲੋਕਾਂ ਵਿੱਚ ਆਪਣੀ ਵਾਹ ਵਾਹ ਖੱਟਦੇ ਕਿ ਅਸੀ ਸਿੱਖਿਆ ਵਿੱਚ ਯੋਗਦਾਨ ਪਾ ਰਹੇ ਹਾਂ ਪਰ ਅਸਲੀਅਤ ਇਹ ਹੈ ਕਿ ਇਹ ਅਮੀਰ ਲੋਕ ਜਿਥੇ ਆਪਣੇ ਪੇਸੇ ਨੂੰ ਇੱਕ ਨੰਬਰ ਵਿੱਚ ਲਿਆਉਦੇ ਉਥੇ ਆਪਣੀਆਂ ਪੁਸ਼ਤਾਂ ਲਈ ਆਮਦਨ ਦਾ ਪੱਕਾ ਸਾਧਨ ਬਣਾ ਲੈਂਦੇ ਹਨ।ਸਕੂਲਾਂ ਤੋਂ ਇਲਾਵਾ ਕਾਲਜਾਂ ਵਿੱਚ ਵੀ ਇਹ ਘਰੇ ਬੇਠਿਆਂ ਨੂੰ ਡਿਗਰੀਆਂ ਵੰਡਦੇ ਹਨ।ਇਹ ਅਸਲੀਅਤ ਤਾਂ ਕੋਈ ਵੀ ਵਿਅਕਤੀ ਖੁਦ ਦੇਖ ਸਕਦਾ ਹੈ ਕਿ ਕਾਲਜ ਵਿੱਚ ਦਾਖਲਾ ਤਾਂ ਦਸ ਹਜਾਰ ਵਿਿਦਆਰਥੀਆਂ ਦਾ ਹੈ ਪਰ ਕਾਲਜ ਵਿੱਚ ਕੇਵਲ 40-50 ਵਿਿਦਆਰਥੀ ਹੀ ਨਜਰ ਆਉਦੇ ਹਨ ।ਪ੍ਰਾਈਵੇਟ ਕਾਲਜ ਬੇਸ਼ਕ ਉਹ ਡਿਗਰੀਆਂ ਵੰਡਣ ਵਾਲੇ ਹਨ ਜਾਂ ਪ੍ਰਫੇਸ਼ਨਲ ਜਾਂ ਕਿੱਤਾ ਮੁੱਖੀ ਉਹਨਾਂ ਵੱਲੋਂ ਕੀਤੇ ਜਾ ਰਹੇ ਸ਼ੋਸਣ ਬਾਰੇ ਫੇਰ ਜਿਕਰ ਕਰਨ ਦੀ ਕੋਸ਼ਿਸ ਕਰਾਂਗੇ।

Leave a Reply

Your email address will not be published.


*