ਲੌਂਗੋਵਾਲ,;;;;;;;;;;;;;;;;;;;;;;; – ਅੱਜ ਸਥਾਨਕ ਬਡਬਰ ਰੋਡ,ਨਿਰੰਕਾਰੀ ਸਤਿਸੰਗ ਭਵਨ ਦੇ ਕੋਲ ਭਾਰਤ ਪੈਟਰੋਲੀਅਮ ਦੇ ਕ੍ਰਿਸ਼ਨਾ ਪੈਟਰੋਲ ਪੰਪ ਤੇ ਅਨਲੋਡ ਹੋਣ ਆਏ ਵੀਹ ਹਜ਼ਾਰ ਲੀਟਰ ਡੀਜ਼ਲ ਤੇ ਪੈਟਰੋਲ ਦੇ ਨਾਲ ਭਰੇ ਟੈਂਕਰ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ ,ਡਰਾਈਵਰ ਅਤੇ ਪੰਪ ਦੇ ਮੁਲਾਜ਼ਮਾਂ ਨੇ ਅੱਗ ਬੁਝਾਊ ਯੰਤਰਾਂ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ਹੋ ਸਕੇ। ਸੜਕ ਤੇ ਖੜੀ ਗੱਡੀ ਦਾ ਕੈਬਿਨ ਧੂਹ ਧੂਹ ਕਰਕੇ ਸੜ ਰਿਹਾ ਸੀ ਅਤੇ ਟਾਇਰਾਂ ਦੇ ਪਟਾਕੇ ਪੈ ਰਹੇ ਸਨ, ਅਤੇ ਪੁਲਿਸ ਨੇ ਮੌਕੇ ਤੇ ਪੁੱਜਕੇ ਆਵਾਜਾਈ ਬੰਦ ਕਰਵਾਈ,ਲੋਕਾਂ ਨੂੰ ਘਟਨਾ ਸਥਾਨ ਤੋਂ ਦੂਰ ਕੀਤਾ। ਅੱਗ ਬੁਝਾਊ ਗੱਡੀਆ ਪੁੱਜਣ ਚ ਹੋ ਰਹੀ ਦੇਰੀ ਕਾਰਨ ਇੱਕਠੇ ਹੋਏ ਲੋਕਾਂ ਦੇ ਦਿਲਾਂ ਦੀ ਧੜਕਨ ਤੇਜ਼ ਹੁੰਦੀ ਗਈ,ਕਿਉਕਿ ਇਸ ਗੱਡੀ ਦਾ ਕਿਸੇ ਵੇਲੇ ਵੀ ਬਲਾਸਟ ਹੋ ਸਕਦਾ ਸੀ ਅਤੇ ਆਹਮੋ ਸਾਹਮਣੇ ਪੈਟਰੋਲ ਪੰਪਾਂ ਤੇ ਵੱਡੀ ਅਣਹੋਣੀ ਵਾਪਰ ਸਕਦੀ ਸੀ। ਜਿਓ ਹੀ ਆਲੇ ਦੁਆਲੇ ਦੇ ਲੋਕਾਂ ਇਸ ਘਟਨਾ ਵਾਰੇ ਪਤਾ ਲੱਗਾ ਤਾਂ ਉਨ੍ਹਾਂ ਵਿੱਚ ਸਹਿਮ ਦਾ ਮਾਹੌਲ ਬਣ ਗਿਆ, ਤੁਰੰਤ ਹੀ ਫਾਇਰ ਬ੍ਰਿਗੇਡ ਸੰਗਰੂਰ, ਸੁਨਾਮ, ਬਰਨਾਲਾ ਨੂੰ ਸੂਚਿਤ ਕੀਤਾ ਗਿਆ ਅਤੇ ਫਾਇਰ ਬ੍ਰਿਗੇਡ ਦੀਆਂ ਆਈਆਂ ਤਿੰਨ ਗੱਡੀਆਂ ਨੇ ਕਾਫੀ ਮੁਸੱਕਤ ਤੋਂ ਬਾਅਦ ਭਿਆਨਕ ਅੱਗ ਕਾਬੂ ਪਾਇਆ। ਇਸ ਘਟਨਾ ਦੀ ਸੁਰੱਖਿਆ ਕਰਮੀਆਂ ਵੱਲੋਂ ਪੂਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਪ ਦੇ ਮਾਲਕ ਨੇ ਦੱਸਿਆ ਕਿ ਜਦੋਂ ਤੇਲ ਦਾ ਇਹ ਟੈਂਕਰ ਅਜੇ ਤੇਲ ਪਾਉਣ ਲਈ ਪੰਪ ਨੂੰ ਜਾ ਹੀ ਰਿਹਾ ਸੀ ਤਾਂ ਪੰਪ ਦੇ ਬਾਹਰ ਹੀ ਇਸ ਟੈਂਕਰ ਦੇ ਅੱਗੇ ਵਾਲੇ ਕੈਬਨ ਨੂੰ ਅਚਾਨਕ ਹੀ ਅੱਗ ਲੱਗ ਗਈ।ਫਾਇਰ ਬ੍ਰਿਗੇਡ ਨੇ ਸਮੇਂ ਸਿਰ ਪਹੁੰਚ ਅੱਗ ਤੇ ਕਾਬੂ ਪਾ ਲਿਆ।ਇਸ ਘਟਨਾ ਦੌਰਾਨ ਟੈਂਕਰ ਡਰਾਇਵਰ ਸਮੇਤ ਪੰਪ ਮੁਲਾਜ਼ਮ ਵਾਲ ਵਾਲ ਬਚ ਗਏ ਅਤੇ ਵੱਡਾ ਹਾਦਸਾ ਹੋਣੋਂ ਟਲ ਗਿਆ।
Leave a Reply