August 17, 2026

Justice News

ਅਵਾਮ ਦੀ ਆਵਾਜ਼

ਤਰਕਾਰ ਦੀ ਸ਼ਮਸ਼ਾਨ ਘਾਟ ਤੋਂ ਐਕਟਿਵਾ ਹੋਈ ਚੋਰੀ ਪਰ ਪੁਲਿਸ ਨਹੀ ਕਰ ਰਹੀ ਕੋਈ ਠੋਸ ਕਾਰਵਾਈ

 ਹੁਸ਼ਿਆਰਪੁਰ, ( ਤਰਸੇਮ ਦੀਵਾਨਾ )
ਸੀਨੀਅਰ ਪੱਤਰਕਾਰ  ਵਿਨੋਦ ਕੌਸ਼ਲ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਹੁਸ਼ਿਆਰਪੁਰ ਵਿਖੇ  ਹਰਿਆਣਾ ਰੋਡ ਸਥਿਤ ਸ਼ਮਸ਼ਾਨ ਘਾਟ ਵਿਖੇ ਕਿਸੇ ਨਜ਼ਦੀਕੀ ਦੇ ਸੰਸਕਾਰ ਸਮੇਂ ਸ਼ਮਸ਼ਾਨ ਘਾਟ ਵਿਖੇ ਗਏ ਹੋਏ ਸਨ। ਉਹ 02 ਜੂਨ 2024 ਨੂੰ ਕਰੀਬ 1ਵਜੇ ਬਾਅਦ ਦੁਪਹਿਰ ਆਪਣੀ ਐਕਟਿਵਾ ਪੀ.ਬੀ. 07 ਏ.ਆਰ. 4847 ਤੇ ਸ਼ਮਸ਼ਾਨ ਗਏ ਸਨ। ਜਦੋਂ ਉਹ ਆਪਣੀ ਐਕਟਵਾ ਸ਼ਮਸ਼ਾਨ ਘਾਟ ਦੇ ਬਾਹਰ ਖੜੀ ਕਰਕੇ ਦਾਗ ਦੇਣ ਲਈ ਸ਼ਮਸ਼ਾਨ ਘਾਟ ਦੇ ਅੰਦਰ ਗਏ ਅਤੇ ਦਾਗ ਦੇਣ ਉਪਰੰਤ ਕਰੀਬ 02 ਵਜੇ ਦੁਪੇਹਿਰ ਬਾਹਰ ਆ ਕੇ ਵੇਖਿਆ ਤਾਂ ਉਹਨਾਂ ਦੀ ਐਕਟਿਵਾ ਉਥੇ ਮੌਜੂਦ ਨਹੀਂ ਸੀ। ਉਨ੍ਹਾਂ ਆਪਣੀ ਐਕਟਿਵਾ ਦੀ ਸ਼ਮਸ਼ਾਨ ਘਾਟ ਦੇ ਆਸੇ ਪਾਸੇ ਬਹੁਤ ਭਾਲ ਕੀਤੀ ਪਰ ਐਕਟਿਵਾ ਨਹੀਂ ਲੱਭੀ ਤਾਂ ਉਹਨਾਂ ਨੂੰ ਮਹਿਸੂਸ ਹੋਇਆ ਕਿ ਉਹਨਾਂ ਦੀ ਐਕਟਵਾ ਕੋਈ ਵਿਅਕਤੀ ਚੋਰੀ ਕਰਕੇ ਲੈ ਗਿਆ। ਜਿਸ ਦੀ ਥਾਣਾ ਸਦਰ ਹੁਸ਼ਿਆਰਪੁਰ ਵਿਖੇ ਰਿਪੋਰਟ ਵੀ ਦਰਜ ਕਰਵਾਈ ਗਈ। ਉਹਨਾਂ ਦੱਸਿਆ ਕਿ ਪੁਲਿਸ ਨੂੰ ਰਿਪੋਰਟ ਦਰਜ ਕਰਾਉਣ ਉਪਰੰਤ ਅਜੇ ਤੱਕ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਐਕਟਿਵਾ ਦੀ ਭਾਲ ਦੇ ਸੰਬੰਧ ਵਿੱਚ ਜਦੋਂ ਸੰਬੰਧਿਤ ਏਐਸਆਈ ਸੇਵਾ ਸਿੰਘ ਨੂੰ ਪੁੱਛਿਆ ਗਿਆ ਤਾਂ ਉਹਨਾਂ ਦੱਸਿਆ ਕਿ ਮੈਂ ਬਾਹਰ ਹਾਂ ਕੱਲ ਨੂੰ ਆ ਕੇ ਇਸ ਦੀ ਪੜਤਾਲ ਕੀਤੀ ਜਾਵੇਗੀ।

Leave a Reply

Your email address will not be published. Required fields are marked *

Copyright © All rights reserved. | Newsphere by AF themes.